ਫਾਜਿ਼ਲਕਾ 1 ਸਤੰਬਰ
ਖੇਤੀਬਾੜੀ ਅਤੇ ਕਿਸਾਨ ਕਲਿਆਣ ਵਿਭਾਗ ਫਾਜਿ਼ਲਕਾ ਵੱਲੋਂ ਝੋਨੇ ਅਤੇ ਬਾਸਮਤੀ ਦੀ ਫਸਲ ਦੀ ਇਸ ਆਖਰੀ
ਸਟੇਜ਼ ਤੇ ਸਾਂਭ ਸੰਭਾਲ ਅਤੇ ਕਟਾਈ ਤੋਂ ਬਾਅਦ ਪਰਾਲੀ ਨੂੰ ਬਿਨ੍ਹਾਂ ਸਾੜੇ ਇਸਦੇ ਨਿਪਟਾਰੇ ਸਬੰਧੀ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦੇਣ ਲਈ ਇਕ ਮਹੀਨੇ ਵਿਚ 289 ਪਿੰਡਾਂ ਵਿਚ ਪਿੰਡ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਉਣ ਦੀ ਯੋਜਨਾ ਉਲੀਕੀ ਗਈ ਹੈ।
ਸਟੇਜ਼ ਤੇ ਸਾਂਭ ਸੰਭਾਲ ਅਤੇ ਕਟਾਈ ਤੋਂ ਬਾਅਦ ਪਰਾਲੀ ਨੂੰ ਬਿਨ੍ਹਾਂ ਸਾੜੇ ਇਸਦੇ ਨਿਪਟਾਰੇ ਸਬੰਧੀ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦੇਣ ਲਈ ਇਕ ਮਹੀਨੇ ਵਿਚ 289 ਪਿੰਡਾਂ ਵਿਚ ਪਿੰਡ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਉਣ ਦੀ ਯੋਜਨਾ ਉਲੀਕੀ ਗਈ ਹੈ।
ਇਹ ਜਾਣਕਾਰੀ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਦਿੱਤੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਿਭਾਗ ਦੀਆਂ ਟੀਮਾਂ ਜਿ਼ਲ੍ਹੇ ਵਿਚ ਝੋਨੇ ਦੀ ਕਾਸਤ ਕਰਨ ਵਾਲੇ ਹਰੇਕ ਪਿੰਡ ਤੱਕ ਪਹੁੰਚ ਕੇ ਕਿਸਾਨਾਂ ਨਾਲ ਸਿੱਧਾ ਰਾਬਤਾ ਕਾਇਮ ਕਰਣਗੀਆਂ ਅਤੇ ਉਥੇ ਕਿਸਾਨਾਂ ਨੂੰ ਝੋਨੇ ਦੀ ਕਾਸਤ ਅਤੇ ਕਟਾਈ ਉਪਰੰਤ ਪਰਾਲੀ ਦੀ ਸਾਂਭ ਸੰਭਾਲ ਲਈ ਉਪਲਬੱਧ ਤਕਨੀਕਾਂ ਦੀ ਜਾਣਕਾਰੀ ਕਿਸਾਨਾਂ ਨੂੰ ਦਿੱਤੀ ਜਾਵੇਗੀ।
ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਗੁਰਮੀਤ ਸਿੰਘ ਚੀਮਾ ਨੇ ਕਿਹਾ ਕਿ ਇਸ ਸਮੇਂ ਝੋਨੇ ਦੀ ਪਰਾਲੀ ਨੂੰ ਬਿਨ੍ਹਾਂ ਸਾੜੇ ਇਸਦਾ ਪ੍ਰਬੰਧ ਕਰਨ ਦੀਆਂ ਕਈ ਤਕਨੀਕਾਂ ਹਨ ਅਤੇ ਕਿਸਾਨ ਆਪਣੀ ਸਹੁਲਤ ਅਤੇ ਉਪਲਬੱਧ ਸੰਸਾਧਨਾਂ ਅਨੁਸਾਰ ਆਪਣੇ ਖੇਤ ਲਈ ਢੁਕਵੀਂ ਤਕਨੀਕ ਦੀ ਚੋਣ ਕਰ ਸਕਦਾ ਹੈ। ਇੰਨ੍ਹਾਂ ਕੈਂਪਾਂ ਵਿਚ ਕਿਸਾਨਾਂ ਨੂੰ ਇਸੇ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ।ਉਨ੍ਹਾਂ ਨੇ ਕਿਹਾ ਕਿ ਕਿਸਾਨ ਇੰਨ੍ਹਾਂ ਕੈਂਪਾਂ ਵਿਚ ਪਹੁੰਚ ਕੇ ਵੱਧ ਤੋਂ ਵੱਧ ਤੋਂ ਇੰਨ੍ਹਾਂ ਦਾ ਲਾਹਾ ਲੈਣ।
ਅਗਲੇ ਹਫਤੇ ਦੌਰਾਨ ਨਿਮਨ ਪਿੰਡਾਂ ਵਿਚ ਲੱਗਣਗੇ ਕੈਂਪ
4 ਸਤੰਬਰ 2023 ਨੂੰ
ਕੰਧ ਵਾਲਾ ਹਾਜਰ ਖਾਂ
ਪਟੀ ਪੂਰਨ
ਝੋਟਿਆਂ ਵਾਲੀ
(ਕਰਨੀਖੇੜਾ, ਮੁੱਠਿਆਂ ਵਾਲੀ, ਖਾਨ ਵਾਲਾ)
(ਬਹਿਕ ਖਾਸ, ਗੁਲਾਮ ਰਸੂਲ, ਸੈਦੋਕੇ ਹਿਠਾੜ)
5 ਸਤੰਬਰ 2023 ਨੂੰ
ਖੁੱਬਣ
ਰਾਮਸਰਾ
ਝੁਰੜ ਖੇੜਾ
ਸਰਦਾਰ ਪੁਰਾ
ਚੱਕ ਗੁਲਾਮ ਰਸੂਲ
ਚੱਕ ਕਬਰਵਾਲਾ
ਜੰਡਵਾਲਾ ਭੀਮੇਸ਼ਾਹ
6 ਸਤੰਬਰ 2023 ਨੂੰ
ਧਰਮਪੁਰਾ
ਦਲਮੀਰ ਖੇੜਾ
ਜੰਡਵਾਲਾ ਹਨੂੰਵਤਾ
ਰੂਪਨਗਰ
ਜਮਾਲ ਕੇ
ਹੌਜ਼ ਗੰਦੜ
ਚੱਕ ਖੇੜੇ ਵਾਲਾ
ਚੱਕ ਭਾਂਬੜਾ
ਚੱਕ ਮੁਹਮੰਦੇ ਵਾਲਾ
ਚੱਕ ਰੋੜਾਂ ਵਾਲਾ
ਲੱਧੂ ਵਾਲਾ ਉਤਾੜ
ਚੱਕ ਸੋਹਣਾ ਸਾਂਦੜ
ਪ੍ਰਭਾਤ ਸਿੰਘ ਵਾਲਾ ਹਿਠਾੜ
ਚੱਕ ਸੁੱਕੜ
ਥੇਹ ਕਲੰਦਰ
ਕਾਹਨੇ ਵਾਲਾ
ਕੋਹਾੜਿਆਂ ਵਾਲੀ
7 ਸਤੰਬਰ 2023 ਨੂੰ
ਰੋੜਾ ਵਾਲਾ ਉਰਫ ਤਾਰੇ ਵਾਲਾ
ਢਿੱਪਾਂ ਵਾਲੀ
8 ਸਤੰਬਰ 2023 ਨੂੰ
ਬਹਾਦਰਖੇੜਾ
ਚੱਕ ਮੋਢੀ ਖੇੜਾ
ਪਟੀ ਸਦੀਕ
ਅਮਰਪੁਰਾ
ਚੱਕ ਛੱਪੜੀ ਵਾਲਾ
ਸਿੰਘੇਵਾਲਾ
ਚੱਕ ਬਲੋਚਾ
ਢਾਬ ਕਡਿਆਲ
ਚੱਕ ਗਰੀਬਾਂ ਸਾਂਦੜ
ਚੱਕ ਸਖ਼ੇਰਾ
ਅਰਾਈਆਂ ਵਾਲਾ
ਚੱਕੇ ਮੰਨੇ ਵਾਲਾ
ਚਾਹਲਾਂ ਵਾਲੀ
ਸਿੰਘ ਪੁਰਾ
ਅਭੂੰਨ
ਮੁਲਿਆਂ ਵਾਲੀ
(ਕੇਰੀਆ, ਓਡੀਆਂ, ਸੁਰੇਸ਼ ਵਾਲਾ)
(ਹਸਤਾਂ ਕਲਾਂ, ਨਿਓਲਾਂ)
ਨਿਮਨ ਖ਼ਬਰਾਂ ਵੀ ਪੜ੍ਹਨ ਯੋਗ ਹਨ। ਖ਼ਬਰ ਦੇ ਸਿਰਲੇਖ਼ ਤੇ ਕਲਿੱਕ ਕਰਕੇ ਤੁਸੀਂ ਇੰਨ੍ਹਾਂ ਨੂੰ ਪੜ੍ਹ ਸਕਦੇ ਹੋ।
No comments:
Post a Comment