ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਸਬਸਿਡੀ Subsidy for Farmers ਤੇ ਸੰਦ ਮੁਹਈਆ ਕਰਵਾਉਣ ਦੇ ਲਗਾਤਾਰ ਉਪਰਾਲੇ ਹੋ ਰਹੇ ਹਨ। ਸਰਕਾਰ Government ਦਾ ਜ਼ੋਰ ਹੈ ਕਿ ਕਿਸਾਨਾਂ ਨੂੰ ਪਰਾਲੀ Stubble Management ਦੀ ਸੰਭਾਲ ਵਾਲੀਆਂ ਮਸ਼ੀਨਾਂ ਮੁਹਈਆ ਕਰਵਾਈਆਂ ਜਾਣ। ਇਸ ਲਈ ਸਰਕਾਰ ਲਗਾਤਾਰ ਯਤਨ ਵੀ ਕਰ ਰਹੀ ਹੈ।
ਇਸ ਲੜੀ ਵਿਚ ਹੁਣ ਪੰਜਾਬ ਖੇਤੀਬਾੜੀ ਯੁਨੀਵਰਸਿਟੀ PAU Ludhiana ਲੁਧਿਆਣਾ ਵੱਲੋਂ ਪ੍ਰਮਾਣਿਤ ਸਰਫਸ ਸੀਡਰ ਮਸ਼ੀਨ Surface Seeder Machine ਤੇ ਸਬਸਿਡੀ ਦੇਣ ਲਈ ਸਰਕਾਰ ਦੇ ਖੇਤੀਬਾੜੀ ਵਿਭਾਗ ਨੇ ਅਰਜੀਆਂ ਮੰਗੀਆਂ ਹਨ।
ਇਹ ਅਰਜੀਆਂ ਆਨਲਾਈਨ ਭਰਨੀਆਂ ਹਨ। ਇਸ ਲਈ ਕਿਸਾਨ ਵਿਭਾਗ ਦੇ ਪੋਰਟਲ https://agrimachinerypb.com/ ਤੇ ਜਾ ਕੇ ਆਨਲਾਈਨ ਅਪਲਾਈ Online Apply ਕਰ ਸਕਦੇ ਹਨ।
ਅਰਜੀਆਂ ਦੇਣ ਦੀ Last Date ਆਖਰੀ ਤਾਰੀਖ 10 ਸਤੰਬਰ 2023 ਹੈ।
ਇਸ ਸਕੀਮ ਤਹਿਤ ਵਿਅਕਤੀਗਤ ਕਿਸਾਨਾਂ ਨੂੰ 40 ਹਜਾਰ ਅਤੇ ਕਸਟਮ ਹਾਇਰਿੰਗ ਸੈਂਟਰਾਂ ਨੂੰ 64 ਹਜਾਰ ਰੁਪਏ ਦੀ ਸਬਸਿਡੀ ਮਿਲੇਗੀ।
ਸਰਫੇਸ ਸੀਡਰ ਮਸ਼ੀਨ ਨਾਲ ਪਰਾਲੀ ਨੂੰ ਬਿਨ੍ਹਾਂ ਜਲਾਏ ਤੇ ਬਿਨ੍ਹਾਂ ਵਾਹੇ ਇਸ ਨੂੰ ਖੇਤ ਵਿਚ ਹੀ ਖਿਲਾਰ ਕੇ ਵਿਚ ਕਣਕ ਕੇਰ ਦਿੱਤੀ ਜਾਂਦੀ ਹੈ। ਇਹ ਤਕਨੀਕ ਪਿੱਛਲੇ ਸਾਲਾਂ ਵਿਚ ਬਹੁਤ ਸਫਲ ਰਹੀ ਹੈ ਅਤੇ ਕਿਸਾਨਾਂ ਨੇ ਵੀ ਇਸ ਨੂੰ ਪਸੰਦ ਕੀਤਾ ਹੈ। ਇਸ ਨਾਲ ਸਭ ਤੋਂ ਸਸਤੇ ਤਰੀਕੇ ਨਾਲ ਕਣਕ ਦੀ ਬਿਜਾਈ ਹੁੰਦੀ ਹੈ।
ਸੋ ਜਿਹੜੇ ਕਿਸਾਨ ਇਹ ਮਸ਼ੀਨ ਸਬਸਿਡੀ ਤੇ ਲੈਣਾ ਚਾਹੁੰਦੇ ਹਨ ਉਹ ਤੁਰੰਤ ਇਸ ਲਈ ਅਪਲਾਈ ਕਰਨ।ਹੋਰ ਜਾਣਕਾਰੀ ਲਈ ਆਪਣੇ ਬਲਾਕ ਖੇਤੀਬਾੜੀ ਦਫ਼ਤਰ ਜਾਂ Kisan Call Center ਕਿਸਾਨ ਕਾਲ ਸੈਂਟਰ ਤੇ 18001801551 ਤੇ ਕਾਲ ਕਰੋ।
No comments:
Post a Comment