Wednesday, September 13, 2023

ਝੋਨੇ ਤੇ ਬਾਸਮਤੀ ਵਿਚ ਤਣੇ ਦੇ ਗੜੂੰਏਂ ਦੀ ਰੋਕਥਾਮ

 ਕਿਸਾਨ ਵੀਰੋ, ਝੋਨਾ ਅਤੇ ਬਾਸਮਤੀ ਸਾਡੇ ਇਲਾਕੇ ਦੀ ਪ੍ਰਮੁੱਖ ਫਸਲ ਹੈ। ਇਸ ਸਮੇਂ ਫਸਲ ਚੰਗੀ ਹਾਲਤ ਵਿਚ ਹੈ ਅਤੇ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਤੁਹਾਡੇ ਖੇਤਾਂ ਦਾ ਦੌਰਾ ਵੀ ਕਰ ਰਹੀਆਂ ਹਨ। ਪਰ ਸਾਨੂੰ ਵੀ ਇਸ ਸਮੇਂ ਫਸਲ ਦਾ ਲਗਾਤਾਰ ਨੀਰਿਖਣ ਕਰਦੇ ਰਹਿਣਾ ਚਾਹੀਦਾ ਹੈ ਤਾਂ ਜ਼ੋ ਅਸੀਂ ਆਪਣੀ ਫਸਲ ਨੂੰ ਕੀੜਿਆਂ ਅਤੇ ਬਿਮਾਰੀਆਂ ਤੋਂ ਬਚਾ ਕੇ ਰੱਖ ਸਕੀਏ।

ਫਾਜਿ਼ਲਕਾ ਦੇ ਮੁੱਖ ਖੇਤੀਬਾੜੀ ਅਫ਼ਸਰ ਸ: ਗੁਰਮੀਤ ਸਿੰਘ ਚੀਮਾ Gurmeet Singh Cheema ਆਖਦੇ ਹਨ ਕਿ ਜ਼ੇਕਰ ਸਮੇਂ ਸਿਰ ਬਿਮਾਰੀ ਜਾਂ ਕੀੜੇ ਦੇ ਹਮਲੇ ਦਾ ਪਤਾ ਲੱਗ ਜਾਵੇ ਤੇ ਅਗੇਤੀ ਰੋਕਥਾਮ ਦਾ ਉਪਾਅ ਕਰ ਲਿਆ ਜਾਵੇ ਤਾਂ ਅਸੀਂ ਘੱਟ ਖਰਚੇ ਨਾਲ ਇਸਦੀ ਰੋਕਥਾਮ ਕਰ ਸਕਦੇ ਹਾਂ।

ਝੋਨੇ ਵਿਚ ਤਣੇ ਦੇ ਗੰੜੂਏ (Stem Borer) ਦੀ ਗੱਲ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਇਸ ਕੀੜੇ ਦੀਆਂ ਸੂੰਡੀਆਂ ਤਣੇ ਵਿੱਚ ਵੜ ਜਾਂਦੀਆਂ ਹਨ ਅਤੇ ਜੁਲਾਈ ਤੋਂ ਅਕਤੂਬਰ ਤੱਕ ਨੁਕਸਾਨ ਕਰਦੀਆਂ ਹਨ। ਨਤੀਜੇ ਵਜੋਂ ਬੂਟੇ ਦੀਆਂ ਗੋਭਾਂ ਸੁੱਕ ਜਾਂਦੀਆਂ ਹਨ, ਮੁੰਜਰਾਂ ਵਿੱਚ ਦਾਣੇ ਨਹੀਂ ਪੈਂਦੇ ਅਤੇ ਮੁੰਜਰਾਂ ਚਿੱਟੇ ਰੰਗ ਦੀਆਂ ਹੋ ਜਾਂਦੀਆਂ ਹਨ।ਇਸ ਲਈ ਜਰੂਰੀ ਹੈ ਕਿ ਕਿਸਾਨ ਲਗਾਤਾਰ ਖੇਤਾਂ ਦਾ ਨੀਰਿਖਣ ਕਰਦੇ ਰਹਿਣ।


ਇਸ ਲਈ ਝੋਨੇ Non Basmati Paddy ਵਿਚ ਜਦ  ਹਮਲਾ 5 ਪ੍ਰਤੀਸ਼ਤ ਸੁੱਕੀਆਂ ਗੋਭਾਂ (ਇਕਨਾਮਿਕ ਥਰੈਸ਼ਹੋਲਡ ਲੈਵਲ ETL) ਤੋਂ ਵਧੇਰੇ ਹੋਵੇ ਅਤੇ ਬਾਮਸਤੀ Basmati ਵਿਚ ਜਦ ਹਮਲਾ 2 ਫੀਸਦੀ ਤੋਂ ਜਿਆਦਾ ਹੋਵੇ ਤਾਂ ਇਸਦੇ ਉਪਾਅ ਲਈ ਦਵਾਈਆਂ ਦੀ ਵਰਤੋਂ ਦੀ ਜਰੂਰਤ ਹੈ।

ਆਤਮਾ ਸਕੀਮ ਫਾਜਿ਼ਲਕਾ ਦੇ ਬੀਟੀਐਮ ਸ੍ਰੀ ਰਾਜ ਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਤਰਾਂ ਦੇ ਪ੍ਰਭਵਿਤ ਖੇਤਾਂ ਵਿਚ 60 ਮਿਲੀਲਿਟਰ ਕੋਰਾਜਨ 18.5 ਐਸ ਸੀ (ਕਲੋਰਐਂਟਰਾਨਿਲੀਪਰੋਲ) ਜਾਂ 20 ਮਿਲੀਲਿਟਰ ਫੇਮ 480 ਐਸ ਸੀ (ਫਲੂਬੈਂਡਾਮਾਈਡ! 39.35 ਪ੍ਰਤੀਸ਼ਤ) ਜਾਂ 50 ਗ੍ਰਾਮ ਟਾਕੂਮੀ 20 ਡਬਲਯੂ ਜੀ (ਫਲੂਬੈਂਡਾਮਾਈਡ 20 ਫੀਸਦੀ) ਜਾਂ 170 ਗ੍ਰਾਮ ਮੌਰਟਰ 75 ਐਸ ਜੀ (ਕਾਰਟਾਪ ਹਾਈਡਰੋਕਲੋਰਾਈਡ) ਜਾਂ 1.0 ਲਿਟਰ ਕੋਰੋਬਾਨ/ਡਰਸਬਾਨ/ ਲੀਥਲ/ਕਲੋਰਗਾਰਡ/ਡਰਮਟ/ਕਲਾਸਿਕ/ਫੋਰਸ 20 ਈ ਸੀ (ਕਲੋਰਪਾਈਰੀਫਾਸ) ਜਾਂ 80 ਮਿਲੀਲੀਟਰ ਨਿੰਮ ਅਧਾਰਿਤ ਇਕੋਟਿਨ (ਅਜ਼ੈਡੀਰੈਕਟਿਨ 5 ਪ੍ਰਤੀਸਤ) ਪ੍ਰਤੀ ਏਕੜ ਦਾ ਛਿੜਕਾਅ 100 ਲਿਟਰ ਪਾਣੀ ਵਿੱਚ ਘੋਲ ਕੇ ਕਰਨਾ ਚਾਹੀਦਾ ਹੈ। ਜੇ ਲੋੜ ਪਵੇ ਤਾਂ ਛਿੜਕਾਅ ਦੁਬਾਰਾ ਕਰੋ। ਇਕੋਟਿਨ ਦੀ ਵਰਤੋਂ ਨੂੰ ਕੀੜੇ ਦੇ ਸ਼ੁਰੂਆਤੀ ਹਮਲੇ ਸਮੇਂ ਪਹਿਲ ਦਿਓ। 

ਹੋਰ ਜਾਣਕਾਰੀ ਲਈ ਆਪਣੇ ਇਲਾਕੇ ਦੇ ਖੇਤੀਬਾੜੀ ਵਿਕਾਸ ਅਫ਼ਸਰ ਨਾਲ ਰਾਬਤਾ ਕਰੋ। 


ਇਹ ਵੀ ਪੜ੍ਹੋ।

ਨਿਮਨ ਜਾਣਕਾਰੀਆਂ ਲਈ ਦਿੱਤੇ ਗਏ ਸਿਰਲੇਖ ਤੇ ਕਲਿੱਕ ਕਰੋ। 

ਜ਼ੇਕਰ ਬਿਨ੍ਹਾਂ ਪਰਾਲੀ ਸਾੜੇ ਸਿਰਫ 500 ਰੁਪਏ ਦੇ ਖਰਚ ਨਾਲ ਕਣਕ ਬੀਜਣੀ ਹੈ ਤਾਂ ਹੁਣੇ ਕਰੋ ਤਿਆਰੀ।

ਪਰਾਲੀ ਨੂੰ ਬਿਨ੍ਹਾਂ ਸਾੜੇ ਕਣਕ ਬੀਜਣ ਲਈ ਕਿਹੜਾ ਤਰੀਕਾ ਸਸਤਾ ਤੇ ਕਾਰਗਾਰ ਹੈ

No comments:

Post a Comment

ਕਿਸਾਨਾਂ ਲਈ ਸੁਪਰ ਜਿਪਸਮ ਦੀ ਵਿਕਰੀ ਸਬੰਧੀ ਜ਼ਰੂਰੀ ਸੂਚਨਾ

  ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਸਹਿਕਾਰੀ ਸਭਾਵਾਂ ਵਿੱਚ ਮਿਫਕੋ ਕੰਪਨੀ ਵੱਲੋਂ ਸੁਪਰ ਜਿਪਸਮ ਸਪਲਾਈ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ...