Sunday, August 6, 2023

ਜੇ ਫਾਰਮ ਧਾਰਕ ਕਿਸਾਨਾਂ ਲਈ ਅਹਿਮ ਸੂਚਨਾ, 5 ਲੱਖ ਤੱਕ ਦਾ ਇਲਾਜ ਮੁਫ਼ਤ

ਜੇ -ਫਾਰਮ’ ਧਾਰਕ ਕਿਸਾਨ ‘ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਦੇ ਕਾਰਡ ਬਣਵਾਉਣ ਲਈ ਮਾਰਕਿਟ ਕਮੇਟੀਆਂ ’ਚ ਸੰਪਰਕ ਕਰਨ - ਡੀ.ਐਮ.ਓ. ਸੈਣੀ

ਕਾਰਡ ’ਤੇ ‘ਸਿਹਤ ਬੀਮਾ ਯੋਜਨਾ’ ਤਹਿਤ ਸੂਚੀਬੱਧ ਹਸਪਤਾਲਾਂ ’ਚ ਹੁੰਦਾ 5 ਲੱਖ ਰੁਪਏ ਤੱਕ ਮੁਫ਼ਤ ਇਲਾਜ

ਗੁਰਦਾਸਪੁਰ, 7 ਅਗਸਤ (            ) - ਜ਼ਿਲ੍ਹਾ ਮੰਡੀ ਅਫਸਰ ਗੁਰਦਾਸਪੁਰ ਸ੍ਰੀ. ਕੁਲਜੀਤ ਸਿੰਘ ਸੈਣੀ ਨੇ ਦੱਸਿਆ ਕਿ ਮਾਨਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਦੀਆਂ ਹਦਾਇਤਾਂ ’ਤੇ ਜ਼ਿਲ੍ਹੇ ਭਰ ਦੇ ‘ਜੇ-ਫਾਰਮ’ ਧਾਰਕ ਕਿਸਾਨਾਂ ਦੇ ਸੂਚੀਬੱਧ ਹਸਪਤਾਲਾਂ ’ਚ ਮੁਫਤ ਇਲਾਜ ਲਈ ‘ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਤਹਿਤ ਕਾਰਡ ਬਣਾਉਣ ਲਈ ਮਾਰਕਿਟ ਕਮੇਟੀਆਂ ਵਿਖੇ ਪ੍ਰਬੰਧ ਕੀਤਾ ਗਿਆ ਹੈ।

 


ਸ੍ਰੀ ਸੈਣੀ ਨੇ ਦੱਸਿਆ ਕਿ ਵਿਭਾਗ ਵਲੋਂ ਇਸ ਯੋਜਨਾਂ ਤਹਿਤ 100 ਫੀਸਦੀ ਕਾਰਡ ਬਣਾਏ ਜਾਣਗੇ ਤਾਂ ਜੋ ਕੋਈ ਵੀ ਕਿਸਾਨ ਸਰਕਾਰ ਦੀ ਇਸ ਸਹੂਲਤ ਤੋਂ ਵਾਂਝਾ ਨਾ ਰਹੇ ਤਾਂ ਜੋ ਲੋੜ ਪੈਣ ’ਤੇ ਉਹ ਸਿਹਤ ਬੀਮਾ ਯੋਜਨਾ ਦਾ ਲਾਭ ਲੈ ਸਕਣ। ਡੀ.ਐਮ.ਓ. ਸ੍ਰੀ ਸੈਣੀ ਨੇ ਦੱਸਿਆ ਕਿ ਸਰਕਾਰ ਦੀ ਇਸ ਸਕੀਮ ਤਹਿਤ ‘ਜੇ-ਫਾਰਮ’ ਧਾਰਕ ਕਿਸਾਨ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਸਲਾਨਾ ਮੁਫ਼ਤ ਇਲਾਜ ਦੀ ਸਹੂਲਤ ਸੂਚੀਬੱਧ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿੱਚ ਮੁਹੱਈਆ ਹੋਵੇਗੀ। ਉਨ੍ਹਾਂ ਜ਼ਿਲ੍ਹੇ ਭਰ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਸਹੂਲਤ ਲਈ ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੀਆਂ ਮਾਰਕਿਟ ਕਮੇਟੀਆਂ ਦੀਨਾਨਗਰ, ਧਾਰੀਵਾਲ, ਕਲਾਨੌਰ, ਕਾਹਨੂੰਵਾਨ, ਬਟਾਲਾ, ਕਾਦੀਆਂ, ਸ਼੍ਰੀ ਹਰਗੋਬਿੰਦਪੁਰ ਸਾਹਿਬ, ਫ਼ਤਹਿਗੜ੍ਹ ਚੂੜੀਆਂ, ਗੁਰਦਾਸਪੁਰ ਅਤੇ ਡੇਰਾ ਬਾਬਾ ਨਾਨਕ ਵਿੱਚ ‘ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਤਹਿਤ ਕਾਰਡ ਬਣਾਉਣ ਲਈ ਮਾਰਕਿਟ ਕਮੇਟੀਆਂ ਦੇ ਅਮਲੇ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। 


ਸ੍ਰੀ ਸੈਣੀ ਨੇ ਜ਼ਿਲ੍ਹੇ ਭਰ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸਿਹਤ ਪ੍ਰਤੀ ਸੰਜੀਦਾ ਹੋਣ ਅਤੇ ਸਰਕਾਰ ਦੀ ਇਸ ਮੁਫਤ ਸਿਹਤ ਬੀਮਾਂ ਯੋਜਨਾਂ ਦਾ ਲਾਭ ਲੈਣ ਲਈ ਲੋੜੀਂਦੇ ਦਸਤਾਵੇਜ ਲੈ ਕੇ ਨਜਦੀਕ ਮਾਰਕਿਟ ਕਮੇਟੀ ਦਫਤਰ ਵਿਖੇ ਸੰਪਰਕ ਕਰਨ। ਡੀ.ਐਮ.ਓ. ਸ੍ਰੀ ਸੈਣੀ ਨੇ ਜ਼ਿਲ੍ਹੇ ਭਰ ਦੇ ਆੜ੍ਹਤੀਆਂ ਨੂੰ ਵੀ ਅਪੀਲ ਕੀਤੀ ਕਿ ਉਨ੍ਹਾਂ ਅਧੀਨ ਜਿਹੜੇ ਕਿਸਾਨਾਂ ਦੇ ‘ਜੇ-ਫਾਰਮ’ ਜਾਰੀ ਹੋਏ ਹਨ ਅਤੇ ਅਜੇ ਤੱਕ ਉਨ੍ਹਾਂ ਦੇ ਬੀਮਾ ਯੋਜਨਾਂ ਦੇ ਕਾਰਡ ਨਹੀਂ ਬਣੇ ਉਹ ਉਨ੍ਹਾਂ ਕਿਸਾਨਾਂ ਨਾਲ ਨਿੱਜੀ ਤੌਰ ’ਤੇ ਸੰਪਰਕ ਕਰਕੇ ਉਨ੍ਹਾਂ ਦੇ ਫਾਰਮ ਭਰਕੇ ਆਪਣੇ ਅਧੀਨ ਪੈਂਦੀਆਂ ਮਾਰਕਿਟ ਕਮੇਟੀਆਂ ਵਿਖੇ ਸਪੁਰਦ ਕਰਨ।

ਨਰਮੇ ਵਿਚ ਗੁਲਾਬੀ ਸੂੰਡੀ ਬਾਰੇ ਖੇਤੀਬਾੜੀ ਯੁਨੀਵਰਸਿਟੀ ਦੇ ਮਾਹਿਰਾਂ ਨੇ ਜਾਰੀ ਕੀਤੀ ਐਡਵਾਇਜਰੀ

 ਪੰਜਾਬ ਖੇਤੀਬਾੜੀ ਯੁਨੀਵਰਸਿਟੀ ਤੇ ਖੇਤੀਬਾੜੀ ਵਿਭਾਗ ਵੱਲੋਂ ਨਰਮੇ ਦੀ ਫਸਲਾਂ ਸਬੰਧਤ ਮਹੱਤਵਪੂਰਨ ਸੁਝਾਅ ਦਿੱਤੇ

ਫਾਜ਼ਿਲਕਾ 6 ਅਗਸਤ

ਪੰਜਾਬ ਖੇਤਬਾੜੀ ਯੂਨੀਵਰਸਿਟੀ, ਲੁਧਿਆਣਾ Punjab Agriculture University ਤੇ ਪੰਜਾਬ ਖੇਤਬਾੜੀ ਲੋਕ ਭਲਾਈ, ਜ਼ਿਲ੍ਹਾ ਫਾਜ਼ਿਲਕਾ ਦੇ ਨਰਮਾ ਕਪਾਹ Cotton ਖੇਤਰ ਦੇ ਵੱਖ-ਵੱਖ ਪਿੰਡਾਂ ਜਿਵੇਂ ਕਿ ਸੱਪਾਂਵਾਲੀ, ਕੁੰਡਲ, ਸਰਦਾਰਪੁਰਾ, ਦੀਵਾਨਖੇੜਾ, ਕੁਲਾਰ, ਢਾਬਾ ਕੋਕਰੀਆ, ਗੋਵਿੰਦਗੜ੍ਹ, ਸਯਦਾਂਵਾਲੀ, ਗਿੱਦੜਾਵਾਲੀ, ਤਾਜਾਪੱਟੀ, ਝੁਮੇਵਾਲੀ,ਆਲਮਗੜ੍ਹ, ਆਦਿ ਦਾ ਸਰਵੇਖਣ ਕੀਤਾ।


ਇਸ ਸਰਵੇ ਦੌਰਾਨ ਖੇਤੀਬਾੜੀ ਵਿਭਾਗ ਤੋਂ ਡਾ: ਪੀ ਕੇ ਅਰੋੜਾ, ਡਾ: ਜਗਦੀਸ਼ ਅਰੋੜਾ, ਡਾ: ਮਨਪ੍ਰੀਤ ਸਿੰਘ, ਡਾ: ਸੰਦੀਪ ਰਹੇਜਾ ਅਤੇ ਖੇਤੀਬਾੜੀ ਵਿਭਾਗ ਵੱਲੋਂ ਡੀ.ਜੀ.ਐਸ. ਚੀਮਾ ਮੁੱਖ ਖੇਤੀਬਾੜੀ ਅਫ਼ਸਰ, ਡਾ: ਨਗੀਨ ਗੋਇਲ, ਡਾ: ਗਗਨਦੀਪ ਹਾਜ਼ਰ ਸਨ। ਉਨ੍ਹਾਂ ਸਰਵੇਖਣ Cotton Survey ਰਿਪੋਰਟ ਦੇ ਆਧਾਰ 'ਤੇ ਮੌਜੂਦਾ ਸਥਿਤੀ 'ਚ ਨਰਮੇ ਦੀਆਂ ਫ਼ਸਲਾਂ ਵਿਚ ਕੀੜੇ-ਮਕੌੜਿਆਂ ਦੀਆਂ ਬਿਮਾਰੀਆਂ ਅਤੇ ਢੁਕਵੀਂ ਖਾਦਾਂ ਦੀ ਵਰਤੋਂ ਸਬੰਧੀ ਕਿਸਾਨਾਂ ਦੇ ਹਿੱਤ 'ਚ ਐਡਵਾਈਜ਼ਰੀ ਜਾਰੀ ਕੀਤੀ | ਇਸ ਮੌਕੇ ਸਹਾਇਕ ਪੌਦਾ ਸੁਰੱਖਿਆ ਅਫਸਰ ਅਬੋਹਰ ਡਾ. ਸੁੰਦਰ ਲਾਲ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਕਿਸਾਨ ਹਾਜਰ ਸਨ। 

ਉਨ੍ਹਾਂ ਦੱਸਿਆ ਕਿ ਨਰਮੇ ਦੀ ਫ਼ਸਲ 'ਤੇ ਗੁਲਾਬੀ ਸੁੰਡੀ  Pink Boll-worm ਦਾ ਪ੍ਰਕੋਪ ਮੁੜ ਫੁੱਲਾਂ 'ਤੇ ਦੇਖਣ ਨੂੰ ਮਿਲ ਰਿਹਾ ਹੈ, ਅਜਿਹੇ 'ਚ ਕਿਸਾਨ ਭਰਾਵਾਂ ਵੱਲੋਂ ਨਰਮੇ ਦੀ ਫ਼ਸਲ ਦਾ ਲਗਾਤਾਰ ਸਰਵੇਖਣ ਕਰਦੇ ਰਹਿਣ,ਅਤੇ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਯੁਨੀਵਰਸਿਟੀ ਵੱਲੋਂ ਸਿਫਾਰਿਸਸੁਦਾ  ਕੀਟਨਾਸ਼ਕ ਕਯੁਰਾ ਕਰੋਨ (ਪ੍ਰੋਫੋਨੋਫਾਸ 50 ਈਸੀ) 500 ਐਮਐਲ  ਜਾ ਡੇਲੀਗੇਟ(ਸਪੀਨਟੋਰਸ 11.7ਐਸਸੀ) 170 ਐਮਐਲ ਜਾ ਫੇਸ(ਫਲਯੂਬੇਡਿਯਾਮਾਇਡ 480 ਐਸਸੀ) 40 ਐਮਐਲ ਜਾ ਇੰਡੋਕਸਾਕਾਬ 14.5 ਐਸਸੀ) 200 ਐਮਐਲ ਜਾ ਪ੍ਰੋਕੋਲੇਮ(ਐਮਾਮੈਕਟਿਨ ਬੈਂਜ਼ੋਏਟ 5 ਐਸਜੀ) 100 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ 7-10 ਦਿਨਾਂ ਦੇ ਫਰਕ ਨਾਲ ਸਪਰੇਅ Spray ਕਰੋ।

ਉਨ੍ਹਾਂ ਦੱਸਿਆ ਕਿ ਨਰਮੇ ਦੀ ਫਸਲ 'ਤੇ ਚਿੱਟੀ ਮੱਖੀ White Fly ਦਾ ਕੰਟਰੋਲ ਦੇ ਲਈ ਓਸ਼ੀਨ (ਡਾਇਨੋਟੇਫੁਰੋਨ 2054) 60 ਗ੍ਰਾਮ ਜਾ ਊਲਾਲਾ ਫਲੋਨਿਕੈਮਿਡ 50% ਡਬਲਯੂਜੀ) 80 ਗ੍ਰਾਮ ਪੋਲੋ (ਡਾਯਾਫੇਨਿਥਿਯੁਰੋਨ 50 ਡਬਲਯੂਪੀ) 200  ਗ੍ਰਾਮ ਪ੍ਰਤੀ ਏਕੜ ਦੇ  ਹਿਸਾਬ ਨਾਲ ਸਪਰੇਅ ਕਰੋ। ਜਿਨ੍ਹਾਂ ਖੇਤਾਂ ਵਿੱਚ ਸਿੰਚਾਈ ਤੋਂ ਬਾਅਦ ਪੌਦਿਆਂ ਦੇ ਸੁੱਕਣ ਦੀ ਸਮੱਸਿਆ  ਪੇਰਾਵਿਲਟ (ਪੱਤੇ ਦਾ ਹਰੇ ਰਹਿੰਦੇ ਹੋਏ ਅਚਾਨਕ ਸੁੱਕ ਜਾਣਾ) ਆ ਰਹੀ ਹੈ ਤਾਂ ਪ੍ਰਭਾਵਿਤ ਪੌਦਿਆਂ ਉਤੇ  ਕੋਬਾਲਟ ਕਲੋਰਾਈਡ ਨੂੰ 1.0  ਗ੍ਰਾਮ 100 ਲੀਟਰ ਪਾਣੀ ਵਿੱਚ ਘੋਲ ਕੇ 24 ਘੰਟੇ ਦੇ ਅੰਦਰ-ਅੰਦਰ  ਛਿੜਕਾਅ ਕਰੇ।

ਜਿਨ੍ਹਾਂ ਖੇਤਾਂ ਵਿੱਚ ਪਤਿਆ ਨੂੰ ਧਬੇ ਬਨਣ ਦੀ ਸਮਸਿਆ ਆ ਰਹੀ ਹੈ ਅਜਿਹੀ ਸਥਿਤੀ ਵਿੱਚ fungicide ਫੰਗੀਸਾਇਡ ਐਮੀਸਟਾਰ ਟੋਪ 325 ਐਸਸੀ (ਅਜੋਕਸੀ ਸਟਰੋ-ਬਿਨ-ਡਾਈਫੈਨਕੋਨਾਜੋਲ) 200 ਐਮਐਲ 200 ਲੀਟਰ ਪਾਣੀ ਵਿੱਚ ਮਿਲੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ।

ਉਨ੍ਹਾ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਨਰਮੇ ਦੀ ਫਸਲ ਦਾ ਸਹੀ ਸਰਵੇਖਣ ਕਰਦੇ ਰਹਿਣ ਤੇ ਗੁਲਾਲੀ ਸੁੰਡੀ, ਚਿੱਟੇ ਮੱਛਰ ਅਤੇ ਹੋਰ ਕੀੜੇ ਮਕੌੜਿਆਂ ਦੀ ਰੋਕਥਾਮ ਲਈ ਲੋੜ ਅਨੁਸਾਰ ਕੀਟਨਾਸ਼ਕਾਂ ਦਾ ਛਿੜਕਾਅ ਕਰਦੇ ਰਹਿਣ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸੰਪਰਕ ਵਿੱਚ ਰਹਿਣ।

ਨਰਮੇ ਦੀ ਫਸਲ ਦੇ ਚੰਗੇ ਖਿਲਾਵ ਦੇ ਲਈ 13.045(ਪੈਟੋਸੀਅਮ ਨਾਈਟ੍ਰੇਟ)-4 ਛਿੜਕਾਵ 2.ਕੇਜੀ/ਏਕੜ ਦੇ ਹਿਸਾਬ ਅਨੁਸਾਰ ਕੀਤਾ ਜਾਣਾ ਚਾਹੀਦਾ ਹੈ।

ਪਿੰਡ ਕਾਲਾ ਨੰਗਲ ਦੇ ਕਿਸਾਨ ਕੁਲਜਿੰਦਰ ਸਿੰਘ ਦੇ ਖੇਤੀ ਮਾਡਲ ਨੇ ਕਿਸਾਨਾਂ ਨੂੰ ਨਵੀਂ ਰਾਹ ਦਿਖਾਈ

 ਕੁਲਜਿੰਦਰ ਸਿੰਘ ਨੇ ਕਣਕ-ਝੋਨੇ ਦੇ ਫਸਲੀ ਚੱਕਰ `ਚੋਂ ਰਕਬਾ ਕੱਢ ਕੇ ਸਬਜ਼ੀਆਂ, ਬਾਗਬਾਨੀ ਅਤੇ ਹੋਰ ਫਸਲਾਂ ਦੀ ਕਾਸ਼ਤ ਸ਼ੁਰੂ ਕੀਤੀ

ਹੁਣ ਕੁਲਜਿੰਦਰ ਸਿੰਘ ਨੂੰ ਸਾਰਾ ਸਾਲ ਹੁੰਦੀ ਹੈ ਆਮਦਨ

ਗੁਰਦਾਸਪੁਰ, 6 ਅਗਸਤ (Only Agriculture) - ਜ਼ਿਲ੍ਹਾ ਗੁਰਦਾਸਪੁਰ Gurdaspur ਦੇ ਪਿੰਡ ਕਾਲਾ ਨੰਗਲ ਦੇ


ਕਿਸਾਨ ਕੁਲਜਿੰਦਰ ਸਿੰਘ ਦਾ ਖੇਤੀ ਮਾਡਲ New Agriculture Model ਕਿਸਾਨਾਂ ਨੂੰ ਕਰਜ਼ਾ ਮੁਕਤ Debt Free, ਵਾਤਾਵਰਨ ਪੱਖੀ Eco Friendly ਅਤੇ ਲਾਹੇਵੰਦੀ ਖੇਤੀ ਦੀ ਜਾਚ ਦੱਸਦਾ ਹੈ। ਕੇਵਲ 5 ਏਕੜ ਦੀ ਮਾਲਕੀ ਵਾਲੇ ਇਸ ਮਿਹਨਤੀ ਕਿਸਾਨ ਨੇ ਲੀਕ ਤੋਂ ਹਟ ਕੇ ਖੇਤੀ ਕਰਦਿਆਂ ਅਜਿਹੀ ਉਦਾਹਰਨ ਪੇਸ਼ ਕੀਤੀ ਹੈ ਕਿ ਹੁਣ ਦੂਰੋਂ-ਦੂਰੋਂ ਕਿਸਾਨ ਉਸਦੇ ਖੇਤੀ ਮਾਡਲ ਨੂੰ ਦੇਖਣ ਆਉਂਦੇ ਹਨ।


ਬਟਾਲਾ Batala ਸ਼ਹਿਰ ਦੇ ਨੇੜੇ ਗੁਰਦਾਸਪੁਰ ਬਾਈਪਾਸ ਕੋਲ ਪਿੰਡ ਕਾਲਾ ਨੰਗਲ Village Kala Nangal ਦੇ ਕਿਸਾਨ ਕੁਲਜਿੰਦਰ ਸਿੰਘ ਦੀ ਜ਼ਮੀਨ ਜਰਨੈਲੀ ਸੜਕ ਦੇ ਬਿਲਕੁਲ ਨਾਲ ਲੱਗਦੀ ਹੈ। ਕੁਲਜਿੰਦਰ ਸਿੰਘ ਵੀ ਪਹਿਲਾਂ ਆਮ ਕਿਸਾਨਾਂ ਵਾਂਗ ਕਣਕ ਅਤੇ ਝੋਨੇ Wheat and Paddy ਦੀ ਬਿਜਾਈ ਹੀ ਕਰਦਾ ਸੀ। ਇਸ ਫਸਲੀ ਚੱਕਰ ਦੇ ਗੇੜ ਵਿੱਚੋਂ ਉਸ ਨੂੰ ਕੋਈ ਬਹੁਤੀ ਬਚਤ ਨਾ ਹੋਣੀ। ਆਖਰ ਕੁਝ ਨਵਾਂ ਕਰਨ ਦੀ ਸੋਚ ਕੇ ਕਿਸਾਨ ਕੁਲਜਿੰਦਰ ਸਿੰਘ ਨੇ ਤਿੰਨ ਸਾਲ ਪਹਿਲਾਂ ਖੇਤੀਬਾੜੀ ਵਿਭਾਗ ਨਾਲ ਸੰਪਰਕ ਕੀਤਾ ਅਤੇ ਖੇਤੀ ਮਾਹਿਰਾਂ ਦੀ ਸਲਾਹ ਤੇ ਪ੍ਰੇਰਨਾ ਨਾਲ ਉਸਨੇ ਸਭ ਤੋਂ ਪਹਿਲਾਂ ਕਣਕ-ਝੋਨੇ ਦੇ ਫਸਲੀ ਚੱਕਰ ਵਿਚੋਂ ਆਪਣਾ ਰਕਬਾ

ਕੱਢ ਕੇ ਸਬਜ਼ੀਆਂ Vegetable, ਕਮਾਦ Sugarcane, ਬਾਗਬਾਨੀ Horticulture, ਹਲਦੀ ਦੀ ਖੇਤੀ, ਅਚਾਰ, ਗੁੜ ਤਿਆਰ ਕਰਨਾ, ਸ਼ਹਿਦ ਦੀਆਂ ਮੱਖੀਆਂ Honey Bee ਪਾਲਣ ਦਾ ਕਿੱਤਾ ਸ਼ੁਰੂ ਕੀਤਾ। ਇਸ ਲਈ ਉਸਨੇ ਬਕਾਇਦਾ ਖੇਤੀਬਾੜੀ ਵਿਭਾਗ ਕੋਲੋਂ ਸਿਖਲਾਈ ਵੀ ਲਈ।

ਇਸ ਸਮੇਂ ਕਿਸਾਨ ਕੁਲਜਿੰਦਰ ਸਿੰਘ ਦੇ ਖੇਤਾਂ ਵਿੱਚ ਇੱਕ ਏਕੜ ਕਮਾਦ, ਡੇਡ ਏਕੜ ਬਾਸਮਤੀ, ਅੱਧਾ ਕਿੱਲਾ ਕਿੰਨੂ ਤੇ ਨਿੰਬੂ Lemon and Kinnow ਦੇ ਬਾਗ, ਇੱਕ ਏਕੜ ਗੋਭੀ, ਕੁਝ ਰਕਬੇ ਵਿੱਚ ਪਸ਼ੂਆਂ ਲਈ ਚਾਰਾ ਅਤੇ ਸ਼ਹਿਦ ਦੇ 45 ਬਕਸੇ ਹਨ। ਕਿਸਾਨ ਕੁਲਜਿੰਦਰ ਸਿੰਘ ਨੇ ਸਰਦੀਆਂ ਦੀ ਰੁੱਤ ਵਿੱਚ ਕਮਾਦ ਦੀ ਫਸਲ ਤੋਂ ਗੁੜ ਤਿਆਰ


ਕਰਦੇ ਹਨ। ਇਸੇ ਤਰਾਂ ਉਹ ਹਲਦੀ ਅਤੇ ਸ਼ਹਿਦ ਨੂੰ ਪ੍ਰੋਸੈੱਸ ਕਰਕੇ ਉਸਦੀ ਪੈਕਿੰਗ ਕਰਕੇ ਵੇਚਦੇ ਹਨ। ਮੌਸਮ ਦੇ ਹਿਸਾਬ ਨਾਲ ਫ਼ਲ ਤੇ ਸਬਜ਼ੀਆਂ ਤੋਂ ਉਨ੍ਹਾਂ ਨੂੰ ਲਗਾਤਾਰ ਆਮਦਨ ਹੁੰਦੀ ਰਹਿੰਦੀ ਹੈ। ਕਿਸਾਨ ਕੁਲਜਿੰਦਰ ਸਿੰਘ ਦੀ ਉੱਪਜ ਦੀ ਖਾਸ ਗੱਲ ਇਹ ਹੈ ਕਿ ਉਹ ਕਿਸੇ ਵੀ ਫ਼ਸਲ ਉੱਪਰ ਜ਼ਹਿਰਾਂ ਦਾ ਛਿੜਕਾਅ ਨਹੀਂ ਕਰਦੇ ਅਤੇ ਉਨ੍ਹਾਂ ਦੇ ਉਤਪਾਦ ਪੂਰੀ ਤਰਾਂ ਆਰਗੈਨਿਕ Organic Product ਹੁੰਦੇ ਹਨ।  

ਕਿਸਾਨ ਕੁਲਜਿੰਦਰ ਸਿੰਘ ਨੇ ਆਪਣੇ ਖੇਤਾਂ ਵਿੱਚ ਅੰਮ੍ਰਿਤਸਰ-ਪਠਾਨਕੋਟ ਜਰਨੈਲੀ ਸੜਕ ਉੱਪਰ `ਕਿਸਾਨ ਹੱਟ` Kisan Hut ਨਾਮ ਦਾ ਆਪਣਾ ਸੇਲਿੰਗ ਪੁਆਇੰਟ ਵੀ ਬਣਾਇਆ ਹੋਇਆ ਹੈ ਜਿਥੇ ਉਹ ਆਪਣੇ ਖੇਤਾਂ ਵਿੱਚ ਤਿਆਰ ਉਤਪਾਦਾਂ ਨੂੰ ਵੇਚਦੇ ਹਨ। ਉਨ੍ਹਾਂ ਦੇ ਉਤਪਾਦ ਉੱਚ ਗੁਣਵਤਾ ਅਤੇ ਤਾਜ਼ਾ ਹੋਣ ਕਾਰਨ ਗ੍ਰਾਹਕ ਏਥੋਂ ਸਮਾਨ ਲੈਣ ਨੂੰ ਤਰਜੀਹ ਦਿੰਦੇ ਹਨ। 

ਕਿਸਾਨ ਕੁਲਜਿੰਦਰ ਸਿੰਘ ਸਾਰੀ ਖੇਤੀ ਆਪਣੇ ਹੱਥੀਂ ਕਰਦੇ ਹਨ। ਕੁਲਜਿੰਦਰ ਸਿੰਘ ਦਾ ਕਹਿਣਾ ਹੈ ਕਿ ਜਦੋਂ ਦਾ


ਉਸਨੇ ਕਣਕ-ਝੋਨੇ ਦੇ ਫਸਲੀ ਚੱਕਰ ਵਿਚੋਂ ਨਿਕਲ ਕੇ ਇਹ ਖੇਤੀ ਮਾਡਲ ਅਪਣਾਇਆ ਹੈ ਓਦੋਂ ਦੀ ਉਸਦੀ ਆਮਦਨ ਵੀ ਵਧੀ ਹੈ ਅਤੇ ਹੁਣ ਸਾਰਾ ਸਾਲ ਹੀ ਉਸ ਨੂੰ ਕਮਾਈ ਹੁੰਦੀ ਰਹਿੰਦੀ ਹੈ। ਉਸਨੇ ਆਪਣੇ ਸਾਥੀ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਕਣਕ-ਝੋਨੇ ਦੇ ਫਸਲੀ ਚੱਕਰ ਵਿੱਚੋਂ ਨਿਕਲ ਕੇ ਹੋਰ ਫਸਲਾਂ ਦੀ ਵੀ ਬਿਜਾਈ ਕਰਨ ਜਿਸ ਨਾਲ ਉਨ੍ਹਾਂ ਦੀ ਆਮਦਨੀ ਵਿੱਚ ਵੀ ਪਹਿਲਾਂ ਦੇ ਮੁਕਾਬਲੇ ਚੋਖਾ ਵਾਧਾ ਹੋਵੇਗਾ।

Friday, August 4, 2023

ਹੜ੍ਹਾਂ ਦੀ ਮਾਰ ਹੇਠ ਆਏ ਕਿਸਾਨਾਂ ਲਈ ਮੁੱਖ ਮੰਤਰੀ ਨੇ ਅਫਸਰ ਸੱਦ ਕੇ ਕਰਤੇ ਹੁਕਮ!

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸੂਬੇ ਦੇ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿਚ ਚੱਲ ਰਹੀ ਵਿਸ਼ੇਸ਼ ਗਿਰਦਾਵਰੀ ਦੀ ਪ੍ਰਗਤੀ ਦਾ ਜਾਇਜ਼ਾ


*ਹੜ੍ਹਾਂ ਕਾਰਨ ਹੋਏ ਨੁਕਸਾਨ ਦੇ ਇਕ-ਇਕ ਪੈਸੇ ਦੀ ਭਰਪਾਈ ਲਈ ਮੁਆਵਜ਼ਾ ਦੇਣ ਦੀ ਵਚਨਬੱਧਤਾ ਦੁਹਰਾਈ*


*ਵਿਸ਼ੇਸ਼ ਗਿਰਦਾਵਰੀ ਦਾ ਕੰਮ 15 ਅਗਸਤ ਤੱਕ ਹੋਵੇਗਾ ਮੁਕੰਮਲ*


*ਚੰਡੀਗੜ੍ਹ, 4 ਅਗਸਤ* 


ਪੰਜਾਬ ਵਿਚ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਪੂਰਤੀ ਲਈ ਲੋਕਾਂ ਨੂੰ ਇਕ-ਇਕ ਪੈਸੇ ਦਾ ਮੁਆਵਜ਼ਾ ਦੇਣ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੂਬੇ ਦੇ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿਚ ਚੱਲ ਰਹੀ ਵਿਸ਼ੇਸ਼ ਗਿਰਦਾਵਰੀ ਦੀ ਪ੍ਰਗਤੀ ਦਾ ਜਾਇਜ਼ਾ ਲਿਆ। 

ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਭਰ ਵਿਚ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਲੋਕਾਂ ਨੂੰ ਮੁਆਵਜ਼ਾ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਸ ਉਦੇਸ਼ ਲਈ ਸੂਬਾ ਸਰਕਾਰ ਕੋਲ ਫੰਡਾਂ ਦੀ ਕਮੀ ਨਹੀਂ ਹੈ ਅਤੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਦੇਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਖੁਦ ਸੂਬੇ ਦੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਜ਼ਮੀਨੀ ਪੱਧਰ ਉਤੇ ਹਾਲਾਤ ਦਾ ਜਾਇਜ਼ਾ ਲਿਆ ਸੀ ਅਤੇ ਹੁਣ ਹੜ੍ਹਗ੍ਰਸਤ ਜ਼ਿਲ੍ਹਿਆਂ ਦੇ ਲੋਕਾਂ ਨੂੰ ਬਣਦੀ ਰਾਹਤ ਦਿੱਤੀ ਜਾਵੇਗੀ। 

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਵਿਸ਼ੇਸ਼ ਗਿਰਦਾਵਰੀ ਕਰਵਾਉਣ ਦੇ ਹੁਕਮ ਪਹਿਲਾਂ ਹੀ ਜਾਰੀ ਕੀਤੇ ਹੋਏ ਹਨ ਤਾਂ ਕਿ ਸੂਬੇ ਵਿਚ ਹੜ੍ਹਾਂ ਦੇ ਨੁਕਸਾਨ ਦਾ ਅਨੁਮਾਨ ਲਾਇਆ ਜਾ ਸਕੇ। ਉਨ੍ਹਾਂ ਨੇ ਅਧਿਕਾਰੀਆਂ ਨੂੰ 15 ਅਗਸਤ ਤੱਕ ਹਰ ਹੀਲੇ ਵਿਸ਼ੇਸ਼ ਗਿਰਦਾਵਰੀ ਮੁਕੰਮਲ ਕਰਨ ਦੇ ਹੁਕਮ ਦਿੱਤੇ। ਭਗਵੰਤ ਮਾਨ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਫਸਲਾਂ, ਪਸ਼ੂ, ਘਰ ਜਾਂ ਹੋਰ ਸਬੰਧਤ ਸਾਜ਼ੋ-ਸਾਮਾਨ ਦੇ ਨੁਕਸਾਨ ਦੀ ਭਰਪਾਈ ਮੁਆਵਜ਼ਾ ਦੇ ਕੇ ਕਰੇਗੀ। 

ਮੁੱਖ ਮੰਤਰੀ ਨੇ ਦੱਸਿਆ ਕਿ ਸੂਬੇ ਦੇ 19 ਜਿਲ੍ਹਿਆਂ ਵਿਚ 1495 ਪਿੰਡ ਹੜ੍ਹਾਂ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਸੂਬਾ ਭਰ ਤੋਂ ਪ੍ਰਾਪਤ ਹੋਈਆਂ ਰਿਪੋਰਟਾਂ ਦੇ ਮੁਤਾਬਕ 44 ਵਿਅਕਤੀਆਂ ਦੀ ਜਾਨ ਚਲੀ ਗਈ ਜਦਕਿ 22 ਵਿਅਕਤੀ ਜ਼ਖਮੀ ਹੋਏ ਹਨ, 391 ਘਰ ਪੂਰੀ ਤਰ੍ਹਾਂ ਨੁਕਸਾਨੇ ਗਏ, 878 ਘਰਾਂ ਨੂੰ ਕੁਝ ਹੱਦ ਤੱਕ ਨੁਕਸਾਨ ਪਹੰਚਿਆ ਅਤੇ 1277 ਵਿਅਕਤੀਆਂ ਨੂੰ ਹੜ੍ਹਾਂ ਦੌਰਾਨ ਸਥਾਪਤ ਕੀਤੇ 159 ਰਾਹਤ ਕੈਂਪਾਂ ਵਿਚ ਟਿਕਾਣਾ ਕਰਨਾ ਪਿਆ। ਭਗਵੰਤ ਮਾਨ ਨੇ ਕਿਹਾ ਕਿ 15 ਅਗਸਤ ਤੱਕ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਲੋਕਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇਗਾ। 

ਮੀਟਿੰਗ ਵਿਚ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ, ਮੁੱਖ ਸਕੱਤਰ ਅਨੁਰਾਗ ਵਰਮਾ ਤੇ ਹੋਰ ਹਾਜ਼ਰ ਸਨ। 

----

ਇਸ ਸਮੇਂ ਕਿਹੜੇ ਫਲਾਂ ਦੇ ਨਵੇਂ ਬਾਗ ਲੱਗ ਸਕਦੇ ਹਨ। ਪੂਰੀ ਜਾਣਕਾਰੀ।

 ਸਦਾਬਹਾਰ ਫ਼ਲਦਾਰ ਬੂਟੇ ਨਿੰਬੂ ਜਾਤੀ, ਅੰਬ, ਲੀਚੀ, ਅਮਰੂਦ, ਲੁਕਾਠ, ਪਪੀਤਾ, ਚੀਕੂ ਆਦਿ ਲਗਾਉਣ ਲਈ ਅਗਸਤ ਦਾ ਮਹੀਨਾ ਬਹੁਤ ਹੀ ਢੁੱਕਵਾਂ - ਬਾਗਬਾਨੀ ਵਿਭਾਗ

ਗੁਰਦਾਸਪੁਰ, 4 ਅਗਸਤ (Only Agriculture) - ਸਦਾਬਹਾਰ ਫ਼ਲਦਾਰ ਬੂਟੇ ਜਿਵੇਂ ਨਿੰਬੂ ਜਾਤੀ Lemon, ਅੰਬ Mango , ਲੀਚੀ, ਅਮਰੂਦ Guava,


ਲੁਕਾਠ, ਪਪੀਤਾ Papaya , ਚੀਕੂ ਆਦਿ ਲਗਾਉਣ ਲਈ ਅਗਸਤ ਦਾ ਮਹੀਨਾ ਬਹੁਤ ਹੀ ਢੁੱਕਵਾਂ ਹੈ, ਇਸ ਲਈ ਅਗਸਤ ਮਹੀਨੇ ਕਿਸਾਨਾਂ ਨੂੰ ਆਪਣਾ ਕੁਝ ਖੇਤੀ ਰਕਬਾ ਬਾਗਾਂ New Orchard ਦੇ ਹੇਠਾਂ ਲਿਆਉਣਾ ਚਾਹੀਦਾ ਹੈ। ਕਿਸਾਨਾਂ ਨੂੰ ਇਹ ਅਪੀਲ ਕਰਦਿਆਂ ਬਟਾਲਾ Batala ਦੇ ਬਾਗਬਾਨੀ ਵਿਭਾਗ Horticulture Department ਦੇ ਡਿਪਟੀ ਡਾਇਰੈਕਟਰ ਸ. ਤਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਬਰਸਾਤਾਂ ਦੇ ਮੌਸਮ ਵਿੱਚ ਬਾਗਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਉਨਾਂ ਕਿਹਾ ਕਿ ਬਾਗਾਂ ਵਿੱਚ ਬਹੁਤ ਦੇਰ ਖੜਾ ਪਾਣੀ ਖਰਾਬੀ ਕਰ ਸਕਦਾ ਹੈ, ਸੋ ਵਾਧੂ ਪਾਣੀ ਕੱਢਣ ਦਾ ਢੁੱਕਵਾਂ ਪ੍ਰਬੰਧ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਜਿਆਦਾ ਪਾਣੀ ਖੜਨ ਕਾਰਨ ਬੂਟਿਆਂ ਖਾਸ ਕਰਕੇ ਪਪੀਤਾ,

ਨਾਸ਼ਪਾਤੀ ਅਤੇ ਆੜੂ ਦੀਆਂ ਜੜਾਂ ਗਲਣ ਦੀ ਸਿਕਾਇਤ ਹੋ ਸਕਦੀ ਹੈ, ਇਸ ਲਈ ਇਨਾਂ ਬੂਟਿਆਂ ਦੁਆਲਿਓ ਜਿੰਨੀ ਛੇਤੀ ਹੋ ਸਕੇ, ਪਾਣੀ ਕੱਢ ਦਿਓ ਅਤੇ ਵੱਤਰ ਆਉਣ ਤੇ ਹਲਕੀ ਗੋਡੀ ਕਰੋ।


ਡਿਪਟੀ ਡਾਇਰੈਕਟਰ ਸ. ਤਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਨਿੰਬੂ ਜਾਤੀ ਦੇ ਬੂਟਿਆਂ ਵਿੱਚ ਜ਼ਿੰਕ ਅਤੇ ਮੈਂਗਨੀਜ ਦੀ ਘਾਟ ਦੀ ਪੂਰਤੀ ਲਈ ਜ਼ਿੰਕ ਸਲਫੇਟ (4.70 ਗ੍ਰਾਮ ਪ੍ਰਤੀ ਲਿਟਰ ਪਾਣੀ) ਅਤੇ ਮੈਗਨੀਜ਼ ਸਲਫੇਟ (3.30 ਗ੍ਰਾਮ ਪ੍ਰਤੀ ਲਿਟਰ ਪਾਣੀ) ਨੂੰ ਮਿਲਾ ਕੇ ਛਿੜਕਾਅ ਕਰਨੀ ਚਾਹੀਦੀ ਹੈ। ਨਿੰਬੂ ਜਾਤੀ ਦੇ ਫਲਾਂ ਦੇ ਕੇਰੇ Fruit Dropping ਨੂੰ ਰੋਕਣ ਲਈ 2.4-ਡੀ ਸੋਡੀਅਮ ਸਾਲਟ (ਹਾਰਟੀਕਲਚਰਲ ਗ੍ਰੇਡ) 5 ਗ੍ਰਾਮ ਦਾ ਛਿੜਕਾਅ 500 ਲਿਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ। ਬੋਰਡੋ ਮਿਸਰਣ (2:2:250) ਦਾ ਛਿੜਕਾਅ ਸੰਤਰੇ, ਮਾਲਟੇ ਦੀਆਂ ਬਿਮਾਰੀਆਂ ਦੀ ਰੋਕਥਾਮ ਲਈ ਕਰੋ। ਨਿੰਬੂ ਜਾਤੀ ਦੇ foot rot  ਪੈਰ ਗਲਣ ਦੇ ਰੋਗ ਨੂੰ ਰੋਕਣ ਲਈ ਸੋਡੀਅਮ ਹਾਈਪੋਕਲੋਰਾਈਟ (5 ਫੀਸਦੀ) ਨੂੰ 10 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਬੂਟੇ ਦੇ ਹਿਸਾਬ ਨਾਲ ਬੂਟਿਆਂ ਦੀ ਛੱਤਰੀ ਹੇਠ ਮਿੱਟੀ ਅਤੇ ਮੁੱਖ ਤਣਿਆਂ ਨੂੰ ਗੜੁੱਚ ਕਰੋ। ਇਸ ਤੋਂ ਇਲਾਵਾ ਸੋਡੀਅਮ ਹਾਈਕਲੋਰਾਈਡ ਤੇ ਛਿੜਕਾਅ ਤੋਂ ਹਫਤੇ ਬਾਅਦ 100 ਗ੍ਰਾਮ ਟਰਾਈਕੋਡਰਮਾ ਅੇਸਪੈਰੇਲਮ ਫਾਰਮੂਲੇਸ਼ਣ ਨੂੰ 2.5 ਕਿੱਲੋ ਰੂੜੀ ਦੀ ਖਾਦ ਵਿੱਚ ਮਿਲਾ ਕੇ ਪ੍ਰਤੀ ਬੂਟੇ ਦੇ ਹਿਸਾਬ ਨਾਲ ਬੂਟੇ ਦੀ ਛੱਤਰੀ ਹੇਠ ਪਾ ਕੇ ਵੀ ਇਸ ਰੋਗ ਦੀ ਰੋਕਥਾਮ ਕੀਤੀ ਜਾ ਸਕਦੀ ਹੈ।

ਸ. ਬਾਜਵਾ ਨੇ ਅੱਗੇ ਦੱਸਿਆ ਕਿ ਨਿੰਬੂ ਜਾਤੀ ਦੇ ਫ਼ਲਾਂ ਵਿੱਚ ਫ਼ਲ ਦੀ ਮੱਖੀ Fruit Fly ਦੀ ਰੋਕਥਾਮ ਲਈ ਅਗਸਤ ਦੇ ਦੂਜੇ ਹਫਤੇ 16 ਪੀ.ਏ.ਯੂ. ਫਰੂਟ ਫਲਾਈ ਟਰੈਪ PAU Fruit Fly Trap ਪ੍ਰਤੀ ਏਕੜ ਦੇ ਹਿਸਾਬ ਨਾਲ ਲਗਾਉ ਅਤੇ ਲੋੜ ਪੈਣ ਤੇ ਦੁਬਾਰਾ ਟਰੈਪ ਲਾਓ।  ਅੰਗੂਰਾਂ ਦੇ ਕੋਹੜ ਅਤੇ ਪੀਲੇ ਧੱਬਿਆਂ ਦੀ ਰੋਕਥਾਮ ਲਈ ਅਗਸਤ ਦੇ ਆਖੀਰ ਵਿੱਚ ਬੋਰਡੋ ਮਿਸ਼ਰਣ ਦਾ ਛਿੜਕਾਅ 500 ਲਿਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਕੀਤਾ ਜਾਵੇ।

Thursday, August 3, 2023

ਸਿਟਰਸ ਅਸਟੇਟ ਦੇ ਮੈਂਬਰਾਂ ਲਈ ਜਰੂਰੀ ਸੂਚਨਾ

ਸਿਟਰਸ  ਅਸਟੇਟ ਟਾਹਲੀਵਾਲਾ ਜੱਟਾਂ ਵਿਖੇ 6 ਸਤੰਬਰ 2023 ਨੂੰ ਹੋਵੇਗਾ ਜਨਰਲ ਬਾਡੀ ਦਾ ਆਮ ਇਜਲਾਸ

ਸਿਟਰਸ ਅਸਟੇਟ ਟਾਹਲੀਵਾਲਾ ਜੱਟਾਂ ਦੀ ਨਵੀਂ ਕਾਰਜਕਾਰਨੀ ਕਮੇਟੀ ਦੀ ਕੀਤੀ ਜਾਵੇਗੀ ਚੋਣ  

ਫਾਜ਼ਿਲਕਾ 2 ਅਗਸਤ 2023


ਬਾਗਬਾਨੀ ਵਿਭਾਗ ਪੰਜਾਬ ਵੱਲੋਂ ਚਲਾਈ ਜਾ ਰਹੀ ਸਿਟਰਸ ਅਸਟੇਟ ਟਾਹਲੀਵਾਲਾ ਜੱਟਾਂ ਵੱਲੋਂ ਦਫਤਰ ਸਿਟਰਸ ਅਸਟੇਟ ਟਾਹਲੀਵਾਲਾ ਜੱਟਾਂ ਵਿਖੇ ਮਿਤੀ 6 ਸਤੰਬਰ 2023 ਨੂੰ ਸਵੇਰੇ 10 ਵਜੇ ਜਨਰਲ ਬਾਡੀ ਦਾ ਆਮ ਇਜਲਾਸ ਰੱਖਿਆ ਗਿਆ ਹੈ।

      ਇਹ ਜਾਣਕਾਰੀ ਦਿੰਦਿਆਂ ਮੁੱਖ ਕਾਰਜਕਾਰੀ ਅਫਸਰ ਸਿਟਰਸ ਅਸਟੇਟ ਟਾਹਲੀਵਾਲਾ ਜੱਟਾ ਡਾ. ਜਤਿੰਦਰ ਸਿੰਘ ਨੇ ਦੱਸਿਆ ਕਿ ਸਿਟਰਸ ਅਸਟੇਟ ਟਾਹਲੀਵਾਲਾ ਜੱਟਾ ਦੀ ਕਾਰਜਕਾਰਨੀ ਕਮੇਟੀ ਦੀ ਚੋਣ ਹਰ ਪੰਜ ਸਾਲਾਂ ਬਾਅਦ ਕੀਤੀ ਜਾਂਦੀ ਹੈ ਤੇ ਇਸ ਇਜਲਾਸ ਵਿੱਚ ਸਿਟਰਸ ਅਸਟੇਟ ਟਾਹਲੀਵਾਲਾ ਦੀ ਨਵੀਂ ਕਾਰਜਕਾਰਨੀ ਕਮੇਟੀ ਦੀ ਚੋਣ ਕੀਤੀ ਜਾਵੇਗੀ।  ਉਨ੍ਹਾਂ ਸਿਟਰਸ ਅਸਟੇਟ ਟਾਹਲੀਵਾਲਾ ਅਧੀਨ ਸਾਰੇ ਰਜਿਸਟਰਡ ਮੈਂਬਰਾਂ ਨੂੰ ਸੂਚਿਤ ਕਰਦਿਆਂ ਕਿਹਾ ਕਿ ਉਹ ਜਨਰਲ ਬਾਡੀ ਦੇ ਇਸ ਆਮ ਇਜਲਾਸ ਵਿੱਚ ਸਮੇਂ ਸਿਰ ਪਹੁੰਚ ਕੇ ਨਵੇਂ ਮੈਂਬਰਾਂ ਦੀ ਚੋਣ ਪ੍ਰਕਿਰਿਆ ਵਿੱਚ ਭਾਗ ਲੈਣ।

Wednesday, August 2, 2023

ਪੰਜਾਬ ਦੇ ਬਾਗਬਾਨੀ ਮੰਤਰੀ ਕੇਂਦਰੀ ਖੇਤੀਬਾੜੀ ਮੰਤਰੀ ਨਾਲ ਕਰਨਗੇ ਮੁਲਾਕਾਤ

ਪੋਸਟ ਗਰੈਜੂਏਟ ਇੰਸਟੀਚਿਊਟ ਆਫ ਹਾਰਟੀਕਲਚਰ ਐਂਡ ਐਜੂਕੇਸ਼ਨ ਸਬੰਧੀ ਚੇਤਨ ਸਿੰਘ ਜੌੜੇਮਾਜਰਾ ਕਰਨਗੇ ਕੇਂਦਰੀ ਮੰਤਰੀ ਨਾਲ ਮੁਲਾਕਾਤ



ਚੰਡੀਗੜ੍ਹ, 2 ਅਗਸਤ:


ਪੰਜਾਬ ਦੇ ਬਾਗ਼ਬਾਨੀ ਮੰਤਰੀ ਸ. ਚੇਤਨ ਸਿੰਘ ਜੌੜੇਮਾਜਰਾ ਅਟਾਰੀ ਵਿਖੇ ਸਥਾਪਿਤ ਕੀਤੇ ਜਾਣ ਵਾਲੇ ਪੋਸਟ ਗਰੈਜੂਏਟ ਇੰਸਟੀਚਿਊਟ ਆਫ ਹਾਰਟੀਕਲਚਰ ਐਂਡ ਐਜੂਕੇਸ਼ਨ ਸਬੰਧੀ ਕਾਰਜ਼ ਜਲਦ ਸ਼ੁਰੂ ਕਰਵਾਉਣ ਲਈ ਕੇਂਦਰੀ ਬਾਗ਼ਬਾਨੀ ਮੰਤਰੀ ਨਰਿੰਦਰ ਸਿੰਘ ਤੋਮਰ ਨਾਲ ਮੁਲਾਕਾਤ ਕਰਨਗੇ।


ਅੱਜ ਇੱਥੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨਾਲ ਪੋਸਟ ਗਰੈਜੂਏਟ ਇੰਸਟੀਚਿਊਟ ਆਫ ਹਾਰਟੀਕਲਚਰ ਐਂਡ ਐਜੂਕੇਸ਼ਨ ਦੀ ਸਥਾਪਨਾ ਵਿੱਚ ਹੋ ਰਹੀ ਬੇਲੋੜੀ ਦੇਰੀ ਦਾ ਪੰਜਾਬ ਦੇ ਬਾਗਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਜਾਇਜ਼ਾ ਲਿਆ ਗਿਆ । 


ਮੀਟਿੰਗ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਪੰਜਾਬ ਸਰਕਾਰ ਵੱਲੋਂ ਸਾਲ 2016 ਵਿੱਚ ਕੇਂਦਰ ਸਰਕਾਰ ਦੀ ਇੰਡੀਅਨ ਕੌਂਸਲ ਆਫ ਐਗਰੀਕਲਚਰ ਰੀਸਰਚ ਇੰਸਟੀਚਿਊਟ(ਆਈ.ਸੀ.ਏ.ਆਰ.) ਨੂੰ 100 ਏਕੜ ਜ਼ਮੀਨ ਅਟਾਰੀ ਨਜ਼ਦੀਕ ਅੰਮ੍ਰਿਤਸਰ ਵਿਖੇ ਅਤੇ 50 ਏਕੜ ਜ਼ਮੀਨ ਅਬੋਹਰ ਵਿਖੇ ਦਿੱਤੀ ਗਈ ਮੁਫ਼ਤ ਵਿੱਚ ਦਿੱਤੀ ਗਈ ਸੀ। ਪਰੰਤੂ  ਕਈ ਸਾਲ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਇਸ ਜ਼ਮੀਨ ਤੇ ਪੋਸਟ ਗਰੈਜੂਏਟ ਇੰਸਟੀਚਿਊਟ ਆਫ ਹਾਰਟੀਕਲਚਰ ਐਂਡ ਐਜੂਕੇਸ਼ਨ ਦੀ ਸਥਾਪਨਾ ਸਬੰਧੀ ਆਈ.ਸੀ.ਏ.ਆਰ. ਵੱਲੋਂ ਕੋਈ ਕਦਮ ਨਹੀਂ ਚੁੱਕਿਆ ਗਿਆ ਅਤੇ ਨਾ ਹੀ ਇਸ ਇੰਸਟੀਚਿਊਟ ਸਬੰਧੀ ਅੱਜ ਤੱਕ ਕੋਈ ਡਿਟੇਲਡ ਪਲਾਨ ਪੰਜਾਬ ਸਰਕਾਰ ਨਾਲ ਸਾਂਝਾ ਕੀਤਾ ਗਿਆ ਹੈ।


ਬਾਗਬਾਨੀ ਮੰਤਰੀ ਨੇ ਅਧਿਕਾਰੀਆਂ ਨੂੰ ਹਿਦਾਇਤ ਕੀਤੀ ਕਿ ਇਸ ਮਾਮਲੇ ਦੇ ਜਲਦ ਨਿਪਟਾਰੇ ਲਈ ਕੇਂਦਰੀ ਬਾਗਬਾਨੀ ਮੰਤਰੀ ਸ੍ਰੀ ਨਰਿੰਦਰ ਸਿੰਘ ਤੋਮਰ ਨਾਲ ਉਹ ਮੀਟਿੰਗ ਕਰਨਗੇ ਤਾਂ ਜੋ ਇਸ ਅਤਿ ਜ਼ਰੂਰੀ ਮਾਮਲੇ ਦਾ ਜਲਦ ਨਿਪਟਾਰਾ ਹੋ ਸਕੇ । 

ਉਹਨਾਂ ਅਧਿਕਾਰੀਆਂ ਨੂੰ ਇਹ ਵੀ ਹਿਦਾਇਤ ਕੀਤੀ ਕਿ ਬਾਗਬਾਨੀ ਦੀ ਦ੍ਰਿਸ਼ਟੀ ਤੋਂ ਪੰਜਾਬ ਰਾਜ ਨਾਲ ਸਬੰਧਤ ਕੇਂਦਰ ਸਰਕਾਰ ਕੋਲ ਉਠਾਏ ਜਾਣ ਵਾਲੇ ਮਾਮਲਿਆਂ ਬਾਰੇ ਵੀ ਇੱਕ ਡੀਟੇਲਡ ਨੋਟ ਵੀ ਤਿਆਰ ਕਰਨ ਦੀ ਹਿਦਾਇਤ ਕੀਤੀ ਤਾਂ ਜੋ ਕੇਂਦਰੀ ਮੰਤਰੀ ਨਾਲ ਉਹਨਾਂ ਮਾਮਲਿਆਂ ਸਬੰਧੀ ਵੀ ਗੱਲਬਾਤ ਕੀਤੀ ਜਾ ਸਕੇ।


ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਅਰਸ਼ਦੀਪ ਸਿੰਘ ਥਿੰਦ ਸਪੈਸ਼ਲ ਸੈਕਟਰੀ, ਡਾਇਰੈਕਟਰ ਸ੍ਰੀਮਤੀ ਸ਼ੈਲੇਂਦਰ ਕੌਰ, ਅਮਿਤ ਤਲਵਾੜ ਆਈ.ਏ.ਐਸ., ਪੀ.ਏ.ਯੂ ਡੀਨ  ਡਾਕਟਰ ਐਮ.ਆਈ. ਐਸ ਗਿੱਲ ਅਤੇ  ਡਾਇਰੈਕਟਰ ਰਿਸਰਚ ਪੀ.ਏ.ਯੂ ਡਾਕਟਰ ਏ.ਐਸ.ਢੱਟ ਹਾਜ਼ਰ ਸਨ।

ਕਿਸਾਨਾਂ ਲਈ ਸੁਪਰ ਜਿਪਸਮ ਦੀ ਵਿਕਰੀ ਸਬੰਧੀ ਜ਼ਰੂਰੀ ਸੂਚਨਾ

  ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਸਹਿਕਾਰੀ ਸਭਾਵਾਂ ਵਿੱਚ ਮਿਫਕੋ ਕੰਪਨੀ ਵੱਲੋਂ ਸੁਪਰ ਜਿਪਸਮ ਸਪਲਾਈ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ...