ਫਾਜਿ਼ਲਕਾ, 15 ਅਕਤੂਬਰ
ਪੰਜਾਬ ਖਤੀਬਾੜੀ ਅਤੇ ਕਿਸਾਨ ਕਲਿਆਣ ਵਿਭਾਗ ਵੱਲੋਂ ਸ਼ੁ਼ੁਰੂ ਕੀਤੀ ਆਈ ਖੇਤ ਪੰਜਾਬ ਐਪ (I Khet Punjab App) ਰਾਹੀਂ ਕਿਸਾਨ ਪਰਾਲੀ ਦੀ ਸੰਭਾਲ ਲਈ ਆਪਣੇ ਨੇੜੇ ਕਿਰਾਏ ਤੇ ਉਪਬੱਧ ਮਸ਼ੀਨਾਂ Machines ਦੀ ਜਾਣਕਾਰੀ ਲੈ ਸਕਦੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਡਾ: ਹਿਮਾਂਸੂ ਅਗਰਵਾਲ ਆਈਏਐਸ ਨੇ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਐਪ ਤੇ ਸਹਿਕਾਰੀ ਸਭਾਵਾਂ, ਪੰਚਾਇਤਾਂ, ਕਸਟਮ ਹਾਇਰਿੰਗ ਸੈਂਟਰਾਂ ਜਾਂ ਪ੍ਰਾਇਵੇਟ ਲੋਕਾਂ ਕੋਲ ਪਰਾਲੀ ਸੰਭਾਲ ਲਈ ਕਿਰਾਏ ਤੇ ਦੇਣ ਲਈ ਉਪਲਬੱਧ ਮਸ਼ੀਨਰੀ ਦੀ ਜਾਣਕਾਰੀ ਹੈ।
ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਰਾਜਿੰਦਰ ਕੰਬੋਜ਼ Rajinder Kamboj ਨੇ ਦੱਸਿਆ ਕਿ ਇਸ ਐਪ ਨੂੰ ਆਪਣੇ ਮੋਬਾਇਲ ਵਿਚ ਡਾਊਨਲੋਡ ਕਰਕੇ ਕਿਸਾਨ ਓਟੀਪੀ ਰਾਹੀਂ ਆਪਣੇ ਵੇਰਵੇ ਦਰਜ ਕਰਕੇ ਲਾਗਇਨ ਕਰ ਸਕਦਾ ਹੈ। ਇਸਤੋਂ ਬਾਅਦ ਕਿਸਾਨ ਨੂੰ ਜ਼ੋ ਵੀ ਖੇਤੀ ਸੰਦ ਚਾਹੀਦਾ ਹੋਵੇ ਉਸਦੀ ਭਾਲ ਕਰ ਸਕਦਾ ਹੈ। ਜਿਸਤੇ ਐਪ ਉਸਨੂੰ ਕਿਸਾਨ ਦੇ ਆਸਪਾਸ (ਉਸਦੇ ਆਪਣੇ ਪਿੰਡ ਜਾਂ ਨੇੜੇ ਦੇ ਪਿੰਡਾਂ ਵਿਚ) ਕਿਰਾਏ ਤੇ ਸੰਦ ਉਪਲਬੱਧ ਕਰਵਾਉਣ ਵਾਲਿਆਂ ਦੇ ਫੋਨ ਨੰਬਰ ਸਮੇਤ ਵੇਰਵੇ ਉਪਲਬੱਧ ਕਰਵਾ ਦਿੰਦੀ ਹੈ ਜਿੱਥੋਂ ਕਿਸਾਨ ਵੀਰ ਸੰਦ ਲੈ ਕੇ ਪਰਾਲੀ ਨੂੰ ਬਿਨ੍ਹਾਂ ਸਾੜੇ ਇਸਦੀ ਸੰਭਾਲ ਕਰ ਸਕਦਾ ਹੈ।
ਉਨ੍ਹਾਂ ਨੇ ਕਿਹਾ ਕਿ ਪਰਾਲੀ ਨੂੰ ਬਿਨ੍ਹਾਂ ਸਾੜੇ ਜ਼ੇਕਰ ਕਿਸਾਨ ਕਣਕ ਬੀਜਦੇ ਹਨ ਤਾਂ ਇਸ ਨਾਲ ਕਿਸਾਨਾਂ ਦੀ ਜਮੀਨ ਦੀ ਸਿਹਤ ਸੁਧਰਦੀ ਹੈ, ਝਾੜ ਵੱਧਦਾ ਹੈ ਅਤੇ ਵਾਤਾਵਰਨ ਨੂੰ ਵੀ ਕੋਈ ਨੁਕਸਾਨ ਨਹੀਂ ਹੁੰਦਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਐਪ ਦੀ ਵਰਤੋਂ ਕਰਕੇ ਆਪਣੇ ਆਸਪਾਸ ਉਪਲਬੱਧ ਮਸ਼ੀਨਾਂ ਦੀ ਜਾਣਕਾਰੀ ਪ੍ਰਾਪਤ ਕਰਕੇ ਅਤੇ ਉਨ੍ਹਾਂ ਮਸ਼ੀਨਾਂ ਦੀ ਵਰਤੋਂ ਕਰਕੇ ਪਰਾਲੀ ਦਾ ਪ੍ਰਬੰਧਨ ਕਰਨ।