Showing posts with label Nano Urea. Show all posts
Showing posts with label Nano Urea. Show all posts

Tuesday, March 3, 2026

*ਕਣਕ ਨੂੰ ਵਧ ਰਹੀ ਗਰਮੀ ਤੋਂ ਬਚਾਉਣ, ਮਿੱਟੀ ਦੀ ਸਿਹਤ ਸੁਧਾਰ ਅਤੇ ਘਰੇਲੂ ਬਗੀਚੀ ਬਾਰੇ ਕੈਂਪ ਲਗਾ ਦਿੱਤੀ ਜਾਣਕਾਰੀ

ਲਹਿਰਾਗਾਗਾ, 03 ਮਾਰਚ

ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ PAU Ludhiana ਦੇ ਨਿਰਦੇਸ਼ਕ ਪਸਾਰ ਸਿੱਖਿਆ ਦੀ ਯੋਗ ਅਗਵਾਈ ਹੇਠ ਪੀ.ਏ.ਯੂ.–ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ Sangrur ਵੱਲੋਂ ਪਿੰਡ ਖੋਖਰ ਕਲਾਂ ਵਿਖੇ ਕਣਕ ਨੂੰ ਵਧ ਰਹੀ ਗਰਮੀ Heat Stress in Wheat ਤੋਂ ਬਚਾਉਣ, ਮਿੱਟੀ ਦੀ ਸਿਹਤ ਸੁਧਾਰ ਅਤੇ ਘਰੇਲੂ ਬਗੀਚੀ Kitchen Garden ਸੰਬੰਧੀ ਵਿਸ਼ੇਸ਼ Farmer Training Camp ਲਾਇਆ ਗਿਆ। ਕੈਂਪ ਵਿੱਚ 50 ਤੋਂ ਵੱਧ ਕਿਸਾਨ ਭਰਾਵਾਂ ਨੇ ਭਾਗ ਲੈ ਕੇ ਵਿਗਿਆਨਕ ਜਾਣਕਾਰੀ ਹਾਸਲ ਕੀਤੀ।

ਕੇਂਦਰ ਦੇ ਇੰਚਾਰਜ ਅਤੇ ਸੀਨੀਅਰ ਪਸਾਰ ਵਿਗਿਆਨੀ Dr Ashok Kumar Garg ਨੇ ਕਿਸਾਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਵਧਦੇ ਤਾਪਮਾਨ ਦੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ। ਉਨ੍ਹਾਂ ਦੱਸਿਆ ਕਿ ਲੋੜੀਂਦੇ ਤਾਪਮਾਨ ਤੋਂ ਵੱਧ ਗਰਮੀ ਕਣਕ ਦੀ ਫਸਲ ਵਿੱਚ “Heat Stress” ਪੈਦਾ ਕਰਦੀ ਹੈ, ਜਿਸ ਕਾਰਨ ਦਾਣੇ ਭਰਨ ਸਮੇਂ ਫਸਲ ਜਲਦੀ ਪੱਕ ਜਾਂਦੀ ਹੈ, ਦਾਣੇ ਸੁੱਕੜ ਜਾਂਦੇ ਹਨ ਅਤੇ ਉਨ੍ਹਾਂ ਦਾ ਭਾਰ ਘੱਟ ਹੋ ਜਾਂਦਾ ਹੈ।

ਉਨ੍ਹਾਂ ਨੇ ਦੱਸਿਆ ਕਿ ਇਸ ਤਣਾਅ ਤੋਂ ਬਚਾਅ ਲਈ ਪੋਟਾਸ਼ ਤੱਤ ਮਹੱਤਵਪੂਰਨ ਹੈ। ਪੀ.ਏ.ਯੂ. ਲੁਧਿਆਣਾ ਵੱਲੋਂ 2 ਪ੍ਰਤੀਸ਼ਤ ਪੋਟਾਸੀਅਮ ਨਾਈਟਰੇਟ (4 ਕਿਲੋ Potassium Nitrate 13:0:45 ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ) ਦੇ ਦੋ ਛਿੜਕਾਅ ਕਰਨ ਦੀ ਸਿਫਾਰਸ਼ ਕੀਤੀ ਗਈ ਹੈ, ਜਿਸ ਨਾਲ ਦਾਣਿਆਂ ਦਾ ਵਜ਼ਨ ਅਤੇ ਪ੍ਰਤੀ ਸਿੱਟਾ ਗਿਣਤੀ ਵਿੱਚ ਵਾਧਾ ਹੁੰਦਾ ਹੈ ਅਤੇ ਕੁੱਲ ਝਾੜ ਵਿੱਚ ਮਹੱਤਵਪੂਰਨ ਵਾਧਾ ਹੁੰਦਾ ਹੈ। ਨਾਲ ਹੀ ਹਲਕੀ ਅਤੇ ਸਮੇਂ-ਸਿਰ ਸਿੰਚਾਈ ਕਰਨ ਦੀ ਵੀ ਸਲਾਹ ਦਿੱਤੀ ਗਈ।

ਮਿੱਟੀ ਦੀ ਸਿਹਤ Soil Health ਸੁਧਾਰ ਲਈ ਡਾ. ਗਰਗ ਨੇ ਕਣਕ ਦੀ ਵਾਢੀ ਤੋਂ ਬਾਅਦ ਹਰੀ ਖਾਦ ਵਾਲੀਆਂ ਫਸਲਾਂ ਜਿਵੇਂ ਸਣ, ਢੈਚਾਂ ਜਾਂ ਜੰਤਰ ਬੀਜਣ, ਮਿੱਟੀ ਦੀ ਪਰਖ Soil Testing  ਕਰਵਾਉਣ ਅਤੇ ਫਸਲੀ ਅਵਸ਼ੇਸ਼ਾਂ ਨੂੰ ਖੇਤ ਵਿੱਚ ਹੀ ਸੰਭਾਲਣ ਦੀ ਅਪੀਲ ਕੀਤੀ। ਜੈਵਿਕ ਖਾਦਾਂ ਦੀ ਵਰਤੋਂ ਵਧਾ ਕੇ ਮਿੱਟੀ ਦੇ ਜੈਵਿਕ ਮਾਦੇ Carbonic Matter in Soil ਨੂੰ ਸੁਧਾਰਨ 'ਤੇ ਵੀ ਜ਼ੋਰ ਦਿੱਤਾ ਗਿਆ।

ਕੈਂਪ ਦੌਰਾਨ ਕਿਸਾਨਾਂ ਨੂੰ ਦਫ਼ਤਰ ਵੱਲੋਂ ਉਪਲਬਧ ਸਹੂਲਤਾਂ—ਸਾਉਣੀ ਫਸਲਾਂ ਦੇ ਬੀਜ, ਸਬਜ਼ੀਆਂ ਦੀਆਂ ਬੀਜ ਕਿੱਟਾਂ, ਖੇਤੀਬਾੜੀ ਸਾਹਿਤ, ਜੈਵਿਕ ਖਾਦਾਂ ਦੇ ਟੀਕੇ ਅਤੇ ਪਸ਼ੂ ਸਿਹਤ ਸਬੰਧੀ ਸੇਵਾਵਾਂ—ਬਾਰੇ ਜਾਣਕਾਰੀ ਦਿੱਤੀ ਗਈ।

Nano Urea ਦੀ ਵਰਤੋਂ, ਜ਼ਿੰਕ ਸਲਫੇਟ Zink Sulphate ਦੇ ਛਿੜਕਾਅ, ਮਿੱਟੀ ਦੇ ਨਮੂਨੇ ਲੈਣ ਦਾ ਢੰਗ ਅਤੇ ਖਾਰੇ ਪਾਣੀ ਦੀ ਸੁਚੱਜੀ ਵਰਤੋਂ ਸਬੰਧੀ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ ਗਏ। ਇਸ ਦੇ ਨਾਲ ਯੂਨੀਵਰਸਿਟੀ ਵੱਲੋਂ ਮਾਰਚ 2026 ਵਿੱਚ ਹੋਣ ਵਾਲੇ ਕਿਸਾਨ ਮੇਲਿਆਂ ਬਾਰੇ ਵੀ ਸਮੁੱਚੀ ਜਾਣਕਾਰੀ ਸਾਂਝੀ ਕੀਤੀ।

ਕੈਂਪ ਲਾਉਣ ਵਿੱਚ ਸ. ਨਿਰਮਲ ਸਿੰਘ, ਸ. ਰਣਵੀਰ ਸਿੰਘ, ਸ. ਗੁਰਮੇਲ ਸਿੰਘ, ਸ. ਹਰਵਿੰਦਰ ਸਿੰਘ, ਸ. ਦਰਸ਼ਨ ਸਿੰਘ (ਸਾਬਕਾ ਸਰਪੰਚ), ਸ. ਬੱਬੂ ਸਿੰਘ, ਸ. ਸੁਖਦੇਵ ਸਿੰਘ ਲੰਬਰਦਾਰ ਅਤੇ ਸ. ਜਸਵਿੰਦਰ ਸਿੰਘ ਨੇ ਵੱਡਾ ਅਤੇ ਸਰਾਹਣਯੋਗ ਯੋਗਦਾਨ ਪਾਇਆ। ਉਨ੍ਹਾਂ ਨੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਵਿਗਿਆਨਕ ਅਤੇ ਲਾਭਕਾਰੀ ਕੈਂਪ ਲਗਵਾਉਣ ਦੀ ਇੱਛਾ ਜਤਾਈ।
ਇਸ ਮੌਕੇ ਗਰਮੀ ਰੁੱਤ ਦੀਆਂ ਸਬਜ਼ੀਆਂ ਦੇ ਬੀਜਾਂ ਦੀਆਂ ਕਿੱਟਾਂ Summer Vegetable Seed Kits , ਪਸ਼ੂ ਚੱਟ ਅਤੇ ਖਣਿਜ ਚੂਰੇ ਦੀ ਵਿਕਰੀ ਵੀ ਕੀਤੀ ਗਈ, ਜਿਸ ਦਾ ਕਿਸਾਨਾਂ ਨੇ ਭਰਪੂਰ ਲਾਭ ਉਠਾਇਆ।

ਇਹ ਕੈਂਪ ਕਿਸਾਨਾਂ ਲਈ ਸਮੇਂ-ਸਿਰ ਵਿਗਿਆਨਕ ਸਲਾਹ ਦਾ ਮਹੱਤਵਪੂਰਨ ਮੰਚ ਸਾਬਤ ਹੋਇਆ, ਜੋ ਉਨ੍ਹਾਂ ਨੂੰ ਵਧੀਆ ਝਾੜ ਅਤੇ ਮਿੱਟੀ ਦੀ ਲੰਬੇ ਸਮੇਂ ਲਈ ਸਿਹਤ ਬਚਾਉਣ ਵੱਲ ਪ੍ਰੇਰਿਤ ਕਰੇਗਾ।

Monday, February 23, 2026

ਕਣਕ ਦੇ ਵਧੇਰੇ ਗਰਮੀ ਤੋਂ ਬਚਾਅ, ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਦੀ ਸਰਵ-ਪੱਖੀ ਰੋਕਥਾਮ ਅਤੇ ਭੂਮੀ ਸਿਹਤ ਸੁਧਾਰ ਸਬੰਧੀ ਜਾਣਕਾਰੀ

*ਪੀ.ਏ.ਯੂ. ਫਾਰਮ ਸਲਾਹਕਾਰ ਸੇਵਾ ਕੇਂਦਰ ਵੱਲੋਂ ਲੌਂਗੋਵਾਲ ਵਿਖੇ ਕਿਸਾਨ ਜਾਗਰੂਕਤਾ ਕੈਂਪ*

ਲੌਂਗੋਵਾਲ/ ਸੁਨਾਮ, 24 ਫ਼ਰਵਰੀ

ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ PAU ਦੇ ਨਿਰਦੇਸ਼ਕ ਪਸਾਰ ਸਿੱਖਿਆ ਦੀ ਯੋਗ ਅਗਵਾਈ ਹੇਠ ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ Sangrur ਨੇ ਮੌਜੂਦਾ ਕਣਕ Wheat Crop ਦੇ ਵਧੇਰੇ ਗਰਮੀ ਤੋਂ ਬਚਾਅ, ਕੀੜ੍ਹੇ-ਮਕੌੜਿਆਂ ਅਤੇ ਬਿਮਾਰੀਆਂ ਦੀ ਸਰਵ-ਪੱਖੀ ਰੋਕਥਾਮ Pest and Disease Control in Wheat, ਭੂਮੀ ਸਿਹਤ ਸੁਧਾਰ Soil Health Improvement ਸਬੰਧੀ ਨੁਕਤੇ ਆਦਿ ਤੇ ਬਾਬਾ ਫਰੀਦ ਮੈਮੋਰੀਅਲ ਐਜੂਕੇਸ਼ਨ ਐਂਡ ਵੈੱਲਫੇਅਰ ਸੁਸਾਇਟੀ ਲੌਂਗੋਵਾਲ Longowal ਵਿਖੇ ਕਿਸਾਨ ਜਾਗਰੂਕਤਾ ਕੈਂਪ Farmer Training Camp ਲਗਾਇਆ।

ਕੈਂਪ ਵਿੱਚ 70 ਤੋਂ ਵੱਧ ਕਿਸਾਨ ਭਰਾਵਾਂ ਅਤੇ ਬੀਬੀਆਂ ਨੇ ਭਾਗ ਲਿਆ। ਕੇਂਦਰ ਦੇ ਇੰਚਾਰਜ ਅਤੇ ਸੀਨੀਅਰ ਪਸਾਰ ਵਿਗਿਆਨੀ ਡਾ. ਅਸ਼ੋਕ ਕੁਮਾਰ ਗਰਗ ਨੇ ਕਿਸਾਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਵਧੇਰੇ ਤਾਪਮਾਨ ਤੋਂ ਬਚਾਅ ਲਈ ਕਣਕ To Save Wheat Crop from Effect of High Temperature  ਦੀ ਫ਼ਸਲ ਤੇ ਪੋਟਾਸ਼ੀਅਮ ਨਾਈਟ੍ਰੇਟ Potassium Nitrate ਦੇ ਛਿੜਕਾਅ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

ਉਹਨਾਂ ਦੱਸਿਆ ਕਿ ਲੋੜੀਂਦੇ ਤਾਪਮਾਨ ਤੋਂ ਵੱਧ ਗਰਮੀ ਕਣਕ ਦੀ ਫ਼ਸਲ ਲਈ ਹਾਨੀਕਾਰਕ ਹੋ ਸਕਦੀ ਹੈ, ਇਸ ਨੂੰ ਗਰਮੀ ਦਾ ਤਣਾਅ ਜਾਂ ਹੀਟ ਸਟਰੈੱਸ Heat Stress in Wheat Crop ਕਹਿੰਦੇ ਹਨ। ਵੱਧ ਗਰਮੀ ਕਰਕੇ ਦਾਣੇ ਭਰਨ ਸਮੇਂ ਕਣਕ ਪਹਿਲਾਂ ਪੱਕ ਜਾਂਦੀ ਹੈ ਅਤੇ ਦਾਣੇ ਮਾਜੂ ਰਹਿ ਜਾਂਦੇ ਹਨ ਅਤੇ ਸੋਕੇ ਕਾਰਨ ਦਾਣਿਆਂ ਦਾ ਭਾਰ ਘੱਟ ਜਾਂਦਾ ਹੈ। ਇਸ ਤਣਾਅ ਉੱਪਰ ਕਾਬੂ ਪਾਉਣ ਲਈ ਪੋਟਾਸ਼ ਤੱਤ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ।

ਪੀ.ਏ.ਯੂ. ਲੁਧਿਆਣਾ PAU Ludhiana ਦੁਆਰਾ ਕਣਕ ਦੀ ਫ਼ਸਲ ਨੂੰ ਅਖੀਰਲੇ ਗਰਮੀ ਦੇ ਤਣਾਅ ਤੋਂ ਬਚਾਉਣ ਲਈ ਦਾਣੇ ਭਰਨ ਸਮੇਂ ਅਤੇ ਵੱਧ ਝਾੜ ਲੈਣ ਲਈ 2 ਪ੍ਰਤੀਸ਼ਤ ਪੋਟਾਸ਼ੀਅਮ ਨਾਈਟ੍ਰੇਟ (4 ਕਿੱਲੋ 13:0:45 ਨੂੰ 200 ਲਿਟਰ ਪਾਣੀ ਵਿੱਚ) ਦੋ ਛਿੜਕਾਅ ਪਹਿਲਾਂ ਗੋਭ ਵਾਲਾ ਪੱਤਾ ਨਿਕਲਣ ਅਤੇ ਦੂਜਾ ਬੂਰ ਪੈਣ ਸਮੇਂ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਇਹਨਾਂ ਛਿੜਕਾਵਾਂ ਨਾਲ ਦਾਣਿਆਂ ਦੇ ਵਜ਼ਨ ਅਤੇ ਪ੍ਰਤੀ ਸਿੱਟਾ ਦਾਣਿਆਂ ਦੀ ਗਿਣਤੀ ਵੱਧਣ ਨਾਲ ਕਣਕ ਦੇ ਝਾੜ ਵਿੱਚ ਵਾਧਾ ਹੁੰਦਾ ਹੈ।

ਭੂਮੀ ਦੀ ਸਿਹਤ ਸੁਧਾਰ ਲਈ ਡਾ. ਅਸ਼ੋਕ ਨੇ ਕਿਸਾਨਾਂ ਨੂੰ ਕਣਕ ਦੀ ਵਾਢੀ ਤੋਂ ਬਾਅਦ ਹਰੀ ਖਾਦ Green Manure ਦੀਆਂ ਫਸਲਾਂ ਜਿਵੇਂ ਕਿ ਸਣ, ਢੈਚਾਂ/ਜੰਤਰ ਆਦਿ ਬੀਜਣ ਨੂੰ ਕਿਹਾ। ਉਹਨਾਂ ਨੇ ਮਿੱਟੀ ਪਰਖ਼ ਕਰਵਾ ਕੇ ਭੂਮੀ ਦਾ ਜੈਵਿਕ ਮਾਦਾ ਸੁਧਾਰਨ ਲਈ ਫਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤ ਵਿੱਚ ਹੀ ਸੰਭਾਲਣ ਬਾਰੇ, ਜੈਵਿਕ ਖਾਦਾਂ ਦੀ ਵਰਤੋਂ ਬਾਰੇ ਵਿਚਾਰ ਸਾਂਝੇ ਕੀਤੇ। ਉਹਨਾਂ ਦਫ਼ਤਰ ਵਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਜਿਵੇਂ ਕਿ ਕਿਸਾਨ ਮੇਲਿਆਂ ਤੋਂ ਬਾਅਦ ਸਾਉਣੀ ਦੀਆਂ ਫ਼ਸਲਾਂ ਦੇ ਬੀਜਾਂ ਦੀ ਵਿੱਕਰੀ, ਖੇਤੀ ਸਾਹਿਤ ਦੀ ਵਿੱਕਰੀ, ਸਬਜ਼ੀਆਂ ਦੇ ਬੀਜ ਦੀਆਂ ਕਿੱਟਾਂ, ਜੈਵਿਕ ਖਾਦਾਂ ਦੇ ਟੀਕੇ ਅਤੇ ਪਸ਼ੂਆਂ ਦੀ ਸਿਹਤ ਸੁਧਾਰਨ ਬਾਰੇ ਕਿਸਾਨਾਂ ਨੂੰ ਦੱਸਿਆ।

ਕਿਸਾਨਾਂ ਵਲੋਂ ਪੁੱਛੇ ਗਏ ਸਵਾਲਾਂ ਜਿਵੇਂ ਕਿ ਨੈਨੋ ਯੂਰੀਏ Nano Urea ਦੀ ਵਰਤੋਂ ਦੇ ਫਾਇਦੇ ਜਾਂ ਨੁਕਸਾਨ, ਬੋਰੋਨ ਤੱਤ ਦੀ ਲੋੜ, ਮਿੱਟੀ ਪਰਖ ਲਈ ਨਮੂਨੇ ਲੈਣ ਦਾ ਢੰਗ, ਗੁੱਲੀ ਡੰਡੇ ਦੀ ਸਮੱਸਿਆ ਦਾ ਹੱਲ, ਜ਼ਿੰਕ ਸਲਫੇਟ Zink Sulphate  ਦੇ ਛਿੜਕਾਅ, ਮਾੜੇ ਪਾਣੀਆਂ ਦੀ ਸੁਯੋਗ ਵਰਤੋਂ ਆਦਿ ਦੇ ਤਸੱਲੀਬਖਸ਼ ਜਵਾਬ ਦਿੱਤੇ ਗਏ।

ਕੈਂਪ ਦੌਰਾਨ ਪੀ.ਏ.ਯੂ ਦੁਆਰਾ ਚਲਾਏ ਜਾ ਰਹੇ ਵੱਖ-ਵੱਖ ਸ਼ੋਸ਼ਲ ਮੀਡੀਆ ਪਲੇਟਫਾਰਮ ਦੇ ਬਾਰ ਕੋਡ ਅਤੇ ਸਕੈਨਰ ਵੀ ਬੈਨਰ ਰਾਹੀਂ ਕਿਸਾਨ ਵੀਰਾਂ ਨੂੰ ਦਿਖਾਏ ਗਏ ਤਾਂ ਜੋ ਮੌਕੇ 'ਤੇ ਬਾਰ ਕੋਡ ਸਕੈਨ ਕਰਕੇ ਕਿਸਾਨ ਵੀਰ ਅਤੇ ਬੀਬੀਆਂ ਇਨ੍ਹਾਂ ਸ਼ੋਸ਼ਲ ਮੀਡੀਆ ਜਿਵੇਂ ਕਿ  PAU Kisan App, ਪੀ.ਏ.ਯੂ ਵੈੱਬਸਾਈਟ, ਯੂ ਟਿਊਬ, ਫੇਸਬੁੱਕ ਆਦਿ ਦੇ ਮੈਂਬਰ ਬਣ ਸਕਣ।

ਕੈਂਪ ਉਲੀਕਣ ਵਿੱਚ ਸ. ਕਮਲਜੀਤ ਸਿੰਘ, ਸ. ਨਿਹਾਲ ਸਿੰਘ (ਸਰਪੰਚ), ਸ. ਜੁਗਰਾਜ ਸਿੰਘ (ਸਰਪੰਚ), ਸ. ਭੀਮ ਸਿੰਘ (ਸਰਪੰਚ), ਸ. ਸ਼ੁਕਰਪਾਲ ਸਿੰਘ (ਐਮ. ਸੀ.) ਅਤੇ ਸ. ਭੁਪਿੰਦਰ ਸਿੰਘ ਨੇ ਵਡਮੁੱਲਾ ਯੋਗਦਾਨ ਪਾਇਆ ਅਤੇ ਭਵਿੱਖ ਵਿੱਚ ਵੀ ਅਜਿਹੇ ਕੈਂਪ ਲਗਵਾਉਣ ਦੀ ਇੱਛਾ ਜਾਹਰ ਕੀਤੀ।

ਇਸ ਮੌਕੇ ਗਰਮੀ ਰੁੱਤ ਦੀਆਂ ਸਬਜ਼ੀਆਂ ਦੇ ਬੀਜਾਂ ਦੀਆਂ ਕਿੱਟਾਂ, ਪਸ਼ੂ ਚਾਟ, ਧਾਤਾਂ ਦੇ ਚੂਰੇ ਦੀ ਵਿਕਰੀ ਵੀ ਕੀਤੀ ਗਈ।