Showing posts with label Mechanization of Sugarcane Cultivation. Show all posts
Showing posts with label Mechanization of Sugarcane Cultivation. Show all posts

Saturday, March 7, 2026

ਕਿਉਂ ਜਰੂਰੀ ਹੈ ਗੰਨੇ ਵਿਚ ਮਸ਼ੀਨੀਕਰਨ ਅਤੇ ਕਿਵੇਂ ਕੀਤਾ ਜਾਵੇ ਗੰਨੇ ਦੀ ਕਾਸਤ ਦਾ ਮਸ਼ੀਨੀਕਰਨ

ਰਿਆੜ ਫਾਰਮ ਭਾਮੜੀ ਵਿਖੇ ਗੰਨੇ ਦੀ ਫ਼ਸਲ Sugarcane Cultivation ਤੇ State Level Farmer Field Day ਮਨਾਇਆ

ਬਟਾਲਾ, 7 ਮਾਰਚ  

 ਪੰਜਾਬ ਸਰਕਾਰ ਵਲੋਂ ਚਾਲੂ ਬਹਾਰ ਰੁੱਤ ਦੇ ਗੰਨੇ ਦੀ ਬਿਜਾਈ ਹੇਠ ਰਕਬਾ ਵਧਾਉਣ To Increase Area Under Sugarcane Cultivation ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋਂ ਪੈਦਾਵਾਰ ਦੇ ਨਾਲ ਨਾਲ ਖੰਡ ਦੀ ਰਿਕਵਰੀ ਵਿੱਚ ਵਾਧਾ  ਕੀਤਾ ਸਕੇ। ਇਨਾਂ ਉਪਰਾਲਿਆਂ ਤਹਿਤ ਹੀ ਦਫਤਰ Cane Commissionerਖ਼ੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਰਿਆੜ ਗੰਨਾ ਫਾਰਮ ਭਾਮੜੀ ਵਿਖੇ ਰਾਜ ਪੱਧਰੀ ਗੰਨੇ ਦੀ ਫ਼ਸਲ ਤੇ ਆਤਮਾ ਸਕੀਮ ਤਹਿਤ  ਰਾਜ ਪੱਧਰੀ ਖੇਤ State Level Farmer Field Day  ਮਨਾਇਆ ਗਿਆ। ਜਿਸ ਵਿੱਚ ਕੇਨ ਕਮਿਸ਼ਨਰ ਪੰਜਾਬ Dr Amrik Singh ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਇਸ ਮੌਕੇ ਡਾਕਟਰ ਗੁਲਜ਼ਾਰ ਸਿੰਘ ਸੰਘੇੜਾ ਡਾਇਰੈਕਟਰ ਖੇਤਰੀ ਖੋਜ ਕੇਂਦਰ ਕਪੂਰਥਲਾਡਾਕਟਰ ਮਨਧੀਰ ਸਿੰਘ ਪ੍ਰੋਜੈਕਟ ਅਫ਼ਸਰ(ਗੰਨਾ),ਸ੍ਰੀ ਸੁਖਦੀਪ ਸਿੰਘ ਗੰਨਾ ਸਲਾਹਕਾਰ ਸ਼ੂਗਰਫੈੱਡ ਪੰਜਾਬ, ਡਾਕਟਰ ਸ਼ਾਹਬਾਜ਼ ਸਿੰਘ ਚੀਮਾ ਜ਼ਿਲਾ ਸਿਖਲਾਈ ਅਫ਼ਸਰ,ਪਵਿੱਤਰ ਸਿੰਘ ਗੰਨਾ ਵਿਕਾਸ ਅਧਿਕਾਰੀ ਬਟਾਲਾ ਗੰਨਾ ਮਿੱਲ, ਬਿਕਰਮਜੀਤ ਸਿੰਘ ਖੈਹਰਾ ਗੰਨਾ ਵਿਕਾਸ ਅਧਿਕਾਰੀ ਗੁਰਦਾਸਪੁਰ ਖੰਡ ਮਿੱਲ, ਡਾ. ਗੌਰਵ ਅਰੋੜਾ ਸਹਾਇਕ ਗੰਨਾ ਵਿਕਾਸ ਅਧਿਕਾਰੀ ਸਮੇਤ ਸਮੂਹ ਗੰਨਾ ਵਿਕਾਸ ਅਧਿਕਾਰੀ ਅਤੇ  ਸਮੂਹ ਖੰਡ ਮਿੱਲਾਂ ਤੋਂ ਗੰਨਾ ਇੰਸਪੈਕਟਰ, ਸਰਵੇਅਰ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

ਕਿਸਾਨਾਂ ਨੁੰ ਸੰਬੋਧਨ ਕਰਦਿਆਂ ਡਾ.ਅਮਰੀਕ ਸਿੰਘ ਨੇ ਦੱਸਿਆ ਕਿ ਮਾਣਯੋਗ ਖ਼ੇਤੀਬਾੜੀ ਮੰਤਰੀ Gurmeet Singh Khuddian ਦੇ ਆਦੇਸ਼ਾਂ ਅਤੇ ਪ੍ਰਬੰਧਕੀ ਸਕੱਤਰ ਖ਼ੇਤੀਬਾੜੀ ਪੰਜਾਬ ਸਰਕਾਰ ਸ੍ਰ ਅਰਸ਼ਦੀਪ ਸਿੰਘ ਥਿੰਦ ਆਈ ਏ ਐੱਸ ਡੀ ਅਗਵਾਈ ਹੇਠ ਚਲਾਈ ਜਾ ਰਹੀ ਮੁਹਿੰਮ ਤਹਿਤ ਦਫਤਰ ਗੰਨਾ ਕਮਿਸ਼ਨਰ ਵੱਲੋਂ ਪੰਜਾਬ ਖੇਤੀਬਾੜੀ ਯਨੀਵਰਸਿਟੀ , Sugarfedਸਹਿਕਾਰੀ ਅਤੇ ਨਿੱਜੀ ਖੰਡ ਮਿੱਲਾਂ ਦੇ ਸਹਿਯੋਗ ਨਾਲ  ਪਿੰਡਾਂ ਵਿੱਚ ਕਿਸਾਨਾਂ ਨਾਲ ਮੀਟਿੰਗਾਂ / ਜਾਗਰੂਕਤਾ ਕੈਂਪ ਲਗਾ ਕੇ ਕਿਸਾਨਾਂ ਨੁੰ ਗੰਨੇ ਦੀ ਫ਼ਸਲ ਹੇਠ ਰਕਬਾ ਵਧਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰਿਆੜ ਫਾਰਮ ਇੱਕ ਪੂਰੀ ਤਰਾਂ ਨਵੀਨਤਮ ਤਕਨੀਕਾਂ ਅਪਣਾ ਕੇ ਗੰਨੇ ਦੀ ਖੇਤੀ ਕਰਨ ਵਾਲਾ ਫਾਰਮ ਹੈ , ਜਿਸ ਨੂੰ ਹਰਿੰਦਰ ਸਿੰਘ ਅਤੇ ਜਤਿੰਦਰ ਸਿੰਘ ਦੋਵੇਂ ਭਰਾ ਬਹੁਤ ਹੀ ਸਫਲਤਾ ਨਾਲ ਚਲਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਗੰਨੇ ਦੀ ਕਾਸ਼ਤ ਵਿਚ ਬਿਜਾਈ ਤੋਂ ਲੈ ਕੇ ਕਟਾਈ ਤੱਕ ਵਧੇਰੇ ਮਜ਼ਦੂਰਾਂ ਦੀ ਜ਼ਰੂਰਤ Labor Needs for Sugarcane Cultivation ਪੈਂਦੀ ਹੈ ਪ੍ਰੰਤੂ  ਹੁਣ ਗੰਨੇ ਦੀ ਖੇਤੀ ਵਿੱਚ  ਮਜ਼ਦੂਰਾਂ ਦੀ ਕਮੀ ਆ ਰਹੀ ਹੈ ਜਿਸ ਕਾਰਨ ਗੰਨੇ ਕਾਸ਼ਤਕਾਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  ਉਨ੍ਹਾਂ ਕਿਹਾ ਮਜ਼ਦੂਰਾਂ ਦੀ ਘਾਟ ਕਾਰਨ ਗੰਨਾ ਕਾਸ਼ਤਕਾਰਾਂ ਵਿਚ ਗੰਨੇ ਦੀ ਕਟਾਈ ਕਰਨ ਵਾਲੀ ਮਸ਼ੀਨ Mechanization of Sugarcane Cultivation  ਦੀ ਵਰਤੋਂ ਦਾ ਰੁਝਾਨ ਵਧ ਰਿਹਾ ਹੈ। ਇਹ ਦੇਖਿਆ ਗਿਆ ਹੈ ਢਾਈ ਫੁੱਟ ਦੀ ਦੂਰੀ ਤੇ ਬਿਜਾਈ ਕਰਨ ਨਾਲ ,ਮਸ਼ੀਨ ਨਾਲ ਕਟਾਈ ਕਰਨ ਵਿਚ ਮੁਸ਼ਕਲ ਪੇਸ਼ ਆਉਂਦੀ ਹੈ ਜਿਸ ਨਾਲ ਗੰਨਾ ਕਾਸ਼ਤਕਾਰਾਂ ਅਤੇ ਮਿੱਲ ਪ੍ਰਬੰਧਕਾਂ ਨੂੰ ਆਰਥਿਕ ਪੱਖੋਂ ਨੁਕਸਾਨ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਗੰਨੇ ਦੀ ਸਫਲ ਖੇਤੀ ਲਈ ਜ਼ਰੂਰੀ ਹੈ ਕਿ ਗੰਨੇ ਦੀ ਬਿਜਾਈ ਸਮੇਂ ਸਿਰ, ਬੀਜ ਦੀ ਸਹੀ ਚੋਣ, ਬੀਜ ਦੀ ਸੋਧ , ਗੰਨੇ ਦਾ ਉੱਪਰਲਾ ਹਿੱਸਾ ਬੀਜ ਲਈ ਵਰਤਣਾ, ਖੇਤ ਵਿਚ ਟਰਾਇਕੋਡਰਾਮਾ ਦੀ ਵਰਤੋਂ ਕੀਤੀ ਜਾਵੇ ।

ਡਾਕਟਰ ਗੁਲਜ਼ਾਰ ਸਿੰਘ ਸੰਘੇੜਾ ਨੇ ਕਿਹਾ ਕਿ ਪਿਛਲੇ ਸਮੇਂ ਤੋਂ ਗੰਨਾ ਕਾਸ਼ਤਕਾਰਾਂ  ਵਿਚ ਗੰਨੇ ਦੀ ਬਿਜਾਈ  ਚੌੜੀ ਵਿੱਥ ਦੀਆਂ ਖਾਲੀਆਂ ਵਿਚ ਬਿਜਾਈ ਕਰਨ ਦਾ ਰੁਝਾਨ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ Sugarcane Harvester ਨਾਲ ਗੰਨੇ ਦੀ ਕਟਾਈ ਦੇ ਰੁਝਾਨ ਵਧਣ ਨਾਲ ਵੀ ਚੌੜੀ ਵਿੱਥ ਦੀ ਬਿਜਾਈ ਕਰਨੀ ਜ਼ਰੂਰੀ ਹੋ ਗਈ ਹੈ ਕਿਉਂਕਿ ਢਾਈ ਫੁੱਟ ਦੀ ਬਿਜਾਈ ਦੀ ਬਿਜਾਏ ਚਾਰ ਤੋਂ ਪੰਜ ਫੁੱਟ ਦੀ ਬਿਜਾਈ ਵਿਚ ਗੰਨੇ ਦਾ ਨੁਕਸਾਨ ਘੱਟ ਹੁੰਦਾ ਹੈ। ਜੇਕਰ ਕਿਸਾਨ ਵੀਰ ਅਗਲੇ ਸਾਲ ਗੰਨੇ ਦੀ ਕਟਾਈ ਮਸ਼ੀਨ ਨਾਲ ਕਰਾਉਣ ਲਈ ਸੋਚ ਰਹੇ ਹਨ ਤਾਂ ਹੁਣ ਤੋਂ ਹੀ ਗੰਨੇ ਦੀ ਬਿਜਾਈ ਲਈ ਵਿਉਂਤਬੰਦੀ ਕਰਨੀ ਹੋਵੇਗੀ ਤਾਂ ਜੋਂ ਕਟਾਈ ਸਮੇਂ ਕਿਸੇ ਕਿਸਮ ਦੀ ਔਖ ਨਾਂ ਆਵੇ।

ਸਫਲ ਕਾਸਤ ਲਈ ਕੀ ਹੋਵੇ ਲਾਇਨਾਂ ਤੇ ਪੌਦਿਆਂ ਦੀ ਦੂਰੀ

ਉਨ੍ਹਾਂ ਕਿਹਾ ਕਿ ਬਹਾਰ ਰੁੱਤ ਦੇ ਗੰਨੇ ਦੀ ਬਿਜਾਈ ਕਤਾਰ ਤੋਂ ਕਤਾਰ 3 ਤੋਂ 5 ਫੁੱਟ ਅਤੇ ਬੂਟੇ ਤੋਂ ਬੂਟਾ 1 ਤੋਂ 1.5 ਫੁੱਟ ਦੀ

ਦੂਰੀ ਦੀ ਦੋ ਕਤਾਰੀ ਖਾਲੀ ਵਿਧੀ ਨਾਲ ਕੀਤੀ ਜਾਵੇ ਤਾਂ ਇਸ ਵਿੱਚ ਪਾਣੀ ਦੀ ਖਪਤ ਤਾਂ ਘਟਦੀ ਹੈ, ਨਾਲ ਦੇ ਨਾਲ ਇਸ ਵਿਧੀ ਨਾਲ ਬੀਜਿਆ ਹੋਇਆ ਗੰਨਾ ਘੱਟ ਡਿੱਗਦਾ ਹੈ ਅਤੇ ਵੱਧ ਝਾੜ ਵੀ ਦੇਂਦਾ ਹੈ। ਗੰਨੇ ਦੀਆਂ ਦੋ ਲਾਈਨਾਂ ਵਿੱਚ ਦੂਰੀ ਘੱਟੋ ਘੱਟ 3 ਫੁੱਟ ਹੋਣੀ ਚਾਹੀਦੀ ਹੈ। ਇਸ ਫਾਸਲੇ ਤੇ ਛੋਟੇ ਟਰੈਕਟਰ/ ਪਾਵਰ ਵੀਡਰ ਨਾਲ ਵਾਹੀ ਕਰਕੇ ਨਦੀਨਾਂ ਦੀ ਰੋਕਥਾਮ ਵੀ ਕੀਤਾ ਜਾ ਸਕਦਾ ਹੈ।  ਉਨ੍ਹਾਂ ਕਿਹਾ ਕਿ ਜੇਕਰ ਗੰਨੇ ਦੀ  ਬਿਜਾਈ ਕਣਕ ਦੀ ਕਟਾਈ ਤੋਂ ਬਾਅਦ ਕਰਨੀ ਹੈ  ਤਾਂ ਗੰਨੇ ਦੀ ਪਨੀਰੀ ਤਿਆਰ ਕਰਕੇ ਬਿਜਾਈ ਕੀਤੀ ਜਾ ਸਕਦੀ ਹੈ। ਉਦਮੀ ਗੰਨਾ ਕਾਸ਼ਤਕਾਰ ਹਰਿੰਦਰ ਸਿੰਘ ਰੀਅੜ ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਮਜ਼ਦੂਰਾਂ ਦੀ ਘਾਟ ਨੂੰ ਮੁੱਖ ਰੱਖਦਿਆਂ ਗੰਨੇ ਦੀ ਖੇਤੀ ਦਾ ਮਸ਼ੀਨੀ ਕਰਨ ਕਰਨਾ ਬੇਹੱਦ ਜ਼ਰੂਰੀ ਹੈ ਅਤੇ ਇਸ ਕੰਮ ਲਈ ਪੰਜਾਬ ਸਰਕਾਰ ਵਲੋਂ ਗੰਨਾ ਕਾਸ਼ਤਕਾਰਾਂ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਹਰੇਕ ਤਰਾਂ ਦੀ ਮਸ਼ੀਨਰੀ ਤੇ ਸਬਸਿਡੀ ਦੇਣੀ ਚਾਹੀਦੀ ਹੈ।

ਇਸ ਮੌਕੇ ਡਾਕਟਰ ਮਨਧੀਰ ਸਿੰਘ , ਡਾਕਟਰ ਗੌਰਵ ਅਰੋੜਾ, ਡਾਕਟਰ ਸ਼ਾਹਬਾਜ਼ ਸਿੰਘ ਚੀਮਾ , ਬਿਕਰਮਜੀਤ ਸਿੰਘ ਖੈਹਰਾ ਨੇ ਵੀ ਸੰਬੋਧਨ ਕੀਤਾ।

Tuesday, February 10, 2026

ਬਸੰਤ ਰੁੱਤ ਦੇ ਗੰਨੇ ਤੋਂ ਵੱਧ ਝਾੜ ਅਤੇ ਖੰਡ ਦੀ ਵੱਧ ਮਾਤਰਾ ਲੈਣ ਲਈ ਨਵੀਆਂ ਤਕਨੀਕਾਂ ਸਬੰਧੀ ਕਿਸਾਨਾਂ ਲਈ ਸਿਖਲਾਈ ਕੈਂਪ ਦਾ ਆਯੋਜਨ

ਅੰਮ੍ਰਿਤਸਰ 11 ਫਰਵਰੀ  


ਡਾ. ਸੇਨੂ ਦੁੱਗਲ (ਆਈ.ਏ.ਐਸ) Dr Senu Duggal IAS MD Sugarfed Punjab ਐਮ.ਡੀ ਸ਼ੂਗਰਫੈੱਡ ਪੰਜਾਬ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਗੰਨਾ ਕਾਸ਼ਤਕਾਰਾਂ Sugarcane Growers  ਨਾਲ ਗੰਨੇ ਦੀ ਬਿਜਾਈ Sugarcane Sowing ਸਬੰਧੀ ਲਗਾਤਾਰ ਚੱਲ ਰਹੀਆਂ ਮੀਟਿੰਗਾਂ ਨਾਲ ਸਬੰਧਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ PAU ਦੇ ਖੋਜ ਕੇਂਦਰ ਰੀਜਨਲ ਰਿਸਰਚ ਸਟੇਸ਼ਨ ਕਪੂਰਥਲਾ Regional Research Center of PAU, Kapurthala ਦੇ ਸਹਿਯੋਗ ਨਾਲ ਸਹਿਕਾਰੀ ਖੰਡ ਮਿੱਲ ਅਜਨਾਲਾ Cooperative Sugar Mill Ajnala ਵਿਖੇ ਸ੍ਰੀ ਸ਼ੁਭਾਸ਼ ਚੰਦਰ ਜਨਰਲ ਮੈਨੇਜਰ ਖੰਡ ਮਿੱਲ ਅਜਨਾਲਾ ਦੀ ਰਹਿਨੁਮਾਈ ਹੇਠ ਬਹਾਰ ਰੁੱਤ ਦੌਰਾਨ ਗੰਨੇ Sugarcane ਹੇਠ ਵੱਧ ਤੋਂ ਵੱਧ ਰਕਬਾ ਬੀਜਣਨਵੀਆਂ ਤਕਨੀਕਾਂਅਗੇਤੀਆਂ/ਵੱਧ ਰਿਕਵਰੀ ਵਾਲੀਆਂ ਕਿਸਮਾਂ ਨਾਲ ਬਿਜਾਈ ਕਰਵਾਉਣ ਅਤੇ ਆ ਰਹੀ ਲੇਬਰ ਦੀ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਗੰਨੇ ਦੀ ਫਸਲ ਦਾ ਪੂਰਨ ਤੌਰ ਤੇ ਮਸ਼ੀਨੀਕਰਨ Mechanization of Sugarcane Cultivation  ਕਰਨ ਹਿੱਤ ਸੈਮੀਨਾਰ ਕਰਵਾਇਆ ਗਿਆ।


ਜਿਸ ਵਿੱਚ ਡਾ. ਨਵਦੀਪ ਸਿੰਘ ਜਮਵਾਲ (ਪਲਾਂਟ ਬਰੀਡਰ) ਨੇ ਗੰਨੇ ਦੇ ਵੱਧ ਝਾੜ ਅਤੇ ਰਿਕਵਰੀ ਲਈ ਕਿਸਮਾਂ Verities of Sugarcane ਅਤੇ ਯੋਜਨਾਬੰਦੀ ਬਾਰੇ ਵਿਚਾਰ ਸਾਂਝੇ ਕੀਤੇਡਾ. ਜਸ਼ਨਜੋਤ ਕੌਰ (ਫਸਲ ਵਿਗਿਆਨੀ) ਨੇ ਗੰਨੇ ਦੀ ਵਧੇਰੇ ਝਾੜ ਲਈ ਵਿਗਿਆਨਕ ਤਕਨੀਕਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਨਦੀਨ ਪ੍ਰਬੰਧਨ ਅਤੇ ਮੁਢੇ ਕਮਾਦ ਦੀ ਸਾਂਭ-ਸੰਭਾਲ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਅਤੇ ਡਾ. ਰਜਿੰਦਰ ਕਮਾਰ (ਕੀਟ ਵਿਗਿਆਨੀ) ਨੇ ਗੰਨੇ ਦੀ ਫਸਲ Sugarcane ਤੇ ਹਮਲਾਂ ਕਰਨ ਵਾਲੇ ਕੀੜੇ-ਮਕੌੜਿਆ Insect Pest in Sugarcane Crop ਅਤੇ ਉਹਨਾਂ ਦੀ ਰੋਕ-ਥਾਮ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਜਨਰਲ ਮੈਨੇਜਰ ਅਜਨਾਲਾ ਸ਼ੂਗਰ ਮਿੱਲ ਸ੍ਰੀ ਸ਼ੁਭਾਸ਼ ਚੰਦਰ ਵੱਲੋਂ ਆਏ ਹੋਏ ਗੰਨਾ ਮਾਹਿਰਾਂ ਅਤੇ ਗੰਨਾ ਕਾਸ਼ਤਕਾਰਾਂ ਦਾ ਸੈਮੀਨਾਰ ਵਿੱਚ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ ਅਤੇ ਇਸ ਤੋਂ ਇਲਾਵਾ ਗੰਨਾ ਕਾਸ਼ਤਕਾਰਾਂ ਨੂੰ ਨਵੀਆਂ ਤਕਨੀਕਾਂ ਅਪਨਾਉਣ ਅਤੇ ਅਗੇਤੀਆਂ ਅਤੇ ਵੱਧ ਰਿਕਵਰੀ ਵਾਲੀਆਂ ਕਿਸਮਾਂ ਨਾਲ ਬਿਜਾਈ ਕਰਨ ਹਿੱਤ ਪ੍ਰੇਰਿਆ।

ਇਸ ਮੌਕੇ ਮੰਚ ਸੰਚਾਲਕ ਸਤਿੰਦਰਜੀਤ ਸਿੰਘ ਸੀ.ਸੀ.ਡੀ.ਓ ਅਤੇ ਸਰਪੰਚ ਸ੍ਰ. ਬਲਦੇਵ ਸਿੰਘ ਸਾਰੰਗਦੇਵ ਵੱਲੋਂ ਵੀ ਆਈਆਂ ਹੋਈਆਂ ਸਖਸ਼ੀਅਤਾਂ ਅਤੇ ਗੰਨਾ ਕਾਸ਼ਤਕਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮਿੱਲ ਮੈਨੇਜਮੈਂਟ ਵੱਲੋਂ ਪ੍ਰਧਾਨ ਜਗਰੂਪ ਸਿੰਘ ਰੰਧਾਵਾਜਸਵਿੰਦਰ ਸਿੰਘ ਮਹਿਲਾਵਾਲਾਵਿਕਰਮਜੀਤ ਸਿੰਘ ਚੀਮਾਐਮ.ਪੀ.ਸਿੰਘਪਰਮਜੀਤ ਸਿੰਘ ਨੰਗਲ ਸੋਹਲਜਗਬੀਰ ਸਿੰਘ ਆਦਿ ਹਾਜਰ ਸਨ। ਇਸ ਮੌਕੇ ਇਲਾਕੇ ਦੇ ਅਗਾਂਹ ਵਧੂ ਕਿਸਾਨ ਸੁਰਿੰਦਰ ਸਿੰਘ ਬੱਲਸਤਨਾਮ ਸਿੰਘ ਸਿੰਘ ਸੈਦੋਗਾਜੀਨਿਸਾਨ ਸਿੰਘ ਭਿੰਡੀ ਔਲਖਗੁਰਬੀਰ ਸਿੰਘਹਰਪਾਲ ਸਿੰਘ ਅਤੇ ਹੋਰ ਪਤਵੰਤੇ ਹਾਜਰ ਸਨ।