Showing posts with label Organic Farming. Show all posts
Showing posts with label Organic Farming. Show all posts

Friday, April 17, 2026

Organic Farming ਅਤੇ ਟਿਕਾਊ ਪੱਧਤੀਆਂ ਰਾਹੀਂ ਜੈਵਿਕ ਵਿਭਿੰਨਤਾ Bio Diversity ਨੂੰ ਉਤਸ਼ਾਹਿਤ ਕਰਨ ਲਈ ਜਾਗਰੂਕਤਾ ਕੈਂਪ ਆਯੋਜਿਤ

ਰੂਪਨਗਰ, 17 ਅਪ੍ਰੈਲ: ਵਿਰਵਾਨਮ ਫਾਊਂਡੇਸ਼ਨ ਵੱਲੋਂ ਪੰਜਾਬ ਐਗਰੋ Punjab Agro ਦੇ ਸਹਿਯੋਗ ਨਾਲ ਪੰਜਾਬ ਵਿੱਚ ਟਿਕਾਊ ਅਤੇ ਜੈਵਿਕ ਖੇਤੀ Organic Farming ਨੂੰ ਹੁੰਗਾਰਾ ਦੇਣ ਲਈ ਕਿਸਾਨ ਜਾਗਰੂਕਤਾ ਅਤੇ ਸਿਖਲਾਈ ਕੈਂਪ Farmer Training Camp ਦਾ ਸਫ਼ਲ ਆਯੋਜਨ ਕੀਤਾ ਗਿਆ। 

ਇਹ ਕੈਂਪ ਨੌਜਵਾਨ ਵਾਤਾਵਰਣ ਵਿਗਿਆਨੀ ਵੀਰ ਥਿੰਦ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸਦਾ ਮੁੱਖ ਉਦੇਸ਼ Bio Diversity ਜੈਵ ਵਿਭਿੰਨਤਾ-ਅਨੁਕੂਲ ਖੇਤੀ ਅਭਿਆਸਾਂ ਨੂੰ ਉਤਸ਼ਾਹਿਤ ਕਰਨਾ ਅਤੇ ਕਿਸਾਨਾਂ ਨੂੰ ਵਾਤਾਵਰਣ-ਮਿੱਤਰ ਖੇਤੀ ਮਾਡਲਾਂ  Eco Friendly Agriculture Methods ਵੱਲ ਪ੍ਰੇਰਿਤ ਕਰਨਾ ਸੀ।

ਇਸ ਕੈਂਪ ਦੌਰਾਨ ਕੁੱਲ 25 ਕਿਸਾਨਾਂ ਨੇ ਭਾਗ ਲਿਆ। ਉਨ੍ਹਾਂ ਨੂੰ ਪ੍ਰੈਕਟੀਕਲ ਤਰੀਕਿਆਂ ਜਿਵੇਂ ਕਿ ਕੁਦਰਤੀ ਮਿੱਟੀ ਪ੍ਰਬੰਧਨ Soil Management, ਫਸਲੀ ਵਿਭਿੰਨਤਾ Crop Diversity, ਬਾਇਓ-ਇਨਪੁਟਸ Bio Inputs ਦੀ ਵਰਤੋਂ ਅਤੇ ਪਰਾਗਣ ਕਰਨ ਵਾਲੇ ਕੀਟਾਂ ਅਤੇ ਲਾਭਦਾਇਕ ਜੀਵਾਂ ਦੀ ਸੰਭਾਲ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।

ਪੰਜਾਬ ਐਗਰੋ ਦੇ ਮਾਹਿਰ ਡਾ. ਤਰੁਣ ਸੈਨ, ਸਤਵਿੰਦਰ ਸਿੰਘ ਪੈਲ਼ੀ ਅਤੇ ਵਿਸ਼ਵਦੀਪ ਸਿੰਘ ਵੱਲੋਂ ਤਕਨੀਕੀ ਮਾਰਗਦਰਸ਼ਨ ਪ੍ਰਦਾਨ ਕੀਤਾ ਗਿਆ। ਉਨ੍ਹਾਂ ਨੇ ਕਿਸਾਨਾਂ ਨਾਲ ਟਿਕਾਊ ਅਤੇ ਆਰਥਿਕ ਤੌਰ ‘ਤੇ ਲਾਭਦਾਇਕ ਜੈਵਿਕ ਖੇਤੀ Organic Farming ਪ੍ਰਣਾਲੀਆਂ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ।

ਇਸ ਮੌਕੇ ਸਥਾਨਕ ਕਿਸਾਨਾਂ ਨੇ ਵੱਡੇ ਉਤਸ਼ਾਹ ਨਾਲ ਭਾਗ ਲਿਆ। ਗੁਰਜੀਤ ਸਿੰਘ ਧੀਰ, ਹਰਮਨਪ੍ਰੀਤ ਸਿੰਘ ਗਿੱਲ, ਦਵਿੰਦਰ ਸਿੰਘ ਝਾਂਡੀਆਂ, ਗੁਰਮੇਲ ਸਿੰਘ, ਮਨਦੀਪ ਸਿੰਘ, ਗਗਨਦੀਪ ਸਿੰਘ, ਦਵਿੰਦਰ ਸਿੰਘ ਅਤੇ ਜਸਵੀਰ ਸਿੰਘ ਲੰਬੜਦਾਰ ਸਮੇਤ ਕਈ ਕਿਸਾਨਾਂ ਨੇ ਜੈਵਿਕ ਖੇਤੀ ਵੱਲ ਰੁਝਾਨ ਦਿਖਾਇਆ ਅਤੇ ਇਸਨੂੰ ਅਪਣਾਉਣ ਲਈ ਆਪਣੀ ਦਿਲਚਸਪੀ ਵੀ ਜ਼ਾਹਿਰ ਕੀਤੀ।

ਵਿਰਵਾਨਮ ਫਾਊਂਡੇਸ਼ਨ Virvanam Foundation ਵੱਲੋਂ ਇਹ ਯਕੀਨ ਦਿਵਾਇਆ ਗਿਆ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਕੈਂਪਾਂ ਦਾ ਆਯੋਜਨ ਕਰਕੇ ਕਿਸਾਨਾਂ ਨੂੰ ਟਿਕਾਊ ਖੇਤੀ ਪ੍ਰਣਾਲੀਆਂ ਵੱਲ ਮਾਰਗਦਰਸ਼ਨ ਦਿੱਤਾ ਜਾਵੇਗਾ, ਤਾਂ ਜੋ ਖੇਤੀਬਾੜੀ ਨਾਲ ਨਾਲ ਵਾਤਾਵਰਣ ਦੀ ਸੰਭਾਲ ਵੀ ਯਕੀਨੀ ਬਣਾਈ ਜਾ ਸਕੇ।

Wednesday, February 18, 2026

Organic Farming ਨੂੰ ਉਤਸ਼ਾਹਿਤ ਕਰਨ ਲਈ Farmer Training Camp ਲਗਾਇਆ

 ਕੁਦਰਤੀ ਖੇਤੀ Organic Farming ਮਿੱਟੀ ਦੀ ਸਿਹਤ, ਪਾਣੀ ਦੀ ਸੰਭਾਲ ਅਤੇ ਜ਼ਹਿਰ-ਮੁਕਤ ਭੋਜਨ ਲਈ ਸਮੇਂ ਦੀ ਲੋੜ-ਮੁੱਖ ਖੇਤੀਬਾੜੀ ਅਫ਼ਸਰ

ਮਾਨਸਾ, 18 ਫਰਵਰੀ:

ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਵਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਕੁਦਰਤੀ ਖੇਤੀ Organic Farming ਨੂੰ ਉਤਸ਼ਾਹਿਤ ਕਰਨ ਹਿੱਤ ਬਲਾਕ ਬੁਢਲਾਡਾ ਦੇ ਪਿੰਡ ਬੀਰੋਕੇ ਕਲਾਂ ਵਿਖੇ ਆਤਮਾ ਸਕੀਮ ਅਧੀਨ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ Farmer Training Camp ਦਾ ਆਯੋਜਨ ਕੀਤਾ ਗਿਆ। ਇਸ Organic Farming Training ਕੈਂਪ ਵਿੱਚ ਕਰੀਬ 150 ਕਿਸਾਨਾਂ ਨੇ ਭਾਗ ਲਿਆ।

ਕੈਂਪ ਵਿੱਚ ਆਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਕੁਦਰਤੀ ਖੇਤੀ Organic Farming ਮਿੱਟੀ ਦੀ ਸਿਹਤ, ਪਾਣੀ ਦੀ ਸੰਭਾਲ, ਵਾਤਾਵਰਣ ਸੁਰੱਖਿਆ ਅਤੇ ਜ਼ਹਿਰ-ਮੁਕਤ ਭੋਜਨ Pesticide Residue Free Food  ਲਈ ਮੌਜੂਦਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਉਨ੍ਹਾਂ ਦੱਸਿਆ ਕਿ ਕੀੜੇਮਾਰ ਜ਼ਹਿਰਾਂ Pesticide ਅਤੇ ਰਸਾਇਣਕ ਖਾਦਾਂ Chemical Fertilizer ਦੀ ਵਰਤੋਂ ਨਾਲ ਜ਼ਿਥੇ ਕੈਂਸਰ Cancer Disease ਵਰਗੀਆਂ ਭਿਆਨਕ ਬਿਮਾਰੀਆਂ ਵਧ ਰਹੀਆਂ ਹਨ, ਉਥੇ ਕਿਸਾਨਾਂ ਦਾ ਖੇਤੀ ਖਰਚਾ ਵੀ ਕਾਫੀ ਵਧ ਜਾਂਦਾ ਹੈ।

ਉਨ੍ਹਾਂ ਕਿਹਾ ਕਿ  ਕੁਦਰਤੀ ਖੇਤੀ Organic Farming ਪੌਸ਼ਟਿਕ ਭੋਜਨ ਪ੍ਰਦਾਨ ਕਰਨ ਦੇ ਨਾਲ-ਨਾਲ ਕਿਸਾਨਾਂ ਦੇ ਖੇਤੀ ਖਰਚੇ ਘਟਾ ਕੇ ਆਮਦਨ ਵਿੱਚ ਵਾਧਾ ਕਰਨ ਵਿੱਚ ਸਹਾਈ ਹੁੰਦੀ ਹੈ। ਮਿੱਟੀ ਦੀ ਸਿਹਤ ਵਿੱਚ ਦਿਨੋ ਦਿਨ ਨਿਘਾਰ ਆਉਣ ਦਾ ਕਾਰਨ ਵੀ ਰਸਾਇਣਕ ਖੇਤੀ Chemical Farming ਹੈ ਅਤੇ Organic Farming ਮਿੱਟੀ ਵਿੱਚ ਮਿੱਤਰ ਕੀੜਿਆਂ ਅਤੇ ਸੂਖਮ ਜੀਵਾਂ ਨੂੰ ਵਧਾਉਂਦੀ ਹੈ।

ਇਸ ਮੌਕੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਸ੍ਰੀ ਗੁਰਵੀਰ ਸਿੰਘ, ਏ.ਡੀ.ਓ, ਬੁਢਲਾਡਾ ਅਤੇ ਸ੍ਰੀ ਗੁਰਪ੍ਰੀਤ ਸਿੰਘ, ਏ.ਡੀ.ਓ, ਮਾਨਸਾ Mansa ਵੱਲੋਂ ਕਿਸਾਨਾਂ ਨੂੰ ਵਿਭਾਗ ਅੰਦਰ ਚੱਲ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ।

ਇਸ ਮੌਕੇ ਸ੍ਰੀ ਨੀਰਜ ਜਿੰਦਲ, ਏ.ਡੀ.ਓ, ਬੁਢਲਾਡਾ, ਸ੍ਰੀ ਹਰੀ ਓਮ ਸਿੰਗਲਾ, ਏ.ਡੀ.ਓ, ਬੁਢਲਾਡਾ, ਸ੍ਰੀ ਰਵਿੰਦਰ ਸਿੰਘ, ਏ.ਡੀ.ਓ, ਭੀਖੀ, ਮਾਨਸਾ, ਸ੍ਰੀ ਜਗਨ ਨਾਥ, ਏ.ਐਸ.ਆਈ, ਸ੍ਰੀ ਸੁਖਵਿੰਦਰ ਸਿੰਘ, ਏ.ਐਸ.ਆਈ,  ਬੁਢਲਾਡਾ ਅਤੇ ਸ੍ਰੀ ਨਿਰਮਲ ਸਿੰਘ, ਏ.ਟੀ.ਐਮ., ਸ੍ਰੀ ਦਲਜੀਤ ਸਿੰਘ, ਏ.ਟੀ.ਐਮ. ਤੋਂ ਇਲਾਵਾ ਸ੍ਰੀ ਸੁਖਜੀਤ ਸਿੰਘ ਕੁਦਰਤੀ ਖੇਤੀ ਵਾਲੇ  ਕਿਸਾਨ ਅਤੇ ਹੋਰ ਅਗਾਂਹਵਧੂ ਕਿਸਾਨ ਹਾਜਰ ਸਨ।