Showing posts with label Goat Farming. Show all posts
Showing posts with label Goat Farming. Show all posts

Saturday, May 23, 2026

ਘੱਟ ਖਰਚ ਵੱਧ ਮੁਨਾਫਾ : ਬੱਕਰੀ ਪਾਲਣ Goat Farming ਪ੍ਰਤੀ ਕਿਸਾਨਾਂ ਵਿੱਚ ਉਤਸ਼ਾਹ

ਬਠਿੰਡਾ, 22 ਮਈ : ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ KVK, ਬਠਿੰਡਾ ਵਿਖੇ ਪੇਂਡੂ ਨੌਜਵਾਨਾਂ, ਕਿਸਾਨਾਂ ਅਤੇ ਕਿਸਾਨ ਬੀਬੀਆਂ ਲਈ ਮਿਤੀ 18 ਮਈ ਤੋਂ 22 ਮਈ 2026 ਤੱਕ ਪੰਜ ਦਿਨਾਂ ਦਾ Goat Farming Training ਹੁਨਰ ਵਿਕਾਸ ਸਿਖਲਾਈ ਕੋਰਸ ਡਾ. ਗੁਰਦੀਪ ਸਿੰਘ ਸਿੱਧੂ, ਉਪ ਨਿਰਦੇਸ਼ਕ (ਸਿਖਲਾਈ) ਦੀ ਅਗਵਾਈ ਹੇਠ ਲਗਾਇਆ ਗਿਆ। ਜਿਸ ਵਿੱਚ ਬਠਿੰਡਾ ਜਿਲ੍ਹੇ ਦੇ ਕੁੱਲ 37 ਸਿੱਖਿਆਰਥੀਆਂ ਨੇ ਭਾਗ ਲਿਆ ਜਿਨ੍ਹਾਂ ਵਿਚ ਚਾਰ ਕਿਸਾਨ ਬੀਬੀਆਂ ਵੀ ਸ਼ਾਮਿਲ ਸਨ।

ਇਸ ਮੌਕੇ ਡਾ. ਗੁਰਦੀਪ ਸਿੰਘ ਸਿੱਧੂ ਨੇ ਨੌਜਵਾਨਾਂ ਨੂੰ ਬੱਕਰੀ ਪਾਲਣ Goat Farming ਦੇ ਕਿੱਤੇ ਨੂੰ ਵਿਗਿਆਨਕ ਢੰਗ ਨਾਲ ਕਰਨ ਅਤੇ ਵਾਪਾਰਕ ਪੱਧਰ ਤੇ ਅਪਣਾਉਣ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਸਿੱਖਿਆਰਥੀਆਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਦੀਆਂ ਸੇਵਾਵਾਂ ਅਤੇ ਉਦੇਸ਼ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਉੱਦਮੀ ਕਿਸਾਨਾਂ ਦੀਆਂ ਉਦਾਹਰਣਾਂ ਦੇ ਕੇ ਸਿੱਖਿਆਰਥੀਆਂ ਦਾ ਮਨੋਬਲ ਵਧਾਇਆ।

ਡਾ. ਗੁਰਲਾਲ ਸਿੰਘ ਗਿੱਲ ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ), ਕੇ.ਵੀ.ਕੇ ਬਠਿੰਡਾ ਨੇ ਬੱਕਰੀਆਂ ਦੀਆਂ ਵੱਖ-ਵੱਖ ਪ੍ਰਜਾਤੀਆਂ Breeds of Goat ਦੀ ਵਿਗਿਆਨਕ ਢੰਗ ਨਾਲ ਸਾਂਭ ਸੰਭਾਲ ਕਰਨ ਦੇ ਨੁਕਤੇ ਦੱਸੇ। ਉਹਨਾਂ ਦੱਸਿਆ ਕਿ ਬੱਕਰੀ ਪਾਲਣ ਨੂੰ ਲਾਹੇਵੰਦ ਬਣਾਉਣ ਲਈ ਚੰਗੀ ਨਸਲ ਦੇ ਪਸ਼ੂ, ਘੱਟ ਲਾਗਤ ਵਾਲੀ ਸੰਤੁਲਿਤ ਖੁਰਾਕ Feed for Goat ਅਤੇ ਬਿਮਾਰੀਆਂ ਤੋਂ ਬਚਾਅ Disease Control in Goat Farm ਬਹੁਤ ਜਰੂਰੀ ਹੈ। ਇਸ ਤੋਂ ਇਲਾਵਾ ਮੌਸਮੀ ਪ੍ਰਬੰਧਨ, ਟੀਕਾਕਰਨ Vaccination in Goat Farm, ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ ਬਾਰੇ ਵੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਦੱਸਿਆ ਕਿ ਸਿਧਾਂਤਕ ਗਿਆਨ ਤੋਂ ਇਲਾਵਾ ਬੱਕਰੀਆਂ ਨੂੰ ਸੰਭਾਲਣ ਬਾਰੇ ਵਿਹਾਰਕ ਸਿਖਲਾਈ, ਤਾਪਮਾਨ ਨੂੰ ਮਾਪਣ, ਤੰਦਰੁਸਤ ਜਾਨਵਰਾਂ ਦੀ ਪਛਾਣ, ਦੰਦ ਦੇਖ ਕੇ ਉਮਰ ਨਿਰਧਾਰਣ ਅਤੇ ਖੁਰਲੀ ਬਾਰੇ ਜਾਣਕਾਰੀ ਵੀ ਸਿੱਖਿਆਰਥੀਆਂ ਨੂੰ ਪ੍ਰਦਾਨ ਕੀਤੀ ਗਈ।

ਇਸ ਸਿਖਲਾਈ ਕੋਰਸ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਵੱਖ-ਵੱਖ ਵਿਸ਼ਿਆਂ ਦੇ ਮਾਹਿਰਾਂ ਦਾ ਸਹਿਯੋਗ ਲਿਆ ਗਿਆ, ਜਿਸ ਵਿੱਚ ਡਾ. ਗੁਰਪ੍ਰੀਤ ਕੌਰ, ਵੈਟਰਨਰੀ ਅਫ਼ਸਰ, ਵੈਟਰਨਰੀ ਪੌਲੀਟੈਕਨਿਕ ਅਤੇ ਖੇਤਰੀ ਖੋਜ਼ ਸਿਖਲਾਈ ਕੇਂਦਰ, ਕਾਲਝਰਾਣੀ ਨੇ ਆਪਣੇ ਭਾਸ਼ਣ ਵਿੱਚ ਬੱਕਰੀਆਂ ਲਈ ਅਰਾਮਦਾਇਕ ਸ਼ੈਡ ਦੀ ਬਣਾਵਟ, ਕਿਸਮਾਂ ਅਤੇ ਬੱਕਰੀਆਂ ਦੇ ਪ੍ਰਬੰਧਨ Goat Farm Management ਬਾਰੇ ਜਾਣਕਾਰੀ ਦਿੱਤੀ। ਡਾ. ਸੰਦੀਪ ਸਿੰਘ ਧਾਲੀਵਾਲ, ਸਹਾਇਕ ਪ੍ਰੋਫੈਸਰ, ਕਾਲਜ ਆਫ ਵੈਟਰਨਰੀ ਸਾਇੰਸ, ਰਾਮਪੁਰਾ ਫੂਲ ਨੇ ਸਿੱਖਿਆਰਥੀਆਂ ਨੂੰ ਬੱਕਰੀ ਉਤਪਾਦ ਮੀਟ, ਦੁੱਧ ਦੀ ਗੁਣਵੱਤਾ ਵਧਾਉਣ ਬਾਰੇ ਜਾਣਕਾਰੀ ਦਿੰਦੇ ਹੋਏ ਵਧੇਰੇ ਆਮਦਨ ਲਈ ਇਸ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ।

ਇਸ ਸਿਖਲਾਈ ਕੋਰਸ ਦੌਰਾਨ ਸਿੱਖਿਆਰਥੀਆਂ ਨੂੰ ਬੱਕਰੀ ਬ੍ਰੀਡਿੰਗ ਫਾਰਮ Goat Breeding Farm ਵੈਟਰਨਰੀ ਪੌਲੀਟੈਕਨਿਕ ਅਤੇ ਖੇਤਰੀ ਖੋਜ਼ ਸਿਖਲਾਈ ਕੇਂਦਰ, ਕਾਲਝਰਾਣੀ ਦਾ ਦੌਰਾ ਵੀ ਕਰਵਾਇਆ ਗਿਆ, ਇਸ ਦੌਰੇ ਦੌਰਾਨ ਡਾ. ਰਾਮ ਪਾਲ ਮਿੱਤਲ, ਪ੍ਰਿੰਸੀਪਲ ਕਮ ਸੰਯੁਕਤ ਨਿਰਦੇਸ਼ਕ ਨੇ ਸਿੱਖਿਆਰਥੀਆਂ ਦਾ ਬੱਕਰੀ ਪਾਲਣ Goat Farming ਕਿੱਤੇ ਵਿੱਚ ਮਨੋਬਲ ਵਧਾਇਆ। ਉਹਨਾਂ ਨੇ ਸਿੱਖਿਆਰਥੀਆਂ ਨੂੰ ਵੈਟਰਨਰੀ ਪੌਲੀਟੈਕਨਿਕ ਕਾਲਜ, ਕਾਲਝਰਾਣੀ ਦੀਆਂ ਸੇਵਾਵਾਂ ਅਤੇ ਉਦੇਸ਼ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਬੱਕਰੀ ਪਾਲਣ Goat Farming ਵਿੱਚ ਟੀਕਾਕਰਨ ਅਤੇ ਮਲੱਪ ਰਹਿਤ Dewarming of Goat ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਇਸ ਦੌਰਾਨ ਡਾ. ਰਜਨੀਸ਼ ਕੁਮਾਰ (ਵੈਟਰਨਰੀ ਅਫ਼ਸਰ) ਨੇ ਹੇਹਾ ਚੱਕਰ, ਪ੍ਰਜਣਨ ਕਿਰਿਆ ਅਤੇ ਗਰਭਕਾਲ ਦੌਰਾਨ ਰੱਖਣ ਵਾਲੀਆਂ ਸਾਵਧਾਨੀਆਂ ਬਾਰੇ ਵੱਡਮੁੱਲੀ ਜਾਣਕਾਰੀ ਸਾਂਝੀ ਕੀਤੀ।

ਇਸ ਸਿਖਲਾਈ ਕੈਂਪ ਦੌਰਾਨ ਲੀਡ ਬੈਂਕ ਦੇ ਜ਼ਿਲ੍ਹਾ ਮੈਨੇਜਰ ਸ਼੍ਰੀ. ਕੁਲਭੂਸ਼ਣ ਬਾਂਸਲ ਨੇ ਬੈਂਕ ਲੋਨ ਸਬੰਧੀ ਸਕੀਮਾਂ ਬਾਰੇ ਸਿੱਖਿਆਰਥੀਆਂ ਨੂੰ ਜਾਣੂੰ ਕਰਵਾਇਆ।

Sunday, March 15, 2026

ਆਤਮਾ ਸਕੀਮ ਅਧੀਨ ਪਿੰਡ ਘੁਮਿਆਰਾ ਵਿਖੇ ਲਗਾਇਆ ਗਿਆ ਪਸ਼ੂ ਪਾਲਕ Farmer Training Camp

ਸ੍ਰੀ ਮੁਕਤਸਰ ਸਾਹਿਬ, 15 ਮਾਰਚ

ਸ. ਗੁਰਮੀਤ ਸਿੰਘ ਖੁੱਡੀਆਂ Gurmeet Singh Khuddian ਮਾਨਯੋਗ ਮੰਤਰੀ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਸਰਕਾਰ ਦੀ ਯੋਗ ਰਹਿਨੁਮਾਈ ਹੇਠ , ਸ਼੍ਰੀ ਰਾਹੁਲ ਭੰਡਾਰੀ, ਪ੍ਰਮੁੱਖ ਸਕੱਤਰ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਸਰਕਾਰ ਦੀ ਯੋਗ ਅਗਵਾਈ ਅਤੇ ਡਾ. ਪਰਮਦੀਪ ਸਿੰਘ ਵਾਲੀਆ ਨਿਰਦੇਸ਼ਕ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾ. ਗੁਰਦਿੱਤ ਸਿੰਘ ਔਲਖ ਡਿਪਟੀ ਡਾਇਰੈਕਟਰ ਪਸ਼ੂ ਪਾਲਣ, Sri Muktsar Sahib ਦੀ ਦੇਖਰੇਖ ਹੇਠ ਪਸ਼ੂ ਪਾਲਣ ਵਿਭਾਗ ਪੰਜਾਬ ਵੱਲੋਂ ਆਤਮਾ ਸਕੀਮ ATMA Scheme ਅਧੀਨ ਪਿੰਡ ਘੁਮਿਆਰਾ ਵਿਖੇ ਪਸ਼ੂ ਪਾਲਕ ਸਿਖਲਾਈ ਕੈਂਪ Animal Welfare Camp ਲਗਾਇਆ ਗਿਆ।

ਇਸ ਮੌਕੇ ਡਾ. ਵਿਨੋਦ ਕੁਮਾਰ ਸੀਨੀਅਰ ਵੈਟਨਰੀ ਅਫ਼ਸਰ ਮਲੋਟ ਨੇ ਗਰਮੀਆਂ ਵਿੱਚ ਪਸ਼ੂਆਂ ਦੀ ਬਿਹਤਰ ਸਾਂਭ - ਸੰਭਾਲ Care of Cattle in Summer ਅਤੇ ਪਸ਼ੂਆਂ ਦੇ ਖੁਰਾਕ ਪ੍ਰਬੰਧਨ Nutrition Management in Cattle ਬਾਰੇ ਸਿਖਲਾਈ ਪ੍ਰਦਾਨ ਕੀਤੀ। ਉਨ੍ਹਾਂ ਨੇ ਰਾਜ ਵਿੱਚ ਚਲ ਰਹੀਆਂ ਵੱਖ- ਵੱਖ ਪਸ਼ੂ ਭਲਾਈ ਸਕੀਮਾਂ Government Schemes to Boost Animal Husbandry in Punjab ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਡਾ. ਪ੍ਰਸ਼ੋਤਮ ਕੁਮਾਰ ਮਾਂਝੀ ਵੈਟਨਰੀ ਅਫ਼ਸਰ ਨੇ ਪਸ਼ੂਆਂ ਨੂੰ ਮੱਲਪ ਰਹਿਤ Deworming of Cattles ਕਰਨ ਬਾਰੇ ਜਾਣਕਾਰੀ ਦਿੱਤੀ। ਡਾ. ਅਕਸ਼ੈ ਸਹਾਰਨ ਵੈਟਨਰੀ ਅਫ਼ਸਰ ਵੱਲੋਂ ਬੱਕਰੀ ਪਾਲਣ Goat Farming ਸਬੰਧੀ ਨੁਸਖ਼ੇ ਸਾਂਝੇ ਕੀਤੇ ਗਏ।

ਗ੍ਰਾਮ ਪੰਚਾਇਤ ਘੁਮਿਆਰਾ ਵੱਲੋਂ ਕੈਂਪ ਲਗਾਉਣ ਤੇ ਪਸ਼ੂ ਪਾਲਣ ਵਿਭਾਗ, ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ। ਇਸ ਸਿਖਲਾਈ ਕੈਂਪ ਵਿੱਚ 80 ਪਸ਼ੂ ਪਾਲਕਾਂ ਨੇ ਹਿੱਸਾ ਲਿਆ। ਇਸ ਮੌਕੇ ਡਾ. ਜਗਸੀਰ ਸਿੰਘ ਵੈਟਨਰੀ ਅਫ਼ਸਰ, ਡਾ. ਹਰਮਨਜੀਤ ਵੈਟਨਰੀ ਅਫ਼ਸਰ, ਸ਼੍ਰੀ ਕੁਲਵਿੰਦਰ ਸਿੰਘ ਵੀ. ਆਈ., ਸ਼੍ਰੀ ਅਭਿਸ਼ੇਕ ਸਿੰਘ ਵੀ.ਆਈ., ਸ਼੍ਰੀ ਜਗਦੀਪ ਸਿੰਘ ਵੀ. ਆਈ ., ਸ਼੍ਰੀ ਗੁਰਜੰਟ ਸਿੰਘ ਵੀ.ਆਈ., ਸ਼੍ਰੀ ਨਵਦੀਪ ਸਿੰਘ ਵੀ.ਆਈ., ਸ਼੍ਰੀ ਕੁਲਦੀਪ ਸਿੰਘ ਵੀ.ਪੀ. ਸਮੇਤ ਪਸ਼ੂ ਪਾਲਣ ਵਿਭਾਗ ਦੇ ਹੋਰ ਸਟਾਫ਼ ਹਜ਼ਾਰ ਸਨ।

Wednesday, February 18, 2026

PAU-KVK ਬਾਹੋਵਾਲ ਵੱਲੋਂ Goat Farming ਸਬੰਧੀ Training Course

ਹੁਸ਼ਿਆਰਪੁਰ, 18 ਫਰਵਰੀ :

ਪੰਜਾਬ ਐਗਰੀਕਲਚਰਲ ਯੂਨੀਵਿਰਸਟੀ, ਲੁਧਿਆਣਾ Punjab Agriculture University ਦੀ ਸਰਪ੍ਰਸਤੀ ਅਧੀਨ ਕੰਮ ਕਰ ਰਹੇ ਕ੍ਰਿਸ਼ੀ ਵਿਗਿਆਨ ਕੇਂਦਰ KVK, ਬਾਹੋਵਾਲ, ਹੁਸ਼ਿਆਰਪੁਰ Hoshiarpur ਵਿਖੇ ਬੱਕਰੀ ਪਾਲਣ Goat Farming ਸਬੰਧੀ ਪੰਜ ਦਿਨਾਂ ਦਾ ਕਿੱਤਾ-ਮੁੱਖੀ ਸਿਖਲਾਈ ਕੋਰਸ Farmer Training Course ਪਿਛਲੇ ਦਿਨੀਂ ਲਗਾਇਆ ਗਿਆ।
        ਇਸ ਕੋਰਸ ਵਿੱਚ ਪਹੁੰਚੇ ਸਿਖਿਆਰਥੀਆਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ KVK ਦੇ ਸਹਿਯੋਗੀ ਨਿਰਦੇਸ਼ਕ (ਸਿਖਲਾਈ) ਡਾ.ਮਨਿੰਦਰ ਸਿੰਘ ਬੌਂਸ ਵੱਲੋਂ ਸੰਬੋਧਿਤ ਕੀਤਾ ਗਿਆ, ਜਿਸ ਵਿਚ ਉਨ੍ਹਾਂ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਕਿਸਾਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਬਾਰੇ ਜਾਣੂੰ ਕਰਵਾਇਆ ਅਤੇ ਸਹਾਇਕ ਧੰਦੇ ਅਪਣਾ ਕੇ ਵਧੇਰੇ ਮੁਨਾਫਾ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ।
           ਸਿਖਲਾਈ ਕੋਰਸ ਦੌਰਾਨ ਸਹਿਯੋਗੀ ਪ੍ਰੋਫੈਸਰ (ਪਸ਼ੂ ਵਿਗਿਆਨ) ਡਾ.ਪਰਮਿੰਦਰ ਸਿੰਘ ਨੇ ਬੱਕਰੀ ਪਾਲਣ Goat Farming ਸਬੰਧੀ ਜਾਣਕਾਰੀ ਵਿਸਥਾਰ ਨਾਲ ਸਾਂਝੀ ਕੀਤੀ ਗਈ, ਜਿਸ ਵਿੱਚ ਬੱਕਰੀਆਂ ਦੀਆਂ ਨਸਲਾਂ Breeds of Goat, ਬੱਕਰੀਆਂ ਦੀ ਸਾਂਭ-ਸੰਭਾਲ Care of Goat, ਛੋਟੇ ਬੱਚਿਆਂ ਦੀ ਦੇਖ-ਭਾਲ, ਸ਼ੈਡਾਂ ਦੀ ਉਸਾਰੀ ਅਤੇ ਪਸ਼ੂਆਂ ਲਈ ਸੰਤੁਲਿਤ ਵੰਡ Nutrition for Goat Farming ਤਿਆਰ ਕਰਨਾ ਆਦਿ ਸ਼ਾਮਲ ਸੀ।
     ਪਸ਼ੂ ਪਾਲਣ ਵਿਭਾਗ ਹੁਸ਼ਿਆਰਪੁਰ ਤੋਂ ਸੇਵਾਮੁਕਤ ਵੈਟਰਨਰੀ ਅਫਸਰ ਡਾ.ਕਰਨੈਲ ਸਿੰਘ ਅਤੇ ਵੈਟਰਨਰੀ ਅਫਸਰ ਡਾ. ਲਖਬੀਰ ਸਿੰਘ ਨੇ ਬਿਮਾਰੀਆਂ Diseases of Goats ਤੋਂ ਬਚਾਅ ਸਬੰਧੀ ਜ਼ਰੂਰੀ ਨੁਕਤੇ ਸਾਂਝੇ ਕੀਤੇ ਗਏ ਅਤੇ ਵਿਭਾਗ ਵਲੋ ਕਿਸਾਨਾਂ ਲਈ ਚਲਾਈਆਂ ਜਾ ਰਹੀਆਂ ਸਕੀਮਾਂ Government Schemes for Farmers ਬਾਰੇ ਵੀ ਜਾਣਕਾਰੀ ਦਿੱਤੀ ਗਈ।