Showing posts with label ATMA Scheme. Show all posts
Showing posts with label ATMA Scheme. Show all posts

Sunday, March 15, 2026

ਆਤਮਾ ਸਕੀਮ ਅਧੀਨ ਪਿੰਡ ਘੁਮਿਆਰਾ ਵਿਖੇ ਲਗਾਇਆ ਗਿਆ ਪਸ਼ੂ ਪਾਲਕ Farmer Training Camp

ਸ੍ਰੀ ਮੁਕਤਸਰ ਸਾਹਿਬ, 15 ਮਾਰਚ

ਸ. ਗੁਰਮੀਤ ਸਿੰਘ ਖੁੱਡੀਆਂ Gurmeet Singh Khuddian ਮਾਨਯੋਗ ਮੰਤਰੀ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਸਰਕਾਰ ਦੀ ਯੋਗ ਰਹਿਨੁਮਾਈ ਹੇਠ , ਸ਼੍ਰੀ ਰਾਹੁਲ ਭੰਡਾਰੀ, ਪ੍ਰਮੁੱਖ ਸਕੱਤਰ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਸਰਕਾਰ ਦੀ ਯੋਗ ਅਗਵਾਈ ਅਤੇ ਡਾ. ਪਰਮਦੀਪ ਸਿੰਘ ਵਾਲੀਆ ਨਿਰਦੇਸ਼ਕ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾ. ਗੁਰਦਿੱਤ ਸਿੰਘ ਔਲਖ ਡਿਪਟੀ ਡਾਇਰੈਕਟਰ ਪਸ਼ੂ ਪਾਲਣ, Sri Muktsar Sahib ਦੀ ਦੇਖਰੇਖ ਹੇਠ ਪਸ਼ੂ ਪਾਲਣ ਵਿਭਾਗ ਪੰਜਾਬ ਵੱਲੋਂ ਆਤਮਾ ਸਕੀਮ ATMA Scheme ਅਧੀਨ ਪਿੰਡ ਘੁਮਿਆਰਾ ਵਿਖੇ ਪਸ਼ੂ ਪਾਲਕ ਸਿਖਲਾਈ ਕੈਂਪ Animal Welfare Camp ਲਗਾਇਆ ਗਿਆ।

ਇਸ ਮੌਕੇ ਡਾ. ਵਿਨੋਦ ਕੁਮਾਰ ਸੀਨੀਅਰ ਵੈਟਨਰੀ ਅਫ਼ਸਰ ਮਲੋਟ ਨੇ ਗਰਮੀਆਂ ਵਿੱਚ ਪਸ਼ੂਆਂ ਦੀ ਬਿਹਤਰ ਸਾਂਭ - ਸੰਭਾਲ Care of Cattle in Summer ਅਤੇ ਪਸ਼ੂਆਂ ਦੇ ਖੁਰਾਕ ਪ੍ਰਬੰਧਨ Nutrition Management in Cattle ਬਾਰੇ ਸਿਖਲਾਈ ਪ੍ਰਦਾਨ ਕੀਤੀ। ਉਨ੍ਹਾਂ ਨੇ ਰਾਜ ਵਿੱਚ ਚਲ ਰਹੀਆਂ ਵੱਖ- ਵੱਖ ਪਸ਼ੂ ਭਲਾਈ ਸਕੀਮਾਂ Government Schemes to Boost Animal Husbandry in Punjab ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਡਾ. ਪ੍ਰਸ਼ੋਤਮ ਕੁਮਾਰ ਮਾਂਝੀ ਵੈਟਨਰੀ ਅਫ਼ਸਰ ਨੇ ਪਸ਼ੂਆਂ ਨੂੰ ਮੱਲਪ ਰਹਿਤ Deworming of Cattles ਕਰਨ ਬਾਰੇ ਜਾਣਕਾਰੀ ਦਿੱਤੀ। ਡਾ. ਅਕਸ਼ੈ ਸਹਾਰਨ ਵੈਟਨਰੀ ਅਫ਼ਸਰ ਵੱਲੋਂ ਬੱਕਰੀ ਪਾਲਣ Goat Farming ਸਬੰਧੀ ਨੁਸਖ਼ੇ ਸਾਂਝੇ ਕੀਤੇ ਗਏ।

ਗ੍ਰਾਮ ਪੰਚਾਇਤ ਘੁਮਿਆਰਾ ਵੱਲੋਂ ਕੈਂਪ ਲਗਾਉਣ ਤੇ ਪਸ਼ੂ ਪਾਲਣ ਵਿਭਾਗ, ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ। ਇਸ ਸਿਖਲਾਈ ਕੈਂਪ ਵਿੱਚ 80 ਪਸ਼ੂ ਪਾਲਕਾਂ ਨੇ ਹਿੱਸਾ ਲਿਆ। ਇਸ ਮੌਕੇ ਡਾ. ਜਗਸੀਰ ਸਿੰਘ ਵੈਟਨਰੀ ਅਫ਼ਸਰ, ਡਾ. ਹਰਮਨਜੀਤ ਵੈਟਨਰੀ ਅਫ਼ਸਰ, ਸ਼੍ਰੀ ਕੁਲਵਿੰਦਰ ਸਿੰਘ ਵੀ. ਆਈ., ਸ਼੍ਰੀ ਅਭਿਸ਼ੇਕ ਸਿੰਘ ਵੀ.ਆਈ., ਸ਼੍ਰੀ ਜਗਦੀਪ ਸਿੰਘ ਵੀ. ਆਈ ., ਸ਼੍ਰੀ ਗੁਰਜੰਟ ਸਿੰਘ ਵੀ.ਆਈ., ਸ਼੍ਰੀ ਨਵਦੀਪ ਸਿੰਘ ਵੀ.ਆਈ., ਸ਼੍ਰੀ ਕੁਲਦੀਪ ਸਿੰਘ ਵੀ.ਪੀ. ਸਮੇਤ ਪਸ਼ੂ ਪਾਲਣ ਵਿਭਾਗ ਦੇ ਹੋਰ ਸਟਾਫ਼ ਹਜ਼ਾਰ ਸਨ।

Thursday, February 12, 2026

ਜਦੋਂ ਜ਼ਿਲ੍ਹੇ ਦਾ ਡੀਸੀ ਪਹੁੰਚ ਗਿਆ ਜੱਟਾਂ ਦੀ ਮੰਡੀ ਵਿਚ

 *ਡਿਪਟੀ ਕਮਿਸ਼ਨਰ ਵਲੋਂ ਹਫ਼ਤਾਵਰੀ ਜੈਵਿਕ ਮੰਡੀ ਦਾ ਦੌਰਾ, ਬਰਨਾਲਾ ਵਾਸੀਆਂ ਨੂੰ ਲਾਹਾ ਲੈਣ ਦਾ ਸੱਦਾ*

*ਅਗਾਂਹਵਧੂ ਕਿਸਾਨਾਂ ਦੀ ਕੀਤੀ ਸ਼ਲਾਘਾ; ਕਿਹਾ, ਦਾਇਰਾ ਵਧਾਉਣ ਲਈ ਕੀਤੀ ਜਾਵੇਗੀ ਵਿਓਂਤਬੰਦੀ*

*ਕਿਸਾਨਾਂ ਨੇ ਮਾਰਕੀਟਿੰਗ ਮੰਚ ਮੁਹਈਆ ਕਰਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਕੀਤਾ ਧੰਨਵਾਦ*

ਬਰਨਾਲਾ, 12 ਫਰਵਰੀ
           ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ Barnala ਵਲੋਂ ਕਿਸਾਨਾਂ ਅਤੇ ਆਮ ਜਨਤਾ ਦੀ ਮੰਗ ਦੇ ਮੱਦੇਨਜ਼ਰ ਆਤਮਾ ਸਕੀਮ ATMA Scheme ਤਹਿਤ ਬਰਨਾਲਾ ਸ਼ਹਿਰ ਵਿੱਚ ਲਾਈ ਜਾਂਦੀ ਜੈਵਿਕ ਮੰਡੀ (Organic Mandi) ਦਾ ਅੱਜ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਆਈ ਏ ਐੱਸ Deputy Commissioner Harpreet Singh IAS ਵਲੋਂ ਦੌਰਾ ਕੀਤਾ ਗਿਆ।
  ਇਸ ਮੌਕੇ ਉਨ੍ਹਾਂ ਕਿਸਾਨਾਂ Farmers ਨਾਲ ਮੁਲਾਕਾਤ ਕੀਤੀ ਜਿਨ੍ਹਾਂ ਵਲੋਂ ਅੱਜ ਮੰਡੀ ਵਿੱਚ ਜੈਵਿਕ ਸਬਜ਼ੀਆਂ, Organic Vegetable ਚੌਲ, ਮੋਟੇ ਅਨਾਜ, ਦਾਲਾਂ, ਪਿੰਨੀਆਂ, ਗੁੜ, ਸ਼ਹਿਦ, ਡੇਅਰੀ ਉਤਪਾਦ Organic Dairy Products ਆਦਿ ਉਤਪਾਦ ਲਿਆਂਦੇ ਗਏ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਕਿਹਾ ਕਿ ਜੈਵਿਕ ਮੰਡੀ Organic Mandi ਦਾ ਦਾਇਰਾ ਵਧਾਉਣ ਅਤੇ ਹੋਰ ਬਿਹਤਰ ਕਰਨ ਦੀ ਵਿਉਂਤਬੰਦੀ ਕੀਤੀ ਜਾਵੇਗੀ। ਓਨ੍ਹਾਂ ਖੇਤੀਬਾੜੀ ਵਿਭਾਗ ਨੂੰ ਕਿਸਾਨ ਹੱਟ Kisan Hut ਬਾਰੇ ਵੀ ਤਜਵੀਜ਼ ਤਿਆਰ ਕਰਨ ਲਈ ਕਿਹਾ।
    ਇਸ ਮੌਕੇ ਮੰਡੀ ਵਿੱਚ ਜੈਵਿਕ ਸਬਜ਼ੀਆਂ Organic Vegetables ਲੈ ਕੇ ਆਏ ਕਿਸਾਨ ਅਜੀਤ ਸਿੰਘ ਵਾਸੀ ਟੱਲੇਵਾਲ ਨੇ ਦੱਸਿਆ ਕਿ ਉਹ ਸੇਵਾਮੁਕਤ ਮੁਲਾਜ਼ਮ ਹੈ ਅਤੇ ਆਪਣੇ ਪਰਿਵਾਰ ਲਈ ਜੈਵਿਕ ਸਬਜ਼ੀਆਂ Organic Vegetables ਉਗਾਉਣ ਦੀ ਸ਼ੁਰੂਆਤ ਕੀਤੀ ਅਤੇ ਹੌਲੀ ਹੌਲੀ ਰਕਬਾ ਵਧਾਇਆ। ਹੁਣ ਉਹ ਹਰ ਹਫ਼ਤੇ ਮੰਡੀ ਵਿੱਚ ਜੈਵਿਕ ਸਬਜ਼ੀਆਂ Organic Vegetables ਲੈ ਕੇ ਆਉਂਦਾ ਹੈ। ਇਹ ਜਿੱਥੇ ਪਰਿਵਾਰ ਅਤੇ ਗਾਹਕਾਂ ਦੀ ਸਿਹਤਯਾਬੀ ਲਈ ਚੰਗਾ ਹੈ ਓਥੇ ਉਸਨੂੰ ਆਮਦਨ ਵੀ ਵਧੀਆ ਹੁੰਦੀ ਹੈ ਅਤੇ ਉਸਦਾ ਸਮਾਂ ਵੀ ਵਧੀਆ ਗੁਜ਼ਰਦਾ ਹੈ।
ਇਸ ਮੌਕੇ ਅਮਨਦੀਪ ਸਿੰਘ ਵੜਿੰਗ ਵਾਸੀ ਧਨੌਲਾ ਨੇ ਦੱਸਿਆ ਕਿ ਉਸਨੇ ਆਪਣੇ ਖੇਤ ਵਿੱਚ ਜੈਵਿਕ ਅਨਾਜ Organic Food Grains, ਸਬਜ਼ੀਆਂ, ਫਲ ਲਗਾਏ ਹੋਏ ਹਨ ਅਤੇ ਘਰ ਦੇ ਡੇਅਰੀ ਉਤਪਾਦ, ਆਚਾਰ, ਪਿੰਨੀਆਂ ਆਦਿ ਤਿਆਰ ਕਰਕੇ ਮੰਡੀ ਵਿੱਚ ਲੈ ਕੇ ਆਉਂਦਾ ਹੈ। ਉਸਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਇਹ ਮਾਰਕੀਟਿੰਗ ਮੰਚ ਮੁਹਈਆ ਕਰਾਉਣ ਲਈ ਸ਼ਲਾਘਾ ਕੀਤੀ।
     ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਜੈਵਿਕ ਮੰਡੀ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕੀਤੀ ਤਾਂ ਜੋ ਕਿਸਾਨਾਂ ਨੂੰ ਉਤਸ਼ਾਹ ਮਿਲੇ ਅਤੇ ਬਰਨਾਲਾ Barnala ਵਾਸੀਆਂ ਨੂੰ ਸ਼ੁੱਧ, ਜੈਵਿਕ, ਘਰੇਲੂ ਉਤਪਾਦ ਮਿਲ ਸਕਣ।
   ਜ਼ਿਕਰਯੋਗ ਹੈ ਕਿ ਇਹ ਮੰਡੀ ਹਰ ਬੁੱਧਵਾਰ ਨੂੰ ਦਫ਼ਤਰ ਬਲਾਕ ਖੇਤੀਬਾੜੀ ਅਫ਼ਸਰ, ਚਿੰਟੂ ਪਾਰਕ ਵਾਲੀ ਗਲੀ ਵਿੱਚ ਸ਼ਾਮ 3 ਵਜੇ ਤੋਂ 7 ਵਜੇ ਤੱਕ ਲਗਾਈ ਜਾਂਦੀ ਹੈ।
  ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਅੰਮ੍ਰਿਤਪਾਲ ਸਿੰਘ, ਖੇਤੀਬਾੜੀ ਅਫ਼ਸਰ ਧਰਮਵੀਰ ਸਿੰਘ, ਮੈਡਮ ਸੁਨੀਤਾ ਸ਼ਰਮਾ, ਕਿਸਾਨ ਈਸਰ ਸਿੰਘ ਹਰੀਗੜ੍ਹ, ਬਚਿੱਤਰ ਸਿੰਘ ਪਿੰਡ ਪੱਤੀ ਸੇਖਵਾਂ, ਸੁਰਿੰਦਰਪਾਲ ਸਿੰਘ, ਅੰਮ੍ਰਿਤਪਾਲ ਸਿੰਘ ਪਿੰਡ ਵਾਹਿਗੁਰੂਪੁਰਾ, ਸੌਦਾਗਰ ਸਿੰਘ ਪਿੰਡ ਠੁੱਲੀਵਾਲ ਮੌਜੂਦ ਸਨ।