Showing posts with label Effect of Temperature on Weight of Wheat Grain. Show all posts
Showing posts with label Effect of Temperature on Weight of Wheat Grain. Show all posts

Monday, February 23, 2026

ਤਾਪਮਾਨ ਵਿੱਚ ਵਾਧਾ ਕਣਕ ਲਈ ਚੁਣੌਤੀ, ਮਾਹਿਰਾਂ ਨੇ ਜਾਰੀ ਕੀਤੀਆਂ ਹਦਾਇਤਾਂ

ਰੂਪਨਗਰ, 24 ਫ਼ਰਵਰੀ: 

ਪੰਜਾਬ ਵਿਚ ਵਧੀ ਅਗੇਤੀ ਗਰਮੀ ਕਣਕ ਦੀ ਫਸਲ ਲਈ ਚੁਣੋਤੀ ਬਣ ਰਹੀ ਹੈ। ਇਸ ਅਗੇਤੀ ਗਰਮੀ ਕਾਰਨ ਕਣਕ ਦੇ ਝਾੜ Effect of High Temperature on Wheat Crop ਦੇ ਮਾੜਾ ਅਸਰ ਪੈ ਸਕਦਾ ਹੈ। ਇਸ ਲਈ ਪੰਜਾਬ ਖੇਤੀਬਾੜੀ ਯੁਨੀਵਰਸਿਟੀ PAU ਦੀਆਂ ਹਦਾਇਤਾਂ ਅਨੁਸਾਰ ਸਾਰੇ ਜ਼ਿਲ੍ਹਿਆਂ ਵਿਚ ਕਿਸਾਨਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ। ਬੀਤੇ ਕੱਲ ਪੰਜਾਬ ਦੇ ਕੁਝ ਹਿੱਸਿਆਂ ਵਿਚ ਤਾਪਮਾਨ 30 ਡਿਗਰੀ ਨੂੰ ਪਾਰ ਕਰ ਗਿਆ ਸੀ ਜਿਸ ਕਾਰਨ ਚਿੰਤਾ ਹੋਰ ਵਧ ਗਈ ਹੈ।

ਪੰਜਾਬ ਵਿੱਚ ਮੌਜੂਦਾ ਰਬੀ ਸੀਜ਼ਨ Rabi Crop Season ਦੌਰਾਨ ਲਗਭਗ 95 ਫੀਸਦੀ ਰਕਬੇ ‘ਤੇ ਕਣਕ ਦੀ ਬਿਜਾਈ 25 ਅਕਤੂਬਰ ਤੋਂ 15 ਨਵੰਬਰ ਦਰਮਿਆਨ ਕੀਤੀ ਗਈ, ਜੋ ਕਿ ਕਣਕ ਬਿਜਾਈ ਲਈ ਢੁੱਕਵਾਂ ਸਮਾਂ ਮੰਨਿਆ ਜਾਂਦਾ ਹੈ। ਵਿਸ਼ੇਸ਼ ਤੌਰ ‘ਤੇ ਦਾਣੇ ਪੈਣ ਦੇ ਦੌਰਾਨ ਕਣਕ ਦੀ ਫਸਲ ਉੱਚ ਤਾਪਮਾਨ ਲਈ ਬਹੁਤ ਸੰਵੇਦਨਸ਼ੀਲ ਹੁੰਦੀ ਹੈ। ਇਸ ਦੌਰਾਨ ਵਧੇ ਤਾਪਮਾਨ ਦਾ ਦਾਣਿਆਂ ਦੇ ਭਾਰ Effect of Temperature on Weight of Wheat Grain ‘ਤੇ ਮਾੜਾ ਪ੍ਰਭਾਵ ਪੈਂਦਾ ਹੈ, ਜਿਸ ਨਾਲ ਝਾੜ੍ਹ ਅਤੇ ਗੁਣਵੱਤਾ ਵਿੱਚ ਘਟਾਓ ਆ ਸਕਦਾ ਹੈ। ਹਲਕੀ ਤੋਂ ਦਰਮਿਆਨੀ ਜ਼ਮੀਨ ਵਿੱਚ ਬੀਜੀ ਅਗੇਤੀ ਕਣਕ ਵੱਧ ਤਾਪਮਾਨ ਕਾਰਨ ਜਲਦੀ ਸਿੱਟੇ ਕੱਢ ਕੇ ਪੱਕ ਸਕਦੀ ਹੈ, ਜਿਸ ਨਾਲ ਦਾਣੇ ਕਮਜ਼ੋਰ ਰਹਿ ਜਾਂਦੇ ਹਨ।

ਫਰਵਰੀ 2026 ਦੇ ਦੂਜੇ ਹਫਤੇ ਦੌਰਾਨ ਤਾਪਮਾਨ ਪਿਛਲੇ ਸਾਲ ਨਾਲੋਂ ਲਗਭਗ 2 ਤੋਂ 4 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ ਹੈ। ਮੌਜੂਦਾ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨਿਰਦੇਸ਼ਕ ਪਸਾਰ ਸਿੱਖਿਆ Director Extension Education, PAU  ਡਾ. ਮੱਖਣ ਸਿੰਘ ਭੁੱਲਰ Dr Makhan Singh Bhullar  ਨੇ ਕਿਸਾਨਾਂ ਨੂੰ ਸਲਾਹ Farmer Advisory ਦਿੱਤੀ ਹੈ ਕਿ ਕਣਕ ਦੀ ਫਸਲ ਨੂੰ ਹਲਕਾ ਪਾਣੀ ਲਗਾਇਆ ਜਾਵੇ। ਸਿੰਚਾਈ ਕਰਦੇ ਸਮੇਂ ਹਵਾ ਦੀ ਗਤੀ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਤਾਂ ਜੋ ਫਸਲ ਡਿੱਗਣ ਤੋਂ ਬਚ ਸਕੇ।

ਫਸਲ ਵਿਗਿਆਨ ਵਿਭਾਗ Crop Science  ਦੇ ਡਾ. ਹਰੀ ਰਾਮ  Dr Hari Ram ਮੁਖੀ ਅਨੁਸਾਰ ਜਿਹੜੀ ਕਣਕ ਗੋਭ ਵਾਲੇ ਪੱਤੇ ਦੀ ਅਵਸਥਾ ‘ਤੇ ਹੈ, ਉਸ ਨੂੰ ਉੱਚ ਤਾਪਮਾਨ ਤੋਂ ਬਚਾਉਣ ਲਈ 2% ਪੋਟਾਸ਼ੀਅਮ ਨਾਈਟ੍ਰੇਟ Potassium Nitrate (13:0:45) ਦੀ ਸਪਰੇਅ ਲਾਭਕਾਰੀ ਰਹਿੰਦੀ ਹੈ। ਇਸ ਲਈ 4 ਕਿਲੋਗ੍ਰਾਮ ਪੋਟਾਸ਼ੀਅਮ ਨਾਈਟ੍ਰੇਟ ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਪਹਿਲੀ ਸਪਰੇਅ ਗੋਭ ਵਾਲਾ ਪੱਤਾ ਨਿਕਲਣ ਸਮੇਂ ਅਤੇ ਦੂਜੀ ਬੂਰ ਪੈਣ ਵੇਲੇ ਕੀਤੀ ਜਾ ਸਕਦੀ ਹੈ। ਸਪਰੇਅ ਹਮੇਸ਼ਾਂ ਸ਼ਾਮ ਦੇ ਸਮੇਂ ਕਰਨੀ ਚਾਹੀਦੀ ਹੈ।

ਮਾਹਿਰਾਂ ਅਨੁਸਾਰ ਹਲਕੀ ਸਿੰਚਾਈ ਅਤੇ ਪੋਟਾਸ਼ੀਅਮ ਨਾਈਟ੍ਰੇਟ ਦੀ ਸਪਰੇਅ ਨਾਲ ਵਧਦੇ ਤਾਪਮਾਨ ਦੇ ਮਾੜੇ ਪ੍ਰਭਾਵ ਨੂੰ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ ਰੋਪੜ ਵਲੋਂ ਕਿਸਾਨਾਂ ਨੂੰ ਵੱਖ-ਵੱਖ ਕੈਂਪਾਂ ਦੌਰਾਨ ਇਸ ਸਬੰਧ ਵਿੱਚ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ।