Showing posts with label Dairy Farming. Show all posts
Showing posts with label Dairy Farming. Show all posts

Friday, January 16, 2026

2 ਹਫਤੇ ਦਾ ਡੇਅਰੀ ਸਿਖਲਾਈ ਕੋਰਸ 19 ਤੋਂ

ਹੁਸ਼ਿਆਰਪੁਰ, 16 ਜਨਵਰੀ :

            ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ Gurmeet Singh Khuddian ਦੀ ਅਗਵਾਈ ਵਿੱਚ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ, ਪੰਜਾਬ ਵਰਿਆਮ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਡੇਅਰੀ ਵਿਕਾਸ ਬੋਰਡ Punjab Dairy Development Board ਵੱਲੋਂ 2 ਹਫ਼ਤੇ ਦਾ ਡੇਅਰੀ ਸਿਖਲਾਈ ਕੋਰਸ Dairy Training Corse 19 ਜਨਵਰੀ ਤੋਂ ਡੇਅਰੀ ਸਿਖਲਾਈ ਕੇਂਦਰ, ਫਗਵਾੜਾ Fagwara ਵਿਖੇ ਚਲਾਇਆ ਜਾ ਰਿਹਾ ਹੈ। ਜ਼ਿਲ੍ਹਾ ਹੁਸ਼ਿਆਰਪੁਰ ਨਾਲ ਸਬੰਧਤ ਪੇਂਡੂ ਬੇਰੁਜ਼ਗਾਰ ਨੌਜਵਾਨ ਲੜਕੇ/ਲੜਕੀਆਂ, ਜੋ ਕਿ ਡੇਅਰੀ ਦਾ ਕਿੱਤਾ Dairy Farm ਸ਼ੁਰੂ ਕਰਨਾ ਚਾਹੁੰਦੇ ਹਨ, ਡੇਅਰੀ ਸਿਖਲਾਈ Dairy Training ਵਾਸਤੇ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਹੁਸ਼ਿਆਰਪੁਰ ਮਿੰਨੀ ਸਕੱਤਰੇਤ, ਚੌਥੀ ਮੰਜ਼ਿਲ, ਕਮਰਾ ਨੰਬਰ 439 ਵਿਖੇ 17 ਜਨਵਰੀ 2026 ਤੱਕ ਅਰਜ਼ੀਆਂ ਦੇ ਸਕਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਹਰਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਸਬੰਧਤ ਉਮੀਦਵਾਰ, ਜਿਹੜੇ ਕਿ ਘੱਟ ਤੋਂ ਘੱਟ ਪੰਜਵੀਂ ਜਮਾਤ ਪਾਸ ਹੋਣ ਅਤੇ ਉਮਰ 18 ਤੋਂ 55 ਸਾਲ ਦਰਮਿਆਨ ਹੋਵੇ, ਪੇਂਡੂ ਖੇਤਰ ਨਾਲ ਸਬੰਧਤ ਹੋਣ, ਸਿਖਲਾਈ  ਵਿੱਚ ਭਾਗ ਲੈ ਸਕਦੇ ਹਨ। ਵਧੇਰੇ ਜਾਣਕਾਰੀ ਲਈ ਫੋਨ ਨੰਬਰ 01882-220025 ਅਤੇ 98722-77136 ‘ਤੇ ਕਿਸੇ ਵੀ ਕੰਮ-ਕਾਜ ਵਾਲੇ ਦਿਨ ਸੰਪਰਕ ਕੀਤਾ ਜਾ ਸਕਦਾ ਹੈ।

Tuesday, December 23, 2025

35 ਪਸ਼ੂਆਂ ਦਾ ਡੇਅਰੀ ਫਾਰਮ ਚਲਾਉਂਦੀ ਹੈ ਇਹ ਕੁੜੀ

 ਜੋਧਪੁਰ ਦੀ 27 ਸਾਲਾ ਅਮਨਦੀਪ ਕੌਰ ਨੇ ਮਿਹਨਤ ਨਾਲ ਦੁੱਧ ਕਾਰੋਬਾਰ ‘ਚ ਸਿਰਜੀ ਕਾਮਯਾਬੀ ਦੀ ਕਹਾਣੀ

ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿੱਚ ਗ੍ਰੈਜੂਏਟ ਹੈ ਅਮਨਦੀਪ, ਆਪਣੀ ਮਿਹਨਤ ਨਾਲ ਪਰਿਵਾਰ ਲਈ ਬਣੀ ਸਹਾਰਾ
ਬਰਨਾਲਾ, 23 ਦਸੰਬਰ
    ਜ਼ਿਲ੍ਹਾ ਬਰਨਾਲਾ Barnala ਦੇ ਪਿੰਡ ਜੋਧਪੁਰ Jodhpur  ਦੀ 27 ਸਾਲਾ ਅਮਨਦੀਪ ਕੌਰ Amandeep Kaur ਆਪਣੇ 35 ਪਸ਼ੂਆਂ ਵਾਲੇ ਡੇਅਰੀ ਫਾਰਮ Dairy Farmਤੋਂ ਹਰ ਰੋਜ਼ ਲਗਭਗ 2 ਕਵਿੰਟਲ ਦੁੱਧ ਦਾ ਉਤਪਾਦਨ Milk Production ਕਰਕੇ ਕਾਮਯਾਬੀ ਦੀ ਮਿਸਾਲ ਬਣ ਗਈ ਹੈ।
   ਅਮਨਦੀਪ ਕੌਰ ਪੂਰੇ ਡੇਅਰੀ ਫਾਰਮ ਦਾ ਪ੍ਰਬੰਧ ਖੁਦ ਕਰਦੀ ਹੈ ਅਤੇ ਜ਼ਿਲ੍ਹੇ ਦੀਆਂ ਸਰਗਰਮ ਮਹਿਲਾ ਡੇਅਰੀ ਕਿਸਾਨਾਂ Woman Farmer ਵਿੱਚੋਂ ਇੱਕ ਹੈ। ਉਹ ਇਕ ਸਧਾਰਣ ਪਰਿਵਾਰ ਨਾਲ ਸੰਬੰਧਿਤ ਹੈ ਅਤੇ ਤਿੰਨ ਭੈਣਾਂ ਵਿੱਚੋਂ ਸਭ ਤੋਂ ਛੋਟੀ ਹੈ। ਅਮਨਦੀਪ ਨੇ ਦੱਸਿਆ ਕਿ ਉਹ ਬਹੁਤ ਸਾਧਾਰਨ ਪਰਿਵਾਰ ਤੋਂ ਹੈ ਅਤੇ ਜੀਵਨ ਬਸਰ ਕਰਨ ਦੇ ਸਾਧਨ ਸੀਮਤ ਸਨ। ਖੇਤੀ ਨਾਲ ਨਾਲ ਉਨ੍ਹਾਂ ਦੇ ਪਰਿਵਾਰ ਨੇ ਦੋ ਮੱਝਾਂ ਵੀ ਰੱਖੀਆਂ ਸਨ ਤਾਂ ਜੋ ਕੁਝ ਵਾਧੂ ਆਮਦਨ ਹੋ ਸਕੇ। "ਭਰਾ ਦੇ ਵਿਛੋੜੇ ਤੋਂ ਬਾਅਦ ਮੈਂ ਮਾਪਿਆਂ ਲਈ ਕੁਝ ਕਰਨ ਦਾ ਫੈਸਲਾ ਕੀਤਾ ਅਤੇ ਘਰ ਦੀ ਜ਼ਿੰਮੇਵਾਰੀ ਆਪਣੇ ਸਿਰ 'ਤੇ ਲੈ ਲਈ," ਅਮਨਦੀਪ ਨੇ ਕਿਹਾ।
 
 ਬਰਨਾਲਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਟੀ. ਬੈਨਿਥ ਨੇ ਅਮਨਦੀਪ ਕੌਰ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਸਿਰਫ਼ ਮਹਿਲਾਵਾਂ ਹੀ ਨਹੀਂ, ਪਰ ਪੁਰਸ਼ਾਂ ਲਈ ਵੀ ਪ੍ਰੇਰਣਾ ਦਾ ਸਰੋਤ ਹੈ। ਉਨ੍ਹਾਂ ਕਿਹਾ, “ਅਮਨਦੀਪ ਦੀ ਮਿਹਨਤ 'ਚ ਸ਼ਿੱਦਤ ਦੀ ਝਲਕ ਹੈ ਅਤੇ ਉਹ ਓਨ੍ਹਾਂ ਸਾਰਿਆਂ ਲਈ ਮਿਸਾਲ ਹੈ ਜੋ ਕਿ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹਨ। ਓਨ੍ਹਾਂ ਕਿਹਾ ਕਿ ਪੁਰਸ਼ ਅਤੇ ਮਹਿਲਾਵਾਂ ਜਿਹੜੇ ਇਸ ਖੇਤਰ ਵਿਚ ਆਉਣਾ ਚਾਹੁੰਦੇ ਹਨ, ਅਮਨਦੀਪ ਤੋਂ ਪਸ਼ੂ ਸੰਭਾਲ ਅਤੇ ਪ੍ਰਬੰਧ ਦੇ ਤਰੀਕੇ ਸਿੱਖ ਸਕਦੇ ਹਨ।”
 ਅਮਨਦੀਪ ਨੇ ਆਪਣੇ ਕਾਰੋਬਾਰ ਦੀ ਸ਼ੁਰੂਆਤ ਸਿਰਫ਼ ਦੋ ਪਸ਼ੂਆਂ ਨਾਲ ਕੀਤੀ ਸੀ ਅਤੇ ਅੱਜ ਉਸ ਕੋਲ 35 ਗਾਂਵਾਂ ਅਤੇ ਮੱਝਾਂ ਹਨ। ਉਸ ਦੀ ਇੱਕ ਗਾਂ ਹਰ ਰੋਜ਼ 40 ਤੋਂ 45 ਲੀਟਰ ਤੱਕ ਦੁੱਧ ਦਿੰਦੀ ਹੈ। ਅਮਨਦੀਪ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿੱਚ ਗ੍ਰੈਜੂਏਟ ਹੈ। ਸਾਲ 2021 ਵਿੱਚ ਉਸ ਨੇ ਆਪਣੇ ਕੰਮ ਦੀ ਸ਼ੁਰੂਆਤ ਕਰਨ ਦਾ ਫੈਸਲਾ ਕੀਤਾ ਅਤੇ ਬਰਨਾਲਾ ਦੇ ਡੇਅਰੀ ਵਿਭਾਗ ਤੋਂ ਸਿਖ਼ਲਾਈ ਪ੍ਰਾਪਤ ਕੀਤੀ।
  ਅਮਨਦੀਪ ਨੇ ਕਿਹਾ, “ਸਿਖ਼ਲਾਈ ਤੋਂ ਮੈਨੂੰ ਸਮਝ ਆਈ ਕਿ ਕਿ ਚੰਗੀ ਖੁਰਾਕ ਅਤੇ ਦੇਖਭਾਲ ਦੇ ਬਾਵਜੂਦ ਦੁੱਧ ਦਾ ਉਤਪਾਦਨ ਘੱਟ ਕਿਉਂ ਸੀ। ਮੈਂ ਸਿੱਖਿਆ ਕਿ ਨਿਰੰਤਰ ਸੰਤੁਲਿਤ ਖੁਰਾਕ ਅਤੇ ਸਹੀ ਬਰੀਡਿੰਗ ਦੇ ਤਰੀਕੇ ਬਹੁਤ ਜ਼ਰੂਰੀ ਹਨ।”
 
 ਡੇਅਰੀ ਵਿਕਾਸ ਵਿਭਾਗ Dairy Development Department ਬਰਨਾਲਾ ਦੇ ਡਿਪਟੀ ਡਾਇਰੈਕਟਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਸਿਖ਼ਲਾਈ ਤੋਂ ਬਾਅਦ ਅਮਨਦੀਪ ਨੇ ਕਦੇ ਮੁੜ ਪਿੱਛੇ ਨਹੀਂ ਵੇਖਿਆ। ਵਿਭਾਗ ਦੀ ਮਦਦ ਨਾਲ ਉਸ ਨੇ ਸਬਸਿਡੀ ਲਈ ਅਰਜ਼ੀ ਦਿੱਤੀ, ਕਰਜ਼ਾ ਲਿਆ ਅਤੇ ਅੱਜ ਉਹ ਸਫ਼ਲ ਡੇਅਰੀ ਉਦਯੋਗ ਚਲਾ ਰਹੀ ਹੈ।
     ਅਮਨਦੀਪ ਨੇ ਦੱਸਿਆ ਕਿ ਵਿਭਾਗ ਦੀ ਮਦਦ ਨਾਲ ਉਸਦਾ ਕਰਜ਼ਾ ਸਿਰਫ਼ ਸੱਤ ਦਿਨਾਂ ਵਿਚ ਮਨਜ਼ੂਰ ਹੋ ਗਿਆ। ਉਸ ਨੇ ਕਰਜ਼ੇ ਅਤੇ ਸਬਸਿਡੀ ਦੀ ਰਕਮ ਨਾਲ ਪਸ਼ੂਆਂ ਲਈ ਸ਼ੈੱਡ ਤਿਆਰ ਕੀਤਾ। “ਮੈਨੂੰ ਪਹਿਲਾਂ ਸ਼ੈੱਡ ਦੀ ਸਹੀ ਡਿਜ਼ਾਇਨ ਅਤੇ ਇਸਦੀ ਮਹੱਤਤਾ ਬਾਰੇ ਕੋਈ ਜਾਣਕਾਰੀ ਨਹੀਂ ਸੀ। ਡੇਅਰੀ ਵਿਕਾਸ ਵਿਭਾਗ ਨੇ ਸਹੀ ਦਿਸ਼ਾ ਦੇ ਕੇ ਬਹੁਤ ਮਦਦ ਕੀਤੀ,” ਉਸ ਨੇ ਕਿਹਾ।
  ਅਮਨਦੀਪ ਦਾ ਮੰਨਣਾ ਹੈ ਕਿ ਆਪਣੇ ਕਾਮਯਾਬ ਡੇਅਰੀ ਫਾਰਮ ਨਾਲ ਉਸ ਨੇ ਇਹ ਸਾਬਤ ਕੀਤਾ ਹੈ ਕਿ ਸਿਰਫ਼ ਪੁੱਤਰ ਹੀ ਨਹੀਂ, ਧੀਆਂ ਵੀ ਪਰਿਵਾਰ ਦਾ ਸਹਾਰਾ ਬਣ ਸਕਦੀਆਂ ਹਨ। ਅੱਜ ਉਸਦਾ ਪੁਰਾਣਾ ਟੁੱਟਿਆ ਘਰ ਇਕ ਨਵੇਂ ਮਕਾਨ ਵਿੱਚ ਬਦਲ ਚੁੱਕਾ ਹੈ ਅਤੇ ਉਹ ਪੂਰੀ ਲਗਨ ਨਾਲ ਆਪਣੇ ਫਾਰਮ ਦਾ ਪ੍ਰਬੰਧ ਕਰ ਰਹੀ ਹੈ ਅਤੇ ਪਰਿਵਾਰ ਦੀ ਮੁੱਖ ਕਮਾਉਣ ਵਾਲੀ ਬਣ ਗਈ ਹੈ।
 ਉਸ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਉਦਮੀ ਬਣਨ ਤੇ ਆਪਣਾ ਖੁਦ ਦਾ ਕਾਰੋਬਾਰ ਸ਼ੁਰੂ ਕਰਨ ਅਤੇ ਲਗਾਤਾਰ ਮਿਹਨਤ ਕਰਨ।

ਭੂਮੀ ਦੀ ਸਿਹਤ ਸੁਧਾਰ ਅਤੇ ਯੂਰੀਏ ਦੀ ਸੰਜਮ ਨਾਲ ਵਰਤੋਂ ਸਬੰਧੀ ਲਗਾਇਆ ਕਿਸਾਨ ਸਿਖਲਾਈ ਕੈਂਪ

ਸੰਗਰੂਰ, 21 ਜਨਵਰੀ ( Only Agriculture ) - ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ PAU ਦੇ ਨਿਰਦੇਸ਼ਕ ਪਸਾਰ ਸਿੱਖਿਆ ਦੀ ਯੋਗ ਅਗਵਾਈ ਹੇਠ ਫਾਰਮ ਸਲਾਹਕਾਰ ਸੇਵਾ ਕੇ...