ਜੈਪੁਰ, 11 ਫਰਵਰੀ
ਕਿਸਾਨਾਂ ਲਈ ਕਰਜਾ ਹਮੇਸਾ Farmer Debt ਹੀ ਪੀੜਾਦਾਈ ਰਿਹਾ ਹੈ। ਕਰਜ ਤੇ ਲੱਗਣ ਵਾਲਾ ਵਿਆਜ ਕਿਸਾਨ Interest on Farmer Loan ਨੂੰ ਅੱਗੇ ਨਹੀਂ ਵੱਧਣ ਦਿੰਦਾ ਹੈ। ਪਰ ਅੱਜ ਰਾਜਸਥਾਨ ਵਿਚ ਪੇਸ਼ ਹੋਏ ਸਲਾਨਾ ਬਜਟ Rajasthan Budget 2026-27 ਵਿਚ ਸੂਬਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਰਾਜ ਦੇ ਕਿਸਾਨਾਂ ਨੂੰ 25 ਹਜਾਰ ਕਰੋੜ ਰੁਪਏ ਦਾ ਵਿਆਜ ਮੁਕਤ ਕਰਜਾ Interest Free Loan for Farmer ਦਿੱਤਾ ਜਾਵੇਗਾ। ਇਸ ਰਕਮ ਤੇ ਲੱਗਣ ਵਾਲੇ 800 ਕਰੋੜ ਦੇ ਵਿਆਜ ਦਾ ਭਾਰ ਸੂਬਾ ਸਰਕਾਰ ਵੱਲੋਂ ਚੁੱਕਿਆ ਜਾਵੇਗਾ।
ਇਸ ਤੋਂ ਬਿਨ੍ਹਾ ਰਾਜਸਥਾਨ ਸਰਕਾਰ ਨੇ ਆਪਣੇ ਬਜਟ Rajasthan Budget 2026-27 ਵਿਚ ਕਿਸਾਨਾਂ ਲਈ ਹੋਰ ਵੀ ਕਈ ਐਲਾਨ ਕੀਤੇ ਹਨ।
ਸਰਕਾਰ ਨੇ Rajasthan Budget 2026-27 ਐਲਾਨ ਕੀਤਾ ਹੈ ਕਿ ਅਗਲੇ ਵਿੱਤੀ ਸਾਲ ਵਿਚ ਕਿਸਾਨਾਂ ਨੂੰ ਖੇਤਾਂ ਦੁਆਲੇ ਤਾਰਬੰਦੀ ਕਰਨ ਲਈ ਸਬਸਿਡੀ Subsidy ਦਿੱਤੀ ਜਾਵੇਗੀ। ਇਸ ਲਈ ਸਰਕਾਰ ਨੇ ਕਿਹਾ ਹੈ ਕਿ 20 ਹਜਾਰ ਕਿਲੋਮੀਟਰ ਲੰਬੀ ਤਾਰਬੰਦੀ ਲਈ 228 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ। ਕਮਿਊਨਿਟੀ ਤਾਰਬੰਦੀ ਲਈ ਹੁਣ 10 ਦੀ ਬਜਾਏ 7 ਕਿਸਾਨ ਵੀ ਅਰਜੀ ਦੇ ਸਕਣਗੇ।
ਅਗਲੇ ਦੋ ਸਾਲਾਂ ਵਿਚ 15000 ਕਿਲੋਮੀਟਰ ਪਾਈਪਲਾਈਨ Pipeline for Irrigation ਤੇ 8000 ਡਿੱਗੀਆਂ Water Tank ਬਣਾਉਣ ਦਾ ਐਲਾਨ ਵੀ ਬਜਟ ਵਿਚ ਉਪ ਮੁੱਖ ਮੰਤਰੀ ਦਿਆ ਕੁਮਾਰੀ Diya Kumari ਨੇ ਕੀਤਾ ਹੈ। ਇਸੇ ਤਰਾਂ 36000 ਫਾਰਮਰ ਪੌਂਡ Farmer Pond ਬਣਾਉਣ ਲਈ 585 ਕਰੋੜ ਦੀ ਸਬਸਿਡੀ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ। 160 ਕਰੋੜ ਰੁਪਏ ਦੀ ਸਬਸਿਡੀ ਕਿਸਾਨਾਂ ਨੂੰ ਨਵੇਂ ਖੇਤੀ ਸੰਦਾਂ Agriculture Machinery ਤੇ ਦਿੱਤੀ ਜਾਵੇਗੀ। ਇਸੇ ਤਰਾਂ 96 ਕਰੋੜ ਦੀ ਸਬਸਿਡੀ ਨਾਲ 500 ਨਵੇਂ ਕਸਟਮ ਹਾਇਰਿੰਗ ਸੈਂਟਰ Costume Hiring Center ਵੀ ਖੋਲ੍ਹੇ ਜਾਣਗੇ।
ਰਾਜਸਥਾਨ ਸਰਕਾਰ ਢਾਈ ਲੱਖ ਕਿਸਾਨਾਂ ਨੂੰ ਦਾਲਾਂ ਤੇ ਤੇਲ Pulses and Oil Seed Crops ਵਾਲੀਆਂ ਫਸਲਾਂ ਦੇ ਬੀਜ ਮੁਫ਼ਤ ਦੇਵੇਗੀ। ਹਰ ਗ੍ਰਾਮ ਪੰਚਾਇਤ ਵਿਚ ਇਕ ਵਰਮੀ ਕੰਪੋਸਟ ਯੂਨਿਟ Compost Unit ਬਣਾਇਆ ਜਾਵੇਗਾ।
1340 ਕਰੋੜ ਰੁਪਏ ਨਾਲ 3 ਲੱਖ ਹੈਕਟੇਅਰ ਰਕਬਾ ਤੁਪਕਾ ਸਿੰਚਾਈ ਪ੍ਰਣਾਲੀ Micro Irrigation ਹੇਠ ਲਿਆਂਦਾ ਜਾਵੇਗਾ। ਸਿੰਚਾਈ ਸੁਵਿਧਾਵਾਂ ਦੇ ਵਿਸਥਾਰ ਲਈ ਕੁੱਲ 11300 ਕਰੋੜ ਰੁਪਏ ਰੱਖੇ ਗਏ ਹਨ। ਇਸੇ ਤਰਾਂ 1500 ਕਰੋੜ ਦੀ ਸਬਸਿਡੀ ਨਾਲ 50 ਹਜਾਰ ਨਵੇਂ ਸੋਲਰ ਪੰਪ Solar Pump ਕਿਸਾਨਾਂ ਨੂੰ ਦਿੱਤੇ ਜਾਣਗੇ।
ਇਸੇ ਤਰਾਂ ਮੀਂਹ ਦੇ ਪਾਣੀ ਦੀ ਸੰਭਾਲ ਅਤੇ ਚਾਰਾਗਾਹ ਵਿਕਾਸ ਲਈ 5000 ਕਰੋੜ ਰੁਪਏ ਰੱਖੇ ਗਏ ਹਨ। ਇਸਤੋਂ ਬਿਨ੍ਹਾਂ ਕਿਸਾਨਾਂ ਨੂੰ ਕਣਕ ਤੇ ਪ੍ਰਤੀ ਕੁਇੰਟਲ ਐਮਐਸਪੀ ਤੋਂ ਇਲਾਵਾ 150 ਰੁਪਏ ਪ੍ਰਤੀ ਕੁਇੰਟਲ ਦਾ ਬੋਨਸ Bonus Extra than MSP ਦੇਣ ਦਾ ਐਲਾਨ ਵੀ ਕੀਤਾ ਗਿਆ ਹੈ।

No comments:
Post a Comment