Showing posts with label Best Practices for High Yield from Cotton Crop. Show all posts
Showing posts with label Best Practices for High Yield from Cotton Crop. Show all posts

Saturday, April 25, 2026

ਸਰਕਾਰ ਵੱਲੋਂ Bt Hubrid Cottn ਅਤੇ ਦੇਸੀ ਕਪਾਹ ਦੇ ਬੀਜਾਂ 'ਤੇ 33 ਫੀਸਦ Seed Subsidy ਦਿੱਤੀ ਜਾਵੇਗੀ; ਸਾਉਣੀ 2026 ਲਈ 1.25 ਲੱਖ ਹੈਕਟੇਅਰ ਦਾ ਟੀਚਾ ਮਿਥਿਆ: Gurmeet Singh Khuddian

Subsidy ਮਾਡਲ ਨੇ ਕਿਸਾਨਾਂ ਦਾ ਭਰੋਸਾ ਜਿੱਤਿਆ; ਪਿਛਲੇ ਸਾਉਣੀ ਸ਼ੀਜਨ ਵਿੱਚ ਨਰਮੇ Cotton ਹੇਠ ਰਕਬੇ ਵਿੱਚ ਹੋਇਆ ਸੀ 19 ਫੀਸਦ ਵਾਧਾ: ਖੁੱਡੀਆਂ

• ਆਨਲਾਈਨ ਐਪਲੀਕੇਸ਼ਨਾਂ ਲਈ ਪੋਰਟਲ ਖੋਲ੍ਹਿਆ: ਖੁੱਡੀਆਂ ਵੱਲੋਂ ਕਿਸਾਨਾਂ ਨੂੰ Subsidy ਦਾ ਲਾਭ ਲੈਣ ਲਈ ਪੱਕੇ ਬਿੱਲ ਸਮੇਤ ਪ੍ਰਮਾਣਿਤ ਬੀਜ ਖਰੀਦਣ ਦੀ ਅਪੀਲ

• ਖੇਤੀਬਾੜੀ ਮੰਤਰੀ ਵੱਲੋਂ ਫੀਲਡ ਅਫਸਰਾਂ ਨੂੰ ਵਿਆਪਕ ਜਾਗਰੂਕਤਾ ਮੁਹਿੰਮ ਚਲਾਉਣ ਅਤੇ ਪੋਰਟਲ ਤੱਕ ਕਿਸਾਨਾਂ ਦੀ ਨਿਰਵਿਘਨ ਪਹੁੰਚ ਯਕੀਨੀ ਬਣਾਉਣ ਦੇ ਨਿਰਦੇਸ਼

ਚੰਡੀਗੜ੍ਹ, 25 ਅਪ੍ਰੈਲ:–

ਸੂਬੇ ਵਿੱਚ ਫਸਲੀ ਵਿਭਿੰਨਤਾ ਨੂੰ ਹੁਲਾਰਾ ਦੇਣ ਅਤੇ ਨਰਮੇ Cotton Cultivation ਅਧੀਨ ਰਕਬੇ ਨੂੰ ਹੋਰ ਵਧਾਉਣ ਦੀ ਦਿਸ਼ਾ ਵੱਲ ਅਹਿਮ ਕਦਮ ਚੁੱਕਦਿਆਂ ਮੁੱਖ ਮੰਤਰੀ Bhagwant Singh Mann  ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU), ਲੁਧਿਆਣਾ ਵੱਲੋਂ ਪ੍ਰਮਾਣਿਤ BT Hybrid Cotton Seeds ਅਤੇ ਦੇਸੀ ਕਪਾਹ ਦੇ ਬੀਜਾਂ 'ਤੇ 33 ਫੀਸਦ Subsidy ਪ੍ਰਦਾਨ ਕੀਤੀ ਜਾਵੇਗੀ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ Gurmeet Singh Khuddian ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ 87 ਪ੍ਰਵਾਨਿਤ ਬੀਟੀ ਕਾਟਨ ਹਾਈਬ੍ਰਿਡ ਅਤੇ ਦੇਸੀ ਕਪਾਹ ਦੀਆਂ ਚਾਰ ਕਿਸਮਾਂ - LD-1019, LD-949, FDK-124 ਅਤੇ PBD- 88 ਵਿੱਚੋਂ ਕਿਸੇ ਵੀ ਕਿਸਮ ਦੀ ਚੋਣ ਕਰਨ ਵਾਲੇ ਕਿਸਾਨਾਂ ਲਈ ਬੀਜ ਲਾਗਤ ਦਾ ਲਗਭਗ ਇੱਕ ਤਿਹਾਈ ਹਿੱਸੇ ਦੀ ਲਾਗਤ ਦੀ Subsidy ਦਿੱਤੀ ਜਾਵੇਗੀ।

ਸ. ਖੁੱਡੀਆਂ ਨੇ ਕਿਹਾ ਕਿ ਸੂਬੇ ਦੇ ਕਿਸਾਨਾਂ ਨੇ ਇਸ Subsidy ਮਾਡਲ ਨੂੰ ਭਰਵਾਂ ਹੁੰਗਾਰਾ ਦਿੱਤਾ ਹੈ। ਪਿਛਲੇ ਸਾਉਣੀ ਸੀਜ਼ਨ ਵਿੱਚ, ਨਰਮੇ ਦੀ ਕਾਸ਼ਤ ਅਧੀਨ ਰਕਬੇ Area under Cotton Cultivation ਵਿੱਚ 19 ਫ਼ੀਸਦ ਦਾ ਵਾਧਾ ਦਰਜ ਕੀਤਾ ਗਿਆ ਸੀ, ਜਿਸ ਨਾਲ ਇਹ ਰਕਬਾ ਸਾਉਣੀ 2024 ਦੇ 1 ਲੱਖ ਹੈਕਟੇਅਰ ਦੇ ਮੁਕਾਬਲੇ ਸਾਉਣੀ 2025 ਵਿੱਚ ਵਧ ਕੇ 1.19 ਲੱਖ ਹੈਕਟੇਅਰ ਹੋ ਗਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਸਾਉਣੀ 2026 ਲਈ 1.25 ਲੱਖ ਹੈਕਟੇਅਰ ਨੂੰ ਨਰਮੇ ਦੀ ਕਾਸ਼ਤ ਹੇਠ ਲਿਆਉਣ ਦਾ ਟੀਚਾ ਰੱਖਿਆ ਹੈ।" 

ਕਪਾਹ ਨੂੰ "ਚਿੱਟਾ ਸੋਨਾ" White Gold ਕਰਾਰ ਦਿੰਦਿਆਂ ਖੇਤੀਬਾੜੀ ਮੰਤਰੀ ਨੇ ਕਿਸਾਨਾਂ ਨੂੰ ਪਾਣੀ ਦੀ ਜ਼ਿਆਦਾ ਖਪਤ ਕਰਨ ਵਾਲੇ ਝੋਨੇ ਦੀ ਥਾਂ ਹੋਰ ਫਸਲਾਂ ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਸਬਸਿਡੀ ਦਾ ਲਾਭ ਲੈਣ ਲਈ ਆਨਲਾਈਨ ਐਪਲੀਕੇਸ਼ਨ ਪੋਰਟਲ 20 ਅਪ੍ਰੈਲ ਤੋਂ ਖੋਲ੍ਹਿਆ ਗਿਆ ਹੈ।

ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਿਰਫ਼ ਰਜਿਸਟਰਡ ਡੀਲਰਾਂ ਤੋਂ ਪ੍ਰਮਾਣਿਤ ਬੀਜ ਖਰੀਦਣ ਅਤੇ ਅਰਜ਼ੀਆਂ ਜਮ੍ਹਾਂ ਕਰਨ ਸਮੇਂ ਪੱਕੇ ਬਿੱਲ ਅਪਲੋਡ ਕਰਨ। ਤਸਦੀਕ ਉਪਰੰਤ 33 ਫ਼ੀਸਦ ਸਬਸਿਡੀ ਸਿੱਧੇ ਲਾਭਪਾਤਰੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਭੇਜ ਦਿੱਤੀ ਜਾਵੇਗੀ।

ਇਹ ਪਹਿਲ ਕਿਸਾਨਾਂ ਨੂੰ ਵਿੱਤੀ ਰਾਹਤ ਦੇ ਨਾਲ ਨਾਲ ਹੋਰ ਲਾਭ ਵੀ ਪ੍ਰਦਾਨ ਕਰੇਗੀ। ਇਹ ਕਿਸਾਨਾਂ ਨੂੰ ਵਿਗਿਆਨਕ ਤੌਰ 'ਤੇ ਸਿਫ਼ਾਰਸ਼ ਕੀਤੀਆਂ, ਉੱਚ ਉਤਪਾਦਨ ਵਾਲੀਆਂ ਨਰਮੇ ਤੇ ਕਪਾਹ ਦੀਆਂ ਕਿਸਮਾਂ ਅਪਣਾਉਣ ਲਈ ਉਤਸ਼ਾਹਿਤ ਕਰੇਗੀ। ਉਨ੍ਹਾਂ ਕਿਹਾ ਕਿ ਦੇਸੀ ਕਪਾਹ ਅਤੇ ਪੀਏਯੂ-ਪ੍ਰਵਾਨਿਤ ਬੀਟੀ ਹਾਈਬ੍ਰਿਡ ਨਰਮੇ ਦੇ ਬੀਜਾਂ ਉੱਤੇ ਸਬਸਿਡੀ ਨਾਲ ਪੰਜਾਬ ਨੂੰ ਆਪਣੀ ਰਵਾਇਤੀ ਕਪਾਹ ਪੱਟੀ ਨੂੰ ਮੁੜ ਸੁਰਜੀਤ ਕਰਨ ਵਿੱਚ ਮਦਦ ਮਿਲੇਗੀ।

ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ Subsidy ਸਕੀਮ, ਜਿਸ ਨਾਲ ਪਿਛਲੇ ਸੀਜ਼ਨ ਵਿੱਚ ਨਰਮੇ ਹੇਠ ਰਕਬੇ ਵਿੱਚ ਵਾਧਾ ਦਰਜ ਕੀਤਾ ਗਿਆ ਸੀ, ਨਾਲ ਖਰਚਿਆਂ ਵਿੱਚ ਕਾਫ਼ੀ ਕਮੀ ਆਉਣ ਅਤੇ ਖਾਸ ਕਰਕੇ ਨਰਮਾ ਪੱਟੀ ਵਾਲੇ ਮਾਲਵਾ Cotton Belt of Malwa ਖਿੱਤੇ ਵਿੱਚ ਇਸ ਦਾ ਹੋਰ ਵਿਸਥਾਰ ਹੋਣ ਦੀ ਉਮੀਦ ਹੈ। ਸ. ਗੁਰਮੀਤ ਸਿੰਘ ਖੁੱਡੀਆਂ ਨੇ ਸਾਰੇ ਮੁੱਖ ਖੇਤੀਬਾੜੀ ਅਫਸਰਾਂ ਨੂੰ ਵਿਆਪਕ ਜਾਗਰੂਕਤਾ ਮੁਹਿੰਮ ਚਲਾਉਣ ਅਤੇ ਹਰੇਕ ਯੋਗ ਕਿਸਾਨ ਲਈ ਆਨਲਾਈਨ ਪੋਰਟਲ Online Portal ਤੱਕ ਨਿਰਵਿਘਨ ਪਹੁੰਚ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਕੋਈ ਵੀ ਉਤਪਾਦਕ ਜਾਣਕਾਰੀ ਜਾਂ ਡਿਜੀਟਲ ਪਹੁੰਚ ਦੀ ਘਾਟ ਕਾਰਨ ਇਸ ਸਕੀਮ ਦੇ ਲਾਭ ਤੋਂ ਵਾਂਝਾ ਨਾ ਰਹੇ।

ਸ. ਖੁੱਡੀਆਂ ਨੇ ਕਿਹਾ ਕਿ ਮਜ਼ਬੂਤ ਗੁਣਵੱਤਾ ਵਾਲੇ ਬੀਜ ਪ੍ਰਦਾਨ ਕਰਕੇ ਪੰਜਾਬ ਵੱਲੋਂ ਉਤਪਾਦਕਤਾ ਅਤੇ ਮੁਨਾਫ਼ਾ ਦੋਵਾਂ ਵਿੱਚ ਵਾਧਾ ਕੀਤਾ ਜਾਵੇਗਾ। ਉਨ੍ਹਾਂ ਹਰੇਕ ਕਪਾਹ ਤੇ ਨਰਮਾ ਉਤਪਾਦਕ ਨੂੰ ਪੋਰਟਲ 'ਤੇ ਜਲਦੀ ਅਰਜ਼ੀਆਂ ਦੇਣ ਅਤੇ ਇਸ ਯੋਜਨਾ ਦਾ ਪੂਰਾ ਲਾਭ ਲੈਣ ਦੀ ਅਪੀਲ ਕੀਤੀ।

Monday, March 9, 2026

ਕਪਾਹ ਦੀ ਫ਼ਸਲ ਲਈ ਨਦੀਨਾਂ ਦੇ ਖਾਤਮੇ ਅਤੇ ਚਿੱਟੀ ਮੱਖੀ ਦੇ ਹੋਸਟ ਪੌਦਿਆਂ ਦੇ ਨਾਸ਼ ਸਬੰਧੀ ਜਾਗਰੂਕਤਾ ਮੁਹਿੰਮ

ਫਾਜ਼ਿਲਕਾ 9 ਮਾਰਚ 

ਪਿੰਡ ਚਾਹਲਾਂ ਵਾਲੀ (Fazilka) ਵਿੱਚ ਕਪਾਹ ਦੀ ਫਸਲ Cotton Crop ਨੂੰ ਚਿੱਟੀ ਮੱਖੀ White Fly ਦੇ ਹਮਲੇ ਤੋਂ ਬਚਾਉਣ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਮੁਹਿੰਮ ਅਧੀਨ ਖੇਤਾਂ, ਸੜਕਾਂ ਆਦਿ ਦੇ ਆਲੇ-ਦੁਆਲੇ ਚਿੱਟੀ ਮੱਖੀ White Fly ਦੇ ਵਿਕਲਪਕ ਹੋਸਟ ਪੌਦਿਆਂ (ਜਿਵੇਂ ਕੰਘੀ ਬੂਟੀ, ਪੀਲੀ ਬੂਟੀ, ਪੁੱਠ ਕੰਡਾ, ਕਾਂਗਰਸ ਘਾਹ ਆਦਿ) ਨੂੰ ਪੂਰੀ ਤਰ੍ਹਾਂ ਖਤਮ ਕੀਤਾ ਗਿਆ।
ਇਹ ਕਾਰਵਾਈ ਕਪਾਹ ਦੀ ਫਸਲ Cotton Crop ਨੂੰ ਸਿਹਤਮੰਦ ਰੱਖਣ ਅਤੇ ਚਿੱਟੀ ਮੱਖੀ White Fly ਦੇ ਵਾਧੇ ਨੂੰ ਰੋਕਣ ਲਈ ਕੀਤੀ ਗਈ ਹੈ, ਕਿਉਂਕਿ ਚਿੱਟੀ ਮੱਖੀ White Fly ਨਾ ਸਿਰਫ਼ ਪੱਤਿਆਂ ਤੋਂ ਰਸ ਚੂਸ ਕੇ ਨੁਕਸਾਨ ਪਹੁੰਚਾਉਂਦੀ ਹੈ ਸਗੋਂ ਕਪਾਹ ਦੀ ਲੀਫ ਕਰਲ ਵਾਇਰਸ Leaf Curl Virus  ਦਾ ਵੈਕਟਰ ਵੀ ਹੈ, ਜੋ ਫਸਲ ਨੂੰ ਭਾਰੀ ਨੁਕਸਾਨ ਪਹੁੰਚਾ ਸਕਦੀ ਹੈ। ਖਰਪਤਵਾਰਾਂ ਅਤੇ ਹੋਸਟ ਪੌਦਿਆਂ ਦਾ ਨਾਸ਼ ਕਰਨਾ ਇੰਟੀਗ੍ਰੇਟਿਡ ਪੈਸਟ ਮੈਨੇਜਮੈਂਟ (IPM) ਦਾ ਮਹੱਤਵਪੂਰਨ ਹਿੱਸਾ ਹੈ।
ਇਸ ਮੌਕੇ ਤੇ Lovepreet Ghumman  (ਖੇਤੀਬਾੜੀ ਵਿਕਾਸ ਅਫਸਰ) ਮੌਜੂਦ ਸਨ ਅਤੇ ਉਨ੍ਹਾਂ ਨੇ ਕਿਸਾਨਾਂ ਨੂੰ ਇਸ ਮੁਹਿੰਮ ਵਿੱਚ ਸਹਿਯੋਗ ਦੇਣ ਲਈ ਪ੍ਰੇਰਿਤ ਕੀਤਾ। ਕਿਸਾਨਾਂ ਵਿੱਚੋਂ ਰਿਤਵਨ ਕੁਮਾਰ, ਵਿਨੋਦ ਕੁਮਾਰ, ਗੌਰਵ ਕੁਮਾਰ ਆਦਿ ਸਮੇਤ ਕਈ ਕਿਸਾਨ ਵੀ ਹਾਜ਼ਰ ਸਨ ਅਤੇ ਉਨ੍ਹਾਂ ਨੇ ਆਪਣੇ ਖੇਤਾਂ ਵਿੱਚ ਇਸ ਤਰ੍ਹਾਂ ਦੀਆਂ ਕਾਰਵਾਈਆਂ ਨੂੰ ਅਪਣਾਉਣ ਦਾ ਵਾਅਦਾ ਕੀਤਾ।
ਖੇਤੀਬਾੜੀ ਵਿਭਾਗ ਵੱਲੋਂ ਅਜਿਹੀਆਂ ਮੁਹਿੰਮਾਂ Weed Eradication Drive ਨੂੰ ਜਾਰੀ ਰੱਖਿਆ ਜਾਵੇਗਾ ਤਾਂ ਜੋ ਕਪਾਹ ਦੀ ਫਸਲ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰੱਖਿਆ ਜਾ ਸਕੇ ਅਤੇ ਕਿਸਾਨਾਂ ਨੂੰ ਵਧੀਆ ਉਤਪਾਦਨ ਮਿਲ ਸਕੇ। ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਖੇਤਾਂ ਦੇ ਆਲੇ-ਦੁਆਲੇ ਅਤੇ ਨਾਲ ਲੱਗਦੇ ਖੇਤਰਾਂ ਵਿੱਚ ਖਰਪਤਵਾਰਾਂ ਅਤੇ ਹੋਸਟ ਪੌਦਿਆਂ ਨੂੰ ਨਿਯਮਤ ਤੌਰ ਤੇ ਨਾਸ਼ ਕਰਦੇ ਰਹਿਣ।

Tuesday, February 10, 2026

ਨਰਮੇ ਦੀ ਫਸਲ ਦੀ ਕਾਮਯਾਬੀ ਲਈ ਖੇਤੀਬਾੜੀ ਵਿਭਾਗ ਵੱਲੋ ਭਖਾਈ ਗਈ ਜਾਗਰੂਕਤਾ ਮੁਹਿੰਮ Best Practices for High Yield from Cotton Crop

ਨਰਮੇ ਨੂੰ ਮੁੜ ਸੁਰਜੀਤ ਕਰਨ ਦੀ ਲਹਿਰ

ਸ੍ਰੀ ਮੁਕਤਸਰ ਸਾਹਿਬ10 ਫਰਵਰੀ

 ਪੰਜਾਬ ਸਰਕਾਰ ਅਤੇ ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਡਾ. ਜਗਸੀਰ ਸਿੰਘ ਦੇ ਦਿਸ਼ਾ-ਨਿਰਦੇਸ਼ ਅਤੇ ਸਹਾਇਕ ਪੌਦਾ ਸੁਰੱਖਿਆ ਅਫਸਰ ਸ੍ਰੀ ਮੁਕਤਸਰ ਸਾਹਿਬ ਡਾ. ਰਾਜਵਿੰਦਰ ਸਿੰਘ  ਦੀ ਯੋਗ ਅਗਵਾਈ ਹੇਠ ਨਰਮੇ Cotton Crop ਦੇ ਆਗਾਮੀ ਸੀਜ਼ਨ ਦੌਰਾਨ ਗੁਲਾਬੀ ਸੁੰਡੀ Pink Bollworm ਦੇ ਸੰਭਾਵੀ ਹਮਲੇ ਨੂੰ ਰੋਕਣ ਲਈ ਪਿੰਡ ਪੱਧਰ ਤੇ ਜਾਗਰੂਕਤਾ ਮੁਹਿੰਮ Awareness Drive ਚਲਾਈ ਜਾ ਰਹੀ ਹੈ।

ਜਿਸ ਦੇ ਤਹਿਤ ਬਲਾਕ ਅਧੀਨ ਦੇ ਨਰਮੇ ਵਾਲੇ 34 ਪਿੰਡਾਂ ਵਿੱਚ 20 ਨੋਡਲ ਅਧਿਕਾਰੀ ਤੈਨਾਤ ਕੀਤੇ ਗਏ ਹਨ ਜੋ ਨਰਮਾ ਬੀਜਣ Cotton Grower Farmers ਵਾਲੇ ਕਿਸਾਨਾਂ ਨਾਲ ਨਿੱਜੀ ਰਾਬਤਾ ਕਰਕੇ ਅਤੇ ਗੁਰੂਦੁਆਰਾ ਸਾਹਿਬ ਤੋਂ ਅਨਾਊਂਸਮੈਂਟਾ ਕਰਵਾ ਕੇ ਅਤੇ ਪਿੰਡ ਪੱਧਰੀ ਕਿਸਾਨ ਸਿਖਲਾਈ ਕੈਂਪ Village Level Farmer Training Camp ਲਗਾਕੇ ਨਰਮੇ ਦੀ ਸੁਚੱਜੀ ਕਾਸ਼ਤ Best Practices for High Yield from Cotton Crop ਅਤੇ ਗੁਲਾਬੀ ਸੁੰਡੀ Early Measures to Control Pink Bollworm ਦੇ ਸੰਭਾਵੀ ਹਮਲੇ ਨੂੰ ਰੋਕਣ ਲਈ ਯੋਗ ਉਪਰਾਲੇ ਕਰ ਰਹੇ ਹਨ।

 ਬਲਾਕ ਅਧੀਨ ਆਉਂਦੀਆਂ ਜਿਨਿੰਗ ਫੈਕਟਰੀਆਂ Ginning Factories ਅਤੇ ਤੇਲ ਮਿੱਲਾਂ Cotton Seed Oil Mills ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਫੈਕਟਰੀਆਂ/ਮਿੱਲਾਂ ਵਿੱਚ ਸਟੋਰ ਕੀਤੇ ਜਾ ਰਹੇ ਵੜੇਵਿਆਂ ਦੀ ਫਿਉਮੀਗੇਸ਼ਨ ਕੀਤੀ ਜਾ ਸਕੇ ਅਤੇ ਵੜੇਵਿਆਂ ਦੇ ਢੇਰ ਢੱਕ ਕੇ ਰੱਖੇ ਜਾ ਸਕਣ। ਜਿਨ੍ਹਾਂ ਫੈਕਟਰੀਆਂ ਵਿੱਚ ਸੀਡ ਕਾਟਨ/ਕਾਟਨ ਸੀਡ Cotton Seeds ਸਟੋਰ ਕੀਤੀ ਹੋਈ ਹੈ, ਉੱਥੇ ਫੀਰੋਮੋਨ ਟਰੈਪ ਲਗਾ ਕੇ ਗੁਲਾਬੀ ਸੁੰਡੀ Pink Bollworm ਦੀ ਆਮਦ ਤੇ ਨਿਗਰਾਨੀ ਰੱਖੀ ਜਾ ਰਹੀ ਹੈ।

 ਸਹਾਇਕ ਪੌਦਾ ਸੁਰੱਖਿਆ ਅਫਸਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਦੱਸਿਆ ਗਿਆ ਕਿ ਗੁਲਾਬੀ ਸੁੰਡੀ Pink Bollworm  ਛਟੀਆਂ ਦੇ ਢੇਰਾਂ ਵਿਚ ਅੱਧ-ਖੜੇ ਟੀਡੀਆਂ ਵਿੱਚ ਮੌਜੂਦ ਹੋ ਸਕਦੀ ਹੈ। ਇਸ ਲਈ ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਛਟੀਆਂ ਦੇ ਢੇਰਾਂ ਨੂੰ ਝਾੜ ਕੇ ਰੱਖੀਏ ਅਤੇ ਅੱਧ-ਖੜੇ ਟੀਡਿਆਂ ਨੂੰ ਨਸ਼ਟ ਕਰ ਦਈਏ ਜਾਂ ਛਟੀਆਂ ਨਰਮੇ ਦੀ ਬਿਜਾਈ ਤੋਂ ਪਹਿਲਾ-ਪਹਿਲਾ ਵਰਤ ਲਈਆ ਜਾਣ ਤਾਂ ਜੋ ਫਸਲ ਨੂੰ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਇਆ ਜਾ ਸਕੇ। ਇਸ ਤੋਂ ਇਲਾਵਾ ਨਰਮੇਂ ਵਿਚ ਚਿੱਟੀ ਮੱਖੀ White Fly in Cotton ਦੇ ਫੈਲਾਅ ਨੂੰ ਰੋਕਣ ਲਈ ਬਿਜਾਈ ਤੋਂ ਪਹਿਲਾਂ ਖਾਲੀ ਥਾਂਵਾਂਸੜਕਾਂ ਦੇ ਕਿਨਾਰਿਆਂ ਅਤੇ ਖਾਲਿਆਂ ਦੀਆਂ ਵੱਟਾਂ ਅਤੇ ਬੇਕਾਰ ਪਈਆਂ ਥਾਂਵਾਂ ਵਿਚੋਂ ਚਿੱਟੀ ਮੱਖੀ ਅਤੇ Leaf Curl Disease in Cotton (ਪੱਤਾ ਮਰੋੜ) ਬਿਮਾਰੀ ਦੇ ਬਦਲਵੇਂ ਨਦੀਨ ਜਿਵੇਂ ਕਿ ਕੰਘੀ ਬੂਟੀਪੀਲੀ ਬੂਟੀਪੁੱਠ ਕੰਡਾਧਤੂਰਾਭੰਗ ਆਦਿ ਨੂੰ ਨਸ਼ਟ ਕਰ ਲਿਆ ਜਾਵੇ l