Saturday, April 25, 2026

ਸਰਕਾਰ ਵੱਲੋਂ Bt Hubrid Cottn ਅਤੇ ਦੇਸੀ ਕਪਾਹ ਦੇ ਬੀਜਾਂ 'ਤੇ 33 ਫੀਸਦ Seed Subsidy ਦਿੱਤੀ ਜਾਵੇਗੀ; ਸਾਉਣੀ 2026 ਲਈ 1.25 ਲੱਖ ਹੈਕਟੇਅਰ ਦਾ ਟੀਚਾ ਮਿਥਿਆ: Gurmeet Singh Khuddian

Subsidy ਮਾਡਲ ਨੇ ਕਿਸਾਨਾਂ ਦਾ ਭਰੋਸਾ ਜਿੱਤਿਆ; ਪਿਛਲੇ ਸਾਉਣੀ ਸ਼ੀਜਨ ਵਿੱਚ ਨਰਮੇ Cotton ਹੇਠ ਰਕਬੇ ਵਿੱਚ ਹੋਇਆ ਸੀ 19 ਫੀਸਦ ਵਾਧਾ: ਖੁੱਡੀਆਂ

• ਆਨਲਾਈਨ ਐਪਲੀਕੇਸ਼ਨਾਂ ਲਈ ਪੋਰਟਲ ਖੋਲ੍ਹਿਆ: ਖੁੱਡੀਆਂ ਵੱਲੋਂ ਕਿਸਾਨਾਂ ਨੂੰ Subsidy ਦਾ ਲਾਭ ਲੈਣ ਲਈ ਪੱਕੇ ਬਿੱਲ ਸਮੇਤ ਪ੍ਰਮਾਣਿਤ ਬੀਜ ਖਰੀਦਣ ਦੀ ਅਪੀਲ

• ਖੇਤੀਬਾੜੀ ਮੰਤਰੀ ਵੱਲੋਂ ਫੀਲਡ ਅਫਸਰਾਂ ਨੂੰ ਵਿਆਪਕ ਜਾਗਰੂਕਤਾ ਮੁਹਿੰਮ ਚਲਾਉਣ ਅਤੇ ਪੋਰਟਲ ਤੱਕ ਕਿਸਾਨਾਂ ਦੀ ਨਿਰਵਿਘਨ ਪਹੁੰਚ ਯਕੀਨੀ ਬਣਾਉਣ ਦੇ ਨਿਰਦੇਸ਼

ਚੰਡੀਗੜ੍ਹ, 25 ਅਪ੍ਰੈਲ:–

ਸੂਬੇ ਵਿੱਚ ਫਸਲੀ ਵਿਭਿੰਨਤਾ ਨੂੰ ਹੁਲਾਰਾ ਦੇਣ ਅਤੇ ਨਰਮੇ Cotton Cultivation ਅਧੀਨ ਰਕਬੇ ਨੂੰ ਹੋਰ ਵਧਾਉਣ ਦੀ ਦਿਸ਼ਾ ਵੱਲ ਅਹਿਮ ਕਦਮ ਚੁੱਕਦਿਆਂ ਮੁੱਖ ਮੰਤਰੀ Bhagwant Singh Mann  ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU), ਲੁਧਿਆਣਾ ਵੱਲੋਂ ਪ੍ਰਮਾਣਿਤ BT Hybrid Cotton Seeds ਅਤੇ ਦੇਸੀ ਕਪਾਹ ਦੇ ਬੀਜਾਂ 'ਤੇ 33 ਫੀਸਦ Subsidy ਪ੍ਰਦਾਨ ਕੀਤੀ ਜਾਵੇਗੀ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ Gurmeet Singh Khuddian ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ 87 ਪ੍ਰਵਾਨਿਤ ਬੀਟੀ ਕਾਟਨ ਹਾਈਬ੍ਰਿਡ ਅਤੇ ਦੇਸੀ ਕਪਾਹ ਦੀਆਂ ਚਾਰ ਕਿਸਮਾਂ - LD-1019, LD-949, FDK-124 ਅਤੇ PBD- 88 ਵਿੱਚੋਂ ਕਿਸੇ ਵੀ ਕਿਸਮ ਦੀ ਚੋਣ ਕਰਨ ਵਾਲੇ ਕਿਸਾਨਾਂ ਲਈ ਬੀਜ ਲਾਗਤ ਦਾ ਲਗਭਗ ਇੱਕ ਤਿਹਾਈ ਹਿੱਸੇ ਦੀ ਲਾਗਤ ਦੀ Subsidy ਦਿੱਤੀ ਜਾਵੇਗੀ।

ਸ. ਖੁੱਡੀਆਂ ਨੇ ਕਿਹਾ ਕਿ ਸੂਬੇ ਦੇ ਕਿਸਾਨਾਂ ਨੇ ਇਸ Subsidy ਮਾਡਲ ਨੂੰ ਭਰਵਾਂ ਹੁੰਗਾਰਾ ਦਿੱਤਾ ਹੈ। ਪਿਛਲੇ ਸਾਉਣੀ ਸੀਜ਼ਨ ਵਿੱਚ, ਨਰਮੇ ਦੀ ਕਾਸ਼ਤ ਅਧੀਨ ਰਕਬੇ Area under Cotton Cultivation ਵਿੱਚ 19 ਫ਼ੀਸਦ ਦਾ ਵਾਧਾ ਦਰਜ ਕੀਤਾ ਗਿਆ ਸੀ, ਜਿਸ ਨਾਲ ਇਹ ਰਕਬਾ ਸਾਉਣੀ 2024 ਦੇ 1 ਲੱਖ ਹੈਕਟੇਅਰ ਦੇ ਮੁਕਾਬਲੇ ਸਾਉਣੀ 2025 ਵਿੱਚ ਵਧ ਕੇ 1.19 ਲੱਖ ਹੈਕਟੇਅਰ ਹੋ ਗਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਸਾਉਣੀ 2026 ਲਈ 1.25 ਲੱਖ ਹੈਕਟੇਅਰ ਨੂੰ ਨਰਮੇ ਦੀ ਕਾਸ਼ਤ ਹੇਠ ਲਿਆਉਣ ਦਾ ਟੀਚਾ ਰੱਖਿਆ ਹੈ।" 

ਕਪਾਹ ਨੂੰ "ਚਿੱਟਾ ਸੋਨਾ" White Gold ਕਰਾਰ ਦਿੰਦਿਆਂ ਖੇਤੀਬਾੜੀ ਮੰਤਰੀ ਨੇ ਕਿਸਾਨਾਂ ਨੂੰ ਪਾਣੀ ਦੀ ਜ਼ਿਆਦਾ ਖਪਤ ਕਰਨ ਵਾਲੇ ਝੋਨੇ ਦੀ ਥਾਂ ਹੋਰ ਫਸਲਾਂ ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਸਬਸਿਡੀ ਦਾ ਲਾਭ ਲੈਣ ਲਈ ਆਨਲਾਈਨ ਐਪਲੀਕੇਸ਼ਨ ਪੋਰਟਲ 20 ਅਪ੍ਰੈਲ ਤੋਂ ਖੋਲ੍ਹਿਆ ਗਿਆ ਹੈ।

ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਿਰਫ਼ ਰਜਿਸਟਰਡ ਡੀਲਰਾਂ ਤੋਂ ਪ੍ਰਮਾਣਿਤ ਬੀਜ ਖਰੀਦਣ ਅਤੇ ਅਰਜ਼ੀਆਂ ਜਮ੍ਹਾਂ ਕਰਨ ਸਮੇਂ ਪੱਕੇ ਬਿੱਲ ਅਪਲੋਡ ਕਰਨ। ਤਸਦੀਕ ਉਪਰੰਤ 33 ਫ਼ੀਸਦ ਸਬਸਿਡੀ ਸਿੱਧੇ ਲਾਭਪਾਤਰੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਭੇਜ ਦਿੱਤੀ ਜਾਵੇਗੀ।

ਇਹ ਪਹਿਲ ਕਿਸਾਨਾਂ ਨੂੰ ਵਿੱਤੀ ਰਾਹਤ ਦੇ ਨਾਲ ਨਾਲ ਹੋਰ ਲਾਭ ਵੀ ਪ੍ਰਦਾਨ ਕਰੇਗੀ। ਇਹ ਕਿਸਾਨਾਂ ਨੂੰ ਵਿਗਿਆਨਕ ਤੌਰ 'ਤੇ ਸਿਫ਼ਾਰਸ਼ ਕੀਤੀਆਂ, ਉੱਚ ਉਤਪਾਦਨ ਵਾਲੀਆਂ ਨਰਮੇ ਤੇ ਕਪਾਹ ਦੀਆਂ ਕਿਸਮਾਂ ਅਪਣਾਉਣ ਲਈ ਉਤਸ਼ਾਹਿਤ ਕਰੇਗੀ। ਉਨ੍ਹਾਂ ਕਿਹਾ ਕਿ ਦੇਸੀ ਕਪਾਹ ਅਤੇ ਪੀਏਯੂ-ਪ੍ਰਵਾਨਿਤ ਬੀਟੀ ਹਾਈਬ੍ਰਿਡ ਨਰਮੇ ਦੇ ਬੀਜਾਂ ਉੱਤੇ ਸਬਸਿਡੀ ਨਾਲ ਪੰਜਾਬ ਨੂੰ ਆਪਣੀ ਰਵਾਇਤੀ ਕਪਾਹ ਪੱਟੀ ਨੂੰ ਮੁੜ ਸੁਰਜੀਤ ਕਰਨ ਵਿੱਚ ਮਦਦ ਮਿਲੇਗੀ।

ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ Subsidy ਸਕੀਮ, ਜਿਸ ਨਾਲ ਪਿਛਲੇ ਸੀਜ਼ਨ ਵਿੱਚ ਨਰਮੇ ਹੇਠ ਰਕਬੇ ਵਿੱਚ ਵਾਧਾ ਦਰਜ ਕੀਤਾ ਗਿਆ ਸੀ, ਨਾਲ ਖਰਚਿਆਂ ਵਿੱਚ ਕਾਫ਼ੀ ਕਮੀ ਆਉਣ ਅਤੇ ਖਾਸ ਕਰਕੇ ਨਰਮਾ ਪੱਟੀ ਵਾਲੇ ਮਾਲਵਾ Cotton Belt of Malwa ਖਿੱਤੇ ਵਿੱਚ ਇਸ ਦਾ ਹੋਰ ਵਿਸਥਾਰ ਹੋਣ ਦੀ ਉਮੀਦ ਹੈ। ਸ. ਗੁਰਮੀਤ ਸਿੰਘ ਖੁੱਡੀਆਂ ਨੇ ਸਾਰੇ ਮੁੱਖ ਖੇਤੀਬਾੜੀ ਅਫਸਰਾਂ ਨੂੰ ਵਿਆਪਕ ਜਾਗਰੂਕਤਾ ਮੁਹਿੰਮ ਚਲਾਉਣ ਅਤੇ ਹਰੇਕ ਯੋਗ ਕਿਸਾਨ ਲਈ ਆਨਲਾਈਨ ਪੋਰਟਲ Online Portal ਤੱਕ ਨਿਰਵਿਘਨ ਪਹੁੰਚ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਕੋਈ ਵੀ ਉਤਪਾਦਕ ਜਾਣਕਾਰੀ ਜਾਂ ਡਿਜੀਟਲ ਪਹੁੰਚ ਦੀ ਘਾਟ ਕਾਰਨ ਇਸ ਸਕੀਮ ਦੇ ਲਾਭ ਤੋਂ ਵਾਂਝਾ ਨਾ ਰਹੇ।

ਸ. ਖੁੱਡੀਆਂ ਨੇ ਕਿਹਾ ਕਿ ਮਜ਼ਬੂਤ ਗੁਣਵੱਤਾ ਵਾਲੇ ਬੀਜ ਪ੍ਰਦਾਨ ਕਰਕੇ ਪੰਜਾਬ ਵੱਲੋਂ ਉਤਪਾਦਕਤਾ ਅਤੇ ਮੁਨਾਫ਼ਾ ਦੋਵਾਂ ਵਿੱਚ ਵਾਧਾ ਕੀਤਾ ਜਾਵੇਗਾ। ਉਨ੍ਹਾਂ ਹਰੇਕ ਕਪਾਹ ਤੇ ਨਰਮਾ ਉਤਪਾਦਕ ਨੂੰ ਪੋਰਟਲ 'ਤੇ ਜਲਦੀ ਅਰਜ਼ੀਆਂ ਦੇਣ ਅਤੇ ਇਸ ਯੋਜਨਾ ਦਾ ਪੂਰਾ ਲਾਭ ਲੈਣ ਦੀ ਅਪੀਲ ਕੀਤੀ।

No comments:

Post a Comment