ਸ੍ਰੀ ਮੁਕਤਸਰ ਸਾਹਿਬ, 26 ਮਾਰਚ:
All about Agriculture, Horticulture and Animal Husbandry and Information about Govt schemes for Farmers
Thursday, March 26, 2026
ਨਰਮੇਂ ਦੀ ਫ਼ਸਲ ਬਾਰੇ ਲਗਾਇਆ ਗਿਆ ਕਿਸਾਨ ਜਾਗਰੂਕਤਾ ਕੈਂਪ
Tuesday, March 17, 2026
ਨਰਮੇਂ ਦੀ ਫ਼ਸਲ, ਖਾਦਾਂ ਅਤੇ ਸੁਧਰੇ ਬੀਜ਼ਾਂ ਦੇ ਅਗਾਊਂ ਪ੍ਰਬੰਧਾਂ ਸਬੰਧੀ ਖੇਤੀਬਾੜੀ ਵਿਭਾਗ ਸਰਗਰਮ
ਸ੍ਰੀ ਮੁਕਤਸਰ ਸਾਹਿਬ, 17 ਮਾਰਚ:
Monday, March 16, 2026
Cotton Crop ਨੂੰ White Fly ਦੇ ਹਮਲੇ ਤੋਂ ਬਚਾਉਣ ਲਈ Weed Eradication ਬੇਹੱਦ ਜ਼ਰੂਰੀ
ਸ੍ਰੀ ਮੁਕਤਸਰ ਸਾਹਿਬ, 16 ਮਾਰਚ:
Sunday, March 8, 2026
ਕਪਾਹ 2026 : ਖੇਤੀਬਾੜੀ ਵਿਭਾਗ ਵੱਲੋਂ ਚਿੱਟੀ ਮੱਖੀ ਦੀ ਪਨਾਹਗਾਹ ਨਦੀਨ ਨਸ਼ਟ ਮੁਹਿੰਮ ਸਬੰਧੀ ਕੀਤੀ ਗਈ ਬੈਠਕ
ਬਠਿੰਡਾ, ਮਾਰਚ 9 : ਸ਼੍ਰੀ ਰਾਜੇਸ਼ ਧੀਮਾਨ ਡਿਪਟੀ ਕਮਿਸ਼ਨਰ ਬਠਿੰਡਾ ਦੀ ਰਹਿਨੁਮਾਈ ਹੇਠ ਜ਼ਿਲ੍ਹੇ ਵਿੱਚ ਚਿੱਟੀ ਮੱਖੀ ਦੀ ਪਨਾਹਗਾਹ ਨਦੀਨਾਂ Host Weeds for White Fly ਨੂੰ ਨਸ਼ਟ ਕਰਨ ਸਬੰਧੀ ਖੇਤੀਬਾੜੀ ਵਿਭਾਗ ਵੱਲੋਂ ਅਹਿਮ ਬੈਠਕ ਕੀਤੀ ਗਈ ।
ਬੈਠਕ ਦੀ ਪ੍ਰਧਾਨਗੀ ਕਰਦਿਆਂ ਸਹਾਇਕ ਕਮਿਸ਼ਨਰ ਸ਼੍ਰੀ ਰਮਨਜੀਤ ਨੇ ਵੱਖ-ਵੱਖ ਵਿਭਾਗਾਂ ਨੂੰ ਹਦਾਇਤ ਕੀਤੀ ਗਈ ਕਿ ਨਦੀਨ ਨਸ਼ਟ ਮੁਹਿੰਮ Weed Eradication Drive ਵਿਚ ਖੇਤੀਬਾੜੀ ਵਿਭਾਗ ਦਾ ਵੱਧ ਤੋਂ ਵੱਧ ਸਹਿਯੋਗ ਕੀਤਾ ਜਾਵੇ ਅਤੇ ਕੀਤੀ ਕਾਰਗੁਜ਼ਾਰੀ ਦੀ ਹਫ਼ਤਾਵਾਰੀ ਰਿਪੋਰਟ ਖੇਤੀਬਾੜੀ ਵਿਭਾਗ ਨੂੰ ਭੇਜੀ ਜਾਵੇ।
ਇਸ ਮੌਕੇ ਉਨ੍ਹਾਂ ਨਾਲ ਸ਼੍ਰੀ ਬਲਕਰਨ ਸਿੰਘ ਉਪ ਮੰਡਲ ਮੈਜਿਸਟ੍ਰੇਟ ਬਠਿੰਡਾ, ਸ਼੍ਰੀਮਤੀ ਵੀਰਪਾਲ ਕੌਰ ਉਪ ਮੰਡਲ ਮੈਜਿਸਟ੍ਰੇਟ ਰਾਮਪੁਰਾ ਫੂਲ, ਸ਼੍ਰੀ ਰਾਕੇਸ਼ ਸ਼ਰਮਾ ਉਪ ਮੰਡਲ ਮੈਜਿਸਟ੍ਰੇਟ ਤਲਵੰਡੀ ਸਾਬੋ, ਡਾ. ਹਰਬੰਸ ਸਿੰਘ ਸਿੱਧੂ ਮੁੱਖ ਖੇਤੀਬਾੜੀ ਅਫਸਰ ਅਤੇ ਹੋਰਨਾਂ ਵਿਭਾਗਾਂ ਦੇ ਮੁਖੀ ਹਾਜ਼ਰ ਸਨ।
ਸ਼੍ਰੀ ਹਰਬੰਸ ਸਿੰਘ ਸਿੱਧੂ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਜਨਵਰੀ 2026 ਤੋਂ ਨਰਮੇ ਦੀ ਫਸਲ Cotton Crop ਨੂੰ ਗੁਲਾਬੀ ਸੁੰਡੀ Pink Bollworm ਦੇ ਹਮਲੇ ਤੋਂ ਬਚਾਉਣ ਲਈ ਛਟੀਆਂ ਦਾ ਖਾਤਮਾ ਕਰਨ ਅਤੇ ਜਿੰਨਿੰਗ ਫੈਕਟਰੀਆਂ ਦੀ ਸਫਾਈ ਦੀ ਮੁਹਿੰਮ ਸਬੰਧੀ ਸਪੈਸ਼ਲ ਵਾਹਨ ਚਲਾਕੇ ਆਡਿਉ ਕੈਸਟਾਂ ਰਾਹੀ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਫ਼ਰਵਰੀ 2026 ਤੋਂ ਚਿੱਟੀ ਮੱਖੀ White Fly ਦੇ ਪਨਾਹਗੀਰ ਨਦੀਨ ਨਸ਼ਟ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਵਿਸੇ਼ਸ ਮੁਹਿੰਮ ਚਲਾਕੇ ਨਦੀਨ ਨਸ਼ਟ ਕਰਵਾਏ Weed Eradication ਜਾ ਰਹੇ ਹਨ। ਇਸ ਤੋਂ ਇਲਾਵਾ ਵਾਹਨ ਚਲਾਕੇ ਆਡਿਉ ਕੈਸਟਾਂ ਰਾਹੀ ਵੀ ਕਿਸਾਨਾਂ ਨੂੰ ਨਦੀਨ ਨਸ਼ਟ ਕਰਨ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਚਿੱਟੀ ਮੱਖੀ White Fly ਨਰਮੇ ਦੀ ਬਿਜਾਈ ਤੋਂ ਪਹਿਲਾਂ ਖਾਲੀ ਥਾਵਾਂ, ਸੜਕਾਂ ਦੇ ਕਿਨਾਰਿਆਂ ਅਤੇ ਖਾਲਿਆਂ ਦੀਆਂ ਵੱਟਾਂ ਅਤੇ ਬੇਕਾਰ ਪਈ ਜ਼ਮੀਨ ਵਿੱਚ ਉੱਗੇ ਨਦੀਨ ਜਿਵੇਂ ਕਿ ਕੰਘੀ ਬੂਟੀ, ਪੀਲੀ ਬੂਟੀ, ਪੁੱਠ ਕੰਡਾ, ਕਾਂਗਰਸ ਘਾਹ, ਧਤੂਰਾ, ਭੰਗ, ਗੁੱਤ ਪਟਨਾ, ਭੱਖੜਾ, ਇੱਟ ਸਿੱਟ ਆਦਿ 'ਤੇ ਪਲਦੀ ਹੈ। ਇਸ ਲਈ ਚਿੱਟੀ ਮੱਖੀ ਨੂੰ ਕੰਟਰੋਲ ਕਰਨ ਲਈ ਉਪਰੋਕਤ ਨਦੀਨਾਂ ਨੂੰ ਨਸ਼ਟ ਕਰਨਾ ਬਹੁਤ ਜਰੂਰੀ ਹੈ। ਅਜਿਹਾ ਕਰਨ ਨਾਲ ਚਿੱਟੀ ਮੱਖੀ ਦੇ ਪ੍ਰਕੋਪ ਨੂੰ ਸ਼ੁਰੂਆਤੀ ਪੱਧਰ ਤੇ ਹੀ ਕਾਬੂ ਕੀਤਾ ਜਾ ਸਕਦਾ ਹੈ। ਨਾਲ ਹੀ ਵਿਭਾਗ ਵੱਲੋਂ ਕੀੜੇ-ਮਕੌੜਿਆਂ ਦੇ ਸਰਵੇਖਣ ਲਈ ਜ਼ਿਲ੍ਹਾ ਬਠਿੰਡਾ ਚ 44 ਟੀਮਾਂ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਇਸ ਸਬੰਧੀ ਨਜ਼ਰਸਾਨੀ ਕੀਤੀ ਜਾਵੇ।
ਕਪਾਹ 2026 ਦੀ ਵਿਓਂਤਬੰਦੀ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਮਾਰਚ 2026 ਤੋਂ ਨਰਮੇ ਦੀ ਫਸਲ ਪ੍ਰਤੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪਿੰਡ ਵਾਰ ਕਿਸਾਨ ਸਿਖਲਾਈ ਕੈਂਪ Village Level Farmer Training Camps ਫਸਲ ਪੱਕਣ ਤੱਕ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਕਿਸਾਨ ਵੀਰਾਂ ਨੂੰ ਨਰਮੇ ਦੀ ਸਮੇਂ ਸਿਰ ਬਿਜਾਈ ਲਈ ਉਤਸ਼ਾਹਿਤ ਕਰਨਾ ਅਤੇ ਗੈਰ ਪ੍ਰਮਾਣਿਤ ਕਿਸਮਾਂ ਦੀ ਬਿਜਾਈ ਨਾ ਕਰਨ ਬਾਰੇ ਦੱਸਿਆ ਜਾਵੇਗਾ। ਨਾਲ ਹੀ ਨਦੀਨ ਨਸ਼ਟ ਕਰਨ ਸਬੰਧੀ ਅਤੇ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਵੱਖ-ਵੱਖ ਤਰਾਂ ਦਾ ਲਿਟਰੇਚਰ ਕਿਸਾਨਾਂ ਨੂੰ ਵੰਡਿਆ ਜਾਵੇਗਾ।
Friday, March 6, 2026
ਖੇਤੀਬਾੜੀ ਮਹਿਕਮਾ Pink Bollworm ਦੀ ਪੈੜ੍ਹ ਨੱਪਦਿਆਂ ਪਹੁੰਚਿਆ Ginning Factories ਚ
ਖੇਤੀਬਾੜੀ ਵਿਭਾਗ ਵੱਲੋਂ ਕਪਾਹ ਦੀ ਫਸਲ Cotton Crop ਨੂੰ ਗੁਲਾਬੀ ਸੁੰਡੀ Pink Bollworm ਤੋਂ ਬਚਾਉਣ ਲਈ ਰੱਖੀ ਜਾ ਰਹੀ ਹੈ ਨਿਗਰਾਨੀ
ਖੇਤੀਬਾੜੀ ਵਿਭਾਗ ਦੀਆਂ ਟੀਮਾਂ ਵੱਲੋਂ ਇਲਾਕੇ ਦੀਆਂ ਜਿਨਿੰਗ ਫੈਕਟਰੀਆਂ Ginning Factories ਦਾ ਦੌਰਾ
ਫਾਜ਼ਿਲਕਾ 7 ਮਾਰਚ
ਜ਼ਿਲ੍ਹਾ Fazilka ਵਿੱਚ ਕਪਾਹ ਦੀ ਫਸਲ Cotton Crop ਨੂੰ ਗੁਲਾਬੀ ਸੁੰਡੀ Pink Bollworm ਤੋਂ ਬਚਾਉਣ ਲਈ ਖੇਤੀਬਾੜੀ ਵਿਭਾਗ ਵੱਲੋਂ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਇਸ ਸਬੰਧੀ ਮੁੱਖ ਖੇਤੀਬਾੜੀ ਅਫਸਰ ਫਾਜ਼ਿਲਕਾ ਦੀ ਅਗਵਾਈ ਹੇਠ ਬਲਾਕ ਖੇਤੀਬਾੜੀ ਅਫਸਰ ਬਲਦੇਵ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਹਰਵਿੰਦਰਪਾਲ ਅਤੇ ਅਮਨਦੀਪ ਵੱਲੋਂ ਇਲਾਕੇ ਦੀਆਂ ਜਿਨਿੰਗ ਫੈਕਟਰੀਆਂ Ginning Factories ਦਾ ਦੌਰਾ ਕੀਤਾ ਗਿਆ ।
ਡਾ. ਹਰਪ੍ਰੀਤਪਾਲ ਕੌਰ ਨੇ ਦੱਸਿਆ ਕਿ ਕਪਾਹ ਦੀ ਫਸਲ Cotton Crop ਵਿੱਚ ਗੁਲਾਬੀ ਸੁੰਡੀ Pink Bollworm ਦੇ ਫੈਲਾਅ ਨੂੰ ਰੋਕਣ ਲਈ ਜਿਨਿੰਗ ਫੈਕਟਰੀਆਂ Fumigation in Ginning Factories ਵਿੱਚ ਸਫਾਈ ਅਤੇ ਫਿਊਮੀਗੇਸ਼ਨ ਕਰਨਾ ਬਹੁਤ ਜ਼ਰੂਰੀ ਹੈ। ਇਸ ਲਈ ਵਿਭਾਗੀ ਟੀਮ ਵੱਲੋਂ ਫੈਕਟਰੀਆਂ ਦਾ ਦੌਰਾ ਕਰਕੇ ਉਥੇ ਰੱਖੀ ਕਪਾਹ, ਵਡੇਵਿਆ Raw Cotton, Cotton Seeds and other Products ਅਤੇ ਹੋਰ ਸਮੱਗਰੀ ਦੀ ਜਾਂਚ ਕੀਤੀ ਗਈ। ਫੈਕਟਰੀਆਂ ਵਿੱਚ ਲੱਗੇ ਫੇਰੋਮਨ ਟਰੈਪ Pheromone Traps ਚੈੱਕ ਕੀਤੇ ਤੇ ਗਏ ਜਿਸ ਵਿੱਚ ਕੋਈ ਵੀ ਗੁਲਾਬੀ ਸੁੰਡੀ ਦਾ ਪਤੰਗਾ Adult of Pink Bollworm ਨਹੀਂ ਪਾਇਆ ਗਿਆ।ਉਨ੍ਹਾਂ ਨੇ ਫੈਕਟਰੀ ਮਾਲਕਾਂ ਨੂੰ ਹਦਾਇਤ ਕੀਤੀ ਕਿ ਗੁਲਾਬੀ ਸੁੰਡੀ Pink Bollworm ਦੇ ਸੰਭਾਵਿਤ ਫੈਲਾਅ ਨੂੰ ਰੋਕਣ ਲਈ ਸਟੋਰ ਕੀਤੀ ਕਪਾਹ ਅਤੇ ਵਡੇਵਿਆ ‘ਤੇ ਫਿਊਮੀਗੇਸ਼ਨ ਕਰਵਾਈ ਜਾਵੇ ਅਤੇ ਫੈਕਟਰੀ ਵਿੱਚ ਪੂਰੀ ਸਫਾਈ ਬਣਾਈ ਰੱਖੀ ਜਾਵੇ।
ਉਨ੍ਹਾਂ ਕਿਹਾ ਕਿ ਜਿਨਿੰਗ ਫੈਕਟਰੀਆਂ ਵਿੱਚ ਪਏ ਕਪਾਹ ਦੇ ਵਡੇਵਿਆ ਵਿੱਚ ਗੁਲਾਬੀ ਸੁੰਡੀ Pink Bollworm ਦਾ ਲਾਰਵਾ ਹੁੰਦਾ ਹੈ, ਜਿਸ ਵਿੱਚੋ ਗੁਲਾਬੀ ਸੁੰਡੀ Pink Bollworm ਦਾ ਪਤੰਗਾ ਨਿਕਲਦਾ ਹੈ ਤੇ ਫੈਲਾਅ ਦਾ ਵੱਡਾ ਕਾਰਨ ਬਣਦਾ ਹੈ , ਇਸ ਲਈ ਇਨ੍ਹਾਂ ਨੂੰ ਨਿਯਮਾਂ ਅਨੁਸਾਰ ਨਸ਼ਟ ਕਰਨਾ ਲਾਜ਼ਮੀ ਹੈ। ਖੇਤੀਬਾੜੀ ਅਧਿਕਾਰੀਆਂ ਨੇ ਫੈਕਟਰੀ ਮਾਲਕਾਂ ਨੂੰ ਇਹ ਵੀ ਕਿਹਾ ਕਿ ਉਹ ਵਿਭਾਗ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਤਾਂ ਜੋ ਆਉਣ ਵਾਲੇ ਸੀਜ਼ਨ ਵਿੱਚ ਕਪਾਹ ਦੀ ਫਸਲ ਨੂੰ ਗੁਲਾਬੀ ਸੁੰਡੀ Pink Bollworm ਤੋਂ ਬਚਾਇਆ ਜਾ ਸਕੇ।
ਖੇਤੀਬਾੜੀ ਵਿਭਾਗ ਨੇ ਕਿਸਾਨਾਂ ਅਤੇ ਜਿਨਿੰਗ ਫੈਕਟਰੀ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਵਿਭਾਗ ਨਾਲ ਪੂਰਾ ਸਹਿਯੋਗ ਕਰਨ ਅਤੇ ਕਪਾਹ ਦੀ ਫਸਲ ਦੀ ਸੁਰੱਖਿਆ ਲਈ ਲੋੜੀਂਦੇ ਉਪਾਅ ਅਪਣਾਉਣ।
ਨਰਮੇ ਦੀ ਬਿਜਾਈ Cotton Sowing ਤੋਂ ਪਹਿਲਾਂ ਮਾਨਸਾ ਜ਼ਿਲ੍ਹੇ ਵਿਚ ਨਵਾਂ ਕੰਮ ਸ਼ੁਰੂ
ਡੀਸੀ ਨਵਜੋਤ ਕੌਰ ਵੱਲੋਂ ਚਿੱਟੀ ਮੱਖੀ ਦੀ ਅਗਾਉਂ ਰੋਕਥਾਮ ਦੀ ਮੁਹਿੰਮ ਚਲਾਉਣ ਸਬੰਧੀ ਵਿਭਾਗਾਂ ਨੂੰ ਸਖ਼ਤ ਹਦਾਇਤਾਂ
* ਸੜਕਾਂ, ਨਹਿਰਾਂ ਅਤੇ ਡਰੇਨਾਂ ਦੇ ਕੰਢਿਆਂ ’ਤੇ ਉੱਗੇ ਨਦੀਨਾਂ ਨੂੰ ਤੁਰੰਤ ਕੀਤਾ ਜਾਵੇ ਨਸ਼ਟ: ਡਿਪਟੀ ਕਮਿਸ਼ਨਰ
* ਖੇਤੀਬਾੜੀ ਵਿਭਾਗ ਦੇਵੇਗਾ ਤਕਨੀਕੀ ਸਿਖਲਾਈ, ਸਹਿਕਾਰਤਾ ਵਿਭਾਗ ਕਿਸਾਨਾਂ ਨੂੰ ਕਰੇਗਾ ਜਾਗਰੂਕ
Sunday, March 1, 2026
Cotton Crop ਵਿੱਚ Pink Bollworm ਦੀ ਰੋਕਥਾਮ ਬਾਰੇ ਜਾਗਰੂਕਤਾ ਕੈਂਪ ਆਯੋਜਿਤ
ਬਠਿੰਡਾ, 1 ਮਾਰਚ : ਖੇਤਰੀ ਖੋਜ ਕੇਂਦਰ ਬਠਿੰਡਾ ਅਤੇ ਆਈ.ਸੀ.ਏ.ਆਰ.- ਸੀ.ਆਈ.ਸੀ.ਆਰ.ਆਰ.ਐਸ., ICAR-CICRRS Sirsa ਸਿਰਸਾ ਵੱਲੋਂ ਪਿੰਡ ਜੋਧਪੁਰ ਰੋਮਾਣਾ (Bathinda) ਵਿਖੇ ਨਰਮੇ ਦੀ ਫ਼ਸਲ Cotton Crop ਵਿੱਚ ਗੁਲਾਬੀ ਸੁੰਡੀ Pink Bollworm ਅਤੇ ਹੋਰ ਸਮੱਸਿਆਵਾਂ ਦੀ ਰੋਕਥਾਮ ਸਬੰਧੀ ਜਾਗਰੂਕਤਾ ਕੈਂਪ ਦਾ Farmer Awareness Camp ਆਯੋਜਨ ਕੀਤਾ ਗਿਆ। ਕੈਂਪ ਵਿੱਚ 100 ਤੋਂ ਵੱਧ ਕਿਸਾਨਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ।
Tuesday, February 10, 2026
ਨਰਮੇ ਦੀ ਫਸਲ ਦੀ ਕਾਮਯਾਬੀ ਲਈ ਖੇਤੀਬਾੜੀ ਵਿਭਾਗ ਵੱਲੋ ਭਖਾਈ ਗਈ ਜਾਗਰੂਕਤਾ ਮੁਹਿੰਮ Best Practices for High Yield from Cotton Crop
ਨਰਮੇ ਨੂੰ ਮੁੜ ਸੁਰਜੀਤ ਕਰਨ ਦੀ ਲਹਿਰ
ਸ੍ਰੀ ਮੁਕਤਸਰ ਸਾਹਿਬ, 10 ਫਰਵਰੀ
ਪੰਜਾਬ ਸਰਕਾਰ ਅਤੇ ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਡਾ. ਜਗਸੀਰ ਸਿੰਘ ਦੇ ਦਿਸ਼ਾ-ਨਿਰਦੇਸ਼ ਅਤੇ ਸਹਾਇਕ ਪੌਦਾ ਸੁਰੱਖਿਆ ਅਫਸਰ ਸ੍ਰੀ ਮੁਕਤਸਰ ਸਾਹਿਬ ਡਾ. ਰਾਜਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਨਰਮੇ Cotton Crop ਦੇ ਆਗਾਮੀ ਸੀਜ਼ਨ ਦੌਰਾਨ ਗੁਲਾਬੀ ਸੁੰਡੀ Pink Bollworm ਦੇ ਸੰਭਾਵੀ ਹਮਲੇ ਨੂੰ ਰੋਕਣ ਲਈ ਪਿੰਡ ਪੱਧਰ ਤੇ ਜਾਗਰੂਕਤਾ ਮੁਹਿੰਮ Awareness Drive ਚਲਾਈ ਜਾ ਰਹੀ ਹੈ।
ਜਿਸ ਦੇ ਤਹਿਤ ਬਲਾਕ ਅਧੀਨ ਦੇ ਨਰਮੇ ਵਾਲੇ 34 ਪਿੰਡਾਂ ਵਿੱਚ 20 ਨੋਡਲ ਅਧਿਕਾਰੀ ਤੈਨਾਤ ਕੀਤੇ ਗਏ ਹਨ ਜੋ ਨਰਮਾ ਬੀਜਣ Cotton Grower Farmers ਵਾਲੇ ਕਿਸਾਨਾਂ ਨਾਲ ਨਿੱਜੀ ਰਾਬਤਾ ਕਰਕੇ ਅਤੇ ਗੁਰੂਦੁਆਰਾ ਸਾਹਿਬ ਤੋਂ ਅਨਾਊਂਸਮੈਂਟਾ ਕਰਵਾ ਕੇ ਅਤੇ ਪਿੰਡ ਪੱਧਰੀ ਕਿਸਾਨ ਸਿਖਲਾਈ ਕੈਂਪ Village Level Farmer Training Camp ਲਗਾਕੇ ਨਰਮੇ ਦੀ ਸੁਚੱਜੀ ਕਾਸ਼ਤ Best Practices for High Yield from Cotton Crop ਅਤੇ ਗੁਲਾਬੀ ਸੁੰਡੀ Early Measures to Control Pink Bollworm ਦੇ ਸੰਭਾਵੀ ਹਮਲੇ ਨੂੰ ਰੋਕਣ ਲਈ ਯੋਗ ਉਪਰਾਲੇ ਕਰ ਰਹੇ ਹਨ।
ਬਲਾਕ ਅਧੀਨ ਆਉਂਦੀਆਂ ਜਿਨਿੰਗ ਫੈਕਟਰੀਆਂ Ginning Factories ਅਤੇ ਤੇਲ ਮਿੱਲਾਂ Cotton Seed Oil Mills ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਫੈਕਟਰੀਆਂ/ਮਿੱਲਾਂ ਵਿੱਚ ਸਟੋਰ ਕੀਤੇ ਜਾ ਰਹੇ ਵੜੇਵਿਆਂ ਦੀ ਫਿਉਮੀਗੇਸ਼ਨ ਕੀਤੀ ਜਾ ਸਕੇ ਅਤੇ ਵੜੇਵਿਆਂ ਦੇ ਢੇਰ ਢੱਕ ਕੇ ਰੱਖੇ ਜਾ ਸਕਣ। ਜਿਨ੍ਹਾਂ ਫੈਕਟਰੀਆਂ ਵਿੱਚ ਸੀਡ ਕਾਟਨ/ਕਾਟਨ ਸੀਡ Cotton Seeds ਸਟੋਰ ਕੀਤੀ ਹੋਈ ਹੈ, ਉੱਥੇ ਫੀਰੋਮੋਨ ਟਰੈਪ ਲਗਾ ਕੇ ਗੁਲਾਬੀ ਸੁੰਡੀ Pink Bollworm ਦੀ ਆਮਦ ਤੇ ਨਿਗਰਾਨੀ ਰੱਖੀ ਜਾ ਰਹੀ ਹੈ।
ਸਹਾਇਕ ਪੌਦਾ ਸੁਰੱਖਿਆ ਅਫਸਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਦੱਸਿਆ ਗਿਆ ਕਿ ਗੁਲਾਬੀ ਸੁੰਡੀ Pink Bollworm ਛਟੀਆਂ ਦੇ ਢੇਰਾਂ ਵਿਚ ਅੱਧ-ਖੜੇ ਟੀਡੀਆਂ ਵਿੱਚ ਮੌਜੂਦ ਹੋ ਸਕਦੀ ਹੈ। ਇਸ ਲਈ ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਛਟੀਆਂ ਦੇ ਢੇਰਾਂ ਨੂੰ ਝਾੜ ਕੇ ਰੱਖੀਏ ਅਤੇ ਅੱਧ-ਖੜੇ ਟੀਡਿਆਂ ਨੂੰ ਨਸ਼ਟ ਕਰ ਦਈਏ ਜਾਂ ਛਟੀਆਂ ਨਰਮੇ ਦੀ ਬਿਜਾਈ ਤੋਂ ਪਹਿਲਾ-ਪਹਿਲਾ ਵਰਤ ਲਈਆ ਜਾਣ ਤਾਂ ਜੋ ਫਸਲ ਨੂੰ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਇਆ ਜਾ ਸਕੇ। ਇਸ ਤੋਂ ਇਲਾਵਾ ਨਰਮੇਂ ਵਿਚ ਚਿੱਟੀ ਮੱਖੀ White Fly in Cotton ਦੇ ਫੈਲਾਅ ਨੂੰ ਰੋਕਣ ਲਈ ਬਿਜਾਈ ਤੋਂ ਪਹਿਲਾਂ ਖਾਲੀ ਥਾਂਵਾਂ, ਸੜਕਾਂ ਦੇ ਕਿਨਾਰਿਆਂ ਅਤੇ ਖਾਲਿਆਂ ਦੀਆਂ ਵੱਟਾਂ ਅਤੇ ਬੇਕਾਰ ਪਈਆਂ ਥਾਂਵਾਂ ਵਿਚੋਂ ਚਿੱਟੀ ਮੱਖੀ ਅਤੇ Leaf Curl Disease in Cotton (ਪੱਤਾ ਮਰੋੜ) ਬਿਮਾਰੀ ਦੇ ਬਦਲਵੇਂ ਨਦੀਨ ਜਿਵੇਂ ਕਿ ਕੰਘੀ ਬੂਟੀ, ਪੀਲੀ ਬੂਟੀ, ਪੁੱਠ ਕੰਡਾ, ਧਤੂਰਾ, ਭੰਗ ਆਦਿ ਨੂੰ ਨਸ਼ਟ ਕਰ ਲਿਆ ਜਾਵੇ l
-
ਚੰਡੀਗੜ੍ਹ, 6 ਜਨਵਰੀ: ਕਿਸਾਨਾਂ Farmers ਲਈ ਇਕ ਮਹੱਤਵਪੂਰਨ ਸੂਚਨਾ ਹੈ। ਖਾਸ ਕਰਕੇ ਉਨ੍ਹਾਂ ਕਿਸਾਨਾਂ ਲਈ ਜੋ ਸਿੰਚਾਈ ਲਈ ਨਹਿਰੀ Canal Irrigation ਪਾਣੀ ਤੇ ਨਿਰਭਰ ਹ...
-
• ਖੇਤੀਬਾੜੀ ਮੰਤਰੀ ਵੱਲੋਂ ਖੇਤੀਬਾੜੀ ਨਾਲ ਸਬੰਧਤ ਗ਼ੈਰਮਿਆਰੀ ਵਸਤਾਂ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਆਦੇਸ਼ ਚੰਡੀਗੜ੍ਹ, 4 ਅਪ੍ਰੈਲ: ਮੁੱਖ ਮੰਤਰੀ ਭਗਵੰਤ ਸਿੰਘ...
-
ਨਹਿਰ ਬੰਦੀ ਸਬੰਧੀ Canal closer ਨਵੀਂ ਅਪਡੇਟ ਆ ਗਈ ਹੈ। ਪੰਜਾਬ ਸਰਕਾਰ ਦੇ ਜਲ ਸਰੋਤ ਵਿਭਾਗ ਨੇ ਇਸ ਸਬੰਧੀ ਬਕਾਇਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਇਹ ਨਹਿਰ...


.jpeg)
.jpeg)




