Showing posts with label Milk Costumer Awareness Camp. Show all posts
Showing posts with label Milk Costumer Awareness Camp. Show all posts

Thursday, March 5, 2026

ਡੇਅਰੀ ਵਿਕਾਸ ਵਿਭਾਗ ਵੱਲੋਂ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਲਗਾਇਆ ਗਿਆ

  ਫਾਜ਼ਿਲਕਾ 5 ਮਾਰਚ

ਡੇਅਰੀ ਵਿਕਾਸ ਵਿਭਾਗ ਪੰਜਾਬ Dairy Development Department Punjab ਦੇ ਦਫਤਰ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਫਾਜ਼ਿਲਕਾ ਵੱਲੋਂ ਸੁੰਦਰ ਨਗਰੀ Abohar ਵਿਖੇ ਦੁੱਧ ਖਪਤਕਾਰ ਜਾਗਰੂਕਤਾ ਕੈਂਪ Milk Costumer Awareness Camp ਲਗਾਇਆ ਗਿਆ। ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਫਾਜ਼ਿਲਕਾ Randeep Singh Honda ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਦੁੱਧ ਖਪਤਕਾਰ ਕੈਂਪ ਵਿੱਚ ਵਿੱਚ ਸ਼੍ਰੀ ਰਮਨਦੀਪ ਕੁਮਾਰ, ਡੇਅਰੀ ਵਿਕਾਸ ਇੰਸਪੈਕਟਰ ਵੱਲੋਂ  ਵੱਖ-ਵੱਖ ਦੁੱਧ ਖਪਤਕਾਰਾਂ ਵੱਲੋਂ ਲਿਆਂਦੇ ਘਰਾਂ ਵਿੱਚ ਵਰਤੇ ਜਾਣ ਵਾਲੇ ਦੁੱਧ ਦੇ ਕਈ ਨਮੂਨੇ ਟੈਸਟ Milk Sample Testing ਕੀਤੇ ਗਏ ਅਤੇ ਮੌਕੇ ਤੇ ਨਤੀਜੇ ਉਹਨਾਂ ਖਪਤਕਾਰਾਂ ਨੂੰ ਦੱਸੇ ਗਏ । ਇਸ ਕੈਂਪ ਵਿੱਚ ਖਪਤਕਾਰਾਂ ਨੂੰ ਸਾਫ ਦੁੱਧ ਦੀ ਪਰਖ ਕਰਨ ਦੇ ਤਰੀਕੇ ਅਤੇ ਸਮੇਂ ਸਮੇਂ ਦੁੱਧ ਦੀ ਪਰਖ ਕਰਵਾਉਂਦੇ ਰਹਿਣ ਸਬੰਧੀ ਪ੍ਰੇਰਿਤ ਕੀਤਾ ਗਿਆ । ਕੈਂਪ ਦੌਰਾਨ ਕੁੱਲ 22 ਸੈਂਪਲ ਟੈਸਟ ਕੀਤੇ ਗਏ ਜਿਸ ਵਿੱਚ 3 ਸੈਂਪਲਾਂ ਵਿੱਚ ਵਾਧੂ ਪਾਣੀ ਦੀ ਮਾਤਰਾ ਪਾਈ ਗਈ ਅਤੇ ਕੋਈ ਹਾਨੀਕਾਰਕ ਤੱਤ ਨਹੀਂ ਪਾਇਆ ਗਿਆ ।