Showing posts with label Cotton Sticks Management. Show all posts
Showing posts with label Cotton Sticks Management. Show all posts

Monday, February 16, 2026

ਕਿਸਾਨਾਂ ਨੂੰ ਕਪਾਹ ਦੀ ਰਹਿੰਦ-ਖੂੰਹਦ ਦਾ ਪ੍ਰਬੰਧਨ ਕਰਨ ਬਾਰੇ ਜਾਣਕਾਰੀ ਦਿੱਤੀ

ਸਹਿਣਾ/ਬਰਨਾਲਾ, 16 ਫਰਵਰੀ

                ਜ਼ਿਲ੍ਹਾ ਬਰਨਾਲਾ Barnala ਦੇ ਮੁੱਖ ਖੇਤੀਬਾੜੀ ਅਫ਼ਸਰ ਡਾ.ਅਮ੍ਰਿਤਪਾਲ ਸਿੰਘ ਅਤੇ ਸਮੂਹ ਬਲਾਕ ਖੇਤੀਬਾੜੀ ਅਫ਼ਸਰ, ਬਰਨਾਲਾ ਦੀ ਦੇਖਰੇਖ ਹੇਠ ਸਹਿਣਾ ਅਤੇ ਬਰਨਾਲਾ ਵਿਖੇ ਕਪਾਹ ਦੀਆਂ ਛਟੀਆਂ Cotton Sticks Management ਦੇ ਪ੍ਰਬੰਧਨ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਖੇਤੀਬਾੜੀ ਵਿਕਾਸ ਅਫ਼ਸਰ ਜਸਵਿੰਦਰ ਸਿੰਘ ਅਤੇ ਦਿਲਪ੍ਰੀਤ ਸਿੰਘ ਵੱਲੋਂ ਕਿਸਾਨਾਂ ਨੂੰ ਕਪਾਹ ਦੀ ਫ਼ਸਲ Cotton Crop ਤੋਂ ਬਾਅਦ ਬਚੇ ਟੀਂਡਿਆਂ ਦੇ ਵਿਗਿਆਨਕ ਅਤੇ ਸਮੇਂ-ਸਿਰ ਪ੍ਰਬੰਧਨ ਬਾਰੇ ਸਪਸ਼ਟ ਜਾਣਕਾਰੀ ਦਿੱਤੀ ਗਈ ਤਾਂ ਜੋ ਫ਼ਸਲ ਨੂੰ ਗੁਲਾਬੀ ਸੂੰਢੀ Pink Bollworm ਦੇ ਪ੍ਰਕੋਪ ਤੋਂ ਰੋਕਿਆ ਜਾ ਸਕੇ।

                ਉਨ੍ਹਾਂ ਦੱਸਿਆ ਕਿ ਕਪਾਹ ਦੀਆਂ ਛਟੀਆਂ ਖੇਤ ਵਿੱਚ ਖੜ੍ਹੇ ਜਾਂ ਪਏ ਰਹਿਣ ਨਾਲ ਗੁਲਾਬੀ ਸੂੰਡੀ Pink Bollworm ਅਤੇ ਹੋਰ ਹਾਨੀਕਾਰਕ ਕੀੜੇ ਡੋਡਿਆਂ ਵਿੱਚ ਆਸਾਨੀ ਨਾਲ ਜੀਵਿਤ ਰਹਿੰਦੇ ਹਨ ਅਤੇ ਅਗਲੇ ਮੌਸਮ ਵਿੱਚ ਨਵੀਂ ਫ਼ਸਲ ’ਤੇ ਭਾਰੀ ਹਮਲਾ ਕਰਦੇ ਹਨ। ਇਸ ਨਾਲ ਫ਼ਸਲ ਦੀ ਪੈਦਾਵਾਰ, ਗੁਣਵੱਤਾ ਅਤੇ ਕਿਸਾਨ ਦੀ ਆਮਦਨ ਨੂੰ ਨੁਕਸਾਨ ਪਹੁੰਚਦਾ ਹੈ। ਇਸ ਲਈ ਕਿਸਾਨਾਂ ਨੂੰ ਸਲਾਹ ਦਿੱਤੀ ਗਈ ਕਿ ਫ਼ਸਲ ਤੋਂ ਤੁਰੰਤ ਬਾਅਦ ਕਪਾਹ ਦੇ ਟੀਂਡਿਆਂ ਨੂੰ ਜੜ੍ਹਾਂ ਸਮੇਤ ਨਸ਼ਟ ਕੀਤਾ ਜਾਵੇ ਜਾਂ ਕੱਟ ਕੇ ਮਿੱਟੀ ਵਿੱਚ ਗਹਿਰਾਈ ਨਾਲ ਮਿਲਾਇਆ ਜਾਵੇ।

                ਇਸ ਤੋਂ ਇਲਾਵਾ ਟੀਂਡਿਆਂ ਦੀ ਮਲਚਿੰਗ Mulching ਜਾਂ ਕੰਪੋਸਟ ਬਣਾਕੇ ਵਰਤੋਂ ਕਰਨ ਦੀ ਸਿਫ਼ਾਰਸ਼ ਵੀ ਕੀਤੀ ਗਈ, ਜਿਸ ਨਾਲ ਮਿੱਟੀ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ ਅਤੇ ਰਸਾਇਣਕ ਕੀਟਨਾਸ਼ਕਾਂ ’ਤੇ ਨਿਰਭਰਤਾ ਘਟਦੀ ਹੈ।

                 ਅੰਤ ਵਿੱਚ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਖੇਤੀਬਾੜੀ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਤੇ ਸਿਫ਼ਾਰਸ਼ਾਂ ਦੀ ਪਾਲਣਾ ਕਰਕੇ ਕਪਾਹ ਦੇ ਟੀਂਡਿਆਂ ਸਬੰਧੀ ਪ੍ਰਬੰਧਨ ਅਪਣਾਇਆ ਜਾਵੇ, ਤਾਂ ਜੋ ਕੀੜਿਆਂ ਦੇ ਜੀਵਨ ਚੱਕਰ ਨੂੰ ਤੋੜ ਕੇ ਅਗਲੀ ਫ਼ਸਲ ਨੂੰ ਸੁਰੱਖਿਅਤ ਬਣਾਇਆ ਜਾ ਸਕੇ।