Showing posts with label Pradhan Mantri Kisan Samman Nidhi Scheme PM KISAN. Show all posts
Showing posts with label Pradhan Mantri Kisan Samman Nidhi Scheme PM KISAN. Show all posts

Sunday, March 8, 2026

13 ਮਾਰਚ ਨੂੰ ਕਿਸਾਨਾਂ ਲਈ ਆ ਸਕਦੀ ਹੈ ਚੰਗੀ ਖ਼ਬਰ

 ਨਵੀਂ ਦਿੱਲੀ, 8 ਮਾਰਚ


13 ਮਾਰਚ ਨੂੰ ਦੇਸ਼ ਦੇ ਕਿਸਾਨਾਂ ਲਈ ਇਕ ਚੰਗੀ ਖ਼ਬਰ ਆ ਸਕਦੀ ਹੈ। ਦੇਸ਼ ਦੇ ਕਿਸਾਨ Farmers ਵੱਧਦੇ ਖੇਤੀ ਖਰਚੇ ਅਤੇ ਘੱਟ ਆਮਦਨ ਤੋਂ ਪ੍ਰੇ਼ਸਾਨ ਹਨ। ਅਜਿਹੇ ਵਿਚ ਅਕਸਰ ਕਿਸਾਨ ਸਰਕਾਰ ਤੋਂ ਮਦਦ ਦੀ ਆਸ ਲਗਾਈ ਰੱਖਦੇ ਹਨ। 

ਤਾਂ ਕੀ 13 ਮਾਰਚ ਨੂੰ ਕਿਸਾਨਾਂ ਦੀ ਇਹ ਉਡੀਕ ਖਤਮ ਹੋਣ ਵਾਲੀ ਹੈ।

ਕੀ ਹੈ 13 ਮਾਰਚ ਨੂੰ

13 ਮਾਰਚ ਨੂੰ ਪ੍ਰਧਾਨ ਮੰਤਰੀ Narinder Modi ਅਸਾਮ ਦੇ ਦੌਰੇ ਤੇ ਜਾ ਰਹੇ ਹਨ। ਅਸਾਮ ਵਿਚ ਉਹ ਕੋਕਰਾਝਾਰ ਵਿਚ ਇਕ ਵੱਡੀ ਰੈਲੀ ਨੂੰ ਸੰਬੋਧਨ ਕਰਣਗੇ। ਅਸਾਮ ਵਿਚ ਜਲਦੀ ਹੀ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਇਸ ਲਈ ਉਥੇ ਚੰਗੇ ਐਲਾਨ ਦੀ ਉਮੀਦ ਹੈ।

ਕਿਸਾਨਾਂ ਨੂੰ ਕਿਸ ਦੀ ਉਡੀਕ ਹੈ

ਕਿਸਾਨਾਂ ਵੱਲੋਂ ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ ਸਕੀਮ PM Kisan Samman Nidhi Scheme ਦੀ ਕਿਸਤ ਦੀ ਉਡੀਕ ਕੀਤੀ ਜਾ ਰਹੀ ਹੈ। ਹੁਣ ਤੱਕ ਕਿਸਾਨਾਂ ਨੂੰ ਇਸ  Pradhan Mantri Kisan Samman Nidhi Scheme PM KISAN ਸਕੀਮ ਤਹਿਤ 21 ਕਿਸਤਾਂ ਮਿਲ ਚੁੱਕੀਆਂ ਹਨ। ਪਿੱਛਲੀ ਕਿਸਤ ਨਵੰਬਰ 2025 ਵਿਚ ਆਈ ਸੀ। ਇਸ PM KISAN ਸਕੀਮ ਦੀ 22ਵੀਂ ਕਿਸਤ ਮਾਰਚ ਵਿਚ ਹੀ ਦੇਣੀ ਬਣਦੀ ਹੈ।

ਕਿੰਨੀ ਮਿਲੇਗੀ ਰਕਮ

ਇਸ PM KISAN ਯੋਜਨਾ ਤਹਿਤ ਸਾਲ ਵਿਚ ਹਰੇਕ ਕਿਸਾਨ ਨੂੰ 6000 ਰੁਪਏ ਮਿਲਦੇ ਹਨ ਅਤੇ ਇਹ 2000-2000 ਰੁਪਏ ਦੀਆਂ ਤਿੰਨ ਕਿਸਤਾਂ ਵਿਚ ਮਿਲਦੇ ਹਨ।

ਕੀ ਸਭ ਨੂੰ ਮਿਲੇਗੀ ਇਹ ਮਦਦ

ਇਹ ਮਦਦ ਰਜਿਸਟਰਡ ਕਿਸਾਨਾਂ ਨੂੰ ਹੀ ਮਿਲਦੀ ਹੈ। ਪਰ ਇਸ ਵਾਰ ਕਿਸਤ ਜਾਰੀ ਹੋਣ ਤੋਂ ਪਹਿਲਾਂ ਜੇਕਰ ਕਿਸੇ ਕਿਸਾਨ ਦੀ ਈ ਕੇਵਾਈਸੀ e-KYC  ਬਕਾਇਆ ਹੋਈ ਤਾਂ ਉਸਦੀ ਕਿਸਤ ਰੁਕ ਸਕਦੀ ਹੈ। ਇਸੇ ਤਰਾਂ ਸਰਕਾਰ ਵੱਲੋਂ ਕਿਸਾਨਾਂ ਨੂੰ ਫਾਰਮਰ ਰਜਿਸਟਰੀ Farmer Registry ਕਰਵਾਉਣ ਲਈ ਵੀ ਲਾਜਮੀ ਕਿਹਾ ਜਾ ਰਿਹਾ ਹੈ। ਰਕਮ ਸਿੱਧੇ ਕਿਸਾਨ ਦੇ ਖਾਤੇ ਵਿਚ ਆਉਂਦੀ ਹੈ। ਹਾਲਾਂਕਿ ਇਸ ਬਾਰੇ ਅਧਿਕਾਰਿਕ ਐਲਾਨ ਨਹੀਂ ਹੋਇਆ।