ਜਿਲ੍ਹੇ ਵਿੱਚ ਤੇਲ ਬੀਜ ਫਸਲਾਂ ਹੇਠ ਰਕਬਾ ਵਧਿਆ-ਮੁੱਖ ਖੇਤੀਬਾੜੀ ਅਫਸਰ
*ਨੈਸ਼ਨਲ ਮਿਸ਼ਨ ਆਨ ਏਡੀਬਲ ਆਇਲ ਆਇਲਸੀਡਜ਼ ਸਕੀਮ ਤਹਿਤ 500
ਹੈਕਟੇਅਰ ਸਰੋਂ ਦੀ ਬਿਜਾਈ ਕਰਵਾਈ
**ਕਿਸਾਨਾਂ ਨੂੰ ਨੈਸ਼ਨਲ ਮਿਸ਼ਨ ਆਨ ਏਡੀਬਲ ਆਇਲ ਆਇਲਸੀਡਜ਼ ਸਕੀਮ ਦਾ
ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ
ਫਤਹਿਗੜ੍ਹ ਸਾਹਿਬ, 25 ਫਰਵਰੀ
ਡਾ ਜਗਦੇਵ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਜਿਲ੍ਹੇ ਵਿੱਚ ਨੈਸ਼ਨਲ ਮਿਸ਼ਨ ਆਨ ਏਡੀਬਲ ਆਇਲ ਆਇਲਸੀਡਜ਼ ਸਕੀਮ National Mission on Edible Oil- Oil Seed Scheme (NMEO-OS) ਅਧੀਨ ਵੀ.ਸੀ.ਪੀ. ਰਾਹੀਂ ਸਮੂਹ ਬਲਾਕਾਂ ਵਿੱਚ 500 ਹੈਕਟੇਅਰ ਰਕਬੇ ਵਿੱਚ ਸਰ੍ਹੋਂ ਦੀ ਬਿਜਾਈ Mustard Sowing ਕਰਵਾਈ ਗਈ ਹੈ ਅਤੇ 43 ਬਲਾਕ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਹਨ।
ਉਨ੍ਹਾਂ ਨੇ ਦੱਸਿਆ ਕਿ ਸਾਲ 2024-25 ਦੌਰਾਨ Fatehgarh Sahib ਜਿਲ੍ਹੇ ਵਿੱਚ ਸਰੋਂ ਦੀ ਫਸਲ ਹੇਠ 950 ਹੈਕਟੇਅਰ ਰਕਬਾ ਸੀ ਜੋ ਕਿ ਸਾਲ 2025-26 ਦੌਰਾਨ ਨੈਸ਼ਨਲ ਮਿਸ਼ਨ ਆਨ ਏਡੀਬਲ ਆਇਲ ਆਇਲਸੀਡਜ਼ ਸਕੀਮ NMEO-OS ਦੇ ਆਉਣ ਨਾਲ ਲਗਭਗ 1500 ਹੈਕਟੇਅਰ ਰਕਬਾ ਹੋਇਆ ਹੈ। ਬਲਾਕ ਪ੍ਰਦਰਸ਼ਨੀਆਂ ਅਧੀਨ ਕਿਸਾਨਾਂ ਨੂੰ ਇਨਪੁੱਟਸ, ਲਿਟਰੇਚਰ ਅਤੇ ਡਿਸਪਲੇਅ ਬੋਰਡ ਵੀ ਮੁਹੱਈਆ ਕਰਵਾਏ ਗਏ। ਉਨ੍ਹਾਂ ਦੱਸਿਆ ਕਿ 17 ਕਿਸਾਨ ਸਿਖਲਾਈਆਂ ਵਿੱਚੋਂ 12 ਸਿਖਲਾਈਆਂ ਲਗਾਈਆਂ ਜਾ ਚੁੱਕੀਆਂ ਹਨ ਅਤੇ ਬਾਕੀ ਮਾਰਚ ਦੇ ਪਹਿਲੇ ਹਫਤੇ ਤੱਕ ਲਗਾਈਆ। ਇਸ ਤੋਂ ਇਲਾਵਾ ਸੂਰਜਮੁਖੀ Sunflower ਦੀਆਂ 15 ਬਲਾਕ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਹਨ ਤੇ ਕਿਸਾਨਾਂ ਨੂੰ ਇਨਪੁੱਟਸ ਵੀ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸਕੀਮ ਅਧੀਨ ਬਲਾਕ ਬਸੀ ਪਠਾਣਾ ਦੇ ਪਿੰਡ ਮਾਰਵਾ ਵਿਖੇ ਕਿਸਾਨ ਫੀਲਡ ਸਕੂਲ Farmer Field School ਵੀ ਚਲਾਇਆ ਜਾ ਰਿਹਾ ਹੈ।
ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਨੈਸ਼ਨਲ ਮਿਸ਼ਨ ਆਨ ਏਡੀਬਲ ਆਇਲ ਆਇਲਸੀਡਜ਼ NMEO-OS ਸਕੀਮ ਤਹਿਤ ਫ਼ਤਹਿਗੜ੍ਹ ਸਾਹਿਬ ਵੈਜੀਟੇਬਲ ਪ੍ਰੋਡਿਊਸਰ ਕੰਪਨੀ ਲਿਮਿਟਡ, ਪਿੰਡ ਮਾਰਵਾ, ਬਲਾਕ ਬਸੀ ਪਠਾਣਾ ਨੂੰ ਆਇਲ ਐਕਸਟ੍ਰੈਕਸ਼ਨ ਯੂਨਿਟ ਸਥਾਪਿਤ ਕਰਨ ਲਈ ਮੰਨਜ਼ੂਰੀ ਦਿੱਤੀ ਗਈ ਹੈ ਤਾਂ ਜੋ ਜਿਲ੍ਹੇ ਵਿੱਚ ਤੇਲ ਬੀਜ ਦੀ ਕਾਸ਼ਤ ਨੂੰ ਵਪਾਰਕ ਤੌਰ ਤੇ ਅਪਨਾਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਸਕੇ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ
ਉਨ੍ਹਾਂ ਨੇ ਦੱਸਿਆ ਕਿ ਜਿਲ੍ਹੇ ਵਿੱਚ ਇਹ ਪਹਿਲੀ ਆਇਲ ਐਕਸਟ੍ਰੈਕਸ਼ਨ ਯੂਨਿਟ ਹੋਵੇਗੀ ਜੋ ਕਿ ਕਿਸੇ ਕਿਸਾਨ ਪ੍ਰੋਡਿਊਸਰ ਆਰਗੇਨਾਈਜੇਸ਼ਨ FPO ਵੱਲੋਂ ਸਥਾਪਿਤ ਕੀਤੀ ਜਾਵੇਗੀ। ਇਹ ਸਕੀਮ ਸਾਲ 2025-26 ਤੋਂ ਸਾਲ 2030-31 ਤੱਕ ਚੱਲੇਗੀ ਅਤੇ ਸਕੀਮ ਅਧੀਨ ਤੇਲਬੀਜ ਫਸਲਾਂ ਜਿਵੇਂ ਕਿ ਸਰੋਂ, ਸੂਰਜਮੁਖੀ, ਮੂੰਗਫਲੀ ਆਦਿ ਦਾ ਬੀਜ ਕਿਸਾਨਾਂ ਨੂੰ ਮੁਫਤ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ ਤਾਂ ਜੋ ਜਿਲ੍ਹੇ ਵਿੱਚ ਤੇਲ ਬੀਜ ਫਸਲਾਂ ਹੇਠ ਰਕਬਾ ਹੋਰ ਵਧਾਇਆ ਜਾ ਸਕੇ ਅਤੇ ਇਸ ਆਇਲ ਐਕਸਟ੍ਰੈਕਸ਼ਨ ਯੂਨਿਟ ਨੂੰ ਕਾਮਯਾਬ ਕਰਕੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋ ਸਕੇ।

