Showing posts with label Sugarcane. Show all posts
Showing posts with label Sugarcane. Show all posts

Tuesday, March 10, 2026

ਅਗਲੇ ਸਾਲ ਲਈ ਗੰਨੇ ਦਾ ਬੀਜ ਤਿਆਰ ਕਰਨ ਦੇ ਨੁਕਤੇ Sugarcane Seed Production

ਡਾ ਅਮਰੀਕ ਸਿੰਘ, ਕੇਨ ਕਮਿਸ਼ਨਰ, ਪੰਜਾਬ

-ਡਾ ਅਮਰੀਕ ਸਿੰਘ, ਕੇਨ ਕਮਿਸ਼ਨਰ, ਪੰਜਾਬ

ਗੰਨੇ Sugarcane ਦੀ ਕਾਮਯਾਬ ਕਾਸ਼ਤ ਕਰਨ ਲਈ ਬੀਜ Sugarcane Seed Buds ਦੀ ਬਹੁਤ ਮਹੱਤਤਾ ਹੈ। ਕਿਸੇ ਵੀ ਫਸਲ ਦੀ ਕਾਮਯਾਬੀ ਲਈ ਸਿਹਤਮੰਦ,ਨਰੋਏ ਬੀਜ Healthy Seed Buds of Sugarcane ਦਾ ਹੋਣਾ ਬਹੁਤ ਜ਼ਰੂਰੀ ਹੈ।ਗੰਨਾ ਕਾਸਤਕਾਰ ਆਮ ਕਰਕੇ ਮਿੱਲ ਵਿੱਚ ਲਿਜਾਣ ਵੱਲੇ ਗੰਨੇ ਦੇ ਖੇਤਾਂ ਵਿੱਚੋਂ ਹੀ ਬਿਜਾਈ ਲਈ ਗੰਨੇ ਦੀ ਵਰਤੋਂ ਕਰਦੇ ਹਨ ਅਤੇ ਬੀਜ ਦੀ ਸਹੀ ਚੋਣ ਵੀ ਨਹੀਂ ਕਰਦੇ,ਜਿਸ ਕਾਰਨ ਕਈ ਵਾਰ ਬਿਮਾਰੀਆਂ ਗੰਨੇ ਦੀ ਫਸਲ Losses due to Diseases in Sugarcane ਦਾ ਬਹੁਤ ਨੁਕਸਾਨ ਕਰ ਦਿੰਦੀਆਂ ਹਨ।ਸੋ ਇਸ ਖੇਤਰ ਵਿੱਚ ਕਿਸਾਨਾਂ ਅਤੇ ਖੰਡ ਮਿੱਲਾਂ ਦੀ ਆਮਦਨ ਵਧਾਉਣ ਲਈ ਸਿਹਤਮੰਦ ਬੀਜ ਵਰਤ ਕੇ ਗੰਨੇ ਦੀ ਪ੍ਰਤੀ ਹੈਕਟੇਅਰ ਉਤਪਾਦਿਕਤਾ ਅਤੇ ਖੰਡ ਦੀ ਰਿਕਵਰੀ ਵਧਾਉਣੀ ਸਮੇਂ ਦੀ ਵੱਡੀ ਜਰੂਰਤ ਹੈ ।
ਪੰਜਾਬ ਵਿਚ ਗੰਨੇ ਦੇ ਬੀਜ ਦੀ ਜਰੂਰਤ:
ਸਾਲ 2024-25 ਦੌਰਾਨ ਤਕਰੀਬਨ 95 ਹਜਾਰ ਹੈਕਟੇਅਰ ਰਕਬੇ ਵਿੱਚ ਗੰਨੇ ਦੀ ਕਾਸ਼ਤ Sugarcane Cultivation in Punjab ਕੀਤੀ ਗਈ ਹੈ ਇਸ ਵਿੱਚੋਂ ਤਕਰੀਬਨ 49 ਹਜਾਰ ਹੈਕਟੇਅਰ ਰਕਬੇ Area under Sugarcane Cultivation in Punjab ਵਿੱਚ ਲੈਰੇ ਕਮਾਦ ਦੀ ਬਿਜਾਈ ਕੀਤੀ ਗਈ ਹੈ।ਇੰਨੇ ਰਕਬੇ ਲਈ ਤਕਰੀਬਨ 5 ਲੱਖ 64 ਹਜਾਰ ਟਨ ਬੀਜ Sugarcane Seed Buds ਵਰਤਿਆ ਗਿਆ ਹੈ ਜਿਸ ਦੀ ਕੀਮਤ 169.26 ਕਰੋੜ ਬਣਦੀ ਹੇ ਅਤੇ ਰਕਬਾ ਵੀ 9166 ਹੈਕਟੇਅਰ ਚਾਹੀਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਪ੍ਰਮਾਣਿਤ ਕਿਸਮਾਂ ਦਾ ਬੀਜ ਆਮ ਕਰਕੇ ਗੰਨਾ ਖੋਜ ਕੇਂਦਰਾਂ,ਖੰਡ ਮਿੱਲਾਂ ਜਾਂ ਉੱਦਮੀ ਕਿਸਾਨਾਂ ਵੱਲੋਂ ਗੰਨਾ ਕਾਸਤਕਾਰਾਂ ਨੂੰ ਮੁਹੱਈਆ ਕਰਵਾਇਆ ਜਾਂਦਾ ਹੈ।ਜੇਕਰ ਹਰੇਕ ਗੰਨਾ ਕਾਸਤਕਾਰ ਅਗਲੇ ਸਾਲ ਦੌਰਾਨ ਕਾਸਤ ਕੀਤੇ ਜਾਣ ਵਾਲੇ ਗੰਨੇ ਦੀ ਫਸਲ ਲਈ ਲੋੜੀਂਦਾ ਗੰਨਾ ਖੁਦ ਤਿਆਰ ਕਰ ਲਵੇ ਤਾਂ ਕਾਫੀ ਮੁਸ਼ਕਲਾਂ ਹੱਲ ਕੀਤੀਆਂ ਜਾ ਸਕਦੀਆਂ ਹਨ।
ਕਿੰਨਾ ਗੰਨਾ ਬੀਜ ਲਈ ਚਾਹੀਦਾ ਹੈ:
ਆਮ ਕਰਕੇ ਇੱਕ ਏਕੜ ਰਕਬੇ ਵਿੱਚ ਗੰਨੇ ਦੀ ਸਫਲ ਕਾਸਤ ਕਰਨ ਲਈ ਕਿਸਮ ਅਨੁਸਾਰ 30-35 ਕੁਇੰਟਲ ਬੀਜ Sugarcane Seed Buds ਚਾਹੀਦਾ ਹੁੰਦਾ ਹੈ ਜਿਸ ਦੀ ਕੀਮਤ 12000 ਤੋਂ 15000/- ਹੁੰਦੀ ਹੈ।ਇਸ ਖਰਚੇ ਨੂੰ ਹੋਰ ਘਟਾਇਆ ਜਾ ਸਕਦਾ ਹੈ ਜੇਕਰ ਹਰੇਕ ਗੰਨਾ ਕਾਸ਼ਤਕਾਰ ਅਗਲੇ ਸਾਲ ਲਈ ਚਾਲੂ ਬਹਾਰ ਰੁੱਤ ਦੌਰਾਨ ਆਮ ਗੰਨਾ ਦੀ ਫ਼ਸਲ ਨਾਲੋਂ ਵੱਖਰੀ ਬੀਜ ਵਾਲੀ ਫ਼ਸਲ ਦੀ ਬਿਜਾਈ ਕਰੇ।
ਕਿਸਾਨ ਗੰਨੇ ਦਾ ਖੁਦ ਦਾ ਬੀਜ ਕਿਵੇਂ ਤਿਆਰ ਕਰਨ:
ਗੰਨੇ ਦਾ ਰੋਗ ਰਹਿਤ ਬੀਜ Disease Free Sugarcane Seed Buds ਤਿਆਰ ਕਰਨ ਲਈ ਮਾਰਚ ਮਹੀਨਾ ਬਹੁਤ ਹੀ ਢੁਕਵਾਂ ਹੈ। ਬੀਜ ਲਈ ਗੰਨੇ ਦੀ ਬਿਜਾਈ Sowing of Sugarcaneਕਰਨ ਲਈ ਲੋੜੀਂਦਾ ਬੀਜ ਕਿਸੇ ਭਰੋਸਯੋਗ ਸਰੋਤ ਤੋਂ ਲੈਣਾ ਚਾਹੀਦਾ ਅਤੇ ਮਿੱਲ ਵਿਚ ਵੇਚਣ ਵਾਲੀ ਫ਼ਸਲ ਵਿਚੋਂ ਬੀਜ ਲਈ ਗੰਨੇ ਨਾ ਲਏ ਜਾਣ।
ਇਹ ਰੱਖੋ ਸਾਵਧਾਨੀਆਂ:
ਬੀਜ ਵਾਲੀ ਫਸਲ ਮਾਰਚ ਦੇ ਅਖੀਰ ਵਿੱਚ ਬੀਜੋ।
ਬੀਜ ਵਾਲੀ ਫਸਲ ਦੀ ਬਿਜਾਈ ,ਝੋਨੇ ਕਣਕ ਫ਼ਸਲੀ ਚੱਕਰ ਵਾਲੇ ਖੇਤਾਂ ਵਿਚ ਕੀਤੀ ਜਾਵੇ।
ਬੀਜ ਵਾਲੀ ਫਸਲ ਨੂੰ 90 ਕਿਲੋ ਨਾਈਟ੍ਰੋਜਨ ਪ੍ਰਤੀ ਏਕੜ ਵਰਤੋ ਜਦ ਕਿ ਆਮ ਫ਼ਸਲ ਲਈ 60 ਕਿਲੋ ਨਾਈਟ੍ਰੋਜਨ Nitrogen Fertilizer ਪ੍ਰਤੀ ਏਕੜ ਵਰਤੀ ਜਾਂਦੀ ਹੈ।
ਨਾਈਟ੍ਰੋਜਨ ਖੁਰਾਕੀ ਤੱਤ ਫ਼ਸਲ ਤਿੰਨ ਬਰਾਬਰ ਕਿਸ਼ਤਾਂ ਵਿਚ ਪਾਓ।
ਪਹਿਲਾ ਹਿੱਸਾ ਬਿਜਾਈ ਸਮੇਂ ,ਦੂਸਰਾ ਮਈ ਵਿਚ ਅਤੇ ਤੀਜਾ ਹਿੱਸਾ ਅੱਧ ਜੁਲਾਈ ਵਿਚ ਪਾਓ।
ਜੁਲਾਈ ਤੋਂ ਬਾਅਦ ਯੂਰੀਆ ਦੀ ਵਰਤੋਂ ਨਾਂ ਕਰੋ।
ਕੀੜੇ ਮਕੌੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਬੀਜ ਨੂੰ ਸੋਧ Seed Treatment ਕੇ ਬੀਜੋ।
ਆਪਣੇ ਖੇਤ ਤੋਂ ਗੰਨੇ ਦਾ ਬੀਜ ਪੈਦਾ ਕਰਨ ਦੇ ਫਾਇਦੇ:
ਲਾਗਤ ਬਚਤ -ਪੈਸੇ ਦੀ ਬਚਤ ਹੁੰਦੀ ਹੈ ਕਿਉਂਕਿ ਬਾਹਰੀ ਸਰੋਤਾਂ ਤੋਂ ਗੰਨਾ ਬੀਜ ਖਰੀਦਣ ਦੀ ਜ਼ਰੂਰਤ ਨਹੀਂ ਹੁੰਦੀ।
ਸਿਹਤਮੰਦ ਬੀਜ ਦੀ ਉਪਲਬਧਤਾ - ਇੱਕ ਸਿਹਤਮੰਦ ਅਤੇ ਬਿਮਾਰੀ ਤਹਿਤ ਖੇਤ ਤੋਂ ਬੀਜ ਚੁਣਨਾ ਬਿਹਤਰ ਸਿਹਮੰਡ ਫ਼ਸਲ ਨੂੰ ਯਕੀਨੀ ਬਣਾਉਂਦਾ ਹੈ।
ਸਮੇਂ ਸਿਰ ਬਿਜਾਈ - ਬੀਜ ਆਸਾਨੀ ਨਾਲ ਉਪਲਬਧ ਹੁੰਦਾ ਹੈ, ਜਿਸ ਨਾਲ ਬਿਨਾਂ ਦੇਰੀ ਦੇ ਸਹੀ ਸਮੇਂ 'ਤੇ ਗੰਨੇ ਦੀ ਬਿਜਾਈ ਕੀਤੀ ਜਾ ਸਕਦੀ ਹੈ।
ਸਥਾਨਕ ਸਥਿਤੀਆਂ ਲਈ ਬਿਹਤਰ ਅਨੁਕੂਲਤਾ-ਸਥਾਨਕ ਪੱਧਰ ਤੇ ਪੈਦਾ ਕੀਤਾ ਗਿਆ ਬੀਜ, ਪਹਿਲਾਂ ਹੀ ਸਥਾਨਕ ਮਿੱਟੀ ਅਤੇ ਜਲਵਾਯੂ ਸਥਿਤੀਆਂ ਦੇ ਅਨੁਕੂਲ ਹੁੰਦਾ ਹੈ, ਜਿਸ ਦੇ ਨਤੀਜੇ ਵਜੋਂ ਗੰਨੇ ਦਾ ਬਿਹਤਰ ਵਿਕਾਸ ਹੁੰਦਾ ਹੈ।
ਕੀਟ ਅਤੇ ਬਿਮਾਰੀ ਦਾ ਘੱਟ ਜੋਖਮ ਜਾਣ-ਪਛਾਣ- ਆਪਣੇ ਖੁਦ ਦੇ ਧਿਆਨ ਨਾਲ ਚੁਣੇ ਹੋਏ ਬੀਜ ਦੀ ਵਰਤੋਂ ਕਰਨ ਨਾਲ ਬਾਹਰੀ ਖੇਤਾਂ ਤੋਂ ਨਵੇਂ ਕੀੜੇ ਅਤੇ ਬਿਮਾਰੀਆਂ ਆਉਣ ਦੀ ਸੰਭਾਵਨਾ ਘੱਟ ਜਾਂਦੀ ਹੈ।
ਫਸਲ ਦੀ ਇਕਸਾਰਤਾ -ਇਕਸਾਰ ਅਤੇ ਸਿਹਤਮੰਦ ਗੰਨੇ ਚੁਣਨ ਨਾਲ ਪੌਦਿਆਂ ਦੀ ਬਿਹਤਰ ਸੰਖਿਆ ਅਤੇ ਇਕਸਾਰ ਫਸਲ ਦਾ ਵਿਕਾਸ ਹੁੰਦਾ ਹੈ।
ਗੁਣਵੱਤਾ ਨਿਯੰਤਰਣ-ਕਿਸਾਨ ਬਿਜਾਈ ਲਈ ਨਿੱਜੀ ਤੌਰ 'ਤੇ ਸਭ ਤੋਂ ਵਧੀਆ ਗੰਨੇ (ਉੱਪਰਲਾ ਹਿੱਸਾ, ਬਿਮਾਰੀ-ਮੁਕਤ, 8-10 ਮਹੀਨੇ ਪੁਰਾਣਾ) ਚੁਣ ਸਕਦੇ ਹਨ।
ਉੱਚ ਉਪਜ ਦੀ ਸੰਭਾਵਨਾ-ਸਿਹਤਮੰਦ ਅਤੇ ਚੰਗੀ ਤਰ੍ਹਾਂ ਚੁਣੇ ਹੋਏ ਬੀਜ ਤੋਂ ਗੰਨੇ ਦੇ ਵਧੇਰੇ ਜੰਮ, ਵਧੇਰੇ ਪੀੜ੍ਹਨਯੋਗ ਗੰਨੇ ਜਿਸ ਨਾਲ ਅਖੀਰ ਵਿੱਚ ਵੱਧ ਝਾੜ ਮਿਲਦਾ ਹੈ।

Wednesday, February 18, 2026

ਉਸਮਾਨ ਸ਼ਹੀਦ ਵਿਖੇ ਦੋ ਦਿਨਾਂ ਕਿਸਾਨ ਜਾਗਰੂਕਤਾ ਕੈਂਪ, ਗੰਨੇ ਦੀ ਉਤਪਾਦਕਤਾ ਵਧਾਉਣ ’ਤੇ ਜ਼ੋਰ

ਹੁਸ਼ਿਆਰਪੁਰ, 18 ਫਰਵਰੀ : 

 ਉੱਨਤ ਕ੍ਰਿਸ਼ੀ ਯੋਜਨਾ Unnat Krishi Yojna ਤਹਿਤ ਏ ਬੀ ਸ਼ੂਗਰ ਮਿੱਲ AB Sugar Mill ਦੇ ਅਧੀਨ ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਉਸਮਾਨ ਸ਼ਹੀਦ ਵਿਖੇ ਖ਼ੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਗੰਨਾ ਸ਼ਾਖਾ Sugarcane ਵਲੋਂ  ਡਾ: ਅਮਰੀਕ ਸਿੰਘ ਕੇਨ ਕਮਿਸ਼ਨਰ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਡਾ: ਮਨਧੀਰ ਸਿੰਘ ਪ੍ਰੋਜੈਕਟ ਅਫ਼ਸਰ ਜਲੰਧਰ ਪੰਜਾਬ ਦੀ ਯੋਗ ਅਗਵਾਈ ਹੇਠ ਦੋ ਰੋਜਾ ਕਿਸਾਨ ਜਾਗਰੂਕਤਾ  ਕੈਂਪ/ ਟ੍ਰੇਨਿੰਗ Farmer Training Camp ਲਗਾਈ ਗਈ। ਡਾ: ਗੁਰਚਰਨ ਸਿੰਘ ਸਹਾਇਕ ਗੰਨਾ ਵਿਕਾਸ ਅਫ਼ਸਰ ਜਲੰਧਰ, ਡਾ: ਗੁਲਜਾਰ ਸਿੰਘ ਸੰਘੇੜਾ ਡਾਇਰੈਕਟਰ ਗੰਨਾ ਖੋਜ ਕੇਂਦਰ ਕਪੂਰਥਲਾ, ਡਾ. ਰਕੇਸ਼ ਕੁਮਾਰ ਕੀਟ ਵਿਗਿਆਨੀ, ਡਾ: ਚਰਨਜੀਤ ਕੌਰ ਫ਼ਸਲ ਵਿਗਿਆਨੀ, ਡਾ: ਇੰਦਰਾ ਦੇਵੀ ਫਾਰਮ ਸਲਾਹਕਾਰ ਕੇਂਦਰ ਗੰਗੀਆਂ ਨੇ ਗੰਨੇ ਦੀਆਂ ਕਾਸ਼ਤਕਾਰਾਂ ਤਕਨੀਕਾਂ Cultivation of Sugarcane ,ਕੀੜੇ-ਮਕੌੜੇ ਦੀ ਰੋਕਥਾਮ , ਰੋਗ ਪ੍ਰਬੰਧਨ, ਗੰਨੇ ਦੀ ਅੰਤਰ-ਫਸਲੀ Inter Cropping in Sugarcane, ਕਿਸਾਨਾਂ ਦੀ ਭਲਾਈ ਲਈ ਵੱਖ-ਵੱਖ ਸਰਕਾਰੀ ਸਕੀਮਾਂ ਬਾਰੇ ਕਿਸਾਨਾਂ  ਨੁੰ ਜਾਣਕਾਰੀ ਦਿੱਤੀ।
ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾਕਟਰ ਗੁਰਚਰਨ ਸਿੰਘ  ਨੇ ਕਿਹਾ ਕਿ ਕ੍ਰਿਸ਼ੀ ਉੱਨਤੀ ਯੋਜਨਾ ਦੇ ਤਹਿਤ ਕੇਂਦਰੀ ਪ੍ਰਯੋਜਿਤ ਰਾਸ਼ਟਰੀ ਖੁਰਾਕ ਸੁਰੱਖਿਆ ਅਤੇ ਪੋਸ਼ਣ ਮਿਸ਼ਨ National Food Security and Nutrition Mission ਤਹਿਤ ਪੰਜਾਬ ਸਰਕਾਰ ਵਲੋਂ ਗੰਨੇ ਦੀ ਪ੍ਰਤੀ ਹੈਕਟੇਅਰ ਪੈਦਾਵਾਰ ਵਧਾ ਕੇ ਆਮਦਨ ਵਧਾਉਣ ਲਈ ਪੰਜਾਬ ਵਿੱਚ ਗੰਨੇ Area under Sugarcane in Punjab ਦੀ ਫ਼ਸਲ ਵਿਚ ਅੰਤਰ ਫ਼ਸਲਾਂ ਹੇਠ ਰਕਬਾ ਵਧਾਉਣ ਲਈ ਪ੍ਰਦਰਸ਼ਨੀ ਪਲਾਟ ਲਗਾਏ ਜਾ ਰਹੇ ਹਨ ਤਾਂ ਜੋ ਗੰਨਾ ਕਾਸ਼ਤਕਾਰਾਂ ਦੀ ਆਰਥਿਕਤਾ ਮਜ਼ਬੂਤ ਕੀਤੀ ਜਾ ਸਕੇ। ਇਸ ਤੋਂ ਇਲਾਵਾ ਇਸ ਮਿਸ਼ਨ ਦਾ ਮਕਸਦ  ਫਸਲ ਉਤਪਾਦਨ, ਤਕਨਾਲੋਜੀਆਂ ਅਤੇ ਬੀਜਾਂ ਲਈ ਸਹਾਇਤਾ ਪ੍ਰਦਾਨ ਕਰਕੇ ਅਨਾਜ ਉਤਪਾਦਨ ਨੂੰ ਵਧਾਉਣਾ, ਮਿੱਟੀ ਦੀ ਸਿਹਤ ਨੂੰ ਬਹਾਲ ਕਰਨਾ, ਕਿਸਾਨਾਂ ਦੀ ਆਮਦਨ ਵਿੱਚ ਸੁਧਾਰ ਕਰਨਾ ਅਤੇ ਪੋਸ਼ਣ ਸੁਰੱਖਿਆ ਨੂੰ ਵਧਾਉਣਾ ਹੈ।ਕਣਕ , ਝੋਨਾ ਅਤੇ ਕਪਾਹ ਤੋਂ ਬਾਅਦ ਅਜਿਹੀ ਨਕਦੀ ਫ਼ਸਲ Cash Crop ਹੈ ਜੋ ਮੌਸਮ ਦੇ ਬੁਰੇ ਪ੍ਰਭਾਵਾਂ ਨੂੰ ਸਹਿ ਕੇ ਵੀ ਗੰਨਾ ਕਾਸ਼ਤਕਾਰਾਂ ਨੂੰ ਆਮਦਨ ਦੇ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਗੰਨੇ ਦੀ ਪ੍ਰਤੀ ਹੈਕਟੇਅਰ ਉਤਪਾਦਕਤਾ ਵਧਾਉਣ ਲਈ ਬਿਜਾਈ ਦੀ ਚੌੜੀ ਵਿੱਥ ਵਿਧੀ,ਅੰਤਰ ਫ਼ਸਲਾਂ ਅਤੇ  ਮਲਚਿੰਗ  ਤਕਨੀਕ ਵਰਤ ਕੇ ਪ੍ਰਦਰਸ਼ਨੀ ਪਲਾਟ ਅਤੇ ਜਾਗਰੂਕਤਾ ਕੈਂਪ ਲਗਾਏ  ਜਾ ਰਹੇ ਹਨ। 
ਡਾਕਟਰ ਯਸ਼ਪਾਲ ਖੇਤੀਬਾੜੀ ਅਫਸਰ ਟ੍ਰੇਨਿੰਗ ਹੁਸ਼ਿਆਰਪੁਰ ਵਲੋ ਕਿਹਾ ਕਿ ਪ੍ਰਤੀ ਹੈਕਟੇਅਰ ਗੰਨੇ ਦੀ ਉਤਪਾਦਕਤਾ Per Hectare Productivity of Sugarcane ਵਧਾਉਣ ਨਾਲ ਗੰਨੇ ਦੀ ਫ਼ਸਲ ਦੀ ਖੇਤੀ ਨੂੰ ਲਾਹੇਵੰਦ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਗੰਨੇ ਦੀ ਪ੍ਰਤੀ ਹੈਕਟੇਅਰ ਪੈਦਾਵਰ ਵਧਾਉਣ ਦੇ ਮਕਸਦ ਲਈ ਗੰਨਾ ਕਾਸ਼ਤਕਾਰਾਂ Sugarcane Growers ਨੂੰ ਚੌੜੀ ਵਿੱਥ ਵਿਧੀ ਅਪਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ,ਇਸ ਵਿਧੀ ਤਹਿਤ ਗੰਨੇ ਦੋ ਬਿਜਾਈ 4-5 ਫੁੱਟ ਦੂਰੀ ਦੀਆਂ  ਲਾਈਨਾਂ ਤੇ ਗੰਨੇ ਦੀ ਬਿਜਾਈ ਇੱਕ ਜਾਂ ਦੋ ਖਾਲੀਆਂ ਵਿਚ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਵਿਧੀ ਨਾਲ ਬੀਜੀ ਗੰਨੇ ਦੀ ਫ਼ਸਲ ਦੇ ਬੂਟਿਆਂ ਨੂੰ ਵਧੇਰੇ ਰੌਸ਼ਨੀ ਅਤੇ ਹਵਾ ਮਿਲਦੀ ਹੈ ਜਿਸ ਨਾਲ ਫ਼ਸਲ ਘੱਟ ਡਿੱਗਣ ਕਾਰਨ ਪੈਦਾਵਾਰ ਵਿਚ ਵਾਧਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਗੰਨੇ ਦੀ ਅੱਸੂ ਦੀ ਬਿਜਾਈ ਵੇਲੇ ਖੇਤਾਂ ਵਿਚ ਝੋਨੇ ਦੀ ਪਰਾਲੀ ਖਿਲਾਰ ਕੇ ਪਾਣੀ ਅਤੇ ਖਾਦਾਂ ਦੀ ਬੱਚਤ ਕੀਤੀ ਜਾ ਸਕਦੀ ਹੈ। 
ਡਾਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਗੰਨੇ ਦੀ ਫ਼ਸਲ ਵਿਚ ਝੋਨੇ ਦੀ ਪਰਾਲੀ Mulching with Paddy Stubble ਖਿਲਾਰਨ ਨਾਲ ਜਿੱਥੇ ਵਾਤਾਵਰਨ ਨੁੰ ਪ੍ਰਦੂਸ਼ਣ ਹੋਣ ਤੋਂ ਬਚਾਇਆ ਜਾ ਸਕੇਗਾ , ਉਥੇ ਸਰਦੀ ਅਤੇ ਗਰਮੀ ਤੋਂ ਫ਼ਸਲ ਨੂੰ ਬਚਾਅ ਹੋਣ ਕਾਰਨ ਪ੍ਰਤੀ ਹੈਕਟੇਅਰ ਪੈਦਾਵਾਰ ਵਿੱਚ ਵੀ ਵਾਧਾ ਹੋ ਸਕੇਗਾ। ਡਾਕਟਰ  ਗੁਰਪ੍ਰਤਾਪ ਸਿੰਘ ਫ਼ਸਲ ਵਿਗਿਆਨੀ ਕੇ ਵੀ ਕੇ ਬਾਹੋਵਾਲ ਨੇ ਦੱਸਿਆ ਕਿ ਪਤਝੜ ਰੁੱਤ ਦੀ ਗੰਨੇ ਦੀ ਫ਼ਸਲ ਤੋਂ ਵਧੇਰੇ ਆਮਦਨ ਲੈਣ ਲਈ ਅੰਤਰ ਫ਼ਸਲਾਂ ਲੈਣੀਆਂ ਬਹੁਤ ਜ਼ਰੂਰੀ ਹਨ। ਉਨ੍ਹਾਂ  ਕਿਹਾ ਕਿ ਅੰਤਰ ਫ਼ਸਲਾਂ ਜਿਵੇਂ ਕਣਕ, ਸਰੋਂ,ਸਬਜੀਆਂ ਅਤੇ ਦਾਲਾਂ ਦੀ ਕਾਸ਼ਤ ਕਰਕੇ ਘਰੇਲੂ ਅਤੇ ਬਾਜ਼ਾਰ ਦੀਆਂ ਜ਼ਰੂਰਤਾਂ ਨੂੰ ਪੂਰਿਆਂ ਕੀਤਾ ਜਾ ਸਕਦਾ ਹੈ।  ਇਸ ਟ੍ਰੇਨਿੰਗ ਵਿੱਚ ਡਾ ਅਮੋਲਪ੍ਰੀਤ ਕੌਰ ਤੇ ਡਾ ਨਵਜੋਤ ਭਾਟੀਆ ਨੇ ਵੀ ਕਿਸਾਨਾਂ ਨੂੰ ਸੰਬੋਧਨ ਕੀਤਾ। ਜਨਰਲ ਮੈਨੇਜਰ ਏ ਬੀ ਖੰਡ ਮਿੱਲ ਦਸੂਆ ਸ਼ੀ  ਪੰਕਜ ਸਿੰਘ  ਨੇ ਦਸਿਆ ਕਿ ਕਿਸਾਨਾਂ ਦੀ ਬਕਾਇਆ ਗੰਨੇ ਦੀ ਅਦਾਇਗੀ ਕਰ ਦਿੱਤੀ ਗਈ ਹੈ,ਉਨ੍ਹਾਂ ਕਿਸਾਨਾਂ ਨੁੰ ਅਪੀਲ ਕੀਤੀ ਕਿ ਮਿਲ ਦੀ ਗੰਨਾ ਪੀੜ੍ਹਨ ਦੀ ਸਮਰੱਥ ਵਧਣ ਕਰਨ ਵੱਧ ਤੋਂ ਵੱਧ ਗੰਨੇ ਹੇਠ ਰਕਬਾ ਲਿਆਉਣ ਲਈ ਕਿਹਾ।