Showing posts with label Abohar Branch Canal. Show all posts
Showing posts with label Abohar Branch Canal. Show all posts

Thursday, August 20, 2026

ਚੰਨਣਖੇੜਾ ਤੇ ਬੱਲੂਆਣਾ ਵਿਖੇ ਸਿੰਚਾਈ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਲਈ 24.14 ਕਰੋੜ ਦੇ ਵਿਕਾਸ ਕਾਰਜਾਂ ਦੇ ਉਦਘਾਟਨ, 25000 ਏਕੜ ਖੇਤੀਬਾੜੀ ਰਕਬੇ ਨੂੰ ਹੋਵੇਗਾ ਸਿੱਧਾ ਲਾਭ

ਸਿੰਚਾਈ ਮੰਤਰੀ ਬਰਿੰਦਰ ਗੋਇਲ ਨੇ ਕੀਤਾ ਨਵੇਂ ਮੋਗਿਆਂ ਅਤੇ ਖਾਲਾਂ ਦੇ ਨਿਰਮਾਣ/ਵਿਸਥਾਰ ਕਾਰਜਾਂ ਦਾ ਉਦਘਾਟਨ

ਫਾਜ਼ਿਲਕਾ, 20 ਅਗਸਤ:

 ਭੂਮੀ ਅਤੇ ਪਾਣੀ ਸੰਭਾਲ,  ਖਾਣਾਂ ਅਤੇ ਭੂ-ਵਿਗਿਆਨ  ਮੰਤਰੀ, ਪੰਜਾਬ ਸ੍ਰੀ ਬਰਿੰਦਰ ਗੋਇਲ Barinder Kumar Goyal ਨੇ ਅੱਜ ਹਲਕਾ ਬੱਲੂਆਣਾ Balluana ਦੇ ਪਿੰਡ ਚੰਨਣਖੇੜਾ ਅਤੇ ਬੱਲੂਆਣਾ ਵਿਖੇ ਕਿਸਾਨਾਂ ਨੂੰ ਬਿਹਤਰ ਨਹਿਰੀ ਸਿੰਚਾਈ Canal Irrigation ਸਹੂਲਤਾਂ ਮੁਹੱਈਆ ਕਰਵਾਉਣ ਲਈ ਨਵੇਂ ਮੋਗਿਆਂ ਅਤੇ ਖਾਲਾਂ ਨਾਲ ਸਬੰਧਤ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਇਸ ਮੌਕੇ ਵਿਧਾਇਕ ਬੱਲੂਆਣਾ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਵੀ ਮੌਜੂਦ ਸਨ।

ਪਿੰਡ  ਚੰਨਣਖੇੜਾ ਵਿਖੇ 21.46 ਕਰੋੜ ਰੁਪਏ ਦੀ ਲਾਗਤ ਨਾਲ ਕਰੀਬ 90 ਕਿਲੋਮੀਟਰ ਖਾਲਾਂ ਦੀ ਉਸਾਰੀ ਕੀਤੀ ਗਈ ਹੈ, ਜਿਸ ਨਾਲ 23000 ਏਕੜ ਖੇਤੀਬਾੜੀ ਰਕਬੇ ਨੂੰ ਸਿੰਚਾਈ ਦੀ ਸਹੂਲਤ ਦਾ ਲਾਭ ਮਿਲੇਗਾ। ਇਸੇ ਤਰ੍ਹਾਂ ਪਿੰਡ ਬੱਲੂਆਣਾ ਵਿਖੇ 2.68 ਕਰੋੜ ਰੁਪਏ ਦੀ ਲਾਗਤ ਨਾਲ ਖਾਲਾਂ ਦਾ ਵਿਸਥਾਰ ਕੀਤਾ ਗਿਆ ਹੈ, ਜਿਸ ਤਹਿਤ ਖਾਲਾਂ ਦੀ ਚੌੜਾਈ 4 ਇੰਚ ਤੋਂ ਵਧਾ ਕੇ 9 ਇੰਚ ਕੀਤੀ ਗਈ ਹੈ। ਇਸ ਕੰਮ ਨਾਲ 1581 ਏਕੜ ਖੇਤੀਬਾੜੀ ਰਕਬੇ ਨੂੰ ਲਾਭ  ਹੋਇਆ ਹੈ।

ਸ੍ਰੀ ਬਰਿੰਦਰ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ Punjab Government ਵੱਲੋਂ ਕਿਸਾਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਦੀ ਪਹੁੰਚ ਯਕੀਨੀ ਬਣਾਉਣ ਅਤੇ ਨਹਿਰੀ ਸਿੰਚਾਈ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਵੱਡੇ ਪੱਧਰ ’ਤੇ ਕੰਮ ਕੀਤਾ ਜਾ ਰਿਹਾ ਹੈ। ਚੰਨਣਖੇੜਾ ਅਤੇ ਬੱਲੂਆਣਾ ਵਿਖੇ ਕੀਤੇ ਗਏ ਇਹ ਕਾਰਜ ਇਸੇ ਦਿਸ਼ਾ ਵਿੱਚ ਇੱਕ ਅਹਿਮ ਕਦਮ ਹਨ, ਜਿਸ ਨਾਲ ਕੁੱਲ 25,000 ਏਕੜ ਖੇਤੀਬਾੜੀ ਰਕਬੇ ਨੂੰ ਸਿੱਧਾ ਲਾਭ ਮਿਲੇਗਾ।

ਉਨ੍ਹਾਂ ਕਿਹਾ ਕਿ ਖਾਲਾਂ ਦੀ ਸਮਰੱਥਾ ਵਧਣ ਅਤੇ ਨਵੇਂ ਮੋਗਿਆਂ ਦੀ ਉਸਾਰੀ ਨਾਲ ਖੇਤਾਂ ਤੱਕ ਨਹਿਰੀ ਪਾਣੀ ਦੀ ਵੰਡ ਹੋਰ ਸੁਚੱਜੀ ਅਤੇ ਪ੍ਰਭਾਵਸ਼ਾਲੀ ਹੋਵੇਗੀ। ਇਸ ਨਾਲ ਕਿਸਾਨਾਂ ਨੂੰ ਸਿੰਚਾਈ ਲਈ ਲੋੜੀਂਦਾ ਪਾਣੀ ਸਮੇਂ ਸਿਰ ਮਿਲਣ ਵਿੱਚ ਮਦਦ ਮਿਲੇਗੀ ਅਤੇ ਖੇਤੀਬਾੜੀ ਉਤਪਾਦਨ ਨੂੰ ਵੀ ਹੁਲਾਰਾ ਮਿਲੇਗਾ।

ਸਿੰਚਾਈ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਮੁੱਖ ਉਦੇਸ਼ ਨਹਿਰੀ ਪਾਣੀ ਦੀ ਬਰਾਬਰ ਅਤੇ ਸੁਚੱਜੀ ਵੰਡ ਯਕੀਨੀ ਬਣਾਉਣਾ ਹੈ। ਪੁਰਾਣੇ ਸਿੰਚਾਈ ਢਾਂਚੇ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਜਿੱਥੇ ਲੋੜ ਹੈ ਉੱਥੇ ਨਵੀਆਂ ਖਾਲਾਂ, ਮੋਗਿਆਂ ਅਤੇ ਹੋਰ ਸਿੰਚਾਈ ਸਹੂਲਤਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ।

ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਚੱਲ ਰਹੇ ਸਾਰੇ ਸਿੰਚਾਈ ਪ੍ਰੋਜੈਕਟਾਂ ਨੂੰ ਗੁਣਵੱਤਾ ਦੇ ਮਾਪਦੰਡਾਂ ਅਨੁਸਾਰ ਅਤੇ ਨਿਰਧਾਰਤ ਸਮੇਂ ਅੰਦਰ ਮੁਕੰਮਲ ਕੀਤਾ ਜਾਵੇ, ਤਾਂ ਜੋ ਕਿਸਾਨਾਂ ਨੂੰ ਸਰਕਾਰੀ ਪ੍ਰੋਜੈਕਟਾਂ ਦਾ ਵੱਧ ਤੋਂ ਵੱਧ ਲਾਭ ਮਿਲ ਸਕੇ।

ਇਸ ਮੌਕੇ ਇਲਾਕੇ ਦੇ ਕਿਸਾਨਾਂ ਅਤੇ ਪਿੰਡ ਵਾਸੀਆਂ ਨੇ ਸਿੰਚਾਈ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਕੀਤੇ ਜਾ ਰਹੇ ਇਨ੍ਹਾਂ ਵਿਕਾਸ ਕਾਰਜਾਂ ਦਾ ਸਵਾਗਤ ਕਰਦਿਆਂ ਪੰਜਾਬ ਸਰਕਾਰ ਅਤੇ ਸਿੰਚਾਈ ਮੰਤਰੀ ਸ੍ਰੀ ਬਰਿੰਦਰ ਗੋਇਲ ਦਾ ਧੰਨਵਾਦ ਕੀਤਾ।

Tuesday, April 7, 2026

2 ਕਰੋੜ 40 ਲੱਖ ਰੁਪਏ ਲਾਗਤ ਨਾਲ ਤਿਆਰ ਹੋਏ ਲੰਬੀ ਹਲਕੇ ਦੇ ਨਵ ਨਿਰਮਾਣ ਰਾਜਬਾਹੇ ਦਾ ਕੈਬਨਿਟ ਮੰਤਰੀ ਖੁੱਡੀਆ ਨੇ ਕੀਤਾ ਉਦਘਾਟਨ

— ਪੰਜਾਬ ਸਰਕਾਰ ਵਲੋਂ 15 ਹਜ਼ਾਰ ਕਿਲੋਮੀਟਰ ਤੋਂ ਵੱਧ ਨਹਿਰਾਂ Canals, ਰਜਬਾਹੇ ਤੇ ਕੱਸੀਆਂ ਨੂੰ ਕੀਤਾ ਗਿਆ ਪੱਕਾ

— ਧਰਤੀ ਹੇਠਲੇ ਪਾਣੀ ਨੂੰ ਡੂੰਘਾ ਹੋਣ ਤੋਂ ਬਚਾਉਣ ਲਈ ਪੰਜਾਬ ਸਰਕਾਰ ਯਤਨਸ਼ੀਲ
ਲੰਬੀ/ ਸ੍ਰੀ ਮੁਕਤਸਰ ਸਾਹਿਬ 7 ਅਪ੍ਰੈਲ
ਪੰਜਾਬ ਸਰਕਾਰ ਵਲੋਂ 15 ਹਜ਼ਾਰ ਕਿਲੋਮੀਟਰ ਤੋਂ ਵੱਧ ਨਹਿਰਾਂ Canal ,ਰਜਬਾਹੇ ਤੇ ਕੱਸੀਆਂ ਨੂੰ ਪੱਕਾ ਕੀਤਾ ਹੈ ਤਾਂ ਜੋ ਟੇਲ ਤੇ ਪੈਂਦੇ ਪਿੰਡਾਂ ਨੂੰ ਖੇਤੀਬਾੜੀ ਅਤੇ ਪੀਣ ਲਈ ਸ਼ਾਫ ਸੁਥਰਾ ਪਾਣੀ ਮੁਹੱਈਆ ਹੋ ਸਕੇ, ਇਸ ਗੱਲ ਦਾ ਪ੍ਰਗਟਾਵਾਂ ਅੱਜ Gurmeet Singh Khuddian ਖੇਤੀਬਾੜੀ,ਪਸੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਪੰਰਾਬ ਨੇ ਅੱਜ ਲੰਬੀ ਰਜਬਾਹਾ Lambi Distributery Canal ਜੋ Sarhind Feeder Canal ਨਹਿਰ ਦੀ ਬੁਰਜੀ ਨੰ. 386325 ਪਿੰਡ ਖੁੱਡੀਆ ਤੋਂ ਨਿਕਲਦਾ ਹੈ, ਦੇ ਨਵ ਨਿਰਮਾਣ ਦਾ ਉਦਘਾਟਨ ਕਰਦਿਆਂ ਕੀਤਾ।
ਉਹਨਾਂ ਦੱਸਿਆ ਕਿ ਇਸ ਰਜਬਾਜੇ ਦੇ ਨਵ ਨਿਰਮਾਣ ਤੇ ਪੰਜਾਬ ਸਰਕਾਰ ਵਲੋਂ 2 ਕਰੋੜ 40 ਲੱਖ ਰੁਪਏ ਖਰਚ ਕੀਤੇ ਗਏ ਹਨ, ਇਸ ਰਜਬਾਹੇ ਤੋਂ Sri Muktsar Sahib ਅਤੇ Fazilka ਦੇ ਲੱਗਭਗ 25 ਪਿੰਡਾਂ ਨੂੰ ਪੀਣ ਵਾਲਾ ਪਾਣੀ ਅਤੇ ਕੁਲ 47632 ਏਕੜ ਰਕਬੇ ਨੂੰ ਸਿੰਚਾਈ ਦੀ ਸਹੂਲਤ ਮਿਲੇਗੀ।
ਉਹਨਾਂ ਅੱਗੇ ਦੱਸਿਆ ਕਿ ਪਿੰਡ ਖੁੱਡੀਆ ਗੁਲਾਬ ਸਿੰਘ, ਸਹਿਣਾ ਖੇੜ੍ਹਾ, ਸਿੱਖਵਾਲਾ, ਫਤੂਹੀਖੇੜਾ, ਰੋੜਾਂਵਾਲੀ, ਭੀਟੀਵਾਲਾ, ਤਰਮਾਲਾ, ਫਤਿਹਪੁਰ ਮਨੀਆਂ, ਫੁੱਲੂ ਖੇੜ੍ਹਾ, ਸ਼ੇਰਾਂਵਾਲੀ,ਕੰਦੂਖੇੜਾ, ਮਹਿਰਾਜਪੁਰ, ਫਤੂਹੀਖੇੜਾ, ਖੁੱਬਣ, ਮੋਡੀ ਖੇੜਾ, ਵਜੀਦਪੁਰ ਭੋਮਾ, ਬਿਸ਼ਨਪੁਰਾ, ਹਿੰਮਪੁਰਾ, ਕੁਲਾਰ,ਰਾਮਪੁਰਾ, ਬਹਾਵਵਾਲਾ ਅਤੇ ਰਾਜਪੁਰਾ ਦੇ ਪਿੰਡਾਂ ਨੂੰ ਫਾਇਦਾ ਪਹੁੰਚੇਗਾ।
ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਸਰਕਾਰ ਵਲੋਂ ਝੋਨੇ ਦੀ ਸਿੱਧੀ ਬਿਜਾਈ DSR ਕਰਨ ਵਾਲੇ ਕਾਸਤਕਾਰਾਂ ਨੂੰ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਸਬਸਿਡੀ ਦਿੱਤੀ ਜਾਵੇਗੀ ਅਤੇ ਸਰਕਾਰ ਵਲੋਂ ਇਸ ਸਕੀਮ ਤਹਿਤ 40 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ, ਇਸ ਤੋਂ ਪਹਿਲਾ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲ ਕਾਸਤਕਾਰਾਂ ਦੇ ਬੈਂਕ ਖਾਤਿਆਂ ਵਿੱਚ 32 ਕਰੋੜ ਰੁਪਏ ਦੀ ਰਾਸ਼ੀ ਭੇਜੀ ਜਾ ਚੁੱਕੀ ਹੈ।
ਇਸ ਤੋਂ ਇਲਾਵਾ ਪੰਜਾਬ ਵਿੱਚ ਨਰਮੇ ਦੀ ਕਾਸਤ Cotton Crop ਨੂੰ ਪ੍ਰਫੁਲਤ ਕਰਨ ਲਈ 33 ਪ੍ਰਤੀਸਤ ਸਬਸਿਡੀ Bt Cotton Seed Subsidy ਪੰਜਾਬ ਸਰਕਾਰ ਵਲੋਂ ਦਿੱਤੀ ਜਾਵੇਗੀ ਤਾਂ ਧਰਤੀ ਹੇਠਲੇ ਪਾਣੀ ਨੂੰ ਡੂੰਘਾ ਹੋਣ ਤੋਂ ਬਚਾਇਆ ਜਾਵੇ ਅਤੇ ਖੇਤੀਬਾੜੀ ਯੂਨੀਵਰਸਿਟੀ ਦੀ ਸਲਾਹ ਤੇ ਦੇਸ਼ੀ ਕਪਾਹ ਦੇ ਬੀਜ ਦਾ ਵੀ ਪ੍ਰਬੰਧ ਕੀਤਾ ਜਾਵੇਗਾ।
ਸ੍ਰੀ ਸੰਦੀਪ ਗੋਇਲ ਐਸ.ਈ. ਜਲ ਸਰੋਤ,ਅਰਸ਼ਦੀਪ ਸਿੰਘ ਐਕਸੀਅਨ,ਜਗਸੀਰ ਸਿੰਘ ਬਰਾੜ ਐਸ.ਡੀ.ਓ., ਡਾ.ਗੁਰਦਿੱਤ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਬੀ.ਡੀ.ਪੀ.ਓ. ਲੰਬੀ ਰਕੇਸ਼ ਬਿਸਨੋਈ, ਰੁਪਿੰਦਰ ਕੌਰ ਨਾਇਬ ਤਹਿਸੀਲਦਾਰ ਲੰਬੀ, ਰਛਪਾਲ ਸਿੰਘ ਚੇਅਰਮੈਨ,੍ਹਸੁਰਜੀਤ ਸਿੰਘ ਚੇਅਰਮੈਨ ਮਿੱਡਾ, ਨਿਸ਼ਾਨ ਸਿੰਘ ਬਲਾਕ ਪ੍ਰਧਾਨ ਰਾਣੀਵਾਲਾ, ਰਾਜ ਬਹਾਦਰ ਸਰਪੰਚ ਰੋੜਾਂਵਾਲੀ,ਮੋਹਣ ਸਿੰਘ ਕੱਟਿਆਂਵਾਲੀ, ਅਮਨਦੀਪ ਸਿੰਘ ਚੰਨੂ, ਤੋਜੀ ਲੰਬੀ, ਜਗਮੀਤ ਸਿੰਘ ਖੁੱਡੀਆਂ, ਗੁਰਬਾਜ ਸਿੰਘ ਵਣਵਾਲਾ, ਭਗਵੰਤ ਸਿੰਘ ਸਰਪੰਚ ਢਾਣੀ ਤੇਲੀਆ, ਹਰਮੰਦਰ ਸਿੰਘ ਸਰਪੰਚ ਕੰਦੂ ਖੇੜਾ, ਕਾਲਾ ਸਿੰਘ ਸਰਪੰਚ ਭੀਟੀਵਾਲਾ, ਗੁਰਛਿੰਦਰ ਸਿੰਘ ਸਿੱਧੂ, ਬਲਵਿੰਦਰ ਸਿੰਘ ਸਰਪੰਚ ਤਰਮਾਲਾ,ਜ਼ਸਵਿੰਦਰ ਸਿੰਘ ਸਰਪੰਚ ਵੰਜੀਦ ਸਿੰਘ ਭੋਮਾ,ਜੁਗਨੂੰ ਭੀਟੀਵਾਲਾ, ਸੁਖਜੀਤ ਸਿੰਘ ਭੀਟੀਵਾਲਾ, ਤੇਜਾ ਸਿੰਘ ਭੀਟੀਵਾਲਾ, ਪੀ.ਏ. ਗੁਰਬਾਜ ਖੁੱਡੀਆ, ਮੀਡੀਆ ਐਡਵਾਈਜ਼ਰ ਮੋਹਿਤ ਸੋਨੀ ਵੀ ਮੌਜੂਦ ਸਨ।

Monday, March 2, 2026

ਸਰਹਿੰਦ ਫੀਡਰ ਨਹਿਰ ਚ ਕਿੱਥੇ ਤੱਕ ਪਹੁੰਚਿਆ ਪਾਣੀ, ਕਦੋਂ ਤੱਕ ਹਰੇਕ ਟੇਲ ਤੱਕ ਪਹੁੰਚੇਗਾ

ਸ੍ਰੀ ਮੁਕਤਸਰ ਸਾਹਿਬ, 3 ਮਾਰਚ

ਫਿਰੋਜ਼ਪੁਰ ਫੀਡਰ ਨਹਿਰ Firozpur Feeder Canal ਦੇ ਨਵੀਨੀਕਰਨ ਦੇ ਚੱਲ ਰਹੇ ਕੰਮ ਦੇ ਮੱਦੇਨਜਰ ਲੰਬੀ ਬੰਦੀ ਤੋਂ ਬਾਅਦ ਪਾਣੀ ਛੱਡ ਦਿੱਤਾ ਗਿਆ ਸੀ ਅਤੇ ਫੀਰੋਜਪੁਰ ਫੀਡਰ Firozpur Feeder Canal ਵਿਚੋਂ ਦੀ ਹੁੰਦਾ ਹੋਇਆ ਇਹ ਪਾਣੀ ਹੁਣ ਸਰਹਿੰਦ ਫੀਡਰ ਨਹਿਰ Sarhind Feeder Canal ਵਿਚ ਸ੍ਰੀ ਮੁਕਤਸਰ ਸਾਹਿਬ Sri Muktsar Sahib ਜ਼ਿਲ੍ਹੇ ਵਿਚ ਸੋਥਾ ਹੈਡ Sotha Headworks ਤੱਕ ਪਹੁੰਚ ਗਿਆ ਹੈ। 

ਸ੍ਰੀ ਮੁਕਤਸਰ ਸਾਹਿਬ ਕੋਟਕਪੂਰਾ ਰੋਡ ਤੇ ਨਹਿਰ ਵਿਚ ਚੋਖਾ ਪਾਣੀ ਹੋ ਗਿਆ ਹੈ ਅਤੇ ਵਿਭਾਗ ਹੌਲੀ ਹੌਲੀ ਪਾਣੀ ਵਧਾ ਰਿਹਾ ਹੈ। ਸੋਥਾ ਹੈਡ ਤੋਂ ਸਰਹਿੰਦ ਫੀਡਰ Sarhind Feeder Canal  ਵਿਚੋਂ ਅਬੋਹਰ ਬ੍ਰਾਂਚ ਨਹਿਰ Abohar Branch Canal ਨਿਕਲਦੀ ਹੈ ਜਿਸ Abohar Branch Canal ਵਿਚੋਂ ਸੋਥੇ ਪਿੰਡ ਕੋਲੋਂ ਅਰਨੀਵਾਲਾ ਡਿਸਟ੍ਰੀਬਿਊਟਰੀ Arniwala Distributary ਨਿਕਲਦੀ ਹੈ ਅਤੇ ਥੋੜਾ ਅੱਗੇ ਸਰਾਵਾਂ ਕੋਲੋਂ ਇਸੇ ਵਿਚੋਂ ਹੀ ਮਲੂਕਪੁਰਾ ਡਿਸਟ੍ਰੀਬਿਊਟਰੀ Malookpura Distributary ਨਿਕਲਦੀ ਹੈ। ਜਦੋਂ ਕਿ ਅਬੋਹਰ ਬ੍ਰਾਂਚ ਦੀ ਟੇਲ ਪੰਜਾਵਾ ਨਹਿਰ Panjawa Canal ਵਜੋਂ ਹੁੰਦੀ ਹੈ। 

ਇਸ ਸਮੇਂ ਤਾਪਮਾਨ ਵੱਧਣ High Temperature ਕਾਰਨ ਕਣਕ ਦੀ ਫਸਲ Wheat Crop ਨੂੰ ਪਾਣੀ ਦੀ ਸਭ ਤੋਂ ਵੱਧ ਜਰੂਰਤ ਮਹਿਸੂਸ ਹੋ ਰਹੀ ਹੈ ਅਤੇ ਅਬੋਹਰ ਖੇਤਰ ਵਿਚ ਕਿਨੂੰ ਦੇ ਬਾਗਾਂ Kinnow Orchard ਨੂੰ ਵੀ ਨਵੇਂ ਫੁਟਾਰੇ ਤੇ ਬਹੁਤ ਜਰੂਰੀ ਪਾਣੀ ਦੇਣਾ ਹੁੰਦਾ ਹੈ। ਇਸ ਲਈ ਕਿਸਾਨ ਬੇਸਬਰੀ ਨਾਲ ਪਾਣੀ ਦੀ ਉਡੀਕ ਕਰ ਰਹੇ ਹਨ। 

ਦੂਜੇ ਪਾਸੇ ਇਸ ਨਾਲ ਰਾਜਸਥਾਨ ਦੀ ਗੰਗ ਕੈਨਾਲ Gang Canal (Bikaner Canal) ਵਿਚ ਵੀ ਪਾਣੀ ਦੀ ਸਪਲਾਈ ਫਿਰੋਜ਼ਪੁਰ ਫੀਡਰ Firozpur Feeder Canal ਵਿਚੋਂ ਹੀ ਹੋਣੀ ਹੈ ਅਤੇ ਹੁਣ ਗੰਗ ਕੈਨਾਲ Gang Canal (Bilaner Canal) ਦੇ ਕਿਸਾਨਾਂ ਨੂੰ ਵੀ ਉਨ੍ਹਾਂ ਦੇ ਹਿੱਸੇ ਅਨੁਸਾਬ ਪੂਰਾ ਪਾਣੀ ਮਿਲੇਗਾ।

ਇਸੇ ਤਰਾਂ ਫਿਰੋਜਪੁਰ ਫੀਡਰ Firozpur Feeder Canal ਦੇ ਨਵੀਨੀਕਰਨ ਮੌਕੇ ਰਾਜਸਥਾਨ ਫੀਡਰ ਨਹਿਰ Rajasthan Feeder Canal ਜਿਸ ਨੂੰ ਇੰਦਰਾ ਗਾਂਧੀ ਨਹਿਰ Indra Gandhi Canal ਵੀ ਆਖਦੇ ਹਨ ਵਿਚ ਵੀ ਪਾਣੀ ਦੀ ਸਪਲਾਈ ਘੱਟ ਕੀਤੀ ਗਈ ਸੀ ਕਿਉਂਕਿ ਦੋਹਾਂ ਨਹਿਰਾਂ ਦੀ ਸਾਂਝੀ ਪਟੜੀ ਹੋਣ ਕਾਰਨ ਜੇਕਰ ਇਕ ਨਹਿਰ ਬੰਦ ਹੋਵੇ ਤਾਂ ਦੂਜੇ ਪਾਸੇ ਦਾ ਦਬਾਅ ਵੱਧ ਹੋਣ ਕਾਰਨ ਬੰਦ ਨਹਿਰ ਵਾਲੇ ਪਾਸੇ ਨਹਿਰ ਟੁੱਟਣ ਦਾ ਡਰ ਬਣ ਜਾਂਦਾ ਹੈ। ਇਸ ਲਈ ਹੁਣ ਰਾਜਸਥਾਨ ਫੀਡਰ Rajasthan Feeder Canal ਵਿਚ ਵੀ ਪਾਣੀ ਦੀ ਸਪਲਾਈ ਰਾਜਸਥਾਨ Rajasthan ਆਪਣੀ ਮੰਗ ਅਨੁਸਾਰ ਲੈ ਸਕੇਗਾ। 

ਇੱਥੇ ਇਹ ਵੀ ਦੱਸਣਯੋਗ ਹੈ ਕਿ ਰਾਜਸਥਾਨ ਫੀਡਰ Rajasthan Feeder Canal ਵਿਚ ਵੀ 20 ਮਾਰਚ ਤੋਂ 45 ਦਿਨ ਦੀ ਬੰਦੀ ਪ੍ਰਸ਼ਤਾਵਿਤ ਹੈ ਜਿਸ ਦੌਰਾਨ ਇਸ ਦੇ ਲਗਭਗ 20 ਕਿਲੋਮੀਟਰ ਹਿੱਸੇ ਦਾ ਨਵੀਨੀਕਰਨ ਹੋਣਾ ਹੈ । 

ਇਹ ਵੀ ਪੜ੍ਹੋ

ਜੇ ਆਹ ਕੰਮ ਨਾ ਕੀਤਾ ਤਾਂ ਨਹੀਂ ਆਉਣੀ ਪ੍ਰਧਾਨ ਮੰਤਰੀ ਸਨਮਾਨ ਨਿੱਧੀ ਸਕੀਮ ਦੀ ਅਗਲੀ ਕਿਸਤ