Showing posts with label Budget for Horticulture in Punjab. Show all posts
Showing posts with label Budget for Horticulture in Punjab. Show all posts

Sunday, March 8, 2026

Punjab Budget 2026-27 ਵਿੱਚ Horticulture Sector in Punjab ਨੂੰ ਨਵੀਂ ਰਫ਼ਤਾਰ ਦੇਣ ਲਈ ਸਰਕਾਰ ਦਾ 10 ਸਾਲਾ ਰੋਡਮੈਪ ਤਿਆਰ : Mohinder Bhagat

Horticulture ਰਾਹੀਂ Farmer Income ਵਧਾਉਣ ਲਈ 1300 ਕਰੋੜ ਰੁਪਏ ਦੇ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ 

ਪੰਜਾਬ ਸਰਕਾਰ ਦਾ ਬਜਟ ਸੂਬੇ ਦੇ ਸਮੁੱਚੇ ਵਿਕਾਸ, ਕਿਸਾਨਾਂ ਦੀ ਖੁਸ਼ਹਾਲੀ ਅਤੇ ਮਹਿਲਾਵਾਂ ਦੇ ਸਸ਼ਕਤੀਕਰਨ ਵੱਲ ਇੱਕ ਮਹੱਤਵਪੂਰਨ ਕਦਮ

ਚੰਡੀਗੜ੍ਹ, 8 ਮਾਰਚ:

ਪੰਜਾਬ ਦੇ ਬਾਗ਼ਬਾਨੀ ਮੰਤਰੀ Horticulture Minister ਮੋਹਿੰਦਰ ਭਗਤ Mohinder Bhagat ਨੇ ਪੰਜਾਬ ਦੇ ਬਜਟ Punjab Budget 2026-27 for Horticulture in Punjab ਵਿੱਚ ਬਾਗ਼ਬਾਨੀ ਖੇਤਰ Horticulture Sector ਲਈ ਕੀਤੀਆਂ ਘੋਸ਼ਣਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਬਾਗ਼ਬਾਨੀ ਖੇਤਰ  Horticulture Sector in Punjab ਨੂੰ ਹੋਰ ਮਜ਼ਬੂਤ ਕਰਨ ਲਈ ਅਗਲੇ 10 ਸਾਲਾਂ ਦਾ ਵਿਸ਼ੇਸ਼ ਰੋਡਮੈਪ Horticulture Promotion Roadmap for Decade in Punjab ਤਿਆਰ ਕੀਤਾ ਗਿਆ ਹੈ। ਇਸ ਨਾਲ ਬਾਗ਼ਬਾਨੀ ਖੇਤਰ ਨੂੰ ਨਵੀਂ ਰਫ਼ਤਾਰ ਮਿਲੇਗੀ।

ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਬਾਗ਼ਬਾਨੀ ਖੇਤਰ  Horticulture Sector ਨੂੰ ਪ੍ਰਫੁੱਲਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਦੇ ਉਦੇਸ਼ ਨਾਲ ਜਾਪਾਨ ਇੰਟਰਨੈਸ਼ਨਲ ਕੋਆਪਰੇਸ਼ਨ ਏਜੰਸੀ Japan International Cooperation Agency  ਦੀ ਸਹਾਇਤਾ ਨਾਲ ਲਗਭਗ 1300 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟ ਅਗਲੇ 10 ਸਾਲਾਂ ਵਿੱਚ ਸੁਰੂ ਕੀਤੇ ਜਾਣਗੇ ।  ਉਨ੍ਹਾ ਕਿਹਾ ਕਿ ਇਹਨਾਂ ਪ੍ਰੋਜੈਕਟ ਦਾ ਮਕਸਦ ਪੰਜਾਬ ਵਿੱਚ ਮੌਸਮੀ ਤਬਦੀਲੀਆਂ ਦੇ ਅਨੁਕੂਲ ਅਤੇ ਉੱਚ ਮੁੱਲ ਵਾਲੀ ਬਾਗ਼ਬਾਨੀ ਫਸਲਾਂ ਨੂੰ ਉਤਸ਼ਾਹਿਤ ਕਰਨਾ ਹੈ। 

ਉਨ੍ਹਾਂ ਨੇ ਕਿਹਾ ਕਿ ਇਸ ਸਕੀਮ ਤਹਿਤ 10 ਸਾਲਾਂ ਵਿਚ ਪੰਜਾਬ ਵਿਚ ਬਾਗਬਾਨੀ ਹੇਠ ਰਕਬੇ ਵਿਚ 3 ਗੁਣਾ ਵਾਧੇ ਦਾ ਟੀਚਾ ਹੈ। 

ਇਸ ਤੋਂ ਇਲਾਵਾ ਮੰਤਰੀ ਸ੍ਰੀ ਭਗਤ ਨੇ ਪੰਜਾਬ ਦੇ ਬਜਟ ਵਿੱਚ ਮਹਿਲਾਵਾਂ ਦੀ ਭਲਾਈ ਲਈ ਕੀਤੀਆਂ ਘੋਸ਼ਣਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ 'ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ 1000-1500 ਰੁਪਏ ਪ੍ਰਤੀ ਮਹੀਨਾ ਵਿੱਤੀ ਸਹਾਇਤਾ ਮਹਿਲਾਵਾਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਏਗੀ।

ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ ਕਰਦਿਆਂ ਕੈਬਿਨੇਟ ਮੰਤਰੀ ਮੋਹਿੰਦਰ ਭਗਤ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਬਜਟ ਸੂਬੇ ਦੇ ਸਮੁੱਚੇ ਵਿਕਾਸ, ਕਿਸਾਨਾਂ ਦੀ ਖੁਸ਼ਹਾਲੀ ਅਤੇ ਮਹਿਲਾਵਾਂ ਦੇ ਸਸ਼ਕਤੀਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਿਹਾ ਕਿ ਬਜਟ ਵਿੱਚ ਬਾਗ਼ਬਾਨੀ ਖੇਤਰ ਦੇ ਵਿਕਾਸ, ਕਿਸਾਨਾਂ ਦੀ ਆਮਦਨ ਵਧਾਉਣ ਅਤੇ ਮਹਿਲਾਵਾਂ ਦੀ ਭਲਾਈ ਲਈ ਕੀਤੀਆਂ ਘੋਸ਼ਣਾਵਾਂ ਸੂਬੇ ਦੀ ਤਰੱਕੀ ਨੂੰ ਨਵੀਂ ਦਿਸ਼ਾ ਦੇਣਗੀਆਂ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਇਹ ਬਜਟ ਪੰਜਾਬ ਨੂੰ ਆਰਥਿਕ ਤੌਰ ‘ਤੇ ਹੋਰ ਮਜ਼ਬੂਤ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ।

Saturday, March 7, 2026

ਪੰਜਾਬ ਦੇ ਬਜਟ 2026-27 ਵਿਚ ਕਿਸਾਨਾਂ ਨੂੰ ਕੀ ਮਿਲਿਆ Budget for Farmer

ਚੰਡੀਗੜ੍ਹ, 8 ਮਾਰਚ

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ Harpal Singh Cheema ਨੇ ਵਿਧਾਨ ਸਭਾ ਵਿਚ ਸਾਲ 2026-27 ਲਈ ਸਲਾਨਾ ਬਜਟ Punjab Budget 2026-27 ਪੇਸ਼ ਕੀਤਾ ਗਿਆ ਹੈ। ਇਸ ਬਜਟ ਵਿਚ ਕਿਸਾਨਾਂ Budget for Farmer ਨੂੰ ਕੀ ਮਿਲਿਆ, ਰਾਜ ਦੇ ਕਿਸਾਨਾਂ ਦੀ ਇਸੇ ਤੇ ਨਜਰ ਹੈ। ਹਾਲਾਂਕਿ ਕੁੱਲ ਬਜਟ 2,60,437 ਕਰੋੜ ਰੁਪਏ ਦਾ ਹੈ ਪਰ ਕਿਸਾਨ ਤਾਂ ਆਪਣੇ ਲਈ ਹਿੱਸੇਦਾਰੀ ਜਾਣਨ ਨੂੰ ਉਤਸਕ ਰਹਿੰਦੇ ਹਨ।

ਵਿੱਤ ਮੰਤਰੀ ਵੱਲੋਂ ਪੇਸ਼ ਬਜਟ ਅਨੁਸਾਰ ਖੇਤੀਬਾੜੀ ਸੈਕਟਰ ਲਈ Budget for Agriculture Sector 15377 ਕਰੋੜ ਰੁਪਏ ਰੱਖੇ ਗਏ ਹਨ।

ਇਸ ਵਿਚ ਪ੍ਰਮੁੱਖ ਐਲਾਨ ਇਸ ਪ੍ਰਕਾਰ ਹਨ। 

-ਝੋਨੇ ਦੀ ਸਿੱਧੀ ਬਿਜਾਈ DSR Subsidy ਵਾਲੀ ਸਕੀਮ ਤਹਿਤ ਸਬਸਿਡੀ ਲਈ 40 ਕਰੋੜ ਰੁਪਏ ਰੱਖੇ ਗਏ ਹਨ।

-ਪਠਾਨਕੋਟ, ਗੁਰਦਾਸਪੁਰ, ਬਠਿੰਡਾ, ਸੰਗਰੂਰ, ਜਲੰਧਰ ਤੇ ਕਪੂਰਥਲਾ ਜ਼ਿਲ੍ਹਿਆਂ ਵਿਚ ਸਾਉਣੀ ਦੀ ਮੱਕੀ ਦੀ ਕਾਸਤ ਕਰਨ ਵਾਲੇ ਕਿਸਾਨਾਂ ਨੂੰ ਪ੍ਰਤੀ ਹੈਕਟੇਅਰ 17500 ਰੁਪਏ ਦੀ ਮਦਦ ਦੇਣ ਲਈ 15 ਕਰੋੜ ਰੁਪਏ ਰੱਖੇ ਗਏ ਹਨ। Subsidy for Maize Cultivation

-ਪਰਾਲੀ ਪ੍ਰਬੰਧਨ ਲਈ Crop Residue Management ਕਿਸਾਨਾਂ ਨੂੰ 50 ਤੇ ਪੰਚਾਇਤਾਂ ਨੂੰ 80 ਫੀਸਦੀ ਸਬਸਿਡੀ ਤੇ ਸੰਦ ਦੇਣ ਦੀ ਯੋਜਨਾ ਜਾਰੀ ਰਹੇਗੀ। ਇਸ ਲਈ ਪਿੱਛਲੇ ਸਾਲ 402 ਕਰੋੜ ਰੁਪਏ ਖਰਚ ਕੀਤੇ ਗਏ ਸਨ ਅਤੇ ਇਸ ਸਾਲ ਇਸ ਲਈ 600 ਕਰੋੜ ਰੁਪਏ ਰੱਖੇ ਗਏ ਹਨ।

-ਖੇਤੀ ਲਈ ਮੁਫ਼ਤ ਬਿਜਲੀ Free Electricity to Farmer in Punjab ਦੇਣ ਤੇ 7715 ਕਰੋੜ ਰੁਪਏ ਖਰਚ ਹੋਣਗੇ

-ਬਾਗਬਾਨੀ Budget for Horticulture in Punjab ਦੀ ਤਰੱਕੀ ਲਈ ਅਗਲੇ 10 ਸਾਲਾਂ ਵਿਚ 1300 ਕਰੋੜ ਦਾ ਨਿਵੇਸ਼ ਕੀਤਾ ਜਾਵੇਗਾ। ਇਸਦਾ ਉਦੇਸ਼ ਬਾਗਬਾਨੀ ਹੇਠ ਰਕਬੇ ਨੂੰ 4.59 ਲੱਖ ਹੈਕਟੇਅਰ ਤੋਂ ਵਧਾ ਕੇ 17.34 ਲੱਖ ਹੈਕਟੇਅਰ ਕਰਨ ਦਾ ਟੀਚਾ ਹੈ।

-ਡੇਅਰੀ ਸੈਕਟਰ Dairy Sector ਲਈ 100 ਕਰੋੜ ਰੁਪਏ ਰੱਖੇ ਗਏ ਹਨ।

-ਗੰਨੇ ਦੀ ਖੇਤੀ Sugarcane Cultivation Budget ਲਈ 416 ਕਰੋੜ ਰੁਪਏ ਰੱਖੇ ਗਏ ਹਨ। 

-ਨਹਿਰਾਂ ਦੇ ਨਵੀਨੀਕਰਨ Budget for Irrigation Sector ਲਈ 1153 ਕਰੋੜ ਰੱਖੇ ਗਏ ਹਨ।

-107 ਕਰੋੜ ਰੁਪਏ ਨਾਲ ਨਵਾਂ ਸ਼ਹਿਰ ਜ਼ਿਲ੍ਹੇ ਵਿਚ ਕਾਠਗੜ੍ਹ ਲਿਫਟ ਸਕੀਮ ਬਣੇਗੀ ਜਿਸ ਨਾਲ 5500 ਏਕੜ ਨੂੰ ਸਿੰਚਾਈ ਲਈ ਪਾਣੀ ਮਿਲੇਗਾ।

-ਮਲੇਰਕੋਟਲਾ ਜਿਲ਼੍ਹੇ ਵਿਚ 280 ਕਰੋੜ ਦਾ ਮਾਹੋਰਾਣਾ ਰਜਬਾਹੇ ਦਾ ਪ੍ਰੋਜੈਕਟ ਸ਼ੁਰੂ ਹੋਵੇਗਾ, 55 ਪਿੰਡਾਂ ਦੇ 44 ਹਜਾਰ ਏਕੜ ਨੂੰ ਸਿੰਚਾਈ ਮਿਲੇਗੀ।

-ਖਾਲੇ ਪੱਕੇ ਕਰਨ ਅਤੇ ਪਾਇਪਾਂ ਤੇ 2971 ਕਰੋੜ ਰੁਪਏ ਖਰਚ ਕੀਤੇ ਜਾਣਗੇ। 


 


ਮਹਿਲਾਵਾਂ ਲਈ ਵਿੱਤੀ ਸਹਾਇਤਾ ਕਿਹੜੀਆਂ ਕਿਹੜੀਆਂ ਔਰਤਾਂ ਨੂੰ ਮਿਲੇਗੀ। ਇਸ ਦੀ ਜਾਣਕਾਰੀ ਤੁਸੀਂ ਇਸੇ ਵੈਬਸਾਇਟ ਤੇ ਥੋੜੀ ਦੇਰ ਵਿਚ ਪੜ੍ਹ ਸਕੋਗੇ। 

ਇਸ ਖ਼ਬਰ ਨੂੰ ਲਗਾਤਾਰ ਅਪਡੇਟ ਕੀਤਾ ਜਾ ਰਿਹਾ ਹੈ।