Showing posts with label Training for Popular Tree Nursery Management. Show all posts
Showing posts with label Training for Popular Tree Nursery Management. Show all posts

Friday, February 20, 2026

KVK Ropar ਵਿਖੇ Popular Tree Nursery Management ਕੋਰਸ

ਰੂਪਨਗਰ, 19 ਫਰਵਰੀ: ਰੂਪਨਗਰ Rupnagar ਜ਼ਿਲ੍ਹੇ ਵਿੱਚ ਪਾਪੂਲਰ ਦਾ ਰੁੱਖ Popular Tree ਚੰਗੀ ਆਮਦਨ ਦਾ ਇੱਕ ਬਹੁਤ ਵਧੀਆ ਜ਼ਰੀਆ ਹੈ ਜਿਸ ਤੋਂ ਲਗਭਗ ਰੁਪਏ ਇੱਕ ਲੱਖ ਪ੍ਰਤੀ ਏਕੜ ਪ੍ਰਤੀ ਸਾਲ ਦੀ ਆਮਦਨ ਹੋ ਜਾਂਦੀ ਹੈ। ਖੇਤ ਵਿੱਚ ਬੂਟਿਆਂ ਦੇ ਚੰਗੇ ਵਾਧੇ ਲਈ ਬੂਟੇ ਦੀ ਸਿਹਤਮੰਦ ਪਨੀਰੀ Healthy Popular Tree Nursery  ਚੰਗੇ ਸ੍ਰੋਤ ਤੋਂ ਲੈਣਾ ਬਹੁਤ ਜ਼ਰੂਰੀ ਹੈ।

ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ  PAU-KVK Ropar ਵਿਖੇ ਹਰ ਸਾਲ ਵਧੀਆ ਕਿਸਮਾਂ ਦੀ ਪਾਪੂਲਰ ਦੀ ਪਨੀਰੀ Popular Tree Plant ਕਿਸਾਨਾਂ ਲਈ ਉਪਲੱਬਧ ਹੁੰਦੀ ਹੈ ਅਤੇ ਨਾਲ ਹੀ ਚੰਗੀ ਪਨੀਰੀ ਤਿਆਰ ਕਰਨ ਲਈ ਸਿਖਲਾਈ Training for Popular Tree Nursery Management ਵੀ ਦਿੱਤੀ ਜਾਂਦੀ ਹੈ।
ਕੇ.ਵੀ.ਕੇ. ਰੋਪੜ ਵਿਖੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਅਤੇ ICAR. ਅਟਾਰੀ, ਜ਼ੋਨ-1 ਲੁਧਿਆਣਾ ਦੀ ਅਗਵਾਈ ਹੇਠ ਪਾਪੂਲਰ ਦੀ ਪਨੀਰੀ ਉਤਪਾਦਨ ਦਾ ਸਿਖਲਾਈ ਕੋਰਸ 12 ਤੋਂ 18 ਫਰਵਰੀ 2026 ਤੱਕ ਲਗਾਇਆ ਗਿਆ। 

ਸਹਾਇਕ ਪ੍ਰੋਫੈਸਰ (Agroforestry) ਡਾ. ਅੰਕੁਰਦੀਪ ਪ੍ਰੀਤੀ ਨੇ Popular Tree, ਸਫੈਦਾ, ਡੇਕ ਅਤੇ ਹੋਰ ਰੁੱਖਾਂ ਦੀ ਪਨੀਰੀ ਅਤੇ ਕਾਸ਼ਤ ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ। 

ਸਮਾਪਤੀ ਸਮਾਰੋਹ ਦੌਰਾਨ ਸਹਿਯੋਗੀ ਨਿਰਦੇਸ਼ਕ (ਸਿਖਲਾਈ) ਕੇ.ਵੀ.ਕੇ. ਰੋਪੜ ਡਾ. ਸਤਬੀਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਰੋਪੜ ਦੇ ਕਿਸਾਨਾਂ ਦੇ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਕੇ.ਵੀ.ਕੇ. ਵੱਲੋਂ ਪੀ.ਏ.ਯੂ ਦੇ ਸਿਫਾਰਸ਼ ਕਲੋਨਾਂ ਦੀ ਪਨੀਰੀ ਤਿਆਰ ਕੀਤੀ ਜਾਂਦੀ ਹੈ ਜਿਸ ਦੀ ਵਿਕਰੀ ਅੱਜ-ਕਲ ਪੂਰੇ ਜ਼ੋਰਾ ਤੇ ਚੱਲ ਰਹੀ ਹੈ। ਡਾ. ਸਤਵੀਰ ਸਿੰਘ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਇਸ ਮੌਕੇ ਦਾ ਫਾਇਦਾ ਲੈਣ ਦੀ ਪੁਰਜੋਰ ਅਪੀਲ ਕੀਤੀ।