Tuesday, March 10, 2026

27 ਮਾਰਚ ਨੂੰ Gurdaspur ਵਿੱਚ ਲੱਗੇਗਾ Kisan Mela

ਗੁਰਦਾਸਪੁਰ, 11 ਮਾਰਚ -

ਖੇਤੀ ਵਿਭਿੰਨਤਾ ਅਪਣਾਉ, ਵਡਮੁੱਲਾ ਵਾਤਾਵਰਣ ਬਚਾਉ ਦੇ ਉਦੇਸ਼ ਨਾਲ ਕਿਸਾਨ ਮੇਲਾ Kisan Mela ਖੇਤੀਬਾੜੀ ਯੂਨੀਵਰਸਿਟੀ ਦੇ ਰਿਜਨਲ ਸਟੇਸ਼ਨ ਗੁਰਦਾਸਪੁਰ PAU Reginal Research Center Gurdaspur ਵਿਖੇ 27 ਮਾਰਚ ਨੂੰ ਲਗਾਇਆ ਜਾ ਰਿਹਾ ਹੈ।

ਇਸ ਸਬੰਧੀ Gurdaspur ਰਿਜਨਲ ਸਟੇਸ਼ਨ ਦੇ ਡਾਇੈਕਟਰ ਡਾ. ਹਰਪਾਲ ਸਿੰਘ ਰੰਧਾਵਾ ਨੇ ਦੱਸਿਆਂ ਹੈ ਕਿ Kisan Mela ਵਿੱਚ ਸਾਉਣੀ ਦੀਆਂ ਫ਼ਸਲਾਂ/ਸਬਜੀਆਂ ਦੇ ਸੁਧਰੇ ਬੀਜ ਅਤੇ ਸਦਾਬਹਾਰ ਫ਼ਲਦਾਰ ਬੂਟੇ ਉਪਲਬਧ ਕਰਵਾਏ ਜਾਣਗੇ।

ਖੇਤੀ ਵਿਸ਼ਾ ਮਾਹਿਰਾਂ ਵੱਲੋ ਸਾਉਣੀ ਦੀਆਂ ਫ਼ਸਲਾਂ ਦੀ ਕਾਸ਼ਤ ਬਾਰੇ ਤਕਨੀਕੀ ਜਾਣਕਾਰੀ ਦਿੱਤੀ ਜਾਏਗੀ ਅਤੇ ਕਿਸ਼ਾਨਾਂ ਦੀਆਂ ਖੇਤੀ ਮੁਸਕਿਲਾਂ ਬਾਰੇ ਸੁਆਲ-ਜੁਆਬ ਵੀ ਹੋਣਗੇ।

ਇਸ ਤੋ ਇਲਾਵਾ ਪੀ ਏ ਯੂ, ਸਰਕਾਰੀ ਵਿਭਾਗਾਂ ਅਤੇ ਪ੍ਰਾਈਵੇਟ ਕੰਪਨੀਆਂ ਵੱਲੋ ਖੇਤੀ ਅਧਾਰਿਤ  ਸਟਾਲ/ਪ੍ਰਦਰਸ਼ਨੀਆਂ ਵੀ ਲਗਾਏ ਜਾਣਗੇ, Kisan Mela ਵਿੱਚ ਹਾੜੀ ਦੀਆਂ ਫ਼ਸਲਾਂ ਦੀਆਂ ਕਿਸਮਾਂ ਅਤੇ ਹੋਰ ਖੇਤੀ ਤਕਨੀਕਾਂ ਦੀਆਂ ਲਾਈਵ ਪ੍ਰਦਰਸ਼ਨੀਆਂ ਵੀ ਦਿਖਾਈਆਂ ਜਾਣਗੀਆਂ,  ਜਿਸ ਵਿੱਚ ਕਿਸਾਨ ਵੀਰਾਂ ਅਤੇ ਬੀਬੀਆਂ ਲਈ ਬਹੁਤ ਕੀਮਤੀ ਜਾਣਕਾਰੀ ਹੋਏਗੀ।

ਉਨ੍ਹਾਂ ਦੱਸਿਆ ਕਿ ਇਸ ਮੇਲੇ Kisan Mela ਵਿੱਚ  ਪੰਜਾਬ ਸਰਕਾਰ ਦੇ ਮੰਤਰੀ ਸਾਹਿਬਾਨ ਅਤੇ ਡਾਕਟਰ ਸਤਬੀਰ ਸਿੰਘ ਗੋਸ਼ਲ ਕੁਲਪਤੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ PAU Ludhiana ਵਿਸ਼ੇਸ ਤੌਰ ਤੇ ਪਹੁੰਚ ਰਹੇ ਹਨ। ਯੂਨੀਵਰਸਿਟੀ ਨਾਲ ਜੁੜੇ ਸੈਲਫ ਹੈਲਪ ਗਰੁੱਪ ਵੀ ਆਪਣੇ ਸਟਾਲ/ਪ੍ਰਦਰਸ਼ਨੀਆਂ ਵੀ ਲਗਾਕੇ ਫ਼ਸਲਾਂ ਦੀ ਉਪਜ ਨੂੰ ਸਹੀ ਢੰਗ ਨਾਲ ਵੇਚਣ ਲਈ ਕਿਸਾਨਾਂ ਨੂੰ ਜਾਗਰੂਕ ਕਰਨਗੇ।

ਉਨ੍ਹਾਂ ਇਲਾਕੇ ਦੇ ਸਮੂਹ ਵੀਰਾਂ/ਭੈਣਾਂ/ਬਜ਼ੁਰਗਾਂ ਨੂੰ  27 ਮਾਰਚ ਦਿਨ ਸ਼ੁੱਕਰਵਾਰ  ਨੂੰ ਕਿਸਾਨ ਮੇਲੇ Kisan Mela ਵਿੱਚ ਹੁੰਮ-ਹੁਮਾ ਕਿ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ।

No comments:

Post a Comment