Showing posts with label Milk Testing Camp. Show all posts
Showing posts with label Milk Testing Camp. Show all posts

Thursday, February 26, 2026

ਦੁੱਧ ਪਰਖ ਕੈਂਪ ਆਯੋਜਿਤ

ਬਠਿੰਡਾ, 26 ਫਰਵਰੀ : ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਪਸ਼ੂ ਪਾਲਣ ਮੱਛੀ ਪਾਲਣ ਅਤੇ ਡੇਅਰੀ ਵਿਕਾਸ ਸ. ਗੁਰਮੀਤ ਸਿੰਘ ਖੁੱਡੀਆ Gurmeet Singh Khuddian ਦੀ ਅਗਵਾਈ ਹੇਠ ਅਤੇ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ Dairy Development Department, Punjab ਪੰਜਾਬ ਸ. ਵਰਿਆਮ ਸਿੰਘ ਗਿੱਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਦੁੱਧ ਖਪਤਕਾਰ ਜਾਗਰੂਕਤਾ ਮੁਹਿੰਮ Milk Costumers Awareness Drive ਤਹਿਤ ਅੱਜ ਮਾਂ ਛਿਨਮਸਤਿਕਾ ਮੰਦਰ, ਬਾਲਾ ਜੀ ਕਲੋਨੀ, ਰਾਮਪੁਰਾ ਫੂਲ ਵਿਖੇ ਮੁਫ਼ਤ ਦੁੱਧ ਪਰਖ ਕੈਂਪ Milk Testing Camp ਲਗਾਇਆ ਗਿਆ। ਮੋਬਾਈਲ ਦੁੱਧ ਟੈਸਟਿੰਗ ਵੈਨ Mobile Milk Testing Lab ਰਾਹੀਂ ਲਗਾਏ ਗਏ ਇਸ ਕੈਂਪ ਨੂੰ ਇਲਾਕਾ ਵਾਸੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।

          ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਸ. ਗੁਰਵਿੰਦਰ ਸਿੰਘ ਸਿੱਧੂ ਦੀ ਦੇਖ-ਰੇਖ ਹੇਠ ਲਖਮੀਤ ਸਿੰਘ ਡੇਅਰੀ ਵਿਕਾਸ ਇੰਸਪੈਕਟਰ ਅਤੇ ਗੁਰਪਾਲ ਸਿੰਘ ਵੱਲੋਂ ਮਹਿਲਾ ਕਲਿਆਣ ਸੰਘ ਰਾਮਪੁਰਾ ਫੂਲ ਦੇ ਸਹਿਯੋਗ ਨਾਲ ਕੈਂਪ ਦੀ ਸਫਲ ਅਗਵਾਈ ਕੀਤੀ ਗਈ। ਕੈਂਪ ਦੌਰਾਨ ਦੁੱਧ ਵਿੱਚ ਫੈਟ, SNF, ਪਾਣੀ ਦੀ ਮਾਤਰਾ ਅਤੇ ਰਸਾਇਣਿਕ ਤੱਤਾਂ ਜਿਵੇਂ ਯੂਰੀਆ, ਕਾਸਟਿਕ ਸੋਢਾ ਅਤੇ ਸਟਾਰਚ ਦੀ ਵਿਗਿਆਨਕ ਤਰੀਕੇ ਨਾਲ ਜਾਂਚ ਕੀਤੀ ਗਈ ਅਤੇ ਲੋਕਾਂ ਨੂੰ ਖ਼ਾਲਿਸ ਦੁੱਧ ਦੀ ਪਹਿਚਾਣ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
          ਇਸ ਕੈਂਪ ਦੌਰਾਨ ਕੁੱਲ 23 ਦੁੱਧ ਦੇ ਸੈਂਪਲਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 16 ਸੈਂਪਲ ਮਿਆਰਾਂ ਅਨੁਸਾਰ ਪਾਏ ਗਏ ਜਦਕਿ 7 ਸੈਂਪਲਾਂ ਵਿੱਚ ਪਾਣੀ ਮਿਲਿਆ ਹੋਇਆ ਪਾਇਆ ਗਿਆ। ਖੁਸ਼ੀ ਦੀ ਗੱਲ ਇਹ ਰਹੀ ਕਿ ਕਿਸੇ ਵੀ ਸੈਂਪਲ ਵਿੱਚ ਰਸਾਇਣਿਕ ਮਿਲਾਵਟ ਦੀ ਪੁਸ਼ਟੀ ਨਹੀਂ ਹੋਈ, ਜਿਸ ਨਾਲ ਖਪਤਕਾਰਾਂ ਵਿੱਚ ਵਿਸ਼ਵਾਸ ਮਜ਼ਬੂਤ ਹੋਇਆ।
          ਗੁਰਪਾਲ ਸਿੰਘ ਡੇਅਰੀ ਵਿਕਾਸ ਇੰਸਪੈਕਟਰ ਨੇ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਸਿਰਫ਼ ਮਿਆਰੀ ਅਤੇ ਗੁਣਵੱਤਾ ਵਾਲਾ ਦੁੱਧ ਹੀ ਵਰਤਣ ਅਤੇ ਜੇਕਰ ਕਿਸੇ ਨੂੰ ਦੁੱਧ ਦੀ ਗੁਣਵੱਤਾ ਸੰਬੰਧੀ ਕੋਈ ਸ਼ੱਕ ਹੋਵੇ ਤਾਂ ਉਹ ਡੇਅਰੀ ਵਿਕਾਸ ਦਫ਼ਤਰ ਬਠਿੰਡਾ ਵਿਖੇ ਹਰ ਕੰਮਕਾਜੀ ਦਿਨ ਸਵੇਰੇ 9 ਵਜੇ ਤੋਂ 11 ਵਜੇ ਤੱਕ ਮੁਫ਼ਤ ਜਾਂਚ ਦੀ ਸਹੂਲਤ ਦਾ ਲਾਭ ਲੈ ਸਕਦੇ ਹਨ।
ਕੈਂਪ ਦੌਰਾਨ ਮਹਿਲਾ ਕਲਿਆਣ ਸੰਘ ਦੇ ਮੈਂਬਰ ਸ਼੍ਰੀਮਤੀ ਰਜਿੰਦਰ ਕੌਰ, ਵੀਨਾ ਰਾਣੀ, ਸਰੋਜ ਰਾਣੀ, ਪੰਡਿਤ ਦਲੀਪ, ਰਣਜੀਤ ਪੁੰਜ ਆਦਿ ਮੌਜੂਦ ਸਨ।
--