Tuesday, February 17, 2026

BharatVistaar ਕਿਸਾਨਾਂ ਦਾ ਨਵਾਂ ਡਿਜਟਿਲ ਸਾਥੀ

ਜੈਪੁਰ, 18 ਫਰਵਰੀ

ਏਆਈ ਨਾਲ ਬਣਾਈ ਗਈ ਸੰਕੇਤਕ ਤਸਵੀਰ

ਕੇਂਦਰੀ ਕ੍ਰਿਸ਼ੀ ਅਤੇ ਕਿਸਾਨ ਕਲਿਆਣ ਮੰਤ੍ਰਾਲੇ ਵੱਲੋਂ ਆਰਟੀਫ਼ਿਸ਼ੀਅਲ ਇੰਟੈਲੀਜੈਂਸ (AI) ਅਧਾਰਿਤ “ਭਾਰਤ ਵਿਸਤਾਰ ਯੋਜਨਾ” BharatVistaar ਦੀ ਸ਼ੁਰੂਆਤ ਕੀਤੀ ਗਈ ਹੈ। ਇਸ BharatVistaar  ਯੋਜਨਾ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਤਕਨਾਲੋਜੀ ਰਾਹੀਂ ਖੇਤੀਬਾੜੀ ਸਬੰਧੀ ਜਾਣਕਾਰੀ ਤੇਜ਼ ਅਤੇ ਆਸਾਨ ਤਰੀਕੇ ਨਾਲ ਪ੍ਰਦਾਨ ਕਰਨਾ ਹੈ। ਇਸ  BharatVistaar  ਪੋਰਟਲ ਤੇ ਕਿਸਾਨ ਖੇਤੀ, ਮੌਸਮ, ਮੰਡੀ ਭਾਅ ਅਤੇ ਸਰਕਾਰ ਦੀਆਂ ਸਕੀਮਾਂ ਸਬੰਧੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਸਦਾ ਲਿੰਕ https://vistaar.da.gov.in/ ਹੈ। ਇਸ ਲਿੰਕ ਤੇ ਭਾਰਤੀ ਨਾਂਅ ਤੇ ਚੈਟਬੋਟ Chatbot ਤੇ ਕਿਸਾਨ ਆਪਣੇ ਸਮਾਰਟ ਫੋਨ ਤੇ ਹਰ ਪ੍ਰਕਾਰ ਦੀ ਖੇਤੀ ਸਲਾਹ ਲੈ ਸਕਦੇ ਹਨ। 

ਜੈਪੁਰ ਵਿਚ ਇਸ BharatVistaar ਨੂੰ ਲਾਂਚ ਕੀਤਾ ਗਿਆ ਹੈ। ਕਿਸਾਨ ਆਪਣੇ ਸਮਾਰਟਫੋਨ ਜਾਂ ਸਧਾਰਣ ਮੋਬਾਈਲ ਫੋਨ ਰਾਹੀਂ 155261 ਨੰਬਰ ਡਾਇਲ ਕਰਕੇ ਆਪਣੀਆਂ ਸਮੱਸਿਆਵਾਂ ਦਾ ਹੱਲ ਤੁਰੰਤ ਪ੍ਰਾਪਤ ਕਰ ਸਕਦੇ ਹਨ। ਇਸੇ ਨੰਬਰ ਰਾਹੀਂ ਦੇਸ਼ ਭਰ ਦੀਆਂ ਵੱਖ-ਵੱਖ ਮੰਡੀਆਂ ਦੇ ਤਾਜ਼ਾ ਬਾਜ਼ਾਰ ਭਾਅ ਵੀ ਜਾਣੇ ਜਾ ਸਕਦੇ ਹਨ। BharatVistaar ਯੋਜਨਾ ਤਹਿਤ ਕਿਸਾਨ ਆਪਣੇ ਸਵਾਲਾਂ ਦੇ ਜਵਾਬ ਆਪਣੀ ਸਥਾਨਕ ਭਾਸ਼ਾ ਵਿੱਚ ਲੈ ਸਕਣਗੇ। ਸ਼ੁਰੂਆਤ ਹਿੰਦੀ ਅਤੇ ਅੰਗਰੇਜ਼ੀ ਨਾਲ ਕੀਤੀ ਗਈ ਹੈ ਅਤੇ ਜਲਦੀ ਹੀ 11 ਭਾਸ਼ਾਵਾਂ ਵਿੱਚ ਇਹ ਸੇਵਾ ਉਪਲਬਧ ਹੋਵੇਗੀ।

ਇਸ BharatVistaar  ਯੋਜਨਾ ਅਧੀਨ ਕਿਸਾਨ ਆਈਡੀ (ਕਿਸਾਨ ਪਹਿਚਾਣ ਪੱਤਰ) ਵੀ ਤਿਆਰ ਕੀਤਾ ਜਾ ਰਿਹਾ ਹੈ, ਜਿਸ ਵਿੱਚ ਕਿਸਾਨਾਂ ਦੀ ਪੂਰੀ ਜਾਣਕਾਰੀ ਸੰਭਾਲੀ ਜਾਵੇਗੀ। ਫਿਲਹਾਲ ਇਸ ਵਿੱਚ PM Fasal Bima Yojana ਅਤੇ Soil Health Card Scheme ਵਰਗੀਆਂ ਯੋਜਨਾਵਾਂ ਸ਼ਾਮਲ ਹਨ। ਭਵਿੱਖ ਵਿੱਚ ਸਾਰੀਆਂ ਖੇਤੀਬਾੜੀ ਯੋਜਨਾਵਾਂ ਨੂੰ “ਭਾਰਤ ਵਿਸਤਾਰ ਯੋਜਨਾ” ਨਾਲ ਜੋੜਨ ਦੀ ਤਿਆਰੀ ਕੀਤੀ ਜਾ ਰਹੀ ਹੈ।

No comments:

Post a Comment