Showing posts with label Pradhan Mantri Fasal Bima Yojna (PMFBY). Show all posts
Showing posts with label Pradhan Mantri Fasal Bima Yojna (PMFBY). Show all posts

Wednesday, February 18, 2026

ਬੇਮੌਸਮੀ ਬਾਰਿਸ਼ ਨਾਲ ਕਟਾਈ ਬਾਅਦ ਖੇਤ ਵਿੱਚ ਰੱਖੀ ਫਸਲ ਨੁਕਸਾਨੀ ਹੋਣ ’ਤੇ PMFBY ਤਹਿਤ ਮਿਲੇਗਾ Insurance Claim

72 ਘੰਟਿਆਂ ਅੰਦਰ ਦੇਣੀ ਹੋਵੇਗੀ ਸੂਚਨਾ

ਏਆਈ ਨਾਲ ਬਣਾਈ ਗਈ ਸੰਕੇਤਕ ਤਸਵੀਰ

ਜੈਪੁਰ, 18 ਫਰਵਰੀ: Rajasthan ਰਾਜ ਵਿੱਚ ਚੱਲ ਰਹੀ ਬੇਮੌਸਮੀ ਬਾਰਿਸ਼, ਗੜ੍ਹੇਮਾਰੀ ਅਤੇ ਚਕਰਵਾਤੀ ਪ੍ਰਭਾਵ ਕਾਰਨ ਕਟਾਈ ਤੋਂ ਬਾਅਦ Post Harvest Losses due to Weather ਖੇਤ ਵਿੱਚ ਸੁਕਾਉਣ ਲਈ ਰੱਖੀ ਰਬੀ ਫਸਲ ਨੂੰ ਨੁਕਸਾਨ ਹੋਣ ਦੀ ਸਥਿਤੀ ਵਿੱਚ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ Pradhan Mantri Fasal Bima Yojna (PMFBY) ਤਹਿਤ ਮੁਆਵਜ਼ਾ Insurance Claim ਮਿਲੇਗਾ। ਇਹ ਸੁਰੱਖਿਆ ਕਟਾਈ ਤੋਂ ਬਾਅਦ 14 ਦਿਨ ਤੱਕ ਖੇਤ ਵਿੱਚ ਪਈ ਫਸਲ ਲਈ ਲਾਗੂ ਹੋਵੇਗੀ।

ਖੇਤੀਬਾੜੀ ਵਿਭਾਗ ਅਨੁਸਾਰ ਪ੍ਰਭਾਵਿਤ ਬੀਮਿਤ ਕਿਸਾਨ ਨੂੰ ਫਸਲ ਨੁਕਸਾਨ Crop Loss Intimation  ਦੀ ਸੂਚਨਾ 72 ਘੰਟਿਆਂ ਦੇ ਅੰਦਰ ਦੇਣੀ ਲਾਜ਼ਮੀ ਹੈ। ਨੁਕਸਾਨ ਦੀ ਜਾਣਕਾਰੀ ਕ੍ਰਿਸ਼ੀ ਰਕਸ਼ਕ ਪੋਰਟਲ Krishi Rakshak Portal ਜਾਂ ਹੈਲਪਲਾਈਨ ਨੰਬਰ 14447 ’ਤੇ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਕਿਸਾਨ ਆਪਣੇ ਜ਼ਿਲ੍ਹੇ ਵਿੱਚ ਕਾਰਜਸ਼ੀਲ ਬੀਮਾ ਕੰਪਨੀ, ਨੇੜਲੇ ਖੇਤੀ ਦਫ਼ਤਰ ਜਾਂ ਸੰਬੰਧਿਤ ਬੈਂਕ ਵਿੱਚ ਹਾਨੀ ਪ੍ਰਫਾਰਮਾ ਭਰ ਕੇ ਵੀ ਸੂਚਿਤ ਕਰ ਸਕਦੇ ਹਨ।

ਵਿਭਾਗ ਵੱਲੋਂ ਬੀਮਾ ਕੰਪਨੀਆਂ Insurance Companies  ਨੂੰ ਤੁਰੰਤ ਪ੍ਰਭਾਵ ਨਾਲ ਮੌਕੇ ’ਤੇ ਪਹੁੰਚ ਕੇ ਸਰਵੇ ਸ਼ੁਰੂ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ, ਤਾਂ ਜੋ ਪ੍ਰਭਾਵਿਤ ਕਿਸਾਨਾਂ ਨੂੰ ਸਮੇਂ ਸਿਰ ਬੀਮਾ ਕਲੇਮ ਦੀ ਰਕਮ ਮਿਲ ਸਕੇ ਅਤੇ ਉਨ੍ਹਾਂ ਨੂੰ ਰਾਹਤ ਪ੍ਰਦਾਨ ਕੀਤੀ ਜਾ ਸਕੇ।