Showing posts with label Harike Headworks. Show all posts
Showing posts with label Harike Headworks. Show all posts

Sunday, March 1, 2026

ਫਿਰੋਜ਼ਪੁਰ ਫੀਡਰ ਵਿੱਚ ਹਰੀ ਕੇ ਹੈਡਵਰਕਸ ਤੋਂ ਪਾਣੀ ਛੱਡਿਆ

  ਫਿਰੋਜ਼ਪੁਰ 1 ਮਾਰਚ

ਫਿਰੋਜ਼ਪੁਰ ਫੀਡਰ Firozpur Feeder Canal ਦੇ ਨਵੀਨੀਕਰਨ ਤੋਂ ਬਾਅਦ 1 ਮਾਰਚ ਦੀ ਸ਼ਾਮ ਨੂੰ ਹਰੀਕੇ ਹੈਡ ਵਰਕਸ Harike Headworks ਤੋਂ ਨਹਿਰ ਵਿੱਚ ਆਖਿਰਕਾਰ ਪਾਣੀ ਛੱਡ ਦਿੱਤਾ ਗਿਆ। ਭਾਰਤੀ ਕਿਸਾਨ ਯੂਨੀਅਨ BKU ਖੋਸਾ ਦੇ ਅਹੁਦੇਦਾਰ ਵੀ ਇਸ ਮੌਕੇ ਹੈਡਵਰਕਸ ਤੇ ਹਾਜ਼ਰ ਸਨ। ਇਸ ਮੌਕੇ ਜਲ ਸਰੋਤ ਵਿਭਾਗ Water Resources Department ਦੇ ਸਟਾਫ ਨੇ ਪੂਜਾ ਕਰਨ ਤੋਂ ਬਾਅਦ ਹੈਡਵਰਕਸ ਦੇ ਗੇਟ ਖੋਲਣੇ ਸ਼ੁਰੂ ਕੀਤੇ ਅਤੇ ਪਾਣੀ ਨਹਿਰ ਵਿੱਚ ਚੱਲਣਾ ਸ਼ੁਰੂ ਹੋ ਗਿਆ। ਹਾਲਾਂਕਿ ਇਸ ਨੂੰ ਆਉਣ ਵਾਲੇ ਕੁਝ ਘੰਟਿਆਂ ਵਿੱਚ ਪੂਰਾ ਕੀਤਾ ਜਾਵੇਗਾ ਅਤੇ ਦੋ ਦਿਨ ਬਾਅਦ ਅਬੋਹਰ ਖੇਤਰ ਵਿੱਚ ਪਾਣੀ ਦੇ ਪਹੁੰਚਣ ਦੀ ਸੰਭਾਵਨਾ ਹੈ ।

ਦਸਣਯੋਗ ਹੈ ਕਿ 180 ਕਰੋੜ ਰੁਪਏ ਦੇ ਖਰਚ ਨਾਲ ਫਿਰੋਜ਼ਪੁਰ ਫੀਡਰ ਨਹਿਰ Firozpur Feeder Canal ਦਾ ਨਵੀਨੀਕਰਨ ਕੀਤਾ ਗਿਆ ਹੈ ਅਤੇ ਇਸ ਦੀ ਸਮਰੱਥਾ ਵਿੱਚ 2700 ਕਿਊਸਿਕ ਦਾ ਵਾਧਾ ਕੀਤਾ ਗਿਆ ਹੈ। ਇਸ ਸਮਰੱਥਾ ਵਾਧੇ ਤੋਂ ਬਾਅਦ ਹੁਣ ਕਿਸਾਨਾਂ ਨੂੰ ਭਰਪੂਰ ਮਿਲੇਗਾ ਅਤੇ ਗਰਮੀ ਦੇ ਦਿਨਾਂ ਵਿੱਚ ਸਰਹੰਦ ਫੀਡਰ ਨਹਿਰ Sarhind Feeder Canal ਦੀਆਂ ਵਿਤਰਿਕਾਵਾਂ ਵਿੱਚ ਵਾਰਬੰਦੀ ਵੀ ਨਹੀਂ ਕਰਨੀ ਪਵੇਗੀ। ਇਸੇ ਨਹਿਰ ਵਿੱਚੋਂ ਹੀ ਰਾਜਸਥਾਨ ਦੀ ਗੰਗ ਕਨਾਲ Gang Canal ਨੂੰ ਵੀ ਪਾਣੀ ਜਾਵੇਗਾ। ਇਸ ਸਮੇਂ ਕਣਕ ਅਤੇ ਕਿੰਨੂ ਦੇ ਬਾਗਾਂ ਵਾਲੀ ਪਾਣੀ ਦੀ ਵੱਡੀ ਮੰਗ ਸੀ। ਇਸ ਨਹਿਰ ਦੇ ਨਵੀਨੀਕਰਨ ਤੋਂ ਬਾਅਦ ਇਸ ਦਾ ਉਦਘਾਟਨ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ Bhagwant Singh Mann ਨੇ ਖੁਦ ਪਹੁੰਚ ਕੇ ਕੀਤਾ ਸੀ।

ਹੁਣ ਨਹਿਰ ਵਿੱਚ ਪਾਣੀ ਦੀ ਸਪਲਾਈ ਸ਼ੁਰੂ ਹੋਣ ਨਾਲ ਕਿਸਾਨਾਂ ਦੇ ਚਿਹਰਿਆਂ ਤੇ ਰੌਣਕ ਆਈ ਹੈ ਅਤੇ ਇਹ ਪਾਣੀ ਖੇਤਾਂ ਵਿੱਚ ਪਹੁੰਚ ਕੇ ਅੰਨ ਉਤਪਾਦਨ ਦਾ ਕਾਰਕ ਬਣੇਗਾ।

Wednesday, February 25, 2026

Firozpur Feeder ਦੇ ਨਵੀਨੀਕਰਨ ਬਾਅਦ ਮੁੱਖ ਮੰਤਰੀ Bhagwant Mann ਵੱਲੋਂ ਉਦਘਾਟਨ, Sarhind Canal ਵਿਚ 2700 ਕਿਉਸਿਕ ਪਾਣੀ ਵਧੇਗਾ

 ਮੱਖੂ (ਫਿਰੋਜ਼ਪੁਰ) 25 ਫਰਵਰੀ 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ Bhagwant Singh Mann ਨੇ ਅੱਜ ਫਿਰੋਜ਼ਪੁਰ ਫੀਡਰ Firozpur Feeder Canal ਦੇ ਨਵੀਨੀਕਰਨ ਤੋਂ ਬਾਅਦ ਇਸਦਾ ਉਦਘਾਟਨ ਕੀਤਾ। ਇਸ Firozpur Feeder Canal ਦੇ ਨਵੀਨੀਕਰਨ ਤੋਂ ਬਾਅਦ ਇਸਦੀ ਸਮਰੱਥਾ ਵਿਚ 2678 ਕਿਉਸਿਕ ਦਾ ਵਾਧਾ ਹੋਇਆ ਹੈ। ਇਸ ਨਾਲ ਪੰਜਾਬ ਦੇ ਫਿਰੋਜ਼ਪੁਰ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ ਦੇ ਖੇਤਾਂ ਨੂੰ ਭਰਪੂਰ ਪਾਣੀ ਮਿਲੇਗਾ।

ਇਹ Firozpur Feeder Canal  ਨਹਿਰ 1952 ਵਿਚ ਬਣੀ ਸੀ ਅਤੇ ਇਸਦੀ ਖਸਤਾਹਾਲਤ ਕਾਰਨ ਇਹ ਪੁਰਾ ਪਾਣੀ ਨਹੀਂ ਸੀ ਦੇ ਰਹੀ ਜਿਸ ਕਾਰਨ ਪਾਣੀ ਦੀ ਘਾਟ ਤੋਂ ਕਿਸਾਨ ਪ੍ਰੇਸ਼ਾਨ ਸਨ। ਇਸ Firozpur Feeder Canal ਦੇ ਨਵੀਨੀਕਰਨ ਨਾਲ ਹੁਣ ਸਰਹਿੰਦ ਫੀਡਰ Sarhind Canal ਨਹਿਰ ਵਿਚ ਲਗਭਗ 2700 ਕਿਉਸਿਕ ਵੱਧ ਪਾਣੀ ਮਿਲੇਗਾ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਹੁਣ ਗਰਮੀਆਂ ਵਿਚ ਵਾਰਬੰਦੀ ਨਹੀਂ ਕਰਨੀ ਪੈਣੀ ਅਤੇ ਸਾਰੀਆਂ ਨਹਿਰਾਂ ਸਾਰਾ ਸਾਲ ਚੱਲਿਆਂ ਕਰਣਗੀਆਂ। ਇਸ ਵਿਚੋਂ ਹੀ ਰਾਜਸਥਾਨ ਦੀ ਬੀਕਾਨੇਰ ਨਹਿਰ Gang Canal ਨੂੰ ਵੀ ਪਾਣੀ ਜਾਂਦਾ ਹੈ।

ਇਸ ਨਹਿਰ ਨੂੰ ਇਸ ਤਰੀਕੇ ਨਾਲ ਬਣਾਇਆ ਗਿਆ ਹੈ ਕਿ ਇਸ Firozpur Feeder Canal ਨੂੰ ਪੱਕਾ ਕਰਨ ਤੋਂ ਬਾਅਦ ਵੀ ਇਸ ਵਿਚੋਂ ਧਰਤੀ ਹੇਠ ਪਾਣੀ ਦੀ ਰਿਚਾਰਜਿੰਗ Ground Water Recharging ਹੁੰਦੀ ਰਹੇ। ਇਸ ਲਈ ਹਰੇਕ 10 ਮੀਟਰ ਬਾਅਦ ਇਕ ਰਿਚਾਰਜਿੰਗ ਪੁਆਇੰਟ Ground Water Recharging Structure  ਬਣਾਇਆ ਗਿਆ ਹੈ। Firozpur Feeder Canal ਨਹਿਰ ਮੋਟੀ ਕੰਕਰੀਟ ਦੀ ਬਣਾਈ ਗਈ ਹੈ। ਇਸ ਮੌਕੇ ਮੁੱਖ ਮੰਤਰੀ ਨੇ ਦੱਸਿਆ ਕਿ ਇਸ ਨਾਲ ਕਿਸਾਨਾਂ ਨੂੰ ਭਰਪੂਰ ਪਾਣੀ ਮਿਲੇਗਾ ਅਤੇ ਖਾਸ ਕਰਕੇ ਅਬੋਹਰ ਦੇ ਕਿਨੂੰ ਦੇ ਬਾਗਾਂ Kinnow Orchards of Abohar ਤੱਕ ਵੀ ਪੂਰਾ ਪਾਣੀ ਪੁੱਜੇਗਾ। 

ਇਹ ਨਹਿਰ ਵਿਚੋਂ ਹੀ ਇਸਟਰਨਲ ਕੈਨਾਲ Easterner Canal ਨੂੰ ਮਿਲੇਗਾ ਅਤੇ ਇਸ ਵਿਚ ਪਾਕਿਸਤਾਨ Pakistan ਦੇ ਕਸੂਰ Kasur  ਤੋਂ ਆਊਣ ਵਾਲੇ ਕਾਲੇ ਪਾਣੀ ਤੋਂ ਵੀ ਮੁਕਤੀ ਮਿਲੇਗੀ। ਇਸਨੂੰ ਪਹਿਲਾਂ ਲੂਥਰ ਹੈਡ Loother Headworks  ਤੋਂ ਪਾਣੀ ਮਿਲਦਾ ਸੀ ਜਿੱਥੇ ਹਰੀਕੇ Harike Headworks ਤੋਂ ਹੁਸੈਨੀਵਾਲਾ Hussainiwala Headworks ਹੁੰਦੇ ਹੋਏ ਪਾਣੀ ਪਹੁੰਚਦਾ ਸੀ ਅਤੇ ਇਸੇ ਦੌਰਾਨ ਕਸੂਰ ਦੀ ਇੰਡਸਟਰੀ ਦਾ ਕਾਲਾ ਪਾਣੀ ਇਸ ਵਿਚ ਸ਼ਾਮਿਲ ਹੋ ਜਾਂਦਾ ਸੀ। ਪਰ ਹੁਣ ਇਸ ਨਹਿਰ ਨੁੰ ਮੱਲਾਂਵਾਲਾ ਹੈਡਵਰਕਸ Mallanwala Headworks ਤੋਂ ਪਾਣੀ ਮਿਲੇਗਾ। 

Tuesday, February 10, 2026

ਨਹਿਰ ਬੰਦੀ ਅਪਡੇਟ-ਕਦੋਂ ਆਵੇਗਾ ਸਰਹੰਦ ਫੀਡਰ ਵਿਚੋਂ ਨਿਕਲਦੀਆਂ ਨਹਿਰਾਂ ਵਿਚ ਪਾਣੀ

 ਫਿਰੋਜ਼ਪੁਰ, 10 ਫਰਵਰੀ

ਹਰੀਕੇ ਹੈਡ ਵਰਕਸ Harike Headworks ਤੋਂ ਨਿਕਲਣ ਵਾਲੀ ਫਿਰੋਜਪੁਰ ਫੀਡਰ ਨਹਿਰ Firozpur Feeder Canal ਦੇ ਚੱਲ ਰਹੇ ਨਵੀਨੀਕਰਨ ਦੇ ਕੰਮ ਦੇ ਮੱਦੇਨਜਰ ਮਾਲਵੇ ਦੇ ਵੱਡੇ ਇਲਾਕੇ ਵਿਚ ਨਹਿਰ ਬੰਦੀ Canal Closer  ਚੱਲ ਰਹੀ ਹੈ। ਇਸ ਕਾਰਨ ਫਿਰੋਜਪੁਰ ਫੀਡਰ Firozpur Feeder ਨਹਿਰ ਬੰਦ ਹੈ ਜੋ ਕਿ ਫਿਰੋਜ਼ਪੁਰ ਫੀਡਰ Firozpur Feeder ਵਿਚੋਂ ਨਿਕਲਦੀ ਹੈ ਅਤੇ ਇਸੇ ਸਰਹਿੰਦ ਫੀਡਰ Sarhind Feeder Canal ਨਹਿਰ ਵੱਲੋਂ ਫਿਰੋਜਪੁਰ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ Sri Muktsar Sahib ਤੇ ਫਾਜ਼ਿਲਕਾ Fazilka ਦੇ ਇਲਾਕੇ ਨੂੰ ਸਿੰਚਿਆ ਜਾਂਦਾ ਹੈ। ਪਰ ਇਹ ਨਹਿਰ ਕਈ ਦਿਨਾਂ Canal Closed ਤੋਂ ਬੰਦ ਹੈ। 

ਹੁਣ ਜਦ ਗਰਮੀ ਵੱਧਣ ਲੱਗੀ ਹੈ ਅਤੇ ਕਿਸਾਨਾਂ ਨੂੰ ਕਣਕ ਦੀ ਫਸਲ Wheat Crop Irrigation  ਲਈ ਪਾਣੀ ਦੀ ਜਰੂਰਤ ਪੈਣ ਲੱਗੀ ਹੈ ਅਤੇ ਕਿਨੂੰ ਦੇ ਬਾਗਾਂ Kinnow Orchard  ਨੂੰ ਵੀ ਪਾਣੀ ਦੀ ਜਰੂਰਤ ਹੈ ਤਾਂ ਅਜਿਹੇ ਵਿਚ ਨਹਿਰ ਵਿਚ ਕਿਸਾਨ ਪਾਣੀ ਦੀ ਉਡੀਕ ਕਰ ਰਹੇ ਹਨ।

ਵਿਭਾਗੀ ਸੂਤਰਾਂ ਨੇ ਦੱਸਿਆ ਹੈ ਕਿ ਫਿਰੋਜਪੁਰ ਫੀਡਰ Firozpur Feeder Canal ਨਹਿਰ ਦੇ ਨਵੀਨੀਕਰਨ ਦਾ ਕੰਮ ਪੂਰੀ ਰਫ਼ਤਾਰ ਨਾਲ ਚੱਲ ਰਿਹਾ ਹੈ ਤੇ ਵਿਭਾਗ ਦ੍ਰਿੜ ਸੰਕਲਪਿਤ ਹੈ ਕਿ ਕੰਮ ਤੈਅ ਸਮਾਂ ਹੱਦ ਵਿਚ ਪੂਰਾ ਕਰ ਲਿਆ ਜਾਵੇ। ਇਸ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ Bhagwant Singh Mann ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਕੰਮ ਤੈਅ ਸਮਾਂ ਹੱਦ ਵਿਚ ਪੂਰਾ ਕੀਤਾ ਜਾਵੇ ਅਤੇ ਕਿਸਾਨਾਂ ਨੂੰ ਉਸਤੋਂ ਬਾਅਦ ਪਾਣੀ ਦਿੱਤਾ ਜਾਵੇ ਕਿਉਂਕਿ ਸਰਕਾਰ ਨਹੀਂ ਚਾਹੁੰਦੀ ਕਿ ਕਿਸਾਨਾਂ ਨੂੰ ਪਾਣੀ ਲਈ ਜਿਆਦਾ  ਉਡੀਕ ਕਰਨੀ ਪਵੇ। ਜਿਕਰਯੋਗ ਹੈ ਕਿ ਇਸ ਸਰਕਾਰ ਦਾ ਹਮੇਸਾ ਹੀ ਉਪਰਾਲਾ ਰਿਹਾ ਹੈ ਕਿ ਟੇਲਾਂ ਤੱਕ ਕਿਸਾਨਾਂ Canal Water up to the Tail End of Canals  ਨੂੰ ਪੁਰਾ ਪਾਣੀ ਮਿਲੇ ਅਤੇ ਇਸੇ ਲਈ ਨਹਿਰਾਂ ਨੂੰ ਪੱਕਾ ਕਰਨ ਦੇ ਨਾਲ ਨਾਲ ਖਾਲੇ ਵੀ ਪੱਕੇ ਕੀਤੇ ਜਾ ਰਹੇ ਹਨ।

ਇਸ ਸਦੰਰਭ ਵਿਚ ਵਿਭਾਗੀ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ 25 ਫਰਵਰੀ 2026 ਨੂੰ ਨਹਿਰ ਵਿਚ ਪਾਣੀ ਲੈ ਲਿਆ ਜਾਵੇਗਾ ਅਤੇ ਉਸਤੋਂ ਬਾਅਦ ਫਿਰੋਜਪੁਰ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਤੇ ਫਾਜ਼ਿਲਕਾ ਇਲਾਕੇ ਦੀਆਂ ਨਹਿਰਾਂ ਵਿਚ ਪਾਣੀ ਆ ਜਾਵੇਗਾ। 

ਇਹ ਵੀ ਪੜ੍ਹੋ

ਨਰਮੇ ਨੂੰ ਗੁਲਾਬੀ ਸੁੰਡੀ ਤੋਂ ਬਚਾਉਣ ਲਈ ਅਗੇਤੇ ਪ੍ਰਬੰਧ

ਕਣਕ ਵਿਚ ਚੁਹਿਆਂ ਦੀ ਰੋਕਥਾਮ

ਕਿਸਾਨਾਂ ਲਈ ਸਰਕਾਰ ਖੋਲ੍ਹੇਗੀ ਨੀਲੇ ਸਟੋਰ

ਖੇਤੀਬਾੜੀ ਵਿਚ ਜਿਪਸਮ ਦੀ ਮਹੱਤਤਾ ਤੇ ਸਬਸਿਡੀ 

ਮੱਛੀ ਪਾਲਕਾਂ ਲਈ ਸਬਸਿਡੀ 

ਪੀਏਯੂ ਦੇ ਕਿਸਾਨ ਮੇਲੇ ਕਦੋਂ ਤੇ ਕਿੱਥੇ ਲੱਗਣਗੇ।

ਕਣਕ ਤੇ ਪੀਲੀ ਕੂੰਗੀ ਤੇ ਹੋਰ ਬਿਮਾਰੀਆਂ ਦੀ ਰੋਕਥਾਮ