ਨਵੀਂ ਦਿੱਲੀ, 1 ਮਾਰਚ
ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੇ ਰਾਸ਼ਟਰੀ ਕੁਦਰਤੀ ਖੇਤੀ ਮਿਸ਼ਨ National Mission on Natural Farming ਸਬੰਧੀ ਕੇਂਦਰ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਕਲਿਆਣ ਰਾਜ ਮੰਤਰੀ ਰਾਮ ਨਾਥ ਠਾਕੁਰ ਵੱਲੋਂ ਪਿਛਲੇ ਮਹੀਨੇ ਰਾਜ ਸਭਾ Raj Sabha ਵਿੱਚ ਦਿੱਤੇ ਅੰਕੜੇ ਪੰਜਾਬ Punjab ਅਤੇ ਹਰਿਆਣਾ Haryana ਦੇ ਕਿਸਾਨਾਂ ਲਈ ਅੱਖਾਂ ਖੋਲਣ ਵਾਲੇ ਹਨ। ਭਾਰਤ ਸਰਕਾਰ ਵੱਲੋਂ ਰਾਸ਼ਟਰੀ ਕੁਦਰਤੀ ਖੇਤੀ ਮਿਸ਼ਨ National Mission on Natural Farming ਦੇ ਤਹਿਤ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਦਾ ਰਜਿਸਟਰੇਸ਼ਨ ਕੀਤਾ ਜਾ ਰਿਹਾ ਹੈ Participatory Guarantee System (PGS)-INDIA NATURAL” for Certification of Natural Farming Produces ਅਤੇ ਉਨਾਂ ਨੂੰ ਇਸ ਸਬੰਧੀ ਬਕਾਇਦਾ ਸਰਟੀਫਿਕੇਸਨ ਕਰਵਾ ਕੇ ਦਿੱਤੀ ਜਾ ਰਹੀ ਹੈ ਜਿਸ ਦਾ ਦੋ ਸਾਲਾਂ ਦਾ ਖਰਚ 2100 ਰੁਪਏ ਪ੍ਰਤੀ ਹੈਕਟੇਅਰ ਹੈ ਪਰ ਇਸ National Mission on Natural Farming ਖੇਤਰ ਵਿੱਚ ਦੇਸ਼ ਦਾ ਅੰਨ ਭੰਡਾਰ ਭਰਨ ਵਾਲੇ ਪੰਜਾਬ ਅਤੇ ਹਰਿਆਣਾ ਵਰਗੇ ਰਾਜ ਪਿਛੜ ਰਹੇ ਹਨ , ਜਦਕਿ ਹੋਰ ਰਾਜ ਇਸ ਖੇਤਰ ਵਿੱਚ ਬਹੁਤ ਅੱਗੇ ਨਿਕਲ ਗਏ ਹਨ। ਇਹ ਪੰਜਾਬ ਹਰਿਆਣਾ ਦੇ ਕਿਸਾਨਾਂ ਲਈ ਇੱਕ ਚੁਣੌਤੀ ਵਾਂਗ ਹੈ ਕਿਉਂਕਿ ਭਵਿੱਖ ਵਿੱਚ ਹੁਣ ਕੁਦਰਤੀ ਤੌਰ ਤੇ ਉਗਾਏ ਗਏ ਭੋਜਨ ਪਦਾਰਥਾਂ ਦੀ ਮੰਗ ਵੱਧ ਰਹੀ ਹੈ ਅਤੇ ਅਜਿਹੇ ਵਿੱਚ ਆਪਣੇ ਕੁਦਰਤੀ ਸੋਮੇ ਜਮੀਨ ਅਤੇ ਪਾਣੀ ਨੂੰ ਪ੍ਰਦੂਸ਼ਿਤ ਕਰਕੇ ਪੈਦਾ ਕੀਤੇ ਅਨਾਜ ਨੂੰ ਵੇਚਣ ਵਿੱਚ ਕਿਸਾਨਾਂ ਨੂੰ ਦਿੱਕਤਾਂ ਆ ਸਕਦੀਆਂ ਹਨ ।
ਇਸ National Mission on Natural Farming ਯੋਜਨਾ ਤਹਿਤ ਹਰਿਆਣਾ ਵਿੱਚ ਸਿਰਫ 210 ਕਿਸਾਨਾਂ ਨੇ 138 ਹੈਕਟੇਅਰ ਰਕਬਾ ਹੀ ਕੁਦਰਤੀ ਖੇਤੀ ਹੇਠ ਲਿਆਉਣ ਲਈ ਰਜਿਸਟਰਡ ਕਰਵਾਇਆ ਹੈ ਅਤੇ ਕਿਸੇ ਨੂੰ ਵੀ ਹਾਲੇ ਤੱਕ ਕੁਦਰਤੀ ਖੇਤੀ ਦਾ ਸਰਟੀਫਿਕੇਟ ਨਹੀਂ ਮਿਲਿਆ ਜਦਕਿ ਪੰਜਾਬ ਵਿੱਚ ਇਸ National Mission on Natural Farming ਯੋਜਨਾ ਤਹਿਤ 1339 ਕਿਸਾਨਾਂ ਨੇ 939 ਹਕਟੇਅਰ ਵਿੱਚ ਕੁਦਰਤੀ ਖੇਤੀ ਸਬੰਧੀ ਰਜਿਸਟਰੇਸ਼ਨ ਤਾਂ ਕਰਵਾਇਆ ਹੈ ਪਰ ਕਿਸੇ ਨੂੰ ਵੀ ਸਰਟੀਫਿਕੇਟ ਹਾਲੇ ਨਹੀਂ ਮਿਲਿਆ ਹੈ ਜਦ ਕਿ ਕਈ ਹੋਰ ਰਾਜਾਂ ਦੀ ਗੱਲ ਕਰੀਏ ਜਿਵੇਂ ਸਾਡੇ ਗੁਆਂਢੀ ਸੂਬੇ ਹਿਮਾਚਲ ਵਿੱਚ 49357 ਕਿਸਾਨਾਂ ਨੇ 18641 ਹੈਕਟੇਅਰ ਰਕਬੇ ਵਿੱਚ ਕੁਦਰਤੀ ਖੇਤੀ ਕਰਨ ਸਬੰਧੀ ਰਜਿਸਟਰੇਸ਼ਨ ਕਰਵਾਈ ਹੈ ਅਤੇ ਇੱਥੇ ਹੁਣ ਤੱਕ 7447 ਲੋਕਾਂ ਨੂੰ ਕੁਦਰਤੀ ਖੇਤੀ ਦਾ ਪ੍ਰਮਾਣ ਪੱਤਰ ਵੀ ਮਿਲ ਚੁੱਕਾ ਹੈ।
ਇਸੇ ਤਰ੍ਹਾਂ ਛਤਿਸ਼ਗੜ ਵਰਗੇ ਰਾਜ ਵਿੱਚ ਵੀ 56 ਹਜਾਰ ਕਿਸਾਨਾਂ ਨੇ ਇਸ National Mission on Natural Farming ਯੋਜਨਾ ਤਹਿਤ ਰਜਿਸਟਰੇਸ਼ਨ ਕਰਵਾਈ ਹੈ ਅਤੇ 40083 ਕਿਸਾਨਾਂ ਨੂੰ ਸਰਟੀਫਿਕੇਟ ਜਾਰੀ ਹੋ ਗਏ ਹਨ। ਗੁਜਰਾਤ ਰਾਜ ਵਿੱਚ 41650 ਕਿਸਾਨਾਂ ਨੇ ਇਸ National Mission on Natural Farming ਸਕੀਮ ਤਹਿਤ ਰਜਿਸਟਰੇਸ਼ਨ ਕਰਵਾਈ ਹੈ । ਮਹਾਰਾਸ਼ਟਰ ਇਸ National Mission on Natural Farming ਸਕੀਮ ਵਿੱਚ ਸਭ ਤੋਂ ਅੱਗੇ ਹੈ ਅਤੇ ਉੱਥੇ 2,54,971 ਕਿਸਾਨਾਂ ਨੇ 147012 ਹੈਕਟੇਅਰ ਰਕਬੇ ਵਿੱਚ ਕੁਦਰਤੀ ਖੇਤੀ ਲਈ ਰਜਿਸਟਰੇਸ਼ਨ ਕਰਵਾਈ ਹੈ ਅਤੇ ਹੁਣ ਤੱਕ 2,20353 ਕਿਸਾਨਾਂ ਨੂੰ ਸਰਟੀਫਿਕੇਟ ਵੀ ਮਿਲ ਗਿਆ ਹੈ ਕਿ ਉਹ ਕੁਦਰਤੀ ਖੇਤੀ ਕਰ ਰਹੇ ਹਨ ਤੇਲੰਗਾਨਾ ਰਾਜ ਵਿੱਚ 452276 ਕਿਸਾਨਾਂ ਨੇ ਇਸ National Mission on Natural Farming ਸਕੀਮ ਤਹਿਤ ਰਜਿਸਟਰੇਸ਼ਨ ਕਰਵਾਈ ਹੈ। ਰਾਜਸਥਾਨ ਵਿੱਚ ਵੀ ਇਸ National Mission on Natural Farming ਯੋਜਨਾ ਤਹਿਤ 21,340 ਕਿਸਾਨਾਂ ਨੇ ਹੁਣ ਤੱਕ ਰਜਿਸਟਰੇਸ਼ਨ ਕਰਵਾਈ ਹੈ।
ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਜੋ ਖੇਤੀ ਵਿੱਚ ਮੰਨੇ ਹੋਏ ਹਨ ਕੁਦਰਤੀ ਖੇਤੀ ਵਿੱਚ ਪਿਛੜ ਰਹੇ ਹਨ। ਜੇਕਰ ਇਸ ਸਬੰਧੀ ਮਿਲ ਰਹੀ ਕੇਂਦਰੀ ਮਦਦ ਦੀ ਗੱਲ ਕਰੀਏ ਤਾਂ ਪੰਜਾਬ ਨੂੰ ਇਸ National Mission on Natural Farming ਸਕੀਮ ਤਹਿਤ 168.54 ਲੱਖ ਅਤੇ ਹਰਿਆਣਾ ਨੂੰ 472.65 ਲੱਖ ਰੁਪਏ ਇਸ ਸਾਲ ਮਿਲੇ ਹਨ ਜਦਕਿ ਹਿਮਾਚਲ ਪ੍ਰਦੇਸ਼ ਨੂੰ 3420.68 ਲੱਖ ਛੱਤੀਸਗੜ੍ਹ ਨੂੰ 1245.45 ਲੱਖ , ਗੁਜਰਾਤ ਨੂੰ 3272.06 ਲੱਖ ਅਤੇ ਮਹਾਰਾਸ਼ਟਰ ਨੂੰ 4836 ਲੱਖ ਰੁਪਏ ਮਿਲ ਚੁੱਕੇ ਹਨ। ਪੰਜਾਬ ਹਰਿਆਣਾ ਦੇ ਕਿਸਾਨਾਂ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ।