Showing posts with label Wheat Procurment. Show all posts
Showing posts with label Wheat Procurment. Show all posts

Sunday, April 5, 2026

ਵਿਧਾਇਕ ਰੰਧਾਵਾ ਵੱਲੋਂ ਡੇਰਾਬੱਸੀ ਹਲਕੇ ਦੀਆਂ ਮੰਡੀਆਂ ਦਾ ਦੌਰਾ

ਧਨੌਨੀ, ਅਮਲਾਲਾ, ਲਾਲੜੂ, ਜੜੌਤ, ਤਸਿੰਬਲੀ, ਸਮਗੋਲੀ ਦੀਆਂ ਅਨਾਜ ਮੰਡੀ ਵਿੱਚ ਕਣਕ ਦੀ ਖਰੀਦ ਸ਼ੁਰੂ ਕਰਵਾਈ

ਡੇਰਾਬੱਸੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 5 ਮਾਰਚ:

ਹਲਕਾ ਵਿਧਾਇਕ Kuljit Singh Randhawa ਨੇ ਧਨੌਨੀ, ਅਮਲਾਲਾ, ਲਾਲੜੂ, ਜੜੌਤ, ਤਸਿੰਬਲੀ, ਸਮਗੋਲੀ ਦੀਆਂ Grain Markets ਵਿੱਚ ਕਣਕ ਦੀ ਖਰੀਦ ਸ਼ੁਰੂ Wheat Procurment ਕਰਵਾਈ। ਉਨ੍ਹਾਂ ਨੇ ਕਣਕ ਲੈ ਕੇ ਆਏ ਕਿਸਾਨ ਦਾ ਸਿਰੋਪਾ ਪਾ ਕੇ ਸਨਮਾਨ ਕੀਤਾ ਗਿਆ ਅਤੇ ਮੂੰਹ ਮਿੱਠਾ ਕਰਵਾ ਕੇ ਖਰੀਦ ਪ੍ਰਕਿਰਿਆ ਦੀ ਸ਼ੁਭ ਸ਼ੁਰੂਆਤ ਕੀਤੀ ਗਈ।

ਉਨ੍ਹਾਂ ਨੇ ਧਨੌਨੀ ਮੰਡੀ ਵਿੱਚ ਕਿਸਾਨ ਮੇਜਰ ਸਿੰਘ (ਪਿੰਡ ਪਰਾਗਪੁਰ ਦੀ ਐਮ.ਐਮ. ਟ੍ਰੇਡਰਜ਼ ਅਤੇ ਕਿਸਾਨ ਰਾਜਬੀਰ ਸਿੰਘ ਪੁੱਤਰ ਅਮਰ ਸਿੰਘ ਦੀ ਜਗਨ ਨਾਥ ਪਵਨ ਕੁਮਾਰ (ਜੇ.ਐਨ.ਪੀ.ਕੇ.) ਵਿਖੇ ਭਾਅ ਲਗਵਾ ਕੇ ਖਰੀਦ Wheat Procurment  ਸ਼ੁਰੂ ਕਰਵਾਈ।

ਅਮਲਾਲਾ ਮੰਡੀ ਵਿਖੇ ਕਿਸਾਨ ਸਰਬਜੀਤ ਸਿੰਘ ਪੁੱਤਰ ਸੱਜਣ ਸਿੰਘ ਦੀ ਐਨ.ਐਨ. ਐਂਟਰਪ੍ਰਾਈਜ਼ਜ਼ ਵਿਖੇ, ਲਾਲੜੂ ਮੰਡੀ ਵਿਖੇ ਕਿਸਾਨ ਨਵਿੰਦਰ ਕੁਮਾਰ ਦੀ ਜੂਮਾ ਰਾਮ ਭਗਵਾਨ ਦਾਸ ਦੀ ਦੁਕਾਨ ਤੇ, ਜੜੌਤ ਮੰਡੀ ਵਿਖੇ ਕਿਸਾਨ ਗੁਰਲਾਲ ਸਿੰਘ ਪੁੱਤਰ ਬਨਾਰਸੀ ਦਾਸ ਦੀ ਕਰਨ ਐਂਟਰਪ੍ਰਾਈਜ਼ਜ਼ ਵਿਖੇ, ਤਸਿੰਬਲੀ ਮੰਡੀ ਵਿਖੇ ਕਿਸਾਨ ਬਲਜੀਤ ਸਿੰਘ ਪੁੱਤਰ ਸੰਤ ਸਿੰਘ ਦੀ ਆੜ੍ਹਤੀ ਰਘੁਨਾਥ ਦਾਸ ਸੋਹਣ ਲਾਲ ਅਤੇ ਸਮਗੌਲੀ ਮੰਡੀ ਵਿਖੇ ਕਿਸਾਨ ਜੈ ਸਿੰਘ ਪੁੱਤਰ ਛੱਜੂ ਸਿੰਘ ਦੀ ਆੜ੍ਹਤੀ ਮੰਗਲਾ ਟਰੇਡਿੰਗ ਕੰਪਨੀ ਦੀ ਦੁਕਾਨ ਤੇ ਖਰੀਦ Wheat Procurment  ਦੀ ਸ਼ੁਰੂਆਤ ਕਰਵਾਈ।

ਇਸ ਦੌਰਾਨ ਮਨੁੱਖਤਾ ਦੇ ਨਾਤੇ ਦੁੱਖ ਸਾਂਝਾ ਕਰਦੇ ਹੋਏ ਪਿੰਡ ਅੰਤਾਲਾ ਦੀ ਸੁਮਨ ਰਾਣੀ ਨੂੰ, ਜਿਨ੍ਹਾਂ ਦੇ ਪਤੀ ਸੁਖਬੀਰ ਸਿੰਘ ਦੀ ਸੱਪ ਦੇ ਡੰਗਣ ਨਾਲ ਤੇ ਪਿੰਡ ਭੂਖੜੀ ਦੀ ਰਜਨੀ ਦੇਵੀ ਨੂੰ, ਜਿਨ੍ਹਾਂ ਦੇ ਪਤੀ ਰਣਧੀਰ ਸਿੰਘ ਦੀ ਖੇਤ ਵਿੱਚ ਕਰੰਟ ਲੱਗਣ ਕਾਰਨ ਮੌਤ ਹੋਈ, ਨੂੰ 2-2 ਲੱਖ ਰੁਪਏ ਦੀ ਆਰਥਿਕ ਸਹਾਇਤਾ ਵੀ ਪ੍ਰਦਾਨ ਕੀਤੀ ਗਈ।

ਇਸ ਮੌਕੇ ਐਸ.ਡੀ.ਐਮ ਡੇਰਾਬੱਸੀ, ਚੇਅਰਮੈਨ ਮਾਰਕਿਟ ਕਮੇਟੀ, ਮੰਡੀ ਸੈਕਟਰੀ, ਕਿਸਾਨ ਵਿੰਗ ਦੇ ਅਹੁਦੇਦਾਰ, ਨਗਰ ਕੌਂਸਲ ਪ੍ਰਧਾਨ, ਪਿੰਡਾਂ ਦੇ ਪੰਚ-ਸਰਪੰਚ, ਬਲਾਕ ਸੰਮਤੀ ਮੈਂਬਰ, ਆੜ੍ਹਤੀ ਸਾਹਿਬਾਨ ਅਤੇ ਹੋਰ ਸਾਥੀ ਹਾਜ਼ਰ ਰਹੇ।