1982 ਦੇ ਸਮੇਂ ਬਣੇ ਖਾਲਿਆਂ ਨੂੰ ਮੁੜ ਬਹਾਲ ਕਰਨ ਤੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਫਾਜ਼ਿਲਕਾ ਵਿਧਾਇਕ ਸਵਨਾ ਦਾ ਕੀਤਾ ਧੰਨਵਾਦ।
All about Agriculture, Horticulture and Animal Husbandry and Information about Govt schemes for Farmers
Tuesday, April 21, 2026
ਹਲਕਾ ਫਾਜ਼ਿਲਕਾ ਵਿੱਚ 50 ਕਰੋੜ ਦੀ ਲਾਗਤ ਨਾਲ ਬਣ ਰਹੇ ਹਨ ਨਹਿਰੀ ਖਾਲੇ
Tuesday, February 3, 2026
ਪੀਲੀ ਕੂੰਗੀ Yellow Rust ਤੋਂ ਬਚਾਅ ਲਈ ਕਣਕ ਦੀ ਫ਼ਸਲ ਦਾ ਨਿਰੀਖਣ ਕਰੋ
ਫਾਜ਼ਿਲਕਾ, 4 ਫਰਵਰੀ : ਮੁੱਖ ਖੇਤੀਬਾੜੀ ਅਫ਼ਸਰ ਫਾਜ਼ਿਲਕਾ ਸ੍ਰੀਮਤੀ ਹਰਪ੍ਰੀਤ ਪਾਲ ਕੌਰ ਜੀ ਨੇ ਜ਼ਿਲ੍ਹੇ ਅਤੇ ਸੂਬੇ
![]() |
| ਮੁੱਖ ਖੇਤੀਬਾੜੀ ਅਫ਼ਸਰ ਫਾਜ਼ਿਲਕਾ ਸ੍ਰੀਮਤੀ ਹਰਪ੍ਰੀਤ ਪਾਲ ਕੌਰ |
ਉਨ੍ਹਾਂ ਦੱਸਿਆ ਕਿ ਕਣਕ ਦੀ ਪੀਲੀ ਕੁੰਗੀ (Yellow Rust) ਦੇ ਲੱਛਣਾਂ ਵਿੱਚ ਪੱਤਿਆਂ ਉੱਤੇ ਲੰਮੀ ਰੇਖਾ (stripe) ਵਿੱਚ ਸੰਤਰੀ-ਪੀਲੇ ਰੰਗ ਦੇ ਪਾਊਡਰ ਵਰਗੇ ਧੱਬੇ ਬਣ ਜਾਂਦੇ ਹਨ। ਇਹ ਧੱਬੇ ਛੂਹਣ 'ਤੇ ਉਂਗਲਾਂ 'ਤੇ ਪੀਲਾ ਰੰਗ ਛੱਡਦੇ ਹਨ, ਜੋ ਕਿ ਬਿਮਾਰੀ ਦੀ ਮੁੱਖ ਪਛਾਣ ਹੈ। ਠੰਢੇ ਅਤੇ ਨਮੀ ਵਾਲੇ ਮੌਸਮ ਵਿੱਚ ਇਹ Yellow Rust in Wheat Crop ਕਣਕ ਦੇ ਖੇਤਾਂ ਵਿੱਚ ਤੇਜ਼ੀ ਨਾਲ ਫੈਲਦੀ ਹੈ। ਜੇ ਸਮੇਂ ਸਿਰ ਇਸ ਬਿਮਾਰੀ ’ਤੇ ਕਾਬੂ ਨਾ ਪਾਇਆ ਜਾਵੇ ਤਾਂ ਇਹ ਫ਼ਸਲ ਦੀ ਪੈਦਾਵਾਰ ਅਤੇ ਗੁਣਵੱਤਾ ਦੋਵਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ।
ਨਿਗਰਾਨੀ (Surveillance): ਮੁੱਖ ਖੇਤੀਬਾੜੀ ਅਫ਼ਸਰ ਜੀ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੀ ਕਣਕ ਦੀ ਫ਼ਸਲ ਦੀ ਨਿਯਮਿਤ ਜਾਂਚ ਕਰਨ ਖਾਸ ਤੌਰ 'ਤੇ ਜਨਵਰੀ-ਫਰਵਰੀ ਵਿੱਚ।
ਕਿਸਮਾਂ (Varieties): PBW 725, Unnat PBW 550, PBW Zinc 2, ਅਤੇ PBW 752 ਵਰਗੀਆਂ ਰੋਧਕ ਕਿਸਮਾਂ ਦੀ ਚੋਣ ਕੀਤੀ ਜਾਵੇ।
ਛਿੜਕਾਅ (Spray): ਜਿਵੇਂ ਹੀ ਪੀਲੀ ਕੂੰਗੀ Yellow Rust in Wheat Crop ਦੇ ਲੱਛਣ ਨਜ਼ਰ ਆਉਣ, ਤੁਰੰਤ ਸਿਫ਼ਾਰਸ਼ੀ ਫ਼ਫੂੰਦਨਾਸ਼ਕ ਦਵਾਈਆਂ ਦਾ ਛਿੜਕਾਅ ਕੀਤਾ ਜਾਵੇ। ਪੀਲੀ ਕੁੰਗੀ Yellow Rust in Wheat ਦਿਖਾਈ ਦਿੰਦੇ ਹੀ Tilt 25 EC (Propiconazole) 200 ml ਪ੍ਰਤੀ ਏਕੜ ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਛਿੜਕਾਅ ਕਰੋ। ਜਾਂ ਬਿਮਾਰੀ ਨਜ਼ਰ ਆਉਣ ਤੇ 300 ਗ੍ਰਾਮ ਤਾਕਤ 75 ਡਬਲਯੂ ਪੀ (ਕੈਪਤਾਨ + ਹੈਕਸਾਕੋਨਾਜੋਲ) ਜਾਂ 200 ਗ੍ਰਾਮ ਕੈਵੀਅਟ 25 ਡਬਲਯੂ ਜੀ (ਟੈਬੂਕੋਨਾਜ਼ੋਲ) ਜਾਂ 200 ਮਿਲੀਲੀਟਰ ਉਪੇਰਾ 18.3 ਐਸ ਈ ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਪਤੀ ਏਕੜ ਛਿੜਕਾਅ ਕਰੋ।
ਸਾਵਧਾਨੀ (Caution): ਛਿੜਕਾਅ ਲਈ Hollow Cone Nozzle ਦੀ ਵਰਤੋਂ ਕਰੋ।
ਉਨ੍ਹਾਂ ਨੇ ਇਹ ਵੀ ਅਪੀਲ ਕੀਤੀ ਕਿ ਕਿਸਾਨ ਬੇਲੋੜੀ ਦਵਾਈਆਂ ਦੇ ਛਿੜਕਾਅ ਤੋਂ ਬਚਣ ਅਤੇ ਸਿਰਫ਼ ਖੇਤੀਬਾੜੀ ਵਿਭਾਗ ਵੱਲੋਂ ਸਿਫ਼ਾਰਸ਼ ਕੀਤੀਆਂ ਦਵਾਈਆਂ ਹੀ ਵਰਤਣ। ਕਿਸੇ ਵੀ ਕਿਸਮ ਦੀ ਜਾਣਕਾਰੀ ਜਾਂ ਤਕਨੀਕੀ ਸਹਾਇਤਾ ਲਈ ਕਿਸਾਨ ਆਪਣੇ ਨਜ਼ਦੀਕੀ ਬਲਾਕ ਖੇਤੀਬਾੜੀ ਦਫ਼ਤਰ ਜਾਂ ਖੇਤੀਬਾੜੀ ਅਧਿਕਾਰੀਆਂ ਨਾਲ ਸੰਪਰਕ ਕਰ ਸਕਦੇ ਹਨ।
ਇਹ ਵੀ ਪੜ੍ਹੋ। ਪੜ੍ਹਨ ਲਈ ਹੇਠਲੀ ਲਾਇਨ ਤੇ ਕਲਿੱਕ ਕਰੋ।
Sunday, February 1, 2026
ਫਾਜ਼ਿਲਕਾ ਜ਼ਿਲ੍ਹੇ ਵਿਚ ਲਾਗੂ ਹੋਣ ਜਾ ਰਹੀ ਹੈ ਨਵੀਂ ਖੇਤੀਬਾੜੀ ਸਕੀਮ
ਧਨ-ਧਾਣਿਆ ਕ੍ਰਿਸ਼ੀ ਯੋਜਨਾ Pradhan Mantri Dhan Dhanya Krishi Yojna ਦੇ ਪ੍ਰਭਾਵਸ਼ਾਲੀ ਲਾਗੂ ਹੋਣ ਲਈ ਅਹਿਮ ਮੀਟਿੰਗ ਦਾ ਆਯੋਜਨ
ਫਾਜ਼ਿਲਕਾ 2 ਫਰਵਰੀ
Fazilka ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰਧਾਨ ਮੰਤਰੀ ਧਨ-ਧਾਣਿਆ ਕ੍ਰਿਸ਼ੀ ਯੋਜਨਾ Pradhan Mantri Dhan Dhanya Krishi Yojna ਦੇ ਪ੍ਰਭਾਵਸ਼ਾਲੀ ਲਾਗੂ ਹੋਣ ਲਈ ਅੱਜ ਇੱਕ ਅਹਿਮ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਹ ਮੀਟਿੰਗ Fazilka ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੁਭਾਸ਼ ਚੰਦਰ ਦੀ ਅਗਵਾਈ ਹੇਠ ਹੋਈ । ਇਸ ਦੌਰਾਨ ਮੁੱਖ ਖੇਤੀਬਾੜੀ ਅਫਸਰ ਫਾਜਿਲਕਾ ਸ੍ਰੀਮਤੀ ਹਰਪ੍ਰੀਤ ਪਾਲ ਕੌਰ ਅਤੇ ਖੇਤੀਬਾੜੀ ਅਫਸਰ ਸ੍ਰੀਮਤੀ ਮਮਤਾ ਲੂਣਾ ਸਮੇਤ ਯੋਜਨਾ ਨਾਲ ਸੰਬੰਧਿਤ ਸਾਰੇ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਰਹੇ। ਇਸ ਮੌਕੇ ਪ੍ਰਧਾਨ ਮੰਤਰੀ ਧਨ-ਧਾਣਿਆ ਯੋਜਨਾ Pradhan Mantri Dhan Dhanya Krishi Yojna ਦੇ ਟੀਚਿਆਂ, ਪ੍ਰਗਤੀ ਅਤੇ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ।
ਬੈਠਕ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਸਾਰੇ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਨ ਅਤੇ Pradhan Mantri Dhan Dhanya Krishi Yojna ਯੋਜਨਾ ਦੇ ਲਾਭ ਅਸਲ ਲਾਭਪਾਤਰੀਆਂ ਤੱਕ ਪਹੁੰਚਾਉਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ। ਉਹਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਧਨ-ਧਾਣਿਆ ਕ੍ਰਿਸ਼ੀ ਯੋਜਨਾ Pradhan Mantri Dhan Dhanya Krishi Yojnaਜੋ ਕਿ ਪਿਛਲੇ ਸਾਲ ਲਾਂਚ ਕੀਤੀ ਗਈ ਸੀ, ਦੇਸ਼ ਵਿੱਚ ਖੇਤੀਬਾੜੀ ਅਤੇ ਕਿਸਾਨਾਂ ਦੇ ਜੀਵਨ ਨੂੰ ਉਚਾ ਚੁੱਕਣ ਲਈ ਇੱਕ ਬਹੁਤ ਮਹੱਤਵਪੂਰਨ ਪਹਿਲਕਦਮੀ ਹੈ। ਇਸ ਦਾ ਮੁੱਖ ਉਦੇਸ਼ ਘੱਟ ਉਤਪਾਦਕਤਾ ਵਾਲੇ 100 ਜ਼ਿਲ੍ਹਿਆਂ ਵਿੱਚ ਖੇਤੀਬਾੜੀ ਨੂੰ ਆਧੁਨਿਕ, ਟਿਕਾਊ ਅਤੇ ਲਾਭਦਾਇਕ ਬਣਾਉਣਾ ਹੈ। ਇਸ ਅਨੁਸਾਰ ਯੋਜਨਾ ਦਾ ਮੁੱਖ ਟੀਚਾ ਛੋਟੇ ਅਤੇ ਸੀਮਾਂਤ ਕਿਸਾਨਾਂ ਦੀ ਆਮਦਨ ਵਧਾਉਣਾ ਹੈ, ਜੋ ਆਪਣੀ ਖੇਤੀ ਉਪਜ ਨੂੰ ਵਧਾ ਕੇ ਅਤੇ ਲਾਗਤਾਂ ਨੂੰ ਘਟਾ ਕੇ ਕੀਤਾ ਜਾਵੇਗਾ।
ਮੀਟਿੰਗ ਦੇ ਅੰਤ ਵਿੱਚ ਸਾਰੇ ਸੰਬੰਧਿਤ ਵਿਭਾਗਾਂ ਨੂੰ ਆਪਣੀ-ਆਪਣੀ ਕਾਰਵਾਈ ਯੋਜਨਾ ਤਿਆਰ ਕਰਕੇ ਜਲਦ ਜਮ੍ਹਾਂ ਕਰਵਾਉਣ ਲਈ ਆਦੇਸ਼ ਦਿੱਤੇ ਗਏ ਤਾਂ ਜੋ ਯੋਜਨਾ ਨੂੰ ਸਮੇਂ-ਸਿਰ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾ ਸਕੇ।

