ਹੁਸ਼ਿਆਰਪੁਰ, 11 ਅਪ੍ਰੈਲ :
All about Agriculture, Horticulture and Animal Husbandry and Information about Govt schemes for Farmers
Saturday, April 11, 2026
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਸਾਉਣੀ ਦੀਆਂ ਫਸਲਾਂ ਸਬੰਧੀ Hoshiarpur ਵਿਚ ਲਾਇਆ District Level Farmer Training Camp
Friday, April 3, 2026
PM KISAN ਅਤੇ Agristack Farmer Registry ਸਬੰਧੀ ਖੇਤੀਬਾੜੀ ਵਿਭਾਗ ਵੱਲੋਂ ਮਹੱਤਵਪੂਰਨ ਜਾਣਕਾਰੀ
ਕਿਸਾਨਾਂ ਨੂੰ ਜਲਦ ਤੋਂ ਜਲਦ ਆਪਣੀ Farmer IDs ਣਵਾਉਣ ਦੀ ਅਪੀਲ
ਫਾਜ਼ਿਲਕਾ 03 ਅਪ੍ਰੈਲ 2026
ਜ਼ਿਲਾ ਮੁੱਖ ਖੇਤੀਬਾੜੀ ਅਫ਼ਸਰ Fazilka ਡਾ. ਹਰਪ੍ਰੀਤਪਾਲ ਕੌਰ Dr Harpreet Pal Kaur ਨੇ ਦੱਸਿਆ ਕਿ ਐਗ੍ਰੀਸਟੈਕ ਫਾਰਮਰ ਰਜਿਸਟਰੀ Agrictack Farmer Registry ਤਹਿਤ ਕਿਸਾਨ ਆਈ.ਡੀ. Farmer ID ਤਿਆਰ ਕਰਨ ਦੀ ਪ੍ਰਕਿਰਿਆ ਇਸ ਸਮੇਂ ਜ਼ਿਲ੍ਹੇ ਵਿੱਚ ਚੱਲ ਰਹੀ ਹੈ।
ਸਮੂਹ ਕਿਸਾਨ ਵੀਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਹੁਣ ਤੋਂ ਬਾਅਦ ਪ੍ਰਧਾਨ ਮੰਤਰੀ ਕਿਸਾਨ ਸਮਾਨ ਨਿਧੀ (PM KISAN) ਯੋਜਨਾ ਦਾ ਲਾਭ ਲੈਣ ਲਈ ਫਾਰਮਰ ਆਈ.ਡੀ. Farmer ID ਦਾ ਪੀ.ਐਮ-ਕਿਸਾਨ ਡਾਟਾਬੇਸ PM KISAN Database Seeding ਨਾਲ ਸੀਡਿੰਗ ਕਰਨਾ ਲਾਜ਼ਮੀ ਹੋਵੇਗਾ। ਸਿਰਫ ਉਹੀ ਕਿਸਾਨ ਯੋਜਨਾ ਦਾ ਲਾਭ ਪ੍ਰਾਪਤ ਕਰ ਸਕਣਗੇ ਜਿਨ੍ਹਾਂ ਦੀ ਫਾਰਮਰ ਆਈ.ਡੀ. ਤਿਆਰ ਹੋ ਚੁੱਕੀ ਹੋਵੇਗੀ ਅਤੇ ਉਹ ਪੀ.ਐਮ -ਕਿਸਾਨ ਡਾਟਾਬੇਸ ਨਾਲ ਜੋੜੀ ਹੋਵੇਗੀ।
ਫਾਰਮਰ ਆਈ.ਡੀ. ਬਣਾਉਣ ਦਾ ਕੰਮ ਕਾਮਨ ਸਰਵਿਸ ਸੈਂਟਰਾਂ (CSC) ਰਾਹੀਂ ਕੀਤਾ ਜਾ ਰਿਹਾ ਹੈ। ਪਿੰਡ ਪੱਧਰ 'ਤੇ ਇਹ ਕੰਮ ਵਿਲੇਜ ਲੈਵਲ ਇੰਟਰਪ੍ਰਿਨਿਊਰ (VLE) ਵੱਲੋਂ ਕੀਤਾ ਜਾ ਰਿਹਾ ਹੈ। ਕਿਸਾਨ ਆਪਣੇ ਨੇੜਲੇ ਕਾਮਨ ਸਰਵਿਸ ਸੈਂਟਰ 'ਤੇ ਜਾ ਕੇ ਜ਼ਰੂਰੀ ਦਸਤਾਵੇਜ਼ਾਂ, ਅਧਾਰ ਕਾਰਡ, ਜਮ੍ਹਾਂਬੰਦੀ, ਅਤੇ ਰਜਿਸਟਰਡ ਮੋਬਾਇਲ ਨੰਬਰ ਨਾਲ ਆਪਣੀ ਫਾਰਮਰ ਆਈ.ਡੀ. ਬਣਵਾ ਸਕਦੇ ਹਨ।
ਮੁੱਖ ਖੇਤੀਬਾੜੀ ਅਫਸਰ ਡਾ ਹਰਪ੍ਰੀਤਪਾਲ ਕੌਰ ਨੇ ਜਿਲ੍ਹੇ ਦੇ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਲਦੀ ਤੋਂ ਜਲਦੀ ਆਪਣੀ Farmer ID ਬਣਵਾ ਲੈਣ ਤਾਂ ਜੋ ਭਵਿੱਖ ਵਿੱਚ ਕਿਸੇ ਵੀ ਸਰਕਾਰੀ ਯੋਜਨਾ, ਖਾਸ ਕਰਕੇ ਪੀ.ਐਮ-ਕਿਸਾਨ ਦੇ ਲਾਭ ਤੋਂ ਵਾਂਝੇ ਨਾ ਰਹਿਣ।
Tuesday, March 24, 2026
PM KISAN ਯੋਜਨਾ ਦਾ ਲਾਭ ਲੈਣ ਲਈ Farmer ID ਬਣਾਉਣਾ ਲਾਜ਼ਮੀ
Farmer ID ਲਈ ਨੇੜਲੇ ਕਾਮਨ ਸਰਵਿਸ ਸੈਂਟਰਾਂ CSC ਵਿਖੇ ਕਰਵਾਈ ਜਾ ਸਕਦੀ ਹੈ Farmer Registry ਰਜਿਸਟ੍ਰੇਸ਼ਨ
Sunday, March 15, 2026
ਖੇਤੀਬਾੜੀ ਵਿਭਾਗ ਤੇ ਬਾਗਬਾਨੀ ਵਿਭਾਗ ਦੀਆਂ Subsidy Schemes ਦੀ ਦਿੱਤੀ ਜਾਣਕਾਰੀ, Subsidy for Maize Cultivation
ਕਿਸਾਨਾਂ 'ਚ ਜਾਗਰੂਕਤਾ ਪੈਦਾ ਕਰਨ ਲਈ ਖੇਤੀਬਾੜੀ ਵਿਭਾਗ ਵੱਲੋਂ ਪਿੰਡ ਖੁਆਸਪੁਰਾ ਵਿਖੇ ਕਰਵਾਈ ਗਈ 'ਕਿਸਾਨ ਗੋਸ਼ਟੀ'
Saturday, March 14, 2026
ਵਿਭਾਗੀ ਸਕੀਮਾਂ ਅਤੇ ਪੀ.ਐੱਮ. ਕਿਸਾਨ ਸਨਮਾਨ ਨਿਧੀ ਦਾ ਲਾਭ ਲੈਣ ਲਈ Farmer Registry ਕਰਵਾਉਣਾ ਜ਼ਰੂਰੀ
Friday, March 13, 2026
ਪੀਐਮ ਕਿਸਾਨ ਯੋਜਨਾ ਦੀ ਕਿਸ਼ਤ ਜਾਰੀ PM KISAN
ਗੁਵਾਹਾਟੀ (ਅਸਾਮ), 13 ਮਾਰਚ — ਪ੍ਰਧਾਨ ਮੰਤਰੀ Narinder Modi ਨੇ ਅਸਾਮ ਦੇ ਗੁਵਾਹਾਟੀ ਤੋਂ ਦੇਸ਼ ਭਰ ਦੇ ਕਰੋੜਾਂ ਕਿਸਾਨਾਂ ਲਈ ਵੱਡੀ ਰਾਹਤ ਦਾ ਐਲਾਨ ਕਰਦਿਆਂ PM KISAN ਸਮਮਾਨ ਨਿਧੀ ਯੋਜਨਾ ਤਹਿਤ ₹18,000 ਕਰੋੜ ਤੋਂ ਵੱਧ ਦੀ ਰਕਮ ਜਾਰੀ ਕੀਤੀ। ਇਹ ਰਕਮ ਸਿੱਧੀ ਦੇਸ਼ ਭਰ ਦੇ ਕਰੋੜਾਂ ਅੰਨਦਾਤਿਆਂ ਦੇ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ DBT ਕੀਤੀ ਗਈ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪੀਐਮ ਕਿਸਾਨ ਸਮਮਾਨ ਨਿਧੀ ਯੋਜਨਾ PM KISAN SAMMAN NIDHI YOJNA ਹੁਣ ਦੇਸ਼ ਦੇ ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਸਮਾਜਿਕ ਸੁਰੱਖਿਆ ਦਾ ਮਜ਼ਬੂਤ ਸਾਧਨ ਬਣ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਰਾਹੀਂ ਹੁਣ ਤੱਕ ਕਿਸਾਨਾਂ ਦੇ ਖਾਤਿਆਂ ਵਿੱਚ ₹4.25 ਲੱਖ ਕਰੋੜ ਤੋਂ ਵੱਧ ਦੀ ਰਕਮ ਸਿੱਧੀ ਜਮ੍ਹਾਂ ਕਰਵਾਈ ਜਾ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਕਿਸਾਨਾਂ ਨੂੰ ਨਿਊਨਤਮ ਸਮਰਥਨ ਮੁੱਲ (MSP) ਦੇ ਰੂਪ ਵਿੱਚ ₹20 ਲੱਖ ਕਰੋੜ ਤੋਂ ਵੱਧ ਦੀ ਰਕਮ ਮਿਲੀ ਹੈ। ਇਸਦੇ ਨਾਲ ਹੀ ਸਸਤੇ ਕਰਜ਼ੇ, ਫਸਲ ਬੀਮਾ ਅਤੇ ਪੀਐਮ ਕਿਸਾਨ ਸਮਮਾਨ ਨਿਧੀ ਵਰਗੀਆਂ ਯੋਜਨਾਵਾਂ ਕਿਸਾਨਾਂ ਲਈ ਵੱਡਾ ਸਹਾਰਾ ਬਣੀਆਂ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਇਹ ਯਕੀਨੀ ਬਣਾਇਆ ਹੈ ਕਿ ਅੰਤਰਰਾਸ਼ਟਰੀ ਸੰਕਟਾਂ ਦਾ ਪ੍ਰਭਾਵ ਕਿਸਾਨਾਂ ਅਤੇ ਖੇਤੀਬਾੜੀ ’ਤੇ ਨਾ ਪਵੇ। ਉਨ੍ਹਾਂ ਦੱਸਿਆ ਕਿ ਕੋਵਿਡ ਮਹਾਮਾਰੀ Covid 19 ਅਤੇ ਵਿਸ਼ਵ ਪੱਧਰੀ ਟਕਰਾਵਾਂ ਕਾਰਨ ਖਾਦਾਂ ਦੀਆਂ ਕੀਮਤਾਂ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕਾਫ਼ੀ ਵੱਧ ਗਈਆਂ ਸਨ, ਪਰ ਸਰਕਾਰ ਨੇ ਕਿਸਾਨਾਂ ਨੂੰ Urea ਸਿਰਫ਼ ₹300 ਵਿੱਚ ਮੁਹੱਈਆ ਕਰਵਾਇਆ, ਜਦਕਿ ਇਸ ਦੀ ਅੰਤਰਰਾਸ਼ਟਰੀ ਕੀਮਤ ਲਗਭਗ ₹3,000 ਹੈ। ਇਸ ਲਈ ਸਰਕਾਰ ਨੇ ਆਪਣੇ ਖ਼ਜ਼ਾਨੇ ਤੋਂ ₹12 ਲੱਖ ਕਰੋੜ ਤੋਂ ਵੱਧ ਦੀ ਸਬਸਿਡੀ Fertilizer Subsidy ਦਿੱਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਤੀ ਨੂੰ ਮਜ਼ਬੂਤ ਬਣਾਉਣ ਲਈ ਸਰਕਾਰ ਖੇਤੀ ਨੂੰ ਨਵੀਂ ਤਕਨੀਕ ਨਾਲ ਜੋੜ ਰਹੀ ਹੈ। “ਹਰ ਬੂੰਦ, ਵੱਧ ਫਸਲ” ਨੀਤੀ ਦੇ ਤਹਿਤ ਡ੍ਰਿਪ ਅਤੇ ਸਪ੍ਰਿੰਕਲਰ ਵਰਗੀ ਮਾਈਕਰੋ ਸਿੰਚਾਈ ਤਕਨੀਕ Micro Irrigation ਕਿਸਾਨਾਂ ਤੱਕ ਪਹੁੰਚਾਈ ਜਾ ਰਹੀ ਹੈ, ਜਿਸ ਨਾਲ ਪਾਣੀ ਦੀ ਬਚਤ ਅਤੇ ਖਰਚ ਵਿੱਚ ਕਮੀ ਆ ਰਹੀ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਖੇਤਾਂ ਨੂੰ ਸੋਲਰ ਪੰਪ Solar Pump ਨਾਲ ਜੋੜਣ ਲਈ ਵੀ ਕੰਮ ਕਰ ਰਹੀ ਹੈ, ਤਾਂ ਜੋ ਕਿਸਾਨਾਂ ਦਾ ਡੀਜ਼ਲ ਖਰਚ ਘੱਟ ਹੋਵੇ। ਇਸ ਮਕਸਦ ਲਈ ਕੁਸੁਮ ਯੋਜਨਾ ਚਲਾਈ ਜਾ ਰਹੀ ਹੈ, ਜਿਸ ਨਾਲ ਕਈ ਕਿਸਾਨ ਹੁਣ ਸੋਲਰ ਪੰਪ ਰਾਹੀਂ ਸਿੰਚਾਈ ਕਰਨ ਦੇ ਨਾਲ ਬਿਜਲੀ ਵੀ ਤਿਆਰ ਕਰਕੇ ਆਮਦਨ ਕਮਾ ਰਹੇ ਹਨ।
ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਸਰਕਾਰ ਕਿਸਾਨਾਂ ਦੀ ਖਾਦਾਂ ਅਤੇ ਕੀਟਨਾਸ਼ਕਾਂ ’ਤੇ ਨਿਰਭਰਤਾ ਘਟਾਉਣ ਲਈ Nano Urea ਅਤੇ ਪ੍ਰਾਕ੍ਰਿਤਿਕ ਖੇਤੀ ਨੂੰ ਪ੍ਰੋਤਸਾਹਿਤ ਕਰ ਰਹੀ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਜਦੋਂ ਕਿਸਾਨ ਵੱਡੇ ਪੱਧਰ ’ਤੇ ਪ੍ਰਾਕ੍ਰਿਤਿਕ ਖੇਤੀ ਅਪਣਾਉਣਗੇ ਤਾਂ ਮਿੱਟੀ ਦੀ ਸਿਹਤ ਵੀ ਬਿਹਤਰ ਰਹੇਗੀ ਅਤੇ ਕਿਸਾਨ ਵੀ ਵਿਸ਼ਵ ਪੱਧਰੀ ਸੰਕਟਾਂ ਤੋਂ ਬਚੇ ਰਹਿਣਗੇ।
ਤੁਹਾਡੀ ਕਿਸਤ ਆਈ ਹੈ ਜਾਂ ਨਹੀਂ ਇਹ ਤੁਸੀਂ ਹੇਠ ਦਿੱਤੇ ਤਰੀਕੇ ਨਾਲ ਆਨਲਾਈਨ ਚੈਕ ਕਰ ਸਕਦੇ ਹੋ।
Wednesday, March 11, 2026
PM KISAN ਦੇ ਲਾਭਪਾਤਰੀਆਂ ਲਈ Farmer Registry ਲਾਜ਼ਮੀ: ਹਰਪ੍ਰੀਤ ਪਾਲ ਕੌਰ
ਫਾਜ਼ਿਲਕਾ, 11 ਮਾਰਚ:
13 ਮਾਰਚ ਨੂੰ ਜਾਰੀ ਹੋਵੇਗੀ PM KISAN ਦੀ 22ਵੀਂ ਕਿਸ਼ਤ, 9.32 ਕਰੋੜ ਕਿਸਾਨਾਂ ਨੂੰ ਮਿਲੇਗਾ ਲਾਭ
ਨਵੀਂ ਦਿੱਲੀ, 11 ਮਾਰਚ:
ਪ੍ਰਧਾਨ ਮੰਤਰੀ Narendra Modi 13 ਮਾਰਚ 2026 ਨੂੰ Guwahati (Assam) ਤੋਂ ਪੀਐਮ-ਕਿਸਾਨ PM KISAN ਸਨਮਾਨ ਨਿਧੀ ਯੋਜਨਾ ਦੀ 22ਵੀਂ ਕਿਸ਼ਤ ਜਾਰੀ ਕਰਨਗੇ। ਇਸ ਤਹਿਤ ਦੇਸ਼ ਦੇ ਕਰੀਬ 9.32 ਕਰੋੜ ਕਿਸਾਨ ਪਰਿਵਾਰਾਂ ਦੇ ਖਾਤਿਆਂ ਵਿੱਚ 18,640 ਕਰੋੜ ਰੁਪਏ ਤੋਂ ਵੱਧ ਰਕਮ ਡਾਇਰੈਕਟ ਬੇਨੀਫਿਟ ਟ੍ਰਾਂਸਫਰ (DBT) ਰਾਹੀਂ ਭੇਜੀ ਜਾਵੇਗੀ। ਇਹ ਜਾਣਕਾਰੀ ਕੇਂਦਰੀ ਖੇਤੀ ਮੰਤਰੀ Shivraj Singh Chouhan ਨੇ ਦਿੱਤੀ।
ਉਨ੍ਹਾਂ ਦੱਸਿਆ ਕਿ 2019 ਵਿੱਚ ਸ਼ੁਰੂ ਹੋਈ Pradhan Mantri Kisan Samman Nidhi ਯੋਜਨਾ ਦੇ ਤਹਿਤ ਹੁਣ ਤੱਕ ਕਿਸਾਨਾਂ ਦੇ ਖਾਤਿਆਂ ਵਿੱਚ 4.09 ਲੱਖ ਕਰੋੜ ਰੁਪਏ ਤੋਂ ਵੱਧ ਰਕਮ ਭੇਜੀ ਜਾ ਚੁੱਕੀ ਹੈ। 22ਵੀਂ ਕਿਸ਼ਤ ਜਾਰੀ ਹੋਣ ਨਾਲ ਇਹ ਕੁੱਲ ਰਕਮ 4.27 ਲੱਖ ਕਰੋੜ ਰੁਪਏ ਤੋਂ ਵੀ ਵੱਧ ਹੋ ਜਾਵੇਗੀ।
ਮੰਤਰੀ ਨੇ ਕਿਹਾ ਕਿ ਇਸ ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ ਸਕੀਮ ਤਹਿਤ ਹਰ ਯੋਗ ਕਿਸਾਨ ਪਰਿਵਾਰ ਨੂੰ ਸਾਲਾਨਾ 6000 ਰੁਪਏ ਤਿੰਨ ਸਮਾਨ ਕਿਸ਼ਤਾਂ ਵਿੱਚ ਦਿੱਤੇ ਜਾਂਦੇ ਹਨ, ਜਿਸ ਨਾਲ ਕਿਸਾਨ ਬੀਜ, ਖਾਦ ਅਤੇ ਕੀਟਨਾਸ਼ਕ ਵਰਗੀਆਂ ਖੇਤੀ ਸੰਬੰਧੀ ਲੋੜਾਂ ਪੂਰੀਆਂ ਕਰ ਸਕਦੇ ਹਨ।
ਉਨ੍ਹਾਂ ਨੇ ਦੱਸਿਆ ਕਿ 22ਵੀਂ ਕਿਸ਼ਤ ਵਿੱਚ 2.15 ਕਰੋੜ ਤੋਂ ਵੱਧ ਮਹਿਲਾ ਕਿਸਾਨਾਂ ਨੂੰ ਵੀ ਸਿੱਧੀ ਆਰਥਿਕ ਸਹਾਇਤਾ ਮਿਲੇਗੀ, ਜਿਸ ਨਾਲ ਪਿੰਡਾਂ ਵਿੱਚ ਮਹਿਲਾ ਸਸ਼ਕਤੀਕਰਨ ਨੂੰ ਹੋਰ ਮਜ਼ਬੂਤੀ ਮਿਲੇਗੀ।
ਕੇਂਦਰੀ ਮੰਤਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪੀਐਮ-ਕਿਸਾਨ ਪੋਰਟਲ ‘ਤੇ ਆਪਣੀ ਜਾਣਕਾਰੀ ਅਤੇ e-KYC ਜ਼ਰੂਰ ਪੂਰੀ ਕਰਨ, ਤਾਂ ਜੋ 13 ਮਾਰਚ ਨੂੰ ਜਾਰੀ ਹੋਣ ਵਾਲੀ ਕਿਸ਼ਤ ਦਾ ਲਾਭ ਸਮੇਂ ‘ਤੇ ਉਨ੍ਹਾਂ ਦੇ ਖਾਤਿਆਂ ਵਿੱਚ ਪਹੁੰਚ ਸਕੇ
Wednesday, March 4, 2026
ਕਿਸਾਨਾਂ ਲਈ ਜਰੂਰੀ ਸੂਚਨਾ, ਤੁਰੰਤ ਕਰੋ ਇਹ ਕੰਮ
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ Pradhan Mantri Kisan Samman Nidhi Scheme ਦਾ ਲਾਭ ਲੈਣ ਲਈ Farmer Registry ‘ਚ ਰਜਿਸਟਰ ਕਰਨਾ ਲਾਜ਼ਮੀ
ਹੁਸ਼ਿਆਰਪੁਰ,5 ਮਾਰਚ :
ਜ਼ਿਲ੍ਹੇ ਦੇ ਸਮੂਹ ਕਿਸਾਨਾਂ ਲਈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਲਾਭ ਲੈਣ ਲਈ ਫਾਰਮਰ ਰਜਿਸਟਰੀ Farmer Registry ਵਿੱਚ ਰਜਿਸਟਰ ਕਰਨਾ ਲਾਜ਼ਮੀ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ Dapinder Singh Sandhu ਨੇ ਦੱਸਿਆ ਕਿ ਇਸ ਪ੍ਰਕਿਰਿਆ ਦਾ ਮਕਸਦ ਕਿਸਾਨਾਂ ਦਾ ਡਾਟਾਬੇਸ Famer Database ਤਿਆਰ ਕਰਨਾ ਹੈ, ਤਾਂ ਜੋ ਸਰਕਾਰੀ ਸਹਾਇਤਾ ਪਾਰਦਰਸ਼ੀ ਅਤੇ ਸਿੱਧੇ ਤੌਰ ‘ਤੇ ਅਸਲ ਲਾਭਪਾਤਰੀ ਤੱਕ ਪਹੁੰਚ ਸਕੇ। ਉਨ੍ਹਾਂ ਦੱਸਿਆ ਕਿ ਭਵਿੱਖ ਵਿੱਚ ਕੇਵਲ ਉਹੀ ਕਿਸਾਨ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਕੀਮ ਅਧੀਨ ਵਿੱਤੀ ਕਿਸ਼ਤਾਂ ਪ੍ਰਾਪਤ ਕਰਨਗੇ, ਜਿਨ੍ਹਾਂ ਨੇ Farmer Registry ਰਜਿਸਟ੍ਰੇਸ਼ਨ ਪੂਰੀ ਕੀਤੀ ਹੋਵੇਗੀ। ਰਜਿਸਟਰੇਸ਼ਨ ਦੌਰਾਨ ਹਰ ਕਿਸਾਨ ਦੀ ਇੱਕ ਆਈ.ਡੀ ਤਿਆਰ ਕੀਤੀ ਜਾਵੇਗੀ ਜਿਸ ਨੂੰ PM KISAN ਖਾਤੇ ਨਾਲ ਲਿੰਕ ਕੀਤਾ ਜਾਵੇਗਾ। ਜਿਸ ਨਾਲ ਕਿਸਾਨ ਦੀ ਜ਼ਮੀਨ ਦਾ ਰਿਕਾਰਡ ਤਸਦੀਕ ਕਰਨਾ ਆਸਾਨ ਹੋਵੇਗਾ। ਇਸ ਸਬੰਧੀ ਕਿਸਾਨ ਆਪਣੇ ਨਜ਼ਦੀਕੀ ਕਾਮਨ ਸਰਵਿਸ ਸੈਂਟਰ (CSC) ਜਾਂ ਸਬੰਧਤ ਬਲਾਕ ਖੇਤੀਬਾੜੀ ਦਫ਼ਤਰ ਵਿਖੇ ਸੰਪਰਕ ਕਰ ਸਕਦੇ ਹਨ। Farmer Registry ਰਜਿਸਟਰੇਸ਼ਨ ਲਈ ਆਧਾਰ ਕਾਰਡ, ਜਮਾਂਬੰਦੀ ਨਾਲ ਲੈ ਕੇ ਆਉਣੀ ਲਾਜ਼ਮੀ ਹੈ।
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਲਾਭ ਲੈਣ ਵਾਲੇ ਹਰੇਕ ਕਿਸਾਨ ਲਈ Farmer Registry ਵਿੱਚ ਰਜਿਸਟ੍ਰੇਸ਼ਨ ਕਰਵਾਉਣੀ ਲਾਜਮੀ
ਕਾਮਨ ਸਰਵਿਸ ਸੈਂਟਰ CSC ਜਾਂ ਸਬੰਧਤ ਬਲਾਕ ਖੇਤੀਬਾੜੀ ਅਫ਼ਸਰ ਦੇ ਦਫਤਰ ਵਿਖੇ ਕਰਵਾਈ ਜਾ
ਸਕਦੀ Farmer Registry -ਮੁੱਖ ਖੇਤੀਬਾੜੀ ਅਫ਼ਸਰ
Tuesday, February 10, 2026
ਕਿਤੇ ਤੁਹਾਡੀ ਤਾਂ ਨਹੀਂ ਪੀਐਮ ਕਿਸਾਨ ਯੋਜਨਾ ਦੀ ਰਕਮ ਰੁਕ ਜਾਵੇਗੀ, ਇਹ ਹੋ ਸਕਦਾ ਹੈ ਕਾਰਨ
ਨਵੀਂ ਦਿੱਲੀ, 11 ਫ਼ਰਵਰੀ 2026 —
ਕੇਂਦਰੀ ਖੇਤਰ ਦੀ ਇਸ PM KISAN ਯੋਜਨਾ ਦਾ ਮੁੱਖ ਉਦੇਸ਼ ਕਿਸਾਨਾਂ ਦੀ ਵਿੱਤੀ ਲੋੜਾਂ ਨੂੰ ਪੂਰਾ ਕਰਨਾ ਹੈ। ਹਾਲਾਂਕਿ, ਕੁਝ ਉੱਚ ਆਰਥਿਕ ਦਰਜੇ ਨਾਲ ਸੰਬੰਧਿਤ ਵਰਗਾਂ ਨੂੰ ਯੋਜਨਾ ਤੋਂ ਬਾਹਰ ਰੱਖਿਆ ਗਿਆ ਹੈ, ਪਰ ਖੇਤੀਯੋਗ ਜ਼ਮੀਨ ਦਾ ਮਾਲਕ ਹੋਣਾ ਲਾਭ ਪ੍ਰਾਪਤੀ ਲਈ ਪ੍ਰਮੁੱਖ ਯੋਗਤਾ ਸ਼ਰਤ ਹੈ।
ਸਰਕਾਰ ਦੇ ਅਨੁਸਾਰ, ਕਿਸਾਨ-ਕੇਂਦਰਿਤ ਡਿਜ਼ਿਟਲ ਢਾਂਚੇ ਨੇ ਇਹ ਯਕੀਨੀ ਬਣਾਇਆ ਹੈ ਕਿ PM KISAN ਯੋਜਨਾ ਦੇ ਲਾਭ ਬਿਨਾਂ ਕਿਸੇ ਬਿਚੌਲੇ ਦੀ ਭੂਮਿਕਾ ਤੋਂ ਸਿੱਧੇ ਕਿਸਾਨਾਂ ਤੱਕ ਪਹੁੰਚਣ। ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਅਤੇ ਪ੍ਰਮਾਣਿਕਤਾ ਪ੍ਰਕਿਰਿਆ ਵਿੱਚ ਪੂਰੀ ਪਾਰਦਰਸ਼ਤਾ ਰੱਖੀ ਗਈ ਹੈ। PM KISAN ਯੋਜਨਾ ਦੀ ਸ਼ੁਰੂਆਤ ਤੋਂ ਹੁਣ ਤੱਕ 21 ਕਿਸ਼ਤਾਂ ਰਾਹੀਂ ₹4.09 ਲੱਖ ਕਰੋੜ ਤੋਂ ਵੱਧ ਦੀ ਰਕਮ ਦੇਸ਼ ਦੇ ਕਿਸਾਨਾਂ ਨੂੰ ਜਾਰੀ ਕੀਤੀ ਜਾ ਚੁੱਕੀ ਹੈ।
ਯਾਦ ਰੱਖੋ:
ਪੀਐਮ-ਕਿਸਾਨ PM KISAN ਯੋਜਨਾ ਹੇਠ ਭੁਗਤਾਨ ਸਿਰਫ਼ ਉਹਨਾਂ ਕਿਸਾਨਾਂ ਨੂੰ ਹੁੰਦਾ ਹੈ ਜਿਨ੍ਹਾਂ ਦੇ ਬੈਂਕ ਖਾਤੇ ਆਧਾਰ ਨਾਲ ਜੁੜੇ ਹੋਏ ਹਨ। ਆਧਾਰ-ਸੀਡਿੰਗ Aadhar Seeding ਯੋਜਨਾ ਦੀ ਲਾਜ਼ਮੀ ਸ਼ਰਤ ਹੈ। ਜਿਨ੍ਹਾਂ ਕਿਸਾਨਾਂ ਦੇ ਖਾਤੇ ਆਧਾਰ ਨਾਲ ਨਹੀਂ ਜੁੜੇ, ਉਨ੍ਹਾਂ ਦੇ ਭੁਗਤਾਨ ਪ੍ਰਕਿਰਿਆਬੱਧ ਨਹੀਂ ਹੋ ਸਕਦੇ। ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਜਿਵੇਂ ਹੀ ਕਿਸਾਨ ਆਪਣਾ ਖਾਤਾ ਆਧਾਰ ਨਾਲ ਜੋੜ ਲੈਂਦੇ ਹਨ, ਬਕਾਇਆ ਰਕਮ ਤੁਰੰਤ ਉਨ੍ਹਾਂ ਦੇ ਖਾਤੇ ਵਿੱਚ ਟ੍ਰਾਂਸਫਰ ਕਰ ਦਿੱਤੀ ਜਾਂਦੀ ਹੈ। ਇਹ ਜਾਣਕਾਰੀ ਖੇਤੀਬਾੜੀ ਅਤੇ ਕਿਸਾਨ ਕਲਿਆਣ ਵਿਭਾਗ ਭਾਰਤ ਸਰਕਾਰ ਦੇ ਰਾਜ ਮੰਤਰੀ ਰਾਮਨਾਥ ਠਾਕੁਰ Ram Nath Thakur, Union Minister of State, Agriculture and Farmer Welfare Ministry ਨੇ 10 ਫਰਵਰੀ 2026 ਨੂੰ ਲੋਕ ਸਭਾ ਵਿਚ ਦਿੱਤੀ ਹੈ।
ਇਸ ਲਈ ਜੇਕਰ ਤੁਹਾਡੇ ਖਾਤੇ ਵਿਚ ਪੈਸੇ ਨਹੀਂ ਆ ਰਹੇ ਤਾਂ ਪਤਾ ਕਰੋ ਕਿ ਤੁਹਾਡਾ ਬੈਂਕ ਖਾਤਾ ਅਧਾਰ ਨਾਲ ਜੁੜਿਆ ਹੋਇਆ ਹੈ ਕਿ ਨਹੀਂ। ਜੇਕਰ ਅਜਿਹਾ ਨਹੀਂ ਹੈ ਤਾਂ ਤੁੰਰਤ ਆਪਣੇ ਬੈਂਕ ਖਾਤੇ ਨੂੰ ਅਧਾਰ ਨਾਲ ਜੁੜਵਾਓ ਅਤੇ ਉਸਤੋਂ ਬਾਅਦ ਤੁਹਾਡੇ ਪੈਸੇ ਆ ਜਾਣਗੇ। ਇਹ ਵੀ ਜਿਕਰਯੋਗ ਹੈ ਕਿ ਇਸ PM KISAN ਯੋਜਨਾ ਦੀ ਅਗਲੀ ਕਿਸਤ ਫਰਵਰੀ ਮਾਰਚ 2026 ਵਿਚ ਆਉਣ ਵਾਲੀ ਹੈ।
ਇਸ ਤੋਂ ਇਲਾਵਾ, ਖੇਤੀਬਾੜੀ ਵਿਭਾਗ ਵੱਲੋਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਕਾਮਨ ਸਰਵਿਸ ਸੈਂਟਰਾਂ (CSCs) ਅਤੇ ਇੰਡੀਆ ਪੋਸਟ ਪੇਮੈਂਟਸ ਬੈਂਕ India Post Payment Bank (IPPB) ਨਾਲ ਮਿਲ ਕੇ ਵਿਸ਼ੇਸ਼ ਸੰਤ੍ਰਿਪਤੀ ਅਭਿਆਨ ਚਲਾਏ ਜਾ ਰਹੇ ਹਨ ਤਾਂ ਜੋ ਵੱਧ ਤੋਂ ਵੱਧ ਕਿਸਾਨਾਂ ਦੇ ਬੈਂਕ ਖਾਤੇ ਆਧਾਰ ਨਾਲ ਜੋੜੇ ਜਾ ਸਕਣ। ਕਿਸਾਨਾਂ ਨੂੰ SMS ਰਾਹੀਂ ਵੀ ਸੂਚਿਤ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਆਪਣੇ ਖਾਤਿਆਂ ਦੀ ਆਧਾਰ-ਸੀਡਿੰਗ Aadhar Seeding ਕਰਵਾ ਕੇ ਯੋਜਨਾ ਦੇ ਲਾਭਾਂ ਦਾ ਬਿਨਾਂ ਰੁਕਾਵਟ ਲਾਭ ਲੈ ਸਕਣ।
ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੈਂਕ ਖਾਤਿਆਂ ਨੂੰ ਆਧਾਰ ਨਾਲ ਜੁੜਵਾਉਣ ਅਤੇ ਯਕੀਨੀ ਬਣਾਉਣ ਕਿ ਪੀਐਮ-ਕਿਸਾਨ PM KISAN ਯੋਜਨਾ ਦੀ ਰਕਮ ਸਮੇਂ ਸਿਰ ਉਨ੍ਹਾਂ ਤੱਕ ਪਹੁੰਚ ਸਕੇ।
ਲੋਕ ਸਭਾ ਵਿਚ ਸਰਕਾਰ ਨੇ ਦੱਸਿਆ ਹੈ ਕਿ 30,18,361 ਕਿਸਾਨਾਂ ਦੇ ਦੇਸ ਭਰ ਵਿਚ ਖਾਤੇ ਅਧਾਰ ਨਾਲ ਜੁੜੇ ਹੋਏ ਨਹੀਂ ਹਨ ਅਤੇ ਇੰਨ੍ਹਾਂ ਨੂੰ ਸਕੀਮ ਦਾ ਲਾਭ ਨਹੀਂ ਮਿਲ ਰਿਹਾ ਹੈ।
ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਹਾਲੇ ਪੰਜਾਬ Punjab ਦੇ 61,360 ਕਿਸਾਨਾਂ ਦੇ ਖਾਤੇ ਇਸ ਸਕੀਮ ਅਨੁਸਾਰ ਅਧਾਰ ਨਾਲ ਲਿੰਕ ਨਹੀਂ ਹਨ ਅਤੇ ਇੰਨ੍ਹਾਂ ਦੀ ਇਹ ਰਕਮ ਰੁਕੀ ਹੋਈ ਹੈ। ਹਰਿਆਣਾ Haryana ਵਿਚ ਅਜਿਹੇ ਕਿਸਾਨਾਂ ਦੀ ਗਿਣਤੀ 61,490 ਹੈ ਅਤੇ ਰਾਜਸਥਾਨ Rajasthan ਵਿਚ ਇੰਨ੍ਹਾਂ ਦੀ ਗਿਣਤੀ 2,13,779 ਹੈ। ਚੰਡੀਗੜ੍ਹ ਦੇ ਵੀ 26 ਕਿਸਾਨਾਂ ਨੂੰ ਇਸੇ ਕਾਰਨ ਸਕੀਮ ਦਾ ਲਾਭ ਨਹੀਂ ਮਿਲ ਰਿਹਾ ਹੈ।
ਇਹ ਵੀ ਪੜ੍ਹੋ
ਕਣਕ ਤੇ 150 ਰੁਪਏ ਪ੍ਰਤੀ ਕੁਇੰਟਲ ਬੋਨਸ 25 ਹਜਾਰ ਕਰੋੜ ਰੁਪਏ ਦਾ ਕਿਸਾਨਾਂ ਨੂੰ ਵਿਆਜ਼ ਮੁਕਤ ਲੋਨ
ਪੰਜਾਬ ਦੇ ਕਿਹੜੇ ਨਵੇਂ ਖੇਤਰਾਂ ਵਿਚ ਪੋਟਾਸ਼ ਖਾਦ ਲੱਭੇਗੀ ਸਰਕਾਰ
-
ਚੰਡੀਗੜ੍ਹ, 6 ਜਨਵਰੀ: ਕਿਸਾਨਾਂ Farmers ਲਈ ਇਕ ਮਹੱਤਵਪੂਰਨ ਸੂਚਨਾ ਹੈ। ਖਾਸ ਕਰਕੇ ਉਨ੍ਹਾਂ ਕਿਸਾਨਾਂ ਲਈ ਜੋ ਸਿੰਚਾਈ ਲਈ ਨਹਿਰੀ Canal Irrigation ਪਾਣੀ ਤੇ ਨਿਰਭਰ ਹ...
-
ਨਹਿਰ ਬੰਦੀ ਸਬੰਧੀ Canal closer ਨਵੀਂ ਅਪਡੇਟ ਆ ਗਈ ਹੈ। ਪੰਜਾਬ ਸਰਕਾਰ ਦੇ ਜਲ ਸਰੋਤ ਵਿਭਾਗ ਨੇ ਇਸ ਸਬੰਧੀ ਬਕਾਇਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਇਹ ਨਹਿਰ...
-
ਮੁੱਖ ਖੇਤੀਬਾੜੀ ਅਫ਼ਸਰ ਲੁਧਿਆਣਾ ਡਾ. ਗੁਰਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਖੇਤੀ ਵਿੱਚ ਵੱਖ- ਸੰਕੇਤਕ ਤਸਵੀਰ ਵੱਖ ਫਸਲਾਂ ਲਈ ਮਸ਼ੀਨੀਕਰਨ ਨੂੰ ਉਤਸ਼ਾਹਿਤ ਕਰਨ...
.jpeg)
.jpeg)
.jpeg)
.jpeg)
.jpeg)









