ਪੰਜਾਬ ਖੇਤੀਬਾੜੀ ਯੂਨੀਵਰਸਿਟੀ Punjab Agriculture University ਲੁਧਿਆਣਾ ਦੇ ਵਾਈਸ ਚਾਂਸਲਰ ਡਾ.ਐਸ.ਐੱਸ. ਗੋਸਲ ਦੀ ਅਗਵਾਈ ਅਤੇ ਪ੍ਰਸਾਰ ਨਿਰਦੇਸ਼ਕ ਡਾ.ਜੀ.ਐੱਸ. ਬੁੱਟਰ ਦੇ ਨਿਰਦੇਸ਼ਾਂ ਅਨੁਸਾਰ, ਪੀ. ਐ. ਯੂ. ਦੇ ਫਾਰਮਰ ਸਲਾਹਕਾਰ ਸੇਵਾ ਕੇਂਦਰ, ਖੇਤਰੀ ਖੋਜ ਕੇਂਦਰ,ਅਬੋਹਰ ਅਤੇ ਫਰੀਦਕੋਟ ਦੇ ਵਿਗਾਨਿਯੀਆਂ ਵਲੋਂ ਨਰਮੇ ਦੀ ਫ਼ਸਲ ਦਾ ਲਗਾਤਾਰ ਸਰਵੇਖਣ ਕੀਤੇ ਜਾ ਰਹੇ ਹਨ। ਇਸ ਲੜੀ ਤਹਿਤ ਮੌਜੂਦਾ ਸਮੇ ਵਿਚ ਨਰਮੇ ਦੀ ਫ਼ਸਲ ਦੇ ਸਾਰ ਸੰਭਾਲ ਸੰਬੰਧੀ ਕਿਸਾਨ ਸਿਖਲਾਈ ਕੈਂਪ ਪ੍ਰੋਗਰੈਸਿਵ ਫਾਰਮਰ ਕਲੱਬ, ਧਾਰੰਗਵਾਲਾ ਅਤੇ ਜੀ ਐਗਰੀਕਲਚਰਲ ਇਮਪਲੀਮੈਂਟ ਕਸਟਮ ਹਾਇਰਿੰਗ ਸੈਂਟਰ ਦੇ ਸਹਿਯੋਗ ਦੇ ਨਾਲ ਪਿੰਡ ਧਾਰੰਗਵਾਲਾ ਵਿਖੇ ਆਯੋਜਿਤ ਕਿਤਾ ਗਿਆ। ਇਸ ਇਸ ਕੈਂਪ ਵਿਚ 50 ਤੋਂ ਵੱਧ ਕਿਸਾਨ ਵੀਰਾ ਨੇ ਸਿਰਕਤ ਕੀਤੀ।
ਇਸ ਕੈਂਪ ਵਿਚ, ਡਾ. ਪੀ .ਕੈ. ਅਰੋੜਾ, ਡਾ. ਕੁਲਬੀਰ ਸਿੰਘ, ਡਾ ਮਨਪ੍ਰੀਤ ਸਿੰਘ ਅਤੇ ਡਾ.ਜਗਦੀਸ਼ ਅਰੋੜਾ ਨੇ ਅਪਣੇ ਵਿਚਾਰ ਰੱਖੇ। ਡਾ. ਕੁਲਬੀਰ ਸਿੰਘ ਨੇ ਕਿਸਾਨ ਵੀਰਾ ਨੂੰ ਨਰਮੇ ਦੀ ਫ਼ਸਲ ਵਿਚ ਖਾਦ ਖੁਰਾਕ ਸੰਬਧੀ ਨੁਕਤੇ ਸਾਂਝੇ ਕਰਦੇ ਹੋਏ ਦੱਸਿਆ ਕਿ ਨਰਮੇ ਦੀ ਫ਼ਸਲ ਦਾ ਹਾਲ ਦੀ ਘੜੀ ਵਿਕਾਸ ਠੀਕ ਹੈ ਪਰ ਖਾਦਾਂ ਦੀ ਸੁਜੋਗ ਵਰਤੋਂ ਨਹੀਂ ਕੀਤੀ ਜਾ ਰਹੀ, ਫੁਲਗੂਤੀ ਡਿਗਣ ਦੀ ਸਮਸਿਆ ਆ ਰਹੀ ਹੈ ਅਤੇ ਚੰਗੀ ਸਿਹਤ ਨੂੰ ਬਰਕਰਾਰ ਰੱਖਣ ਲਈ ਸਿਫਾਰਿਸ਼ ਮੁਤਾਬਕ ਖਾਦਾਂ, ਦੀ ਵਰਤੋਂ ਜਰੂਰ ਕੀਤੀ ਜਾਵੇ।
ਡਾ.ਮਨਪ੍ਰੀਤ ਸਿੰਘ ਨੇ ਕਿਸਾਨ ਵੀਰਾ ਨੂੰ ਨਰਮੇ Cotton ਦੀ ਫ਼ਸਲ ਵਿਚ ਪੋਟਾਸ਼ੀਅਮ ਤੱਤ ਦੀ ਮਹੱਤਤਾ ਬਾਰੇ ਦੱਸਿਆ । ਨਰਮੇ ਦੇ ਚੰਗੇ ਖਿਡਾਵ ਲਈ, ਫੁੱਲਾਂ ਦੀ ਸ਼ੁਰੂਆਤ ਤੋਂ ( ਜਦੋ 2-3 ਨਵੇਂ ਫੂਲ ਖਿੜਨੇ ਸ਼ੁਰੂ ਹੋਣ ) 2 ਕਿਲੋ ਪੋਟਾਸ਼ੀਅਮ 13.0.45 (ਪੋਟਾਸ਼ੀਅਮ ਨਾਈਟ੍ਰੇਟ ਨੂੰ 100 ਲਿਟਰ ਪਾਈ ਵਿਚ ਘੋਲ ਕੇ ਹਫਤੇ -ਹਫਤੇ ਤੇ 3-4 ਛਿੜਕਾਵ ਜਰੂਰ ਕਰਨ ਦੀ ਸਲਾਹ ਦਿਤੀ।
ਡਾ.ਪੀ .ਕੇ. ਅਰੋੜਾ ਨੇ ਸਰਵੇਖਣ ਦਾ ਜਿਕਰ ਕਰਦੇ ਹੋਏ ਦੱਸਿਆ ਕਿ ਗੁਲਾਬੀ ਸੁੰਡੀ ਦਾ ਹਮਲਾ ਮੌਜੂਦਾ ਸਮੇ ਵਿਚ ਘੱਟ ਹੈ ਪਰ ਕਿਸਾਨ ਵੀਰ ਲਗਾਤਾਰ ਅਪਣੇ ਖੇਤਾਂ ਵਿਚ ਸਰਵੇਖਣ ਕਰਦੇ ਰਹਿਣ ਤੇ ਗੁਲਾਬੀ ਸੁੰਡੀ ਦੇ ਸਰਵੇਖਣ ਲਈ ਫੇਰੋਮੋਨ ਟ੍ਰੈਪਸ ਦੀ ਵਰਤੋਂ ਕਰਨ ਤਾਂ ਜੋ ਗੁਲਾਬੀ ਸੁੰਡੀ ਤੇ ਪਤੰਗਿਆਂ ਦੀ ਆਮਦ ਦਾ ਪਤਾ ਲੱਗ ਸਕੇ ਤੇ ਸਮੇ ਸਰ ਗੁਲਾਬੀ ਸੁੰਡੀ ਦਾ ਯੋਗ ਪ੍ਰਬੰਧ ਕਿਤਾ ਜਾ ਸਕੇ।
ਕੈਂਪ ਦੇ ਦੌਰਾਨ ਡਾ.ਜਗਦੀਸ਼ ਅਰੋੜਾ ਨੇ ਦੱਸਿਆ ਕਿ ਇਸ ਸਮੇਂ, ਮੌਸਮ ਵਿਚ ਖੁਸ਼ਕੀ ਦੇ ਹਾਲਤ ਹੋਣ ਕਰਕੇ ਜੂ (ਥਰਿੱਪ) ਅਤੇ ਚਿੱਟੇ ਮੱਛਰ ਵੀ ਨਜ਼ਰ ਆ ਰਿਹਾ ਹੈ,ਪਰ ਉਸ ਤੋਂ ਕਿਸਾਨ ਵੀਰਾ ਨੂੰ ਘਬਰਾਉਨ ਦੀ ਲੋੜ ਨਹੀਂ । ਜੇਕਰ ਜੂ ਆਰਥਿਕ ਸਤਰ ਤੋਂ ਉਪਰ ਹੈ ਤਾ ਕਿਸਾਨ ਵੀਰ ਕੀਟਨਾਸ਼ਕ ਡੈਲੀਗੇਟ 11.7 ਐੱਸ. ਸੀ. (ਸਪਾਨੀਟੇਰੋਮ) 170 ਮਿਲੀ ਜਾ ਕਿਊਰੋਕਰਾਂ 50 ਈ.ਸੀ. (ਪ੍ਰੋਫੇਨੋਫੋਸ ) 500 ਮਿਲੀ ਪ੍ਰਤੀ ਏਕੜ ਦੇ ਹਿੱਸਾਬ ਨਾਲ, ਦਾ ਛਿੜਕਾਅ ਕਰਨ । ਨਰਮੇ ਦੀ ਚਿਟੇ ਮੱਛਰ ਦੀ ਰੋਕਥਾਮ ਲਈ ਸ਼ੁਰੂਆਤੀ ਅਵਸਥਾ ਵਿਚ ਓਸ਼ੀਨ 20ਐੱਸ . ਜੀ.(ਡਾਇਨਾਈਟ੍ਰੋਫਰੋਨ)60 ਗ੍ਰਾਮ, ਲੈ
ਇਸ ਕੈਂਪ ਵਿਚ ਆਏ ਸਾਰੇ ਕਿਸਾਨ ਵੀਰਾ ਨੂੰ ਵਿਤਰਾਂ ਇੰਡੀਆ ਕੰਪਨੀ ਮੁੰਬਈ ਵਲੋਂ ਸੋਸ਼ਲ 1 ਜ਼ਿੰਮੇਵਾਰੀ ਤਹਿਤ, ਗੁਲਾਬੀ ਸੁੰਡੀ ਦੀ ਰੋਕਥਾਮ ਦੇ ਸਰਵੇਖਣ ਲਈ ਫੋਰੋਮੋਨ ਟ੍ਰੈਪ ਵੰਡੇ ਗਏ । ਕੈੰਪ ਵਿਚ ਆਏ ਸਾਰੇ ਕਿਸਾਨ ਵੀਰਾ ਦਾ ਧੰਨਵਾਦ: ਸ. ਗੁਰਮੀਤ ਸਿੰਘ ਸੇਖੋਂ ਅਤੇ ਸ. ਰਾਜਿੰਦਰ ਸਿੰਘ ਸੇਖੋਂ ਵਲੋਂ ਕਿਤਾ ਗਿਆ ।
Eh dose had ton jiyada hai doctor sahb
ReplyDeletePotasiyam naitret 1kg per acre
ReplyDeleteDeliget 60ml per acre