Sunday, July 16, 2023

ਨਰਮੇ ਦੀ ਇੰਨ੍ਹਾਂ ਦਿਨਾਂ ਵਿਚ ਕਿਵੇਂ ਸੰਭਾਲ ਕਰੀਏ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ Punjab Agriculture University ਲੁਧਿਆਣਾ ਦੇ ਵਾਈਸ ਚਾਂਸਲਰ ਡਾ.ਐਸ.ਐੱਸ. ਗੋਸਲ ਦੀ ਅਗਵਾਈ ਅਤੇ ਪ੍ਰਸਾਰ ਨਿਰਦੇਸ਼ਕ ਡਾ.ਜੀ.ਐੱਸ. ਬੁੱਟਰ ਦੇ ਨਿਰਦੇਸ਼ਾਂ ਅਨੁਸਾਰਪੀ. ਐ. ਯੂ. ਦੇ ਫਾਰਮਰ ਸਲਾਹਕਾਰ ਸੇਵਾ ਕੇਂਦਰਖੇਤਰੀ ਖੋਜ ਕੇਂਦਰ,ਅਬੋਹਰ ਅਤੇ ਫਰੀਦਕੋਟ ਦੇ ਵਿਗਾਨਿਯੀਆਂ ਵਲੋਂ ਨਰਮੇ ਦੀ ਫ਼ਸਲ ਦਾ ਲਗਾਤਾਰ ਸਰਵੇਖਣ ਕੀਤੇ ਜਾ ਰਹੇ ਹਨ। ਸ ਲੜੀ ਤਹਿਤ ਮੌਜੂਦਾ ਸਮੇ ਵਿਚ ਨਰਮੇ ਦੀ ਫ਼ਸਲ ਦੇ ਸਾਰ ਸੰਭਾਲ ਸੰਬੰਧੀ ਕਿਸਾਨ ਸਿਖਲਾਈ ਕੈਂਪ ਪ੍ਰੋਗਰੈਸਿਵ ਫਾਰਮਰ ਕਲੱਬਧਾਰੰਗਵਾਲਾ ਅਤੇ ਜੀ ਐਗਰੀਕਲਚਰਲ ਇਮਪਲੀਮੈਂਟ ਕਸਟਮ ਹਾਇਰਿੰਗ ਸੈਂਟਰ ਦੇ ਸਹਿਯੋਗ ਦੇ ਨਾਲ ਪਿੰਡ ਧਾਰੰਗਵਾਲਾ ਵਿਖੇ ਆਯੋਜਿਤ ਕਿਤਾ ਗਿਆ। ਇਸ ਇਸ ਕੈਂਪ ਵਿਚ 50 ਤੋਂ ਵੱਧ ਕਿਸਾਨ ਵੀਰਾ ਨੇ ਸਿਰਕਤ ਕੀਤੀ


ਇਸ ਕੈਂਪ ਵਿਚਡਾ. ਪੀ .ਕੈ. ਅਰੋੜਾਡਾ. ਕੁਲਬੀਰ ਸਿੰਘਡਾ ਮਨਪ੍ਰੀਤ ਸਿੰਘ ਅਤੇ ਡਾ.ਜਗਦੀਸ਼ ਅਰੋੜਾ ਨੇ ਅਪਣੇ ਵਿਚਾਰ ਰੱਖੇ।  ਡਾ. ਕੁਲਬੀਰ ਸਿੰਘ ਨੇ ਕਿਸਾਨ ਵੀਰਾ ਨੂੰ ਨਰਮੇ ਦੀ ਫ਼ਸਲ ਵਿਚ ਖਾਦ ਖੁਰਾਕ ਸੰਬਧੀ ਨੁਕਤੇ ਸਾਂਝੇ ਕਰਦੇ ਹੋਏ ਦੱਸਿਆ ਕਿ ਨਰਮੇ ਦੀ ਫ਼ਸਲ ਦਾ ਹਾਲ ਦੀ ਘੜੀ ਵਿਕਾਸ ਠੀਕ ਹੈ ਪਰ ਖਾਦਾਂ ਦੀ ਸੁਜੋਗ ਵਰਤੋਂ ਨਹੀਂ ਕੀਤੀ ਜਾ ਰਹੀਫੁਲਗੂਤੀ ਡਿਗਣ ਦੀ ਸਮਸਿਆ ਆ ਰਹੀ ਹੈ ਅਤੇ ਚੰਗੀ ਸਿਹਤ ਨੂੰ ਬਰਕਰਾਰ ਰੱਖਣ ਲਈ ਸਿਫਾਰਿਸ਼ ਮੁਤਾਬਕ ਖਾਦਾਂਦੀ ਵਰਤੋਂ ਜਰੂਰ ਕੀਤੀ ਜਾਵੇ।

ਡਾ.ਮਨਪ੍ਰੀਤ ਸਿੰਘ ਨੇ ਕਿਸਾਨ ਵੀਰਾ ਨੂੰ ਨਰਮੇ Cotton ਦੀ ਫ਼ਸਲ ਵਿਚ ਪੋਟਾਸ਼ੀਅਮ ਤੱਤ ਦੀ ਮਹੱਤਤਾ ਬਾਰੇ ਦੱਸਿਆ । ਨਰਮੇ ਦੇ ਚੰਗੇ ਖਿਡਾਵ ਲਈਫੁੱਲਾਂ ਦੀ ਸ਼ੁਰੂਆਤ ਤੋਂ ( ਜਦੋ 2-3 ਨਵੇਂ ਫੂਲ ਖਿੜਨੇ ਸ਼ੁਰੂ ਹੋਣ ) 2 ਕਿਲੋ ਪੋਟਾਸ਼ੀਅਮ 13.0.45 (ਪੋਟਾਸ਼ੀਅਮ ਨਾਈਟ੍ਰੇਟ ਨੂੰ 100 ਲਿਟਰ ਪਾਈ ਵਿਚ ਘੋਲ ਕੇ ਹਫਤੇ -ਹਫਤੇ ਤੇ 3-4 ਛਿੜਕਾਵ ਜਰੂਰ ਕਰਨ ਦੀ ਸਲਾਹ ਦਿਤੀ

ਡਾ.ਪੀ .ਕੇ. ਅਰੋੜਾ ਨੇ ਸਰਵੇਖਣ ਦਾ ਜਿਕਰ ਕਰਦੇ ਹੋਏ ਦੱਸਿਆ ਕਿ ਗੁਲਾਬੀ ਸੁੰਡੀ ਦਾ ਹਮਲਾ ਮੌਜੂਦਾ ਸਮੇ ਵਿਚ ਘੱਟ ਹੈ ਪਰ ਕਿਸਾਨ ਵੀਰ ਲਗਾਤਾਰ ਅਪਣੇ ਖੇਤਾਂ ਵਿਚ ਸਰਵੇਖਣ ਕਰਦੇ ਰਹਿਣ ਤੇ ਗੁਲਾਬੀ ਸੁੰਡੀ ਦੇ ਸਰਵੇਖਣ ਲਈ ਫੇਰੋਮੋਨ ਟ੍ਰੈਪਸ ਦੀ ਵਰਤੋਂ ਕਰਨ ਤਾਂ ਜੋ ਗੁਲਾਬੀ ਸੁੰਡੀ ਤੇ ਪਤੰਗਿਆਂ ਦੀ ਆਮਦ ਦਾ ਪਤਾ ਲੱਗ ਸਕੇ ਤੇ ਸਮੇ ਸਰ ਗੁਲਾਬੀ ਸੁੰਡੀ ਦਾ ਯੋਗ ਪ੍ਰਬੰਧ ਕਿਤਾ ਜਾ ਸਕੇ


ਕੈਂਪ ਦੇ ਦੌਰਾਨ ਡਾ.ਜਗਦੀਸ਼ ਅਰੋੜਾ ਨੇ ਦੱਸਿਆ ਕਿ ਇਸ ਸਮੇਂਮੌਸਮ ਵਿਚ ਖੁਸ਼ਕੀ ਦੇ ਹਾਲਤ ਹੋਣ ਕਰਕੇ ਜੂ (ਥਰਿੱਪ) ਅਤੇ ਚਿੱਟੇ ਮੱਛਰ ਵੀ ਨਜ਼ਰ ਆ ਰਿਹਾ ਹੈ,ਪਰ ਉਸ ਤੋਂ ਕਿਸਾਨ ਵੀਰਾ ਨੂੰ ਘਬਰਾਉਨ ਦੀ ਲੋੜ ਨਹੀਂ । ਜੇਕਰ ਜੂ ਆਰਥਿਕ ਸਤਰ ਤੋਂ ਉਪਰ ਹੈ ਤਾ ਕਿਸਾਨ ਵੀਰ ਕੀਟਨਾਸ਼ਕ ਡੈਲੀਗੇਟ 11.7 ਐੱਸ. ਸੀ. (ਸਪਾਨੀਟੇਰੋਮ) 170 ਮਿਲੀ ਜਾ ਕਿਊਰੋਕਰਾਂ 50 ਈ.ਸੀ. (ਪ੍ਰੋਫੇਨੋਫੋਸ ) 500 ਮਿਲੀ ਪ੍ਰਤੀ ਏਕੜ ਦੇ ਹਿੱਸਾਬ ਨਾਲਦਾ ਛਿੜਕਾਅ ਕਰਨ । ਨਰਮੇ ਦੀ ਚਿਟੇ ਮੱਛਰ ਦੀ ਰੋਕਥਾਮ ਲਈ ਸ਼ੁਰੂਆਤੀ ਅਵਸਥਾ ਵਿਚ ਓਸ਼ੀਨ 20ਐੱਸ . ਜੀ.(ਡਾਇਨਾਈਟ੍ਰੋਫਰੋਨ)60 ਗ੍ਰਾਮਲੈਨੋ 10 ਈ.ਸੀ.(ਪਾਈਰੀਪ੍ਰੋਕਸੀਫੇਨ) 500 ਮਿਲੀਈਥੀਓਨ 50 ਈ.ਸੀ. ,800 ਮਿਲੀਪ੍ਰਤੀ ਏਕੜ ਦੇ ਹਿੱਸਾਬ ਨਾਲਛਿੜਕਾਅ ਕਰਨ ।

ਇਸ ਕੈਂਪ ਵਿਚ ਆਏ ਸਾਰੇ ਕਿਸਾਨ ਵੀਰਾ ਨੂੰ ਵਿਤਰਾਂ ਇੰਡੀਆ ਕੰਪਨੀ ਮੁੰਬਈ ਵਲੋਂ ਸੋਸ਼ਲ ਜ਼ਿੰਮੇਵਾਰੀ ਤਹਿਤਗੁਲਾਬੀ ਸੁੰਡੀ ਦੀ ਰੋਕਥਾਮ ਦੇ ਸਰਵੇਖਣ ਲਈ ਫੋਰੋਮੋਨ ਟ੍ਰੈਪ ਵੰਡੇ ਗਏ । ਕੈੰਪ ਵਿਚ ਆਏ ਸਾਰੇ ਕਿਸਾਨ ਵੀਰਾ ਦਾ ਧੰਨਵਾਦ: ਸ. ਗੁਰਮੀਤ ਸਿੰਘ ਸੇਖੋਂ ਅਤੇ ਸ. ਰਾਜਿੰਦਰ ਸਿੰਘ ਸੇਖੋਂ ਵਲੋਂ ਕਿਤਾ ਗਿਆ ।

2 comments:

ਕਿਸਾਨਾਂ ਲਈ ਸੁਪਰ ਜਿਪਸਮ ਦੀ ਵਿਕਰੀ ਸਬੰਧੀ ਜ਼ਰੂਰੀ ਸੂਚਨਾ

  ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਸਹਿਕਾਰੀ ਸਭਾਵਾਂ ਵਿੱਚ ਮਿਫਕੋ ਕੰਪਨੀ ਵੱਲੋਂ ਸੁਪਰ ਜਿਪਸਮ ਸਪਲਾਈ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ...