Monday, July 17, 2023

ਸਰਕਾਰੀ ਬਾਗ ਤੇ ਨਰਸਰੀ ਵਿਖੇ ਫ਼ਲਦਾਰ ਬੂਟੇ ਉਪਲਬੱਧ, ਬਗਬਾਨਾਂ ਤੇ ਕਿਸਾਨਾਂ ਨੂੰ ਲਾਹਾ ਲੈਣ ਦੀ ਅਪੀਲ

 ਸਰਕਾਰੀ ਬਾਗ ਤੇ ਨਰਸਰੀ, ਵਿਖੇ ਫ਼ਲਦਾਰ ਬੂਟੇ ਉਪਲਬੱਧ


ਬਗਬਾਨਾਂ ਤੇ ਕਿਸਾਨਾਂ ਨੂੰ ਲਾਹਾ ਲੈਣ ਦੀ ਅਪੀਲ 


ਸਰਕਾਰੀ ਬਾਗ ਤੇ ਨਰਸਰੀ, ਸਰਾਏਨਾਗਾ ਵਿਖੇ ਕਿੰਨੂ , ਨਿੰਬੂ, ਮਾਲਟਾ, ਜਾਮਨ ਅਤੇ ਹੋਰ ਫ਼ਲਦਾਰ ਵਧੀਆ ਕਿਸਮ ਦੇ ਬੂਟੇ ਉਪਲਬੱਧ ਹਨ ।


ਪੰਜਾਬ ਨੂੰ ਰਿਵਾਇਤੀ ਫ਼ਸਲਾਂ ਦੇ ਚੱਕਰ ਵਿੱਚੋਂ ਕੱਢਣ ਲਈ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਉੱਤੇ ਉਪਰਾਲੇ ਕੀਤੇ ਜਾ ਰਹੇ ਹਨ। ਬਾਗਬਾਨੀ ਇਕ ਅਜਿਹਾ ਕਾਰਜ ਖੇਤਰ ਹੈ ਜਿਹੜਾ ਕਿ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਉਤੇ ਵਧੇਰੇ ਤੇਜ਼ੀ ਨਾਲ ਅੱਗੇ ਤੋਰ ਸਕਦਾ ਹੈ। 

             ਇਸੇ ਤਹਿਤ ਵਿਭਾਗ ਦੀ ਸਰਕਾਰੀ ਬਾਗ ਤੇ ਨਰਸਰੀ,ਸਰਾਏਨਾਗਾ ਵਿਖੇ ਵਧੀਆ ਕਿਸਮ ਦੇ ਫਲਦਾਰ ਬੂਟੇ ਉਪਲੱਬਧ ਹਨ। 


ਇਹ ਬੂਟੇ ਲਗਾ ਕੇ ਆਮਦਨੀ ਵਿੱਚ ਵਾਧਾ ਕਰਨ ਦੇ ਨਾਲ ਨਾਲ ਵਾਤਾਵਰਨ ਦੀ ਸਾਂਭ ਸੰਭਾਲ ਵਿੱਚ ਵੀ ਵੱਡੇ ਪੱਧਰ ਉੱਤੇ ਯੋਗਦਾਨ ਪਾਇਆ ਜਾ ਸਕਦਾ ਹੈ। 


 ਕਿਸਾਨ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਚੰਗੇ ਬੂਟੇ ਲਗਾ ਕੇ ਚੰਗੇ ਬਾਗ ਵਿਕਸਤ ਕੀਤੇ ਜਾਣ ਨਾਲ ਹੀ ਘਰੇਲੂ ਪੱਧਰ ਉੱਤੇ ਬੂਟੇ ਲਾ ਕੇ ਆਪਣੇ ਘਰ ਦੇ ਫਲ ਖਾਈਏ ਅਤੇ ਫਲਦਾਰ ਬੂਟੇ ਲਗਵਾਉਣ ਲਈ ਹੋਰਨਾਂ ਨੂੰ ਉਤਸ਼ਾਹਤ ਕੀਤਾ ਜਾਵੇ।


ਸਰਕਾਰੀ ਬਾਗ ਤੇ ਨਰਸਰੀ, ਸਰਾਏਨਾਗਾ ਦਾ ਦਫ਼ਤਰ ਸ਼੍ਰੀ ਮੁਕਤਸਰ ਸਾਹਿਬ- ਕੋਟਕਪੂਰਾ ਹਾਈਵੇਅ ਉੱਪਰ ਸਥਿਤ ਹੈ।

ਮੋਬਾਈਲ ਨੰ: 7347500540

No comments:

Post a Comment

Agriculture Department ਵੱਲੋਂ ਕੋਅਪਰੇਟਿਵ ਸੋਸਾਇਟੀਆਂ ਦੀ ਅਚਨਚੇਤ Cheking

Fazilka :  ਖੇਤੀਬਾੜੀ ਮੰਤਰੀ ਪੰਜਾਬ ਸ: ਗੁਰਮੀਤ ਸਿੰਘ ਖੁਡੀਆਂ  Gurmeet Singh Khuddian ਅਤੇ ਡਾਇਰੈਕਟਰ ਜਾਂਚ ਕਰ ਰਹੀ ਖੇਤੀਬਾੜੀ ਵਿਭਾਗ ਦੀ ਟੀਮ ਖੇਤੀਬਾੜੀ ਅਤੇ ...