ਨਰਮੇ ਦੀ ਬਿਜਾਈ ਨੂੰ ਲੈ ਕੇ ਮੁੱਖ ਖੇਤੀਬਾੜੀ ਅਫਸਰ ਬਠਿੰਡਾ ਡਾਕਟਰ ਹਰਪ੍ਰੀਤਪਾਲ ਕੌਰ ਨੇ ਕੀਤੀ ਬਲਾਕ ਖੇਤੀਬਾੜੀ ਅਫਸਰਾਂ ਨਾਲ ਮੀਟਿੰਗ ਕੀਤੀ
All about Agriculture, Horticulture and Animal Husbandry and Information about Govt schemes for Farmers
Tuesday, April 28, 2026
ਨਰਮੇ ਦੀ ਬਜਾਈ 15 ਮਈ ਤੋਂ ਪਹਿਲਾਂ ਕਰੋ ਪੂਰੀ
Sunday, April 26, 2026
Cotton ਦੀ ਕਾਸ਼ਤ ਉਤਸ਼ਾਹਿਤ ਕਰਨ ਲਈ BT Cotton Seed ਸਪਲਾਇਰਾਂ ਨਾਲ ਕੀਤੀ ਬੈਠਕ
ਬਠਿੰਡਾ, 26 ਅਪ੍ਰੈਲ : ਨਰਮੇ ਦੀ ਕਾਸ਼ਤ Cotton Cultivation ਨੂੰ ਉਤਸ਼ਾਹਿਤ ਕਰਨ ਅਤੇ ਖੇਤੀਬਾੜੀ ਵਿੱਚ ਵਿਭਿੰਨਤਾ Crop Diversification ਨੂੰ ਮਜ਼ਬੂਤ ਕਰਨ ਦੇ ਮੰਤਵ ਨਾਲ ਮੁੱਖ ਖੇਤੀਬਾੜੀ ਅਫਸਰ ਡਾ. ਹਰਪ੍ਰੀਤਪਾਲ ਕੌਰ ਦੀ ਅਗਵਾਈ ਹੇਠ ਖੇਤੀ ਭਵਨ ਬਠਿੰਡਾ Kheti Bhawan Bhatinda ਵਿਖੇ ਸਮੂਹ ਬੀ.ਟੀ. ਕਾਟਨ ਸਪਲਾਇਰ BT Cotton Seed Suppliers ਫਰਮਾਂ ਨਾਲ ਮਹੱਤਵਪੂਰਨ ਬੈਠਕ ਕੀਤੀ ਗਈ। ਇਸ ਮੀਟਿੰਗ ਦਾ ਮੁੱਖ ਮਕਸਦ ਕਿਸਾਨਾਂ ਲਈ ਮਿਆਰੀ ਬੀਜਾਂ ਦੀ ਉਪਲੱਬਧਤਾ ਯਕੀਨੀ ਬਣਾਉਣਾ ਸੀ।
Thursday, April 16, 2026
-ਕਿਸਾਨ ਵੀਰ ਨਰਮੇ ਦੀ ਬਿਜਾਈ Cotton Sowing 15 ਮਈ ਤੋਂ ਪਹਿਲਾਂ ਕਰਨ, ਖੇਤੀ ਮਾਹਿਰ
--ਚੱਕ ਫਤਿਹ ਸਿੰਘ ਵਾਲਾ ਵਿਖੇ ਸਿਖਲਾਈ ਕੈਂਪ ਲਗਾਇਆ ਆਯੋਜਤ
Saturday, April 11, 2026
ਸਾਉਣੀ ਦੀਆਂ ਫਸਲਾਂ ਦੇ ਅਗਾਂਊ ਪ੍ਰਬੰਧਾਂ ਸਬੰਧੀ ਅਹਿਮ ਮੀਟਿੰਗ ਆਯੋਜਿਤ
ਫਾਜਿਲਕਾ 12 ਅਪ੍ਰੈਲ
ਡਾਇਰੈਕਟਰ ਖੇਤੀਬਾੜੀ ਡਾ. ਗੁਰਜੀਤ ਸਿੰਘ ਬਰਾੜ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੰਯੁਕਤ ਡਾਇਰੈਕਟਰ ਖੇਤੀਬਾੜੀ (ਵਿਸਥਾਰ ਅਤੇ ਸਿਖਲਾਈ) ਡਾ. ਕਰਨਜੀਤ ਸਿੰਘ ਗਿੱਲ ਵੱਲੋਂ ਸਾਉਣੀ ਦੀਆਂ ਫਸਲਾਂ Kharif Crop ਦੀ ਸੁਚੱਜੀ ਬਿਜਾਈ ਅਤੇ ਅਗਾਂਊ ਪ੍ਰਬੰਧਾਂ ਸਬੰਧੀ ਜ਼ਿਲ੍ਹਾ ਪੱਧਰੀ ਮੀਟਿੰਗ ਆਯੋਜਿਤ ਕੀਤੀ ਗਈ।
ਮੀਟਿੰਗ ਦੌਰਾਨ ਸਟਾਫ ਨੂੰ ਸਾਉਣੀ ਲਈ ਲੋੜੀਂਦੀਆਂ ਤਿਆਰੀਆਂ ਬਾਰੇ ਵਿਸਥਾਰ ਨਾਲ ਹਦਾਇਤਾਂ ਦਿੱਤੀਆਂ ਗਈਆਂ। ਇਸ ਮੌਕੇ ਨਰਮੇ ਦੀ ਫਸਲ Cotton Crop ਦੀ ਸਹੀ ਸਮੇਂ ਬਿਜਾਈ, ਖਾਦਾਂ ਦੇ ਸੰਤੁਲਿਤ ਇਸਤੇਮਾਲ ਅਤੇ ਸੁਧਰੇ ਬੀਜਾਂ ਦੀ ਵਰਤੋਂ ‘ਤੇ ਖ਼ਾਸ ਜ਼ੋਰ ਦਿੱਤਾ ਗਿਆ।
ਇਸ ਤੋਂ ਇਲਾਵਾ ਝੋਨੇ ਦੀ ਸਿੱਧੀ ਬਿਜਾਈ (DSR), ਮਿੱਟੀ ਦੀ ਸਿਹਤ ਸੰਭਾਲ ਅਤੇ ਹਰੀ ਖਾਦ ਦੇ ਪ੍ਰਯੋਗ ਨੂੰ ਵਧਾਉਣ ਸਬੰਧੀ ਵੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ।ਕਣਕ ਦੇ ਨਾੜ ਨੂੰ ਅੱਗ ਲਗਾਉਣ ਦੀ ਸਮੱਸਿਆ ਨੂੰ ਰੋਕਣ ਲਈ ਜਾਗਰੂਕਤਾ ਫੈਲਾਉਣ ‘ਤੇ ਵੀ ਖ਼ਾਸ ਧਿਆਨ ਦੇਣ ਲਈ ਕਿਹਾ ਗਿਆ।
ਮੀਟਿੰਗ ਵਿੱਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਅਤੇ ਕਿਸਾਨ ਰਜਿਸਟਰੀ Farmer Registry ਦੀ ਪ੍ਰਗਤੀ ਦੀ ਸਮੀਖਿਆ ਕੀਤੀ ਗਈ। ਇਸ ਦੇ ਨਾਲ ਹੀ PMDDKY (ਪ੍ਰਧਾਨ ਮੰਤਰੀ ਧੰਨ ਧਾਨਿਆ ਕ੍ਰਿਸ਼ੀ ਯੋਜਨਾ) ਅਧੀਨ ਚੱਲ ਰਹੀਆਂ ਵੱਖ-ਵੱਖ ਸਕੀਮਾਂ ਦੀ ਵੀ ਸਮੀਖਿਆ ਕਰਦੇ ਹੋਏ ਸੰਬੰਧਿਤ ਅਧਿਕਾਰੀਆਂ ਨੂੰ ਇਸ ਦੀ ਪ੍ਰਭਾਵਸ਼ਾਲੀ ਲਾਗੂ ਕਰਨ ਲਈ ਨਿਰਦੇਸ਼ ਦਿੱਤੇ ਗਏ।
ਮੀਟਿੰਗ ਵਿੱਚ ਜ਼ਿਲ੍ਹੇ ਦੇ ਸਮੂਹ ਖੇਤੀਬਾੜੀ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।
Tuesday, March 17, 2026
ਨਰਮੇਂ ਦੀ ਫ਼ਸਲ, ਖਾਦਾਂ ਅਤੇ ਸੁਧਰੇ ਬੀਜ਼ਾਂ ਦੇ ਅਗਾਊਂ ਪ੍ਰਬੰਧਾਂ ਸਬੰਧੀ ਖੇਤੀਬਾੜੀ ਵਿਭਾਗ ਸਰਗਰਮ
ਸ੍ਰੀ ਮੁਕਤਸਰ ਸਾਹਿਬ, 17 ਮਾਰਚ:
Sunday, February 8, 2026
ਨਰਮਾ ਪੁਨਰਸੁਰਜੀਤ ਕਰਨ ਲਈ ਸਰਕਾਰ ਨੇ ਸ਼ੁਰੂ ਕੀਤਾ ਨਵਾਂ ਕੰਮ Cotton Crop Promotion
ਨਰਮੇ ਦੀ ਫਸਲ ਦੇ ਅਗੇਤੇ ਪ੍ਰਬੰਧਾਂ ਅਧੀਨ ਜਿਨਿੰਗ ਫੈਕਟਰੀਆਂ ਦੀ ਚੈਕਿੰਗ
ਮਾਨਸਾ : ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਨੇ ਰਾਜ ਵਿਚ ਨਰਮੇ ਦੀ ਖੇਤੀ Cotton Crop ਨੂੰ ਪੁਨਰ
ਸੁਰਜੀਤ ਕਰਨ ਅਤੇ ਨਰਮੇ ਦੀ ਫਸਲ Cotton Crop ਉਤਸਾਹਿਤ ਕਰਨ ਲਈ ਉਪਰਾਲੇ ਸ਼ੁਰੂ ਕਰ ਦਿੱਤੇ ਹਨ। ਮੁੱਖ ਖੇਤੀਬਾੜੀ ਅਫ਼ਸਰ ਹਰਵਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਟੀਮ ਵੱਲੋਂ ਵੱਖ ਵੱਖ ਜਿਨਿੰਗ ਫੈਕਟਰੀਆਂ Ginning Factories (ਜਿੱਥੇ ਨਰਮੇ ਤੋਂ ਵੜੇਵਿਆਂ ਨੂੰ ਅੱਲਗ ਕੀਤਾ ਜਾਂਦਾ ਹੈ ) ਦੀ ਚੈਕਿੰਗ ਕੀਤੀ ਗਈ। ਪਿੱਛਲੇ ਕੁਝ ਸਾਲਾਂ ਤੋਂ ਨਰਮੇ ਵਿਚ ਗੁਲਾਬੀ ਸੁੰਡੀ Pink Bollworm in Cotton ਨਵਾਂ ਖਤਰਾ ਬਣ ਕੇ ਊਭਰੀ ਸੀ ਪਰ ਸਰਕਾਰ ਇਸ ਦੀ ਰੋਕਥਾਮ ਲਈ ਹੁਣ ਅਗੇਤੇ ਇੰਤਜਾਮ ਕਰ ਰਹੀ ਹੈ।-
ਚੰਡੀਗੜ੍ਹ, 6 ਜਨਵਰੀ: ਕਿਸਾਨਾਂ Farmers ਲਈ ਇਕ ਮਹੱਤਵਪੂਰਨ ਸੂਚਨਾ ਹੈ। ਖਾਸ ਕਰਕੇ ਉਨ੍ਹਾਂ ਕਿਸਾਨਾਂ ਲਈ ਜੋ ਸਿੰਚਾਈ ਲਈ ਨਹਿਰੀ Canal Irrigation ਪਾਣੀ ਤੇ ਨਿਰਭਰ ਹ...
-
ਨਹਿਰ ਬੰਦੀ ਸਬੰਧੀ Canal closer ਨਵੀਂ ਅਪਡੇਟ ਆ ਗਈ ਹੈ। ਪੰਜਾਬ ਸਰਕਾਰ ਦੇ ਜਲ ਸਰੋਤ ਵਿਭਾਗ ਨੇ ਇਸ ਸਬੰਧੀ ਬਕਾਇਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਇਹ ਨਹਿਰ...
-
ਮੁੱਖ ਖੇਤੀਬਾੜੀ ਅਫ਼ਸਰ ਲੁਧਿਆਣਾ ਡਾ. ਗੁਰਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਖੇਤੀ ਵਿੱਚ ਵੱਖ- ਸੰਕੇਤਕ ਤਸਵੀਰ ਵੱਖ ਫਸਲਾਂ ਲਈ ਮਸ਼ੀਨੀਕਰਨ ਨੂੰ ਉਤਸ਼ਾਹਿਤ ਕਰਨ...






