Showing posts with label CRI Pumps Farmer Award. Show all posts
Showing posts with label CRI Pumps Farmer Award. Show all posts

Tuesday, March 24, 2026

PAU ਦੇ Kisan Mela ‘ਚ ਜ਼ਿਲ੍ਹੇ ਦੇ 2 ਅਗਾਂਹਵਧੂ ਕਿਸਾਨ State Level Farmer Award ਨਾਲ ਸਨਮਾਨਿਤ

ਹੁਸ਼ਿਆਰਪੁਰ, 24 ਮਾਰਚ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ PAU ਵੱਲੋਂ ਹਰ ਸਾਲਨਵੀਆਂ ਖੇਤੀ ਤਕਨੀਕਾਂ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਦੇ ਨਾਲ-ਨਾਲ ਬਾਗਬਾਨੀ, ਸਹਾਇਕ ਕਿੱਤਿਆਂ ਅਤੇ ਹੋਰ ਖੇਤੀ ਕਾਰਜਾਂ ਲਈ ਨਵੇਕਲੇ ਉੱਦਮ ਕਰਨ ਵਾਲੇ ਕਿਸਾਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਪੀ.ਏ.ਯੂ., ਲੁਧਿਆਣਾ ਵਿਖੇ 20-21 ਮਾਰਚ ਨੂੰ ਕਿਸਾਨ ਮੇਲੇ KISAN MELA ਦੇ ਪਹਿਲੇ ਦਿਨ ਉਦਘਾਟਨੀ ਸਮਾਰੋਹ ਸਮੇਂ ਮੰਚ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਅਤੇ ਹੋਰ ਵਿਸ਼ੇਸ਼ ਮਹਿਮਾਨਾਂ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ Gurmeet Singh Khuddian,ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸਿੱਧ ਖੇਤੀਬਾੜੀ ਵਿਗਿਆਨੀ, ਡਾ. ਗੁਰਦੇਵ ਸਿੰਘ ਖੁਸ਼ ਅਤੇ ਪੀ ਏ ਯੂ ਦੇ ਵਾਈਸ ਚਾਂਸਲਰ , ਡਾ. ਸਤਬੀਰ ਸਿੰਘ ਗੋਸਲ ਵੱਲੋਂ KVK Hoshiarpur ਨਾਲ ਜੁੜੇ ਅਗਾਂਹਵਧੂ ਕਿਸਾਨ ਸ. ਸੁਰਜੀਤ ਸਿੰਘ ਬਿੰਬ ਅਤੇ ਸ. ਸੰਦੀਪ ਸਿੰਘ ਰਾਜ ਪੱਧਰੀ ਪੁਰਸਕਾਰ ਨਾਲ ਸਨਮਾਨਿਤ ਕੀਤੇ ਗਏ।

          ਇਸ ਸਬੰਧੀ ਪੀ.ਏ.ਯੂ.ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਦੇ ਸਹਿਯੋਗੀ ਨਿਰਦੇਸ਼ਕ (ਸਿਖਲਾਈ) ਡਾ. ਮਨਿੰਦਰ ਸਿੰਘ ਬੌਂਸ ਵੱਲੋਂ ਇਨ੍ਹਾਂ ਕਿਸਾਨਾਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਗਈ ਅਤੇ ਉਨ੍ਹਾਂ ਦੱਸਿਆ ਕਿ ਜੈਵਿਕ ਖੇਤੀ ਤਕਨੀਕਾਂ ਅਪਨਾਉਣ ਵਾਲੇ ਸਵੈ-ਕਾਸ਼ਤਕਾਰ ਕਿਸਾਨ ਸਬੰਧੀ ਸੀ.ਆਰ.ਆਈ. ਪੰਪਸ ਪੁਰਸਕਾਰ CRI Pumps Farmer Award ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬੀਰਮਪੁਰ, ਬਲਾਕ ਹੁਸ਼ਿਆਰਪੁਰ-1 ਦੇ ਅਗਾਂਹਵਧੂ ਕਿਸਾਨ ਸੁਰਜੀਤ ਸਿੰਘ ਬਿੰਬ ਪੁੱਤਰ ਸ. ਵਤਨ ਸਿੰਘ ਨੂੰ ਦਿੱਤਾ ਗਿਆ। ਸੁਰਜੀਤ ਸਿੰਘ ਨੇ 2005 ਵਿਚ ਬੈਂਕ ਤੋਂ ਡਿਪਟੀ ਜਰਨਲ ਮੈਨੇਜਰ ਵਜੋਂ ਸੇਵਾ-ਮੁਕਤੀ ਲੈ ਕੇ ਜੈਵਿਕ ਖੇਤੀ ਨਾਲ ਜੁੜਨ ਦੀ ਸਲਾਹ ਕੀਤੀ। ਇਸ ਲਈ ਉਨ੍ਹਾਂ ਬਿੰਬ ਨੈਚੂਰਲ ਫਾਰਮ Bimb Natural Farm ਸਥਾਪਿਤ ਕਰਕੇ ਰਸਾਇਣ ਮੁਕਤ ਖੇਤੀ ਨੂੰ ਉਤਸ਼ਾਹਿਤ ਕਰਨ ਦਾ ਮਨ ਬਣਾਇਆ। ਇਹ ਕਿਸਾਨ ਆਪਣੀ 15 ਏਕੜ ਜ਼ਮੀਨ ਉੱਪਰ ਜੈਵਿਕ ਤਰੀਕਿਆਂ ਨਾਲ ਖੇਤੀ ਕਰਦਾ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਤੋਂ ਫ਼ਸਲ ਵਿਗਿਆਨ ਦੀ ਐੱਮ.ਐੱਸ.ਸੀ. ਡਿਗਰੀ ਕਰਨ ਵਾਲਾ ਇਹ ਕਿਸਾਨ ਆਪਣੇ ਰਕਬੇ ਵਿੱਚੋਂ 9 ਏਕੜ ਵਿਚ ਕਮਾਦ ਦੀ ਬਿਜਾਈ ਬੈੱਡ ਤਕਨੀਕ ਰਾਹੀਂ ਕਰਦਾ ਹੈ ਅਤੇ ਨਾਲ ਅੰਤਰ ਫ਼ਸਲੀ ਵਿਧੀ ਵਿਚ ਆਲੂ, ਮਟਰ, ਹਲਦੀ, ਗਾਜਰ, ਲਸਣ, ਪਿਆਜ਼ ਅਤੇ ਰਾਜਮਾਂਹ ਦੀ ਖੇਤੀ ਕਰਦਾ ਹੈ। ਇਨ੍ਹਾਂ ਸਾਰੀਆਂ ਸਹਿ ਫ਼ਸਲਾਂ ਦੀ ਰਹਿੰਦ-ਖੂੰਹਦ ਮਿੱਟੀ ਵਿਚ ਵਾਹ ਦੇਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਅਤੇ ਖੁਰਾਕੀ ਤੱਤਾਂ ਦੀ ਮਾਤਰਾ ਬਰਕਰਾਰ ਰਹਿੰਦੀ ਹੈ, ਨਾਲ ਹੀ ਸੁਰਜੀਤ ਸਿੰਘ ਦੋ ਏਕੜ ਰਕਬੇ ‘ਤੇ ਕੁਦਰਤੀ ਤਰੀਕਿਆਂ ਨਾਲ ਕਣਕ ਦੀ ਕਾਸ਼ਤ ਕਰਦਾ ਹੈ।
          ਇਸੇ ਲੜੀ ਅਧੀਨ ਖੇਤੀ ਵਿੱਚ ਆਧੁਨਿਕ ਮਸ਼ੀਨਰੀ ਅਪਨਾਉਣ ਵਾਲੇ ਅਗਾਂਹਵਧੂ ਕਿਸਾਨ ਸਬੰਧੀ CRI Pumps Farmer Award ਸ. ਸੰਦੀਪ ਸਿੰਘ ਸਪੁੱਤਰ ਸ. ਸੁਖਦੇਵ ਸਿੰਘ, ਪਿੰਡ ਚੱਕ ਮੱਲਾਂ, ਬਲਾਕ ਮਾਹਿਲਪੁਰ ਨੂੰ ਦਿੱਤਾ ਗਿਆ। ਇਹ ਕਿਸਾਨ 7 ਏਕੜ ਆਪਣੀ ਅਤੇ 45 ਏਕੜ ਜ਼ਮੀਨ ਠੇਕੇ ਤੇ ਲੈ ਕੇ ਕੁੱਲ 52 ਏਕੜ ਜ਼ਮੀਨ ਤੇ ਪਿਛਲੇ 22 ਸਾਲਾਂ ਤੋਂ ਖੇਤੀ ਕਰ ਰਿਹਾ ਹੈ। ਪੀ.ਏ.ਯੂ. ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਅਤੇ ਯੂਨੀਵਰਸਿਟੀ ਦੇ ਖੇਤੀ ਮਾਹਿਰਾਂ ਦੀ ਅਗਵਾਈ ਹੇਠ ਵਿਗਿਆਨਕ ਲੀਹਾਂ ਤੇ ਖੇਤੀ ਕਰਨ ਵਾਲਾ ਸੰਦੀਪ ਸਿੰਘ ਖੇਤੀ ਲਾਗਤਾਂ ਨੂੰ ਬਚਾਉਣ ਅਤੇ ਖੇਤੀ ਕਾਰਜਾਂ ਨੂੰ ਸਮ੍ਹੇਂ ਸਿਰ ਨਿਪਟਾਉਣ ਹਿੱਤ ਪੈਡੀ ਟ੍ਰਾਂਸਪਲਾਂਟਰ, ਤੂੜੀ ਵਾਲੇ ਰੀਪਰ, ਰੋਟਾਵੇਟਰ, ਮਲਚਰ, ਸਟ੍ਰਾਅ ਰੀਪਰ, ਪੋਟੈਟੋ ਪਲਾਂਟਰ, ਪੋਟੈਟੋ ਡਿੱਗਰ, ਲੇਜ਼ਰ ਲੈਵਲਰ ਅਤੇ ਹੈਪੀਸੀਡਰ ਵਰਗੀਆਂ ਆਧੁਨਿਕ ਖੇਤੀ ਮਸ਼ੀਨਾਂ ਦੀ ਵਰਤੋਂ ਕਰਦਾ ਹੈ। ਇਸ ਤੋਂ ਇਲਾਵਾ ਇਹ ਕਿਸਾਨ ਇਸ ਮਸ਼ੀਨਰੀ ਨੂੰ ਇਲਾਕੇ ਦੇ ਦੂਸਰੇ ਕਿਸਾਨਾਂ ਦੇ ਖੇਤਾਂ ਵਿਚ ਕਿਰਾਏ ਤੇ ਚਲਾ ਕੇ ਚੋਖੀ ਆਮਦਨ ਹਾਸਲ ਕਰ ਰਿਹਾ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਵੱਲੋਂ ਸਨਮਾਨਿਤ ਕਿਸਾਨਾਂ ਨੂੰ ਵਧਾਈ ਦਿੱਤੀ ਗਈ ਅਤੇ ਉਨ੍ਹਾਂ ਵੱਲੋਂ ਕੁਦਰਤੀ ਸਰੋਤਾਂ ਦੀ ਸੰਭਾਲ ਬਾਰੇ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਗਈ।