Showing posts with label Digital Agriculture. Show all posts
Showing posts with label Digital Agriculture. Show all posts

Thursday, June 11, 2026

Oilseeds Kisan Mitra– ਤਿਲਹਨ ਕਿਸਾਨਾਂ ਲਈ ਵਟਸਐਪ ਆਧਾਰਿਤ ਏਆਈ ਸਲਾਹ ਸੇਵਾ ਸ਼ੁਰੂ

ਨਵੀਂ ਦਿੱਲੀ, 11 ਜੂਨ: ਤਿਲਹਨ ਉਤਪਾਦਨ ਵਧਾਉਣ ਅਤੇ ਖਾਣ ਵਾਲੇ ਤੇਲ ਦੇ ਆਯਾਤ ਉੱਤੇ ਨਿਰਭਰਤਾ ਘਟਾਉਣ ਦੇ ਉਦੇਸ਼ ਨਾਲ ਆਈਸੀਏਆਰ–ਇੰਡੀਅਨ ਇੰਸਟੀਚਿਊਟ ਆਫ ਆਇਲਸੀਡਜ਼ ਰਿਸਰਚ (ICAR-IIOR), ਹੈਦਰਾਬਾਦ ਵੱਲੋਂ ‘ਆਇਲਸੀਡਜ਼ ਕਿਸਾਨ ਮਿੱਤਰ’ Oilseeds Kisan Mitra ਨਾਮ ਦੀ ਦੇਸ਼ ਦੀ ਪਹਿਲੀ ਵਟਸਐਪ ਆਧਾਰਿਤ ਏਆਈ (AI) ਸਲਾਹ ਸੇਵਾ (AI Advisory Service) ਸ਼ੁਰੂ ਕੀਤੀ ਗਈ ਹੈ।

ਇਹ ਬਹੁਭਾਸ਼ੀ ਚੈਟਬਾਟ (WhatsApp Chatbot) ਕਿਸਾਨਾਂ ਨੂੰ ਆਪਣੀ ਹੀ ਭਾਸ਼ਾ ਵਿੱਚ ਤਿਲਹਨ ਫਸਲਾਂ ਸੰਬੰਧੀ ਮੁਫ਼ਤ, ਭਰੋਸੇਯੋਗ ਅਤੇ ਖੋਜ ਆਧਾਰਿਤ ਜਾਣਕਾਰੀ 24 ਘੰਟੇ ਅਤੇ ਹਫ਼ਤੇ ਦੇ ਸੱਤੋਂ ਦਿਨ ਪ੍ਰਦਾਨ ਕਰੇਗੀ। ਕਿਸਾਨ ਮੂੰਗਫਲੀ, ਸਰੋਂ, ਤਿਲ, ਸੂਰਜਮੁਖੀ, ਸੋਇਆਬੀਨ, ਨਾਈਜਰ ਸਮੇਤ ਹੋਰ ਤਿਲਹਨ ਫਸਲਾਂ ਬਾਰੇ ਸਵਾਲ ਪੁੱਛ ਸਕਣਗੇ।

ਇਸ ਸੇਵਾ ਲਈ ਕਿਸਾਨ ਆਪਣੇ ਮੋਬਾਈਲ ਵਿੱਚ +91 40245 98180 ਨੰਬਰ ਨੂੰ ‘Oilseeds Kisan Mitra’ ਨਾਮ ਨਾਲ ਸੇਵ ਕਰਕੇ ਵਟਸਐਪ ਰਾਹੀਂ ਆਪਣੀ ਭਾਸ਼ਾ ਵਿੱਚ ਸਵਾਲ ਭੇਜ ਸਕਦੇ ਹਨ। ਏਆਈ ਚੈਟਬਾਟ ਤੁਰੰਤ ਫਸਲ ਚੋਣ, ਬਿਜਾਈ, ਕੀਟ ਅਤੇ ਰੋਗ ਪ੍ਰਬੰਧਨ, ਸਿੰਚਾਈ ਅਤੇ ਕਟਾਈ ਉਪਰੰਤ ਪ੍ਰਬੰਧਨ ਬਾਰੇ ਸਲਾਹ ਦੇਵੇਗਾ।

ਇਹ ਪਹਿਲ ਆਈਸੀਏਆਰ ਦੇ ਵੱਖ-ਵੱਖ ਤਿਲਹਨ ਖੋਜ ਸੰਸਥਾਨਾਂ ਦੀ ਵਿਗਿਆਨਕ ਜਾਣਕਾਰੀ ਨੂੰ ਡਿਜ਼ਿਟਲ ਤਕਨਾਲੋਜੀ (Digital Agriculture) ਨਾਲ ਜੋੜ ਕੇ ਸਿੱਧਾ ਕਿਸਾਨਾਂ ਤੱਕ ਪਹੁੰਚਾਉਣ ਵੱਲ ਇੱਕ ਮਹੱਤਵਪੂਰਨ ਕਦਮ ਮੰਨੀ ਜਾ ਰਹੀ ਹੈ