Showing posts with label Vaccination. Show all posts
Showing posts with label Vaccination. Show all posts

Sunday, April 19, 2026

ਪਸ਼ੂਆਂ ਵਿੱਚ ਮੂੰਹ ਖੁਰ ਦੀ ਰੋਕਥਾਮ ਲਈ Vaccination ਦੀ ਸ਼ੁਰੂਆਤ

45 ਦਿਨਾਂ ਵਿੱਚ ਜਿਲ੍ਹੇ ਦੇ ਲੱਗਭਗ 2.42 ਲੱਖ ਪਸ਼ੂਆਂ ਦੀ ਕੀਤੀ ਜਾਵੇਗੀ Vaccination- ਡਿਪਟੀ ਡਾਇਰੈਕਟਰ
ਪਸ਼ੂ ਪਾਲਣ

ਮੋਗਾ 20 ਅਪ੍ਰੈਲ

ਨੈਸ਼ਨਲ ਐਨੀਮਲ ਡਜ਼ੀਜ ਕੰਟਰੋਲ ਪ੍ਰੋਗਰਾਮ (NADCP) ਅਧੀਨ ਪੰਜਾਬ ਸਰਕਾਰ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਪਸ਼ੂ ਪਾਲਣ ਵਿਭਾਗ ਵੱਲੋਂ ਪੰਜਾਬ ਰਾਜ ਦੇ ਪਸ਼ੂ ਧੰਨ ਨੂੰ ਮੂੰਹ-ਖੁਰ ਵੈਕਸੀਨੇਸ਼ਨ Vaccination ਕੰਮਪੇਨ ਮੋਡ ਵਿੱਚ 15 ਅਪ੍ਰੈਲ ਤੋਂ ਸ਼ੁਰੂ ਕਰ ਦਿੱਤੀ ਗਈ ਹੈ । ਇਹ ਮੁਹਿੰਮ 29.05.2026 ਤੱਕ ਚੱਲੇਗੀ ।

Moga ਵਿਖੇ ਇਸ Vaccination ਮੁਹਿੰਮ ਦੀ ਸ਼ੁਰੂਆਤ ਡਾ.ਹਿਮਾਸੂੰ ਸਿਆਲ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਮੋਗਾ ਵੱਲੋਂ ਅੱਜ ਪਿੰਡ ਡਰੋਲੀ ਭਾਈ ਤੋਂ ਕੀਤੀ ਗਈ। ਉਹਨਾਂ ਕਿਹਾ ਕਿ ਮੋਗਾ ਜਿਲ੍ਹੇ ਦੇ 2,41,900/-ਪਸ਼ੂਆਂ ਦੀ ਵੈਕਸੀਨੇਸ਼ਨ ਘਰ-ਘਰ ਜਾ ਕੇ 45 ਦਿਨਾਂ ਦੇ ਵਿੱਚ ਕੀਤੀ ਜਾਵੇਗੀ।ਇਹ Vaccination ਜਿਲ੍ਹੇ ਦੀਆਂ ਪਸ਼ੂ ਸੰਸਥਾਵਾਂ ਵਿੱਚ ਉਪਲੱਬਧ ਹੈ।ਇਹ Vaccination ਘਰ-ਘਰ ਜਾ ਕੇ ਟੀਮਾਂ ਵੱਲੋਂ ਮੁਫਤ ਕੀਤੀ ਜਾ ਰਹੀ ਹੈ।ਇਹ ਵੈਕਸੀਨ ਪਸ਼ੂ ਦੇ ਲੱਗੇ ਹੋਏ ਈਅਰਟੈਗ ਦੇ ਮੁਤਾਬਿਕ ''ਭਾਰਤ ਪਸ਼ੂਧਨ ਐਪ'' ਵਿੱਚ ਦਰਜ ਕੀਤੀ ਜਾਣੀ ਹੈ।

ਉਹਨਾਂ ਸਾਰੇ ਹੀ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਆਪਣੇ ਪਸ਼ੂਧਨ ਨੂੰ ਜਲਦੀ ਤੋਂ ਜਲਦੀ ਇਹ ਵੈਕਸੀਨ ਲਗਵਾਈ ਜਾਵੇ ਤਾਂ ਜੋ ਮੂੰਹ ਖੁਰ ਦੀ ਬਿਮਾਰੀ ਤੋਂ ਬਚਿਆ ਜਾ ਸਕੇ।ਵੈਕਸੀਨ ਲਗਾਉਣ ਸਮੇਂ ਪਸ਼ੂ ਪਾਲਕ ਦੇ ਮੋਬਾਇਲ ਨੰਬਰ ਤੇ ਇੱਕ ਓ.ਟੀ.ਪੀ ਆਵੇਗਾ ਜਿਸ ਦੀ ਜਾਣਕਾਰੀ ਵੈਕਸ਼ੀਨ ਲਗਾਉਣ ਵਾਲੇ ਟੀਮ ਨੂੰ ਦਿੱਤੀ ਜਾਵੇ ਤਾਂ ਜੋ ਉਸੇ ਅਧਾਰ ਤੇ ਵੈਕਸ਼ੀਨ ਦਾ ਰਿਕਾਰਡ ''Bharat Pashudhann App'' ਤੇ ਦਰਜ਼ ਕੀਤਾ ਜਾ ਸਕੇ।

ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ ਹਿਮਾਂਸ਼ੂ ਸਿਆਲ ਨੇ ਕਿਹਾ ਕਿ ਜੇਕਰ ਕਿਸੇ ਦਾ ਨਜ਼ਦੀਕੀ ਜਾਂ ਜਾਣਕਾਰ ਪਸ਼ੂ ਪਾਲਕ ਇਹ ਵੈਕਸ਼ੀਨੇਸਨ ਲਗਾਉਣ ਤੋਂ ਇਨਕਾਰ ਕਰਦਾ ਹੈ ਤਾਂ ਉਸਨੂੰ ਵੈਕਸ਼ੀਨ ਕਰਵਾਉਣ ਦੇ ਲਾਭ ਦੱਸ ਕੇ ਸਮਝਾਉਣ। ਉਹਨਾਂ ਕਿਹਾ ਕਿ ਇਹ ਬਿਮਾਰੀ ਇੱਕ ਵਿਸ਼ਾਣੂ/ਵਾਇਰਸ ਤੋਂ ਫੈਲਦੀ ਹੈ।ਜਿਸਦਾ ਬਚਾਅ ਕੇਵਲ ਪਸ਼ੂ ਦਾ ਟੀਕਾਕਰਨ ਹੈ।

Wednesday, April 15, 2026

ਕੈਬਨਿਟ ਮੰਤਰੀ Gurmeet Singh Khuddian ਨੇ ਰਾਜ ਪੱਧਰੀ Foot Mouth Disease Vaccination ਮੁਹਿੰਮ ਦੀ ਸ਼ੁਰੂਆਤ

 ਪਸ਼ੂਆਂ ਦੀ ਭਲਾਈ ਤੇ ਸੇਵਾ ਹਿੱਤ ਪੰਜਾਬ ਸਰਕਾਰ ਹਮੇਸ਼ਾ ਹੀ ਤਤਪਰ - ਸ. ਗੁਰਮੀਤ ਸਿੰਘ ਖੁੱਡੀਆਂ


ਰੂਪਨਗਰ, 15 ਅਪ੍ਰੈਲ: ਪਸ਼ੂ ਪਾਲਣ ਵਿਭਾਗ ਪੰਜਾਬ ਵੱਲੋਂ ਅੱਠਵੇਂ ਗੇੜ ਦੀ ਮੂੰਹ-ਖੁਰ ਵੈਕਸੀਨ Foot Mouth Disease Vaccination  ਸਮੁੱਚੇ ਪੰਜਾਬ ਰਾਜ ਵਿੱਚ ਲਗਵਾਉਣ ਹਿੱਤ ਮੁਹਿੰਮ ਦਾ ਆਗਾਜ਼ ਅੱਜ ਗੋਪਾਲ ਗਊਸ਼ਾਲਾ ਰੂਪਨਗਰ ਵਿਖੇ ਆਯੋਜਿਤ ਰਾਜ ਪੱਧਰੀ ਸਮਾਗਮ ਦੌਰਾਨ ਕੀਤਾ ਗਿਆ, ਜਿਸ ਦਾ ਉਦਘਾਟਨ ਖੇਤੀਬਾੜੀ ਤੇ ਕਿਸਾਨ ਭਲਾਈ, ਪਸ਼ੂ ਪਾਲਣ ਮੱਛੀ ਪਾਲਣ, ਡੇਅਰੀ ਵਿਕਾਸ ਅਤੇ ਫੂਡ ਪ੍ਰੋਸੈਸਿੰਗ, ਪੰਜਾਬ ਸ. Gurmeet Singh Khuddian ਵੱਲੋਂ ਕੀਤਾ ਗਿਆ।

ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਵੱਲੋਂ ਦੱਸਿਆ ਗਿਆ ਕਿ ਇਹ ਟੀਕਾਕਰਨ ਪੰਜਾਬ ਰਾਜ ਦੇ ਸਾਰੇ ਪਸ਼ੂਆਂ ਨੂੰ ਬਿਲਕੁਲ ਮੁਫਤ Free Vaccination of all Cattles ਲਗਾਏ ਜਾਣੇ ਹਨ ਅਤੇ ਇਸ ਤਰ੍ਹਾਂ ਹਰ ਇੱਕ ਪੇਂਡੂ ਅਤੇ ਸ਼ਹਿਰੀ ਖੇਤਰ ਨੂੰ ਕਵਰ ਕਰਦੇ ਹੋਏ 100 ਫੀਸਦੀ ਟੀਕਾਕਰਨ ਯਕੀਨੀ ਕੀਤਾ ਜਾਵੇਗਾ, ਜਿਸ ਨਾਲ ਪ੍ਰਭਾਵੀ ਢੰਗ ਨਾਲ ਪਸ਼ੂਆਂ ਦੀ ਮੂੰਹ-ਖੁਰ ਨਾਮ ਦੀ ਇਸ ਭਿਆਨਕ ਬਿਮਾਰੀ Foot Mouth Disease  ਤੋਂ ਸਮੁੱਚੇ ਰਾਜ ਦੇ ਪਸ਼ੂਆਂ ਨੂੰ ਬਚਾਇਆ ਜਾ ਸਕੇਗਾ। 

ਸ. ਗੁਰਮੀਤ ਸਿੰਘ ਖੁੱਡੀਆਂ ਵੱਲੋਂ ਪੰਜਾਬ ਦੇ ਪਸ਼ੂ ਪਾਲਕ ਕਿਸਾਨਾਂ ਨੂੰ ਸੰਦੇਸ਼ ਦਿੱਤਾ ਗਿਆ ਕਿ ਪਸ਼ੂ ਪਾਲਣ ਵਿਭਾਗ ਪੰਜਾਬ ਹਮੇਸ਼ਾ ਹੀ ਕਿਸਾਨਾਂ ਅਤੇ ਇਨ੍ਹਾਂ ਦੇ ਪਸ਼ੂਧੰਨ ਦੀ ਭਲਾਈ ਅਤੇ ਸੇਵਾ ਹਿੱਤ ਹਮੇਸ਼ਾ ਤਤਪਰ ਹੈ।

ਇਸ ਮੌਕੇ ਤੇ ਪਹੁੰਚੇ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਸਰਕਾਰ ਡਾ. ਪਰਮਦੀਪ ਸਿੰਘ ਵਾਲੀਆ ਵੱਲੋਂ ਦੱਸਿਆ ਗਿਆ ਕਿ ਸਮੁੱਚੇ ਪੰਜਾਬ ਰਾਜ ਵਿੱਚ ਹਰ ਇੱਕ ਜ਼ਿਲ੍ਹੇ ਪੱਧਰ ਤੇ ਵੈਕਸੀਨਨੇਸ਼ਨ ਟੀਮਾਂ ਦਾ ਗਠਨ ਕੀਤਾ ਹੋਇਆ ਹੈ ਜੋ ਕਿ ਅੱਜ ਤੋਂ ਹੀ ਮੁਹਿੰਮ ਦੇ ਤੌਰ ਤੇ ਮੂੰਹਖੁਰ ਬਿਮਾਰੀ Foot Mouth Disease  ਤੋਂ ਬਚਾਅ ਹਿੱਤ ਟੀਕਾਕਰਨ 29 ਮਈ 2026 ਤੱਕ ਮੁਕੰਮਲ ਕਰ ਦਿੱਤਾ ਜਾਵੇਗਾ। 

ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਪੰਜਾਬ ਰਾਜ ਦੇ ਸਮੂਹ ਸਟਾਫ ਨੂੰ ਹਦਾਇਤ ਕੀਤੀ ਗਈ ਕਿ ਹਰ ਇੱਕ ਟੀਮ ਟੀਕਾਕਰਨ ਸਮੇਂ ਕੋਲਡ ਚੇਨ ਦਾ ਖਾਸ ਧਿਆਨ ਰੱਖੇ ਤਾਂ ਜੋ ਲਗਾਇਆ ਗਿਆ ਟੀਕਾ ਪੂਰੀ ਤਰ੍ਹਾਂ ਪ੍ਰਭਾਵੀ ਹੋ ਸਕੇ।

 
ਹਲਕਾ ਵਿਧਾਇਕ ਰੂਪਨਗਰ ਐਡਵੋਕੇਟ Dinesh Chaddha MLA ਵੱਲੋਂ ਰਾਜ ਪੱਧਰੀ ਮੂੰਹ-ਖੁਰ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਲਈ ਜ਼ਿਲ੍ਹਾ ਰੂਪਨਗਰ ਦੀ ਇਸ ਮਹੱਤਵਪੂਰਨ ਥਾਂ ਦੀ ਚੋਣ ਕਰਨ ਲਈ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਦਾ ਧੰਨਵਾਦ ਕੀਤਾ ਗਿਆ।

ਗੋਪਾਲ ਗਊਸ਼ਾਲਾ ਰੂਪਨਗਰ ਦੇ ਪ੍ਰਧਾਨ ਸ੍ਰੀ ਭਾਰਤ ਭੂਸ਼ਣ ਸ਼ਰਮਾ ਵੱਲੋਂ ਮੌਕੇ ਤੇ ਪਹੁੰਚੇ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ, ਹਲਕਾ ਵਿਧਾਇਕ ਐਡਵੋਕੇਟ ਸ਼੍ਰੀ ਦਿਨੇਸ਼ ਚੱਢਾ, ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਚੰਦਰਜਯੋਤੀ ਸਿੰਘ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਐਸਡੀਐਮ ਰੂਪਨਗਰ ਜਸਪ੍ਰੀਤ ਸਿੰਘ, ਡੀਐਸਪੀ ਰਾਜਪਾਲ ਸਿੰਘ ਗਿੱਲ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਰੂਪਨਗਰ ਡਾ. ਰਾਜ ਕੁਮਾਰ, ਜੁਆਇੰਟ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਸ਼ਾਮ ਸਿੰਘ, ਪਰਮਿੰਦਰ ਸਿੰਘ ਬਾਲਾ, ਰਾਜੂ ਸਤਿਆਲ, ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਦੇ ਹੋਰ ਉੱਚ ਅਧਿਕਾਰੀ ਅਤੇ ਗੋਪਾਲ ਗਊਸ਼ਾਲਾ ਰੂਪਨਗਰ ਦੇ ਸਮੁੱਚੀ ਮੈਨੇਜਮੈਂਟ ਵੀ ਹਾਜ਼ਰ ਸੀ।

ਜ਼ਿਲ੍ਹਾ ਫਿਰੋਜ਼ਪੁਰ ਵਿੱਚ ਮੂੰਹ ਖੁਰ Vaccination ਦਾ 8ਵਾਂ ਫੇਜ਼ ਸ਼ੁਰੂ

ਫਿਰੋਜ਼ਪੁਰ, 15 ਅਪ੍ਰੈਲ 2026: 

ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਪੰਜਾਬ ਦੀਆਂ ਹਦਾਇਤਾਂ ਅਤੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਫਿਰੋਜ਼ਪੁਰ ਦੀ ਨਿਗਰਾਨੀ ਹੇਠ ਮੂੰਹ ਖੂਰ (Foot and Mouth Disease) ਵੈਕਸੀਨੇਸ਼ਨ Vaccination ਦਾ 8ਵਾਂ ਫੇਜ਼ ਅੱਜ ਤੋਂ ਜ਼ਿਲ੍ਹੇ ਵਿੱਚ ਸ਼ੁਰੂ ਹੋ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡਾ. ਲਖਵਿੰਦਰ ਸਿੰਘ ਨੇ ਦੱਸਿਆ ਕਿ ਇਹ Vaccination ਮੁਹਿੰਮ ਕੈਂਪੇਨ ਮੋਡ ਵਿੱਚ ਚਲਾਈ ਜਾ ਰਹੀ ਹੈ ਅਤੇ ਇਸ ਨੂੰ 45 ਦਿਨਾਂ ਵਿੱਚ ਪੂਰਾ ਕਰ ਲਿਆ ਜਾਵੇਗਾ। ਇਸ ਤੀਬਰ ਮੁਹਿੰਮ ਤਹਿਤ ਜ਼ਿਲ੍ਹੇ ਭਰ ਦੇ ਸਾਰੀਆਂ ਗਾਵਾਂ ਅਤੇ ਮੱਝਾਂ ਨੂੰ ਐਨੀਮਲ ਹਸਬੈਂਡਰੀ ਵਿਭਾਗ ਦੀਆਂ ਟੀਮਾਂ ਵੱਲੋਂ ਪਸ਼ੂ ਪਾਲਕਾਂ ਦੇ ਘਰਾਂ ਤੱਕ ਜਾ ਕੇ Vaccination ਲਗਾਈ ਜਾਵੇਗੀ।

ਉਨ੍ਹਾਂ ਕਿਹਾ ਕਿ ਇਸ ਵੈਕਸੀਨੇਸ਼ਨ ਮੁਹਿੰਮ Vaccination Drive ਦਾ ਮੁੱਖ ਉਦੇਸ਼ ਫਿਰੋਜ਼ਪੁਰ ਜ਼ਿਲ੍ਹੇ ਦੇ ਪਸ਼ੂਆਂ ਨੂੰ ਖੁਰ ਅਤੇ ਮੂੰਹ ਦੀ ਬਿਮਾਰੀ Foot and Mouth Disease of Cattle ਤੋਂ ਬਚਾਉਣਾ ਹੈ ਅਤੇ ਇਸ ਬਿਮਾਰੀ ਨੂੰ ਜੜੋਂ ਖਤਮ ਕਰਨਾ ਹੈ।
 ਪਸ਼ੂ ਪਾਲਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਵੈਕਸੀਨੇਸ਼ਨ Vaccination ਕਰਨ ਆਈਆਂ ਟੀਮਾਂ ਨਾਲ ਪੂਰਾ ਸਹਿਯੋਗ ਕਰਨ ਅਤੇ ਆਪਣੇ ਪਿੰਡਾਂ ਦੀਆਂ ਸਾਰੀਆਂ ਗਾਵਾਂ ਅਤੇ ਮੱਝਾਂ ਨੂੰ ਵੈਕਸੀਨ ਲਗਵਾਉਣ। ਉਹ ਆਪਣੇ ਪਿੰਡ ਵੈਕਸੀਨ ਲਾਉਣ ਲਈ ਆਈਆਂ ਟੀਮਾਂ ਨੂੰ ਪੂਰਾ ਸਹਿਯੋਗ ਪ੍ਰਦਾਨ ਕਰਨ ਤਾਂ ਜੋ ਇਸ ਮੁਹਿੰਮ ਨੂੰ ਨਿਰਧਾਰਤ ਸਮੇਂ ਵਿੱਚ ਸਫਲਤਾਪੂਰਵਕ ਪੂਰਾ ਕੀਤਾ ਜਾ ਸਕੇ।
ਐਨੀਮਲ ਹਸਬੈਂਡਰੀ ਵਿਭਾਗ ਫ਼ਿਰੋਜ਼ਪੁਰ ਵੱਲੋਂ ਇਸ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵੈਕਸੀਨ ਦਾ ਲੋੜੀਂਦਾ ਸਟਾਕ ਅਤੇ ਲੋੜੀਂਦੀ ਵੈਟਰਨਰੀ ਸਟਾਫ ਤੇ ਪੈਰਾ-ਵੈਟਰਨਰੀ ਕਰਮਚਾਰੀਆਂ ਦੀ ਤਾਇਨਾਤੀ ਯਕੀਨੀ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਾਂ ਸਹਾਇਤਾ ਲਈ ਪਸ਼ੂ ਪਾਲਕ ਆਪਣੇ ਨਜ਼ਦੀਕੀ ਵੈਟਰਨਰੀ ਹਸਪਤਾਲ ਜਾਂ ਵੈਟਰਨਰੀ ਡਿਸਪੈਂਸਰੀ ਨਾਲ ਸੰਪਰਕ ਕਰ ਸਕਦੇ ਹਨ।

Tuesday, February 24, 2026

ਪਿੰਡ ਜੰਡਵਾਲਾ ਹਨੂਵੰਤਾ ਵਿੱਚ ਪਸ਼ੂ ਪਾਲਣ ਬਾਰੇ ਜਾਗਰੂਕਤਾ ਕੈਂਪ ਲਗਾਇਆ

ਫਾਜ਼ਿਲਕਾ 25 ਫਰਵਰੀ
        ਪਸ਼ੂ ਪਾਲਣ ਵਿਭਾਗ Animal Husbandry Department Fazilka ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਿੰਡ ਜੰਡਵਾਲਾ ਹਨੂਵੰਤਾ ਵਿੱਚ ਪਸ਼ੂ ਪਾਲਣ Animal Husbandry ਬਾਰੇ ਜਾਗਰੂਕਤਾ ਕੈਂਪ Farmer Training Camp ਲਗਾਇਆ ਗਿਆ। ਪਸ਼ੂ ਪਾਲਣ ਦੇ ਅਧਿਕਾਰੀਆਂ ਨੇ ਪਸ਼ੂਆਂ ਦੀ ਦੇਖਭਾਲ ਬਾਰੇ ਜਾਣਕਾਰੀ ਅਤੇ ਸਿਖਲਾਈ ਦਿੱਤੀ ਅਤੇ ਪਸ਼ੂਆਂ ਦੀਆਂ ਦਵਾਈਆਂ ਵੀ ਵੰਡੀਆਂ। ਇਸ ਦੌਰਾਨ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ Dr Mandeep Singh, ਡਾ. ਪ੍ਰਤੀਕ ਗੋਦਾਰਾ, ਡਾ. ਵਿਸ਼ਾਲ ਸ਼ੇਖਾਵਤ ਅਤੇ ਡਾ. ਹਰਜੀਤ ਸਿੰਘ ਮੌਜੂਦ ਸਨ।

        ਕੈਂਪ ਦੌਰਾਨ ਡਾ. ਮਨਦੀਪ ਸਿੰਘ ਨੇ ਪਸ਼ੂ ਪਾਲਕਾਂ ਨੂੰ ਪਸ਼ੂ ਪਾਲਣ ਦੇ ਕਾਰੋਬਾਰ Dairy Farming ਨੂੰ ਅਪਣਾਉਣ ਤੇ ਇਸਨੂੰ ਅੱਗੇ ਵਧਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਪਸ਼ੂ ਪਾਲਕਾਂ ਨੂੰ ਆਪਣੇ ਪਸ਼ੂਆਂ ਦੀ ਨਸਲ Breed Improvement ਨੂੰ ਬਿਹਤਰ ਬਣਾਉਣ 'ਤੇ ਧਿਆਨ ਕੇਂਦਰਤ ਕਰਦੇ ਹੋਏ, ਪਸ਼ੂ ਪਾਲਣ ਵੱਲ ਸਹੀ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਪਸ਼ੂ ਪਾਲਣ ਦਾ ਕਾਰੋਬਾਰ ਕਰਦੇ ਹੋਏ ਆਮਦਨ ਵਿਚ ਵਾਧਾ ਕੀਤਾ ਜਾ ਸਕੇ।
        ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਪਸ਼ੂ ਮਾਲਕਾਂ ਦੇ ਪਸ਼ੂਆਂ ਨੂੰ ਛੂਤ ਦੀਆਂ ਬਿਮਾਰੀਆਂ ਤੋਂ ਬਚਾਉਣ ਲਈ ਵਿਸ਼ੇਸ਼ ਧਿਆਨ ਦੇ ਰਹੀ ਹੈ ਅਤੇ ਪਸ਼ੂ ਪਾਲਣ ਵਿਭਾਗ ਸਮੇਂ-ਸਮੇਂ 'ਤੇ ਪਸ਼ੂਆਂ ਨੂੰ ਵੱਖ-ਵੱਖ ਬਿਮਾਰੀਆਂ ਤੋਂ ਬਚਾਅ ਲਈ ਟੀਕਾਕਰਨ ਮੁਹਿੰਮ Vaccination Drive ਚਲਾਉਂਦਾ ਹੈ। ਇਸ ਪਸ਼ੂ ਭਲਾਈ ਕੈਂਪ ਦੌਰਾਨ ਪਸ਼ੂ ਪਾਲਕਾਂ ਨੂੰ ਪਸ਼ੂਆਂ ਵਾਸਤੇ ਮੁਫ਼ਤ ਦਵਾਈਆਂ ਪ੍ਰਦਾਨ ਕੀਤੀਆਂ ਗਈਆਂ। ਇਸ ਤੋਂ ਇਲਾਵਾ ਗਊ ਸੇਵਾ ਕਮਿਸ਼ਨ Gau Sewa Commission Punjab ਦੀ ਸਰਪ੍ਰਸਤੀ ਹੇਠ ਪਸ਼ੂ ਪਾਲਣ ਵਿਭਾਗ ਨੇ ਸਵਾਮੀ ਮੌਨ ਗਿਰੀ ਗਊਸ਼ਾਲਾ ਦੇ ਪਸ਼ੂਆਂ ਨੂੰ ਮੁਫ਼ਤ ਦਵਾਈਆਂ ਵੰਡੀਆਂ।
        ਅੰਤ ਵਿੱਚਸਵਾਮੀ ਮੌਨ ਗਿਰੀ ਗਊਸ਼ਾਲਾ ਦੇ ਅਧਿਕਾਰੀਆਂ ਨੇ ਪਸ਼ੂ ਪਾਲਣ ਵਿਭਾਗ ਅਤੇ ਹੋਰ ਸਾਰੇ ਮਾਹਿਰਾਂ ਦਾ ਧੰਨਵਾਦ ਕੀਤਾ।