Showing posts with label Vegetable and Jamun Mandi. Show all posts
Showing posts with label Vegetable and Jamun Mandi. Show all posts

Tuesday, March 3, 2026

ਅਰਨੀਵਾਲਾ ਵਿਚ ਬਣੇਗੀ 10 ਕਰੋੜ ਨਾਲ ਨਵੀਂ ਆਧੂਨਿਕ ਅਨਾਜ ਮੰਡੀ

 ਫਾਜ਼ਿਲਕਾ, 3 ਮਾਰਚ:

ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ Bhagwant Singh Mann ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਹਰ ਪੱਖੋਂ ਵਿਕਾਸ ਲਈ ਵਚਨਬੱਧ ਹੈ। ਇਸੀ ਕੜੀ ਤਹਿਤ ਅਰਨੀਵਾਲਾ Mandi Arniwala ਵਿਖੇ 9 ਕਰੋੜ 84 ਲੱਖ 58 ਹਜ਼ਾਰ ਰੁਪਏ ਦੀ ਲਾਗਤ ਨਾਲ ਇੱਕ ਨਵੀਂ ਇਤਿਹਾਸਕ ਮੰਡੀ New Modern Grain Market ਤਿਆਰ ਕੀਤੀ ਜਾ ਰਹੀ ਹੈ। ਨਾਲ ਹੀ 58 ਲੱਖ ਰੁਪਏ ਦੀ ਲਾਗਤ ਨਾਲ ਮਾਰਕੀਟ ਕਮੇਟੀ ਦਾ ਦਫ਼ਤਰ ਵੀ ਬਣਾਇਆ ਜਾਵੇਗਾ। ਇਹ ਜਾਣਕਾਰੀ ਜਲਾਲਾਬਾਦ ਦੇ ਵਿਧਾਇਕ Jagdeep Kamboj Goldy ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ।

ਵਿਧਾਇਕ ਨੇ ਦੱਸਿਆ ਕਿ ਇਸ New Modern Grain Market  ਮੰਡੀ ਵਿੱਚ ਕਿਸਾਨਾਂ ਅਤੇ ਵਪਾਰੀਆਂ ਨੂੰ ਜਾਮਨ, ਸਬਜ਼ੀਆਂ, ਫਲਾਂ ਅਤੇ ਅਨਾਜ ਦੀ ਖਰੀਦ-ਫਰੋਖ਼ਤ ਲਈ ਸੁਵਿਧਾਜਨਕ ਮੰਚ ਮਿਲੇਗਾ। ਇਸ New Modern Grain Market  ਦਾ ਨਾਮ “ਸੰਤ ਬਾਬਾ ਤਾਰਾ ਸਿੰਘ ਜੀ ਖੁਸਦਿਲ ਗਰੇਨ, ਫਰੂਟ, ਵੈਜੀਟੇਬਲ ਤੇ ਜਾਮਨ ਮੰਡੀ ਅਰਨੀਵਾਲਾ” Sant Baba Tara Singh Ji Khushdil Grainm Fruit, Vegetable and Jamun Mandi ਰੱਖਿਆ ਜਾਵੇਗਾ।

ਉਨ੍ਹਾਂ Mandi Arniwala ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਲਾਕੇ ਦੀ ਇਹ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਸੀ, ਜੋ ਹੁਣ ਸਰਕਾਰ ਵੱਲੋਂ ਪੂਰੀ ਕੀਤੀ ਜਾ ਰਹੀ ਹੈ।New Modern Grain Market ਵਿੱਚ ਹਰ ਕਿਸਮ ਦੀ ਫਸਲ, ਸਬਜ਼ੀ ਅਤੇ ਫਲਾਂ ਦੀ ਖਰੀਦ ਤੇ ਵਿਕਰੀ ਹੋਵੇਗੀ ਅਤੇ ਇਸ ਦਾ ਨਿਰਮਾਣ ਤਿੰਨ ਤੋਂ ਚਾਰ ਮਹੀਨਿਆਂ ਵਿੱਚ ਮੁਕੰਮਲ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਮਾਰਕੀਟ ਕਮੇਟੀ ਵੱਲੋਂ ਸਵਾ ਕਰੋੜ ਰੁਪਏ ਦੀ ਲਾਗਤ ਨਾਲ ਜ਼ਮੀਨ ਖਰੀਦੀ ਗਈ ਸੀ ਅਤੇ ਹੁਣ ਮੰਡੀ ਬੋਰਡ ਰਾਹੀਂ 9 ਕਰੋੜ 84 ਲੱਖ 58 ਹਜ਼ਾਰ ਰੁਪਏ ਦੀ ਪ੍ਰਵਾਨਗੀ ਦੇ ਕੇ ਪ੍ਰੋਜੈਕਟ ਨੂੰ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ।

New Modern Grain Market ਦੇ ਬਣਨ ਨਾਲ ਅਰਨੀਵਾਲਾ ਦੇ ਆਸਪਾਸ ਦੇ ਪਿੰਡਾਂ ਦੇ ਕਿਸਾਨਾਂ ਨੂੰ ਵੱਡੀ ਸਹੁਲਤ ਹੋਵੇਗੀ। ਇਸ ਖੇਤਰ ਵਿਚ ਲੋਕਾਂ ਨੇ ਵੱਡੇ ਪੱਧਰ ਤੇ ਜਾਮੁਨ ਦੇ ਰੁੱਖ ਲਗਾਏ ਹੋਏ ਹਨ ਅਤੇ ਇਸਦੇ ਫਲਾਂ ਦੇ ਮੰਡੀਕਰਨ ਵਿਚ ਵੀ ਕਿਸਾਨਾਂ ਨੂੰ ਸੌਖ ਹੋਵੇਗੀ।