Showing posts with label Animal Welfare Camp. Show all posts
Showing posts with label Animal Welfare Camp. Show all posts

Thursday, March 5, 2026

ਪਸ਼ੂ ਪਾਲਣ ਵਿਭਾਗ ਵੱਲੋਂ ਲਗਾਇਆ ਪਸ਼ੂ ਭਲਾਈ ਅਤੇ ਜਾਗਰੂਕਤਾ ਕੈਂਪ

 ਸ੍ਰੀ ਮੁਕਤਸਰ ਸਾਹਿਬ, 05 ਮਾਰਚ

             ਮਾਨਯੋਗ ਕੈਬਨਿਟ ਮੰਤਰੀ Gurmeet Singh Khuddian (ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ) ਦੀ ਰਹਿਨੁਮਾਈ ਹੇਠ ਅਤੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਡਾ. ਗੁਰਦਿੱਤ ਸਿੰਘ ਔਲਖ ਦੇ ਨਿਰਦੇਸ਼ਾਂ ਹੇਠ ਅਤੇ ਵਿਸ਼ੇਸ਼ ਤੌਰ ਤੇ ਪਹੁੰਚੇ ਐਨੀਮਲ ਨਿਊੂਟ੍ਰੀਸ਼ਨ Animal Nutrition ਦੇ ਮਾਹਰ ਡਾ. ਜੀਵਨ ਗੁਪਤਾ ਦੇ ਸਹਿਯੋਗ ਨਾਲ ਪਸ਼ੂ ਪਾਲਕਾਂ ਦੀ ਭਲਾਈ ਲਈ ਪਿੰਡ ਮਿੱਡਾ ਵਿਖੇ ਪਸ਼ੂ ਭਲਾਈ ਕੈਂਪ Animal Welfare Camp ਲਗਾਇਆ ਗਿਆ।

 

ਇਸ ਦੌਰਾਨ Dr Jeevan Gupta ਨੇ ਪਸ਼ੂਆਂ ਨੂੰ ਖੁਰਾਕ, ਫੀਡ ਦੇ ਮਹੱਤਵ ਅਤੇ ਖੁਰਾਕ ਜਰੀਏ ਦੁੱਧ ਦੀ ਪੈਦਾਵਾਰ Milk Production ਵਧਾਉਣ,ਫੀਡ ਤਿਆਰ ਕਰਨ ਦੇ ਨੁਸਖੇ ਸਾਂਝੇ ਕੀਤੇ, ਪਸ਼ੁਪਾਲਕਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਹੱਲ ਦੱਸੇ ਅਤੇ ਖੁਰਾਕ ਸਬੰਧੀ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ ਗਈ।

 

 ਕੈਂਪ ਦੀ ਅਗਵਾਈ ਕਰ ਰਹੇ ਡਾ. ਵਿਪਨਦੀਪ ਸਿੰਘ ਬਰਾੜ ਵੱਲੋਂ ਦੁੱਧ ਦੀ ਪੈਦਾਵਾਰ ਵਧਾਉਣ ਲਈ ਪਸ਼ੂਆਂ ਦੇ ਨਸਲ ਸੁਧਾਰ Breed Improvement Program ਤੇ ਜੋਰ ਦਿੰਦੇ ਹੋਏ ਪੰਜਾਬ ਸਰਕਾਰ ਵੱਲੋਂ ਭਾਰੀ ਸਬਸਿਡੀ ਦੇ ਮੁਹੱਇਆ ਕਰਵਾਏ ਜਾ ਰਹੇ ਸੈਕਸਡ ਸੀਮਨ ਦੀ ਵਰਤੋਂ ਤੇ ਜੋਰ ਦਿੱਤਾ। ਉਹਨਾਂ ਅੱਗੇ ਦੱਸਿਆ ਕਿ ਸਰਕਾਰ ਵੱਲੋਂ ਸਮੇਂ ਸਮੇਂ ਜਾਰੀ ਘਰ-ਘਰ ਪਸ਼ੂਆਂ ਨੂੰ ਮਲੱਪਾਂ ਰਹਿਤ ਕਰਨ ਦੀਆਂ ਗੋਲੀਆਂ ਨਾਲ ਜਿੱਥੇ ਪਸ਼ੂਆਂ ਦੀ ਅੰਦਰੂਨੀ ਸ਼ਕਤੀ ਅਤੇ ਰੋਗ ਪ੍ਰਤੀਰੋਧਕ ਸੰਮਰਥਾ ਵਧ ਗਈ ਹੈ ਉੱਥੇ ਹੀ ਲਗਾਤਾਰ ਜਰੂਰੀ ਵੈਕਸੀਨਾਂ ਨਾਲ ਪਸ਼ੂਆਂ ਨੂੰ ਬਿਾਰੀਆਂ ਤੋਂ ਬਚਾਇਆ ਗਿਆ, ਜਿਸ ਨਾਲ ਸਿੱਧੇ ਤੌਰ ਤੇ ਦੁੱਧ ਦੀ ਪੈਦਾਵਾਰ ਵਿੱਚ ਵਾਧਾ ਹੋਇਆ।

 

ਇਸ ਕੈਂਪ ਵਿੱਚ ਪਿੰਡ ਦੇ ਮੋਹਤਵਾਰ ਅਤੇ ਪਤਵੰਤੇ ਸੱਜਣ ਸ਼ਾਮਿਲ ਹੋਏੇ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਲਗਭਗ 80 ਪਸ਼ੂ ਪਾਲਕਾਂ ਨੇ ਇਸ ਦਾ ਲਾਭ ਉਠਾਇਆ। ਕੈਂਪ ਉਪਰੰਤ ਪਹੁੰਚੀ ਟੀਮ ਵੱਲੋਂ ਮਨਜੀਤ ਸਿੰਘ ਬਲਾਕ ਇੰਚਾਰਜ, ਜਗਮੀਤ ਮੈਂਬਰ, ਰੁਪਿੰਦਰ ਸੰਧੂ, ਸੁਰਜੀਤ ਚੇਅਰਮੈਨ ਅਤੇ ਧੰਨ ਧੰਨ ਬਾਬਾ ਬੁੱਢਾ ਜੀ ਸਮਾਜ ਸੇਵੀ ਸੰਸਥਾ ਅਤੇ ਕਮੇਟੀ ਮੈਂਬਰਾਂ ਦਾ ਕੈਂਪ ਆਯੋਜਨ ਕਰਨ ਲਈ ਧੰਨਵਾਦ ਕੀਤਾ ਗਿਆ।