Showing posts with label Mission on Natural Farming Scheme. Show all posts
Showing posts with label Mission on Natural Farming Scheme. Show all posts

Saturday, March 7, 2026

Krishi Shakhies ਹੁਣ Natural Farming ਦਾ ਝੰਡਾ ਕਰਣਗੀਆਂ ਬੁੰਲਦ, ਸਰਕਾਰ ਦੇਵੇਗੀ ਮਦਦ

  ਐੱਸ.ਏ.ਐੱਸ ਨਗਰ ਵਿੱਚ Natural Farming ਨੂੰ ਉਤਸ਼ਾਹਿਤ ਕਰਨ ਲਈ
ਕ੍ਰਿਸ਼ੀ ਸਖੀਆਂ Krishi Shakhies ਦੀ ਮੀਟਿੰਗ

  Mission on Natural Farming ਅਧੀਨ 20 Krishi Shakhies ਤੇ 1250 ਕਿਸਾਨਾਂ ਦੀ ਚੋਣ

  ਕੈਮੀਕਲ ਰਹਿਤ ਖੇਤੀ ਲਈ ਕਿਸਾਨਾਂ ਨੂੰ ਮਿਲੇਗੀ ਸਾਲਾਨਾ 4000 ਰੁਪਏ ਦੀ ਸਹਾਇਤਾ

  ਕ੍ਰਿਸ਼ੀ ਸਖੀਆਂ ਨੂੰ ਪ੍ਰਤੀ ਮਹੀਨਾ 5000 ਰੁਪਏ ਦੀ ਵਿੱਤੀ ਸਹਾਇਤਾ

 ਸਾਹਿਬਜ਼ਾਦਾ ਅਜੀਤ ਸਿੰਘ ਨਗਰ, 7 ਮਾਰਚ:

ਮੁੱਖ ਖੇਤੀਬਾੜੀ ਅਫਸਰ ਐੱਸ.ਏ.ਐੱਸ ਨਗਰDr Sukhjinder Singh Bajwa ਦੀ ਪ੍ਰਧਾਨਗੀ ਹੇਠ ਜ਼ਿਲ੍ਹੇ ਵਿੱਚ ਕੁਦਰਤੀ ਖੇਤੀ Natural Farming ਨੂੰ ਉਤਸਾਹਿਤ ਕਰਨ ਲਈ ਨਿਯੁਕਤ ਕੀਤੀਆਂ ਗਈਆਂ ਕ੍ਰਿਸ਼ੀ ਸ਼ਖੀਆਂ Krishi Shakhi ਦੀ ਮੀਟਿੰਗ ਕੀਤੀ ਗਈ ।
ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਕੈਮੀਕਲ ਰਹਿਤ ਖੇਤੀ ਉਤਪਾਦ Chemical Free Agriculture Produce ਪੈਦਾ ਕਰਨ ਲਈ ਸਰਕਾਰ ਵੱਲੋਂ ਜ਼ਿਲ੍ਹਾ SAS Nagar ਦੀ ਮਿਸ਼ਨ ਆਨ ਨੈਚੂਰਲ ਫਾਰਮਿੰਗ ਸਕੀਮ Mission on Natural Farming Scheme ਅਧੀਨ ਚੋਣ ਕੀਤੀ ਗਈ ਹੈ ਅਤੇ ਸਕੀਮ ਅਧੀਨ ਜ਼ਿਲ੍ਹੇ ਵਿੱਚ 20 ਕ੍ਰਿਸ਼ੀ ਸਖੀਆਂ Krishi Shakhies ਅਤੇ 1250 ਕਿਸਾਨ ਜੋ ਕੇ ਕੁਦਰਤੀ ਖੇਤੀ Natural Farming ਨੂੰ ਅਪਣਾਉਣ ਦੇ ਚਾਹਵਾਨ ਹਨ ਦੀ ਚੋਣ ਕੀਤੀ ਜਾ ਰਹੀ ਹੈ। ਇਹਨਾਂ ਕ੍ਰਿਸ਼ੀ ਸ਼ਖੀਆਂ  Krishi Shakhies ਨੂੰ ਪ੍ਰਤੀ ਮਹੀਨਾ 5000 ਰੁਪਏ ਅਤੇ ਕਿਸਾਨਾਂ ਨੂੰ 4000 ਰੁਪਏ ਸਾਲਾਨਾ ਵਿੱਤੀ ਸਹਾਇਤਾ Financial Assitance  ਦਿੱਤੀ ਜਾ ਰਹੀ ਹੈ।
ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਇਹਨਾਂ Krishi Shakhies ਦੁਆਰਾ ਚੁਣੇ ਜਾ ਰਹੇ ਕਿਸਾਨਾਂ ਦੇ ਮਿੱਟੀ ਦੇ ਸੈਂਪਲਾਂ Soil Sample Testing ਦੀ ਪਰਖ ਕਰਵਾਉਣ ਅਤੇ ਪੰਜਾਬ ਸਟੇਟ ਸੀਡ ਸਰਟੀਫਿਕੇਸਨ ਅਥਾਰਟੀ Punjab State Seed Certification Authority ਦੁਆਰਾ ਸਰਟੀਫਿਕੇਟ ਦਿਵਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੌਕੇ ਪੰਜਾਬ ਸਟੇਟ ਸੀਡ ਸਰਟੀਫਿਕੇਸਨ ਦੇ ਨੁਮਾਇੰਦੇ ਹਰਪ੍ਰੀਤ ਸਿੰਘ ਵੱਲੋਂ ਕ੍ਰਿਸ਼ੀ ਸਖੀਆਂ Krishi Shakhies ਨੂੰ ਕੁਦਰਤੀ ਖੇਤੀ Natural Farming ਲਈ ਕਿਸਾਨਾਂ ਨੂੰ ਪ੍ਰਮਾਣੀਕਰਨ ਦੇ ਲਾਭ ਦੱਸਦਿਆਂ ਜਾਣਕਾਰੀ ਦਿੱਤੀ ਕਿ ਜੈਵਿਕ ਉਤਪਾਦਾਂ ਨੂੰ ਭਾਰਤ ਵਿੱਚ ਕਿਤੇ ਵੀ ਜੈਵਿਕ ਭੋਜਨ ਵਪਾਰੀਆਂ ਅਤੇ ਜੈਵਿਕ ਭੋਜਨ ਪ੍ਰੋਸੈਸਿੰਗ ਕੰਪਨੀਆਂ ਨੂੰ ਉਹਨਾਂ ਦੇ ਆਪਣੇ ਨਿਯਮਾਂ ਅਤੇ ਸ਼ਰਤਾਂ ਤੇ ਭਾਰਤ ਸਰਕਾਰ ਦੇ ਪੋਰਟਲ www.jaivikkheti.in ਤੇ ਵੇਚਿਆਂ ਜਾ ਸਕਦਾ ਹੈ।
ਇਸ ਮੀਟਿੰਗ ਵਿੱਚ ਇਸ ਸਕੀਮ ਦੇ ਨੋਡਲ ਅਫਸਰ ਡਾਕਟਰ ਗੁਰਦਿਆਲ ਕੁਮਾਰ ਖੇਤੀਬਾੜੀ ਵਿਕਾਸ ਅਫਸਰ, ਮਾਸਟਰ ਟ੍ਰੇਨਰ ਤਰਜਿੰਦਰ ਸਿੰਘ, ਪਿੰਡ ਸੈਦਪੁਰ, ਕਮਲਦੀਪ ਸਿੰਘ ਏ.ਟੀ.ਐਮ ਅਤੇ ਜੈਵਿਕ ਖੇਤੀ/ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਨੇ ਭਾਗ ਲਿਆ।