--ਚੱਕ ਫਤਿਹ ਸਿੰਘ ਵਾਲਾ ਵਿਖੇ ਸਿਖਲਾਈ ਕੈਂਪ ਲਗਾਇਆ ਆਯੋਜਤ
ਬਠਿੰਡਾ, 16 ਅਪ੍ਰੈਲ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ Bathinda ਦੇ ਜ਼ਿਲ੍ਹਾ ਸਿਖਲਾਈ ਅਫਸਰ ਵਿੰਗ, ਬਠਿੰਡਾ ਵੱਲੋਂ ਡਾ. ਪ੍ਰਭਜੋਤ ਕੌਰ ਜ਼ਿਲ੍ਹਾ ਸਿਖ਼ਲਾਈ ਅਫਸਰ ਬਠਿੰਡਾ ਦੀ ਅਗਵਾਈ ਵਿੱਚ ਬਲਾਕ ਨਥਾਣਾ ਦੇ ਪਿੰਡ ਚੱਕ ਫਤਿਹ ਸਿੰਘ ਵਾਲਾ ਵਿਖੇ ਨਥਾਣਾ ਬਲਾਕ ਦੇ ਸਟਾਫ ਦੇ ਸਹਿਯੋਗ ਨਾਲ ਕਿਸਾਨ ਸਿਖ਼ਲਾਈ ਕੈਂਪ Farmer Training Camp ਲਗਾਇਆ ਗਿਆ।
ਕੈਂਪ ਦੀ ਸ਼ੁਰੂਆਤ ਕਰਦਿਆਂ ਡਾ. ਜਸਵਿੰਦਰ ਕੌਰ ਏ.ਡੀ.ਓ (ਟ੍ਰੇਨਿੰਗ) ਬਠਿੰਡਾ ਨੇ ਨਰਮੇ ਦੀ ਫਸਲ ਦੀ ਬਿਜਾਈ Cotton Sowing 15 ਮਈ ਤੋਂ ਪਹਿਲਾਂ ਕਰਨ ਬਾਰੇ ਕਿਹਾ। ਉਨ੍ਹਾਂ ਬਿਜਾਈ ਸਮੇਂ ਡੂੰਘੀ ਵਹਾਈ ਅਤੇ ਭਰਮੀ ਰੌਣੀ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਖਾਦਾਂ ਅਤੇ ਨਦੀਨ ਨਾਸ਼ਕਾਂ ਦੀ ਸੁਚੱਜੀ ਵਰਤੋਂ, ਚਿੱਟੀ ਮੱਖੀ ਅਤੇ ਹੋਰ ਰਸ ਚੂਸਕ ਕੀੜਿਆਂ ਦਾ ਕੰਟਰੋਲ, ਗੁਲਾਬੀ ਸੁੰਡੀ Pink Bollworm ਦੇ ਸਰਵੇਖਣ, ਹਮਲੇ ਅਤੇ ਰੋਕਥਾਮ ਬਾਰੇ ਜ਼ਰੂਰੀ ਨੁਕਤੇ ਸਾਂਝੇ ਕੀਤੇ।
ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਵੱਲੋਂ ਨਰਮੇ ਦੇ ਬੀਜ 'ਤੇ ਮਿਲ ਰਹੀ 33% ਸਬਸਿਡੀ Cotton Seed Subsidy ਬਾਰੇ ਦੱਸਿਆ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ PAU ਅਤੇ ਖੇਤੀਬਾੜੀ ਵਿਭਾਗ ਵੱਲੋਂ ਜਾਰੀ ਕੀਤੀਆਂ ਕਿਸਮਾਂ, ਹਾਈਬ੍ਰੀਡਾਂ ਅਤੇ ਨਵੀਂ ਰਿਲੀਜ਼ ਹੋਈ ਦੇਸੀ ਕਪਾਹ ਦੀ ਕਿਸਮ ਪੀਬੀਡੀ 88 PBD-88 ਦੀ ਬਿਜਾਈ ਕਰਨ ਦੀ ਸਲਾਹ ਦਿੱਤੀ।
ਇਸ ਕੈਂਪ ਦੌਰਾਨ ਡਾ. ਹਰਦੀਪ ਸਿੰਘ (ਵਿਸ਼ਾ ਵਸਤੂ ਮਾਹਰ) ਬਠਿੰਡਾ ਨੇ ਕਿਸਾਨਾਂ ਨੂੰ ਕਣਕ ਦੀ ਫਸਲ ਦੀ ਵਾਢੀ ਤੋਂ ਬਾਅਦ ਕਣਕ ਦੇ ਬੀਜ ਦੀ ਸੰਭਾਲ Wheat Seed Management ਕਰਨ ਲਈ ਜਾਗਰੂਕ ਕੀਤਾ। ਉਨ੍ਹਾਂ ਨਾਲ ਹੀ ਕਿਸਾਨਾਂ ਨੂੰ ਵਾਢੀ ਦੌਰਾਨ ਖੇਤਾਂ ਵਿੱਚ ਖੰਭੇ ਅਤੇ ਟਾਵਰਾਂ ਤੋਂ ਲੱਗਣ ਵਾਲੀ ਅੱਗ ਤੋਂ ਸੁਚੇਤ ਕਰਦਿਆਂ ਕਿਹਾ ਕਿ ਖੇਤਾਂ ਵਿੱਚ ਲੱਗੇ ਖੰਭਿਆਂ ਦੀਆਂ ਢਿੱਲੀਆਂ ਤਾਰਾਂ ਕੱਸ ਲਈਆਂ ਜਾਣ ਤਾਂ ਜੋ ਸਪਾਰਕਿੰਗ ਨਾਲ ਖੇਤਾਂ ਵਿੱਚ ਅੱਗ ਨਾ ਲੱਗੇ। ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਸਬੰਧੀ ਵੀ ਅਪੀਲ ਕੀਤੀ ਗਈ। ਇਸ ਤੋਂ ਇਲਾਵਾ ਝੋਨੇ ਦੀ ਨਵੀਂ ਆਈ ਕਿਸਮ PR-133 ਸਬੰਧੀ ਕੈਂਪ ਵਿੱਚ ਚਾਨਣਾ ਪਾਇਆ ਗਿਆ।
ਡਾ. ਹਰਦੀਪ ਵੱਲੋਂ ਝੋਨੇ ਦੀ ਪਨੀਰੀ ਦੀ ਬਿਜਾਈ ਦੇ ਸਹੀ ਸਮੇਂ ਅਤੇ ਸਹੀ ਤਰੀਕੇ ਨਾਲ ਪਨੀਰੀ ਤਿਆਰ ਕਰਨ ਦੇ ਢੰਗ ਬਾਰੇ ਕਿਸਾਨਾਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਡਾ. ਯਾਦਵੀਰ ਕੌਰ ਏ.ਡੀ.ਓ (ਡੈਮਨਸਟਰੇਟਰ ਅਫਸਰ) ਬਠਿੰਡਾ ਨੇ ਕਿਸਾਨਾਂ ਨੂੰ ਮਿੱਟੀ ਤੇ ਪਾਣੀ ਦੇ ਨਮੂਨੇ ਲੈਣ ਦੇ ਢੰਗ ਬਾਰੇ ਦੱਸਦਿਆਂ ਪਰਖ ਕਰਵਾਉਣ ਦੀ ਅਪੀਲ ਕੀਤੀ ਤਾਂ ਜੋ ਖਾਦਾਂ ਦੀ ਸੁਚੱਜੀ ਵਰਤੋਂ ਹੋ ਸਕੇ। ਮਿੱਟੀ ਦੀ ਸਿਹਤ ਨੂੰ ਬਰਕਰਾਰ ਰੱਖਣ ਲਈ ਗਲੀ ਸੜੀ ਰੂੜੀ ਖਾਦ ਜਾਂ ਹਰੀ ਖਾਦ ਪਾਉਣ ਲਈ ਪ੍ਰੇਰਿਤ ਕੀਤਾ। ਡਾ ਕਿਰਨਦੀਪ ਕੌਰ ਏ.ਡੀ.ਓ (ਮਾਰਕੀਟਿੰਗ), ਭੁੱਚੋ ਨੇ ਕਣਕ ਦੇ ਸੁਚੱਜੇ ਮੰਡੀਕਰਨ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ।
ਇਸ ਦੇ ਨਾਲ ਹੀ ਪ੍ਰੋਸੈਸਿੰਗ Food Processing ਰਾਹੀਂ ਮੁੱਲ ਵਾਧਾ ਕਰਕੇ ਸਵੈ ਮੰਡੀਕਰਨ ਕਰਨ ਅਤੇ ਕਿਸਾਨਾਂ ਨੂੰ ਖੇਤੀ ਦੇ ਨਾਲ-ਨਾਲ ਹੋਰ ਸਹਾਇਕ ਧੰਦੇ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ। ਕੈਂਪ ਦੇ ਅੰਤ ਵਿੱਚ ਡਾ. ਹਰਪ੍ਰੀਤ ਸਿੰਘ ਏ.ਡੀ.ਓ (ਚੱਕ ਫਤਿਹ ਸਿੰਘ ਵਾਲਾ) ਬਲਾਕ ਨਥਾਣਾ ਨੇ ਕਿਸਾਨਾਂ ਨੂੰ ਮਸ਼ੀਨਰੀ ਦੀ ਸਬਸਿਡੀ ਅਤੇ ਪਕਾਵੀਂ ਮੱਕੀ Maize, ਸਿੱਧੀ ਬਿਜਾਈ DSR ਦੀ ਸਰਕਾਰ ਵੱਲੋਂ ਮਿਲ ਰਹੀ ਸਬਸਿਡੀ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਦਾ ਕੈਂਪ ਵਿੱਚ ਆਉਣ ਤੇ ਧੰਨਵਾਦ ਕੀਤਾ।

No comments:
Post a Comment