ਫਾਜ਼ਿਲਕਾ, 11 ਮਾਰਚ:
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (PM-KISAN) ਯੋਜਨਾ ਦਾ ਲਾਭ ਲੈ ਰਹੇ ਕਿਸਾਨਾਂ ਲਈ ਹੁਣ ਫਾਰਮਰ ਰਜਿਸਟਰੀ Farmer Registry ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫਸਰ ਫਾਜ਼ਿਲਕਾ ਸ੍ਰੀਮਤੀ Harpreet Pal Kaur ਨੇ ਦੱਸਿਆ ਕਿ ਜੇਕਰ ਕਿਸਾਨ ਸਮੇਂ ਸਿਰ ਰਜਿਸਟ੍ਰੇਸ਼ਨ ਨਹੀਂ ਕਰਵਾਉਂਦੇ ਤਾਂ ਭਵਿੱਖ ਵਿੱਚ PM KISAN ਦੀਆਂ ਆਉਣ ਵਾਲੀਆਂ ਕਿਸਤਾਂ ਰੁਕ ਸਕਦੀਆਂ ਹਨ।
ਉਨ੍ਹਾਂ ਦੱਸਿਆ ਕਿ ਇਸ ਪ੍ਰਕਿਰਿਆ ਰਾਹੀਂ ਕਿਸਾਨਾਂ ਦਾ ਇੱਕ ਕੇਂਦਰੀ ਡਾਟਾਬੇਸ ਤਿਆਰ ਕੀਤਾ ਜਾ ਰਿਹਾ ਹੈ ਅਤੇ ਹਰ ਕਿਸਾਨ ਨੂੰ ਯੂਨੀਕ ਫਾਰਮਰ ਆਈ.ਡੀ. Unique Farmer ID ਜਾਰੀ ਕੀਤੀ ਜਾਵੇਗੀ ਜੋ PM KISAN ਖਾਤੇ ਨਾਲ ਜੋੜੀ ਜਾਵੇਗੀ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਰਜਿਸਟ੍ਰੇਸ਼ਨ ਕਰਵਾਉਣ ਸਮੇਂ ਆਧਾਰ ਕਾਰਡ ਅਤੇ ਜਮ੍ਹਾਂਬੰਦੀ ਦੇ ਦਸਤਾਵੇਜ਼ ਆਪਣੇ ਨਾਲ ਲੈ ਕੇ ਜਾਣ। ਇਹ ਰਜਿਸਟ੍ਰੇਸ਼ਨ ਕਿਸਾਨ ਆਪਣੇ ਨਜ਼ਦੀਕੀ ਕਾਮਨ ਸਰਵਿਸ ਸੈਂਟਰ (ਕੰਪਿਊਟਰ ਸੈਂਟਰ )ਵਿੱਚ ਕਰਵਾ ਸਕਦੇ ਹਨ।ਕਿਸੇ ਵੀ ਤਕਨੀਕੀ ਜਾਣਕਾਰੀ ਲਈ ਸੰਬੰਧਤ ਬਲਾਕ ਖੇਤਬਾੜੀ ਅਫਸਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਮੁੱਖ ਖੇਤੀਬਾੜੀ ਅਫਸਰ ਨੇ ਕਿਹਾ ਕਿ ਕਿਸਾਨ ਸਮੇਂ ਸਿਰ ਆਪਣੀ ਫਾਰਮਰ ਰਜਿਸਟਰੀ ਕਰਵਾ ਲੈਣ ਤਾਂ ਜੋ ਪੀ.ਐਮ. ਕਿਸਾਨ ਯੋਜਨਾ ਦੀਆਂ ਕਿਸਤਾਂ ਪ੍ਰਾਪਤ ਕਰਨ ਵਿੱਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨਾ ਆਵੇ।
No comments:
Post a Comment