ਮੱਛੀ ਪਾਲਣ ਨੂੰ ਹੁਲਾਰਾ ਦੇਣ ਲਈ ਫਿਸ਼ ਕਿਓਸਕ ਅਤੇ ਮੋਟਰਸਾਈਕਲ/ ਐਕਟਿਵਾ 'ਤੇ ਵੀ ਸਬਸਿਡੀ ਦੀ ਸਹੂਲਤ
ਸਰਕਾਰ ਵਲੋਂ ਮੱਛੀ ਪਾਲਣ Fish Farming ਨੂੰ ਪ੍ਰਫੁੱਲਿਤ ਕਰਨ ਲਈ ਪ੍ਰਧਾਨ ਮੰਤਰੀ ਮਤਸੱਯਾ ਸੰਪਦਾ ਸਕੀਮ PM Matsya Sampda Yojna ਚਲਾਈ ਜਾ ਰਹੀ ਹੈ, ਜਿਸ ਤਹਿਤ ਜ਼ਿਲ੍ਹਾ ਬਰਨਾਲਾ ਵਿੱਚ ਮੱਛੀ ਪਾਲਕਾਂ Fish Farmer ਨੂੰ ਸਬਸਿਡੀ Subsidy for Farmer ਸਣੇ ਵੱਖ ਵੱਖ ਤਰ੍ਹਾਂ ਦੇ ਲਾਭ ਦਿੱਤੇ ਜਾ ਰਹੇ ਹਨ। ਇਸ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਯੋਗ ਵਿਅਕਤੀਆਂ ਨੂੰ ਬਣਦਾ ਲਾਭ ਦਿੱਤਾ ਜਾਵੇ।
ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਹਰਪ੍ਰੀਤ ਸਿੰਘ ਆਈ ਏ ਐੱਸ ਨੇ ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਪ੍ਰਧਾਨ ਮੰਤਰੀ ਮਤਸੱਯਾ ਸੰਪਦਾ ਸਕੀਮ PM Matsya Sampda Yojna ਅਧੀਨ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਦੌਰਾਨ ਕੀਤਾ। ਇਸ ਮੌਕੇ ਵਿੱਤੀ ਸਾਲ 2025-26 ਲਈ ਲੋੜੀਂਦੇ ਪ੍ਰੋਜੈਕਟਾਂ ਲਈ ਐਕਸ਼ਨ ਪਲਾਨ ਪਾਸ ਕੀਤਾ ਗਿਆ।
ਇਸ ਮੌਕੇ ਸਹਾਇਕ ਡਾਇਰੈਕਟਰ ਮੱਛੀ ਪਾਲਣ ਸ੍ਰੀਮਤੀ ਚਰਨਜੀਤ ਕੌਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮਤਸੱਯਾ ਸੰਪਦਾ ਯੋਜਨਾ PM Matsya Sampda Yojna ਅਧੀਨ ਜ਼ਿਲ੍ਹੇ ਦੇ ਮੱਛੀ ਪਾਲਕਾਂ ਨੂੰ 40 ਤੋਂ 60 ਫ਼ੀਸਦੀ ਸਬਸਿਡੀ Subsidy ਦਿੱਤੀ ਜਾਂਦੀ ਹੈ। ਓਨ੍ਹਾਂ ਦੱਸਿਆ ਸਰਕਾਰ ਵੱਲੋਂ ਮੱਛੀ ਪਾਲਣ Fish Farming ਦੇ ਕਿੱਤੇ ਨੂੰ ਪ੍ਰਫੁੱਲਿਤ ਕਰਨ ਲਈ ਅਨੇਕਾਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਉੱਥੇ ਹੀ ਸਵੈ-ਰੋਜ਼ਗਾਰ ਕਰਨ ਦੇ ਚਾਹਵਾਨ ਵਿਅਕਤੀਆਂ ਨੂੰ ਮੱਛੀ Fish ਅਤੇ ਮੱਛੀ ਦੇ ਉਤਪਾਦਾਂ Fish Products ਦੀ ਢੋਆ-ਢੁਆਈ ਕਰਨ ਲਈ ਥ੍ਰੀ-ਵੀਲ੍ਹਰ ਵਿਦ ਆਈਸ ਬਾਕਸ ਜਾਂ ਮੋਟਰ ਸਾਈਕਲ ਵਿਦ ਆਈਸ ਬਾਕਸ ਦੀ ਖ੍ਰੀਦ ਕਰਨ ਉਪਰੰਤ ਅਤੇ ਅਧੀਨ ਪਲੇਨ/ਪੱਧਰ ਜ਼ਮੀਨ ਉੱਤੇ ਮੱਛੀ ਤਲਾਬ Fish Pond ਦੀ ਉਸਾਰੀ ਲਈ 40 ਫੀਸਦੀ (ਜਨਰਲ ਸ਼੍ਰੇਣੀ) ਅਤੇ 60 ਫੀਸਦੀ ਐਸ.ਸੀ./ਐਸ.ਟੀ./ਔਰਤਾਂ ਦੇ ਵਰਗ ਨੂੰ ਸਬਸਿਡੀ ਦਿੱਤੀ ਜਾ ਰਹੀ ਹੈ। ਫਿਸ਼ ਕਿਓਸਕ ਉੱਪਰ ਕੰਪੋਨੈਂਟ ਵਾਈਜ਼ ਪ੍ਰੋਜੈਕਟ ਲਾਗਤ (10 ਲੱਖ ਜਾਂ ਇਸ ਤੋਂ ਘੱਟ) ਤੇ 40 ਤੋਂ 60 ਫੀਸਦੀ ਸਬਸਿਡੀ Subsidy ਪ੍ਰਦਾਨ ਕੀਤੀ ਜਾ ਰਹੀ ਹੈ।
ਇਸ ਮੌਕੇ ਮੱਛੀ ਪਾਲਣ ਅਫ਼ਸਰ ਅਮਨਦੀਪ ਸਿੰਘ ਨੇ ਦੱਸਿਆ ਕਿ ਹੁਣ ਪੁਰਾਣੇ ਪ੍ਰਾਈਵੇਟ ਛੱਪੜਾਂ Old Fish Pond ਦੇ ਸੁਧਾਰ ਅਤੇ ਨੀਵੀਆਂ/ਟੋਇਆਂ/ਭੱਠੇ ਵਾਲੀਆਂ ਜ਼ਮੀਨਾਂ ਵਿੱਚ ਮੱਛੀ ਤਲਾਬ Fish Pond ਬਣਾਉਣ ਲਈ ਵੀ ਪੰਜਾਬ ਰਾਜ ਮੱਛੀ ਪਾਲਣ ਵਿਕਾਸ ਬੋਰਡ Punjab State Fish Farming Development Board ਦੀ ਸਹਾਇਤਾ ਨਾਲ 25 ਫੀਸਦੀ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ। ਮੱਛੀ ਪਾਲਣ ਦੇ ਚਾਹਵਾਨ ਕਿਸਾਨਾਂ/ਬੇਰੁਜ਼ਗਾਰ ਨੌਜਵਾਨਾਂ ਨੂੰ ਵਿਭਾਗ ਵੱਲੋਂ 5 ਦਿਨਾਂ ਦੀ ਮੁਢਲੀ ਸਿਖਲਾਈ ਮੁਫਤ ਦਿੱਤੀ ਜਾਂਦੀ ਹੈ।
ਇਸ ਮੀਟਿੰਗ ਵਿੱਚ ਬਡਬਰ ਵਿੱਚ ਫਿਸ਼ ਕਿਓਸਕ (ਦੁਕਾਨ) ਸਬੰਧੀ ਅਤੇ ਮੋਟਰਸਾਈਕਲ ਦੇ ਨਾਲ ਨਾਲ ਐਕਟਿਵਾ ਵਿਦ ਆਈਸ ਬਾਕਸ ਦਾ ਕੇਸ ਵੀ ਪਾਸ ਕੀਤਾ ਗਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਜਿੰਦਰ ਸਿੰਘ ਬੇਦੀ ਆਈ ਏ ਐੱਸ, ਲੀਡ ਬੈਂਕ ਮੈਨੇਜਰ LDM ਗੁਰਪਰਮਿੰਦਰ ਸਿੰਘ, ਖੇਤੀਬਾੜੀ ਵਿਭਾਗ ਤੋਂ ਸੁਨੀਤਾ ਸ਼ਰਮਾ, ਕ੍ਰਿਸ਼ੀ ਵਿਗਿਆਨ ਕੇਂਦਰ KVK ਤੋਂ ਡਾ. ਹਰਜੋਤ ਸਿੰਘ ਸੋਹੀ, ਐੱਸ ਡੀ ਓ ਜਲ ਸਪਲਾਈ ਕੁਲਦੀਪ ਸਿੰਘ, ਕਿਸਾਨ ਸੁਖਪਾਲ ਸਿੰਘ ਮੌਜੂਦ ਸਨ।

No comments:
Post a Comment