Tuesday, March 10, 2026

ਅਗਲੇ ਸਾਲ ਲਈ ਗੰਨੇ ਦਾ ਬੀਜ ਤਿਆਰ ਕਰਨ ਦੇ ਨੁਕਤੇ Sugarcane Seed Production

ਡਾ ਅਮਰੀਕ ਸਿੰਘ, ਕੇਨ ਕਮਿਸ਼ਨਰ, ਪੰਜਾਬ

-ਡਾ ਅਮਰੀਕ ਸਿੰਘ, ਕੇਨ ਕਮਿਸ਼ਨਰ, ਪੰਜਾਬ

ਗੰਨੇ Sugarcane ਦੀ ਕਾਮਯਾਬ ਕਾਸ਼ਤ ਕਰਨ ਲਈ ਬੀਜ Sugarcane Seed Buds ਦੀ ਬਹੁਤ ਮਹੱਤਤਾ ਹੈ। ਕਿਸੇ ਵੀ ਫਸਲ ਦੀ ਕਾਮਯਾਬੀ ਲਈ ਸਿਹਤਮੰਦ,ਨਰੋਏ ਬੀਜ Healthy Seed Buds of Sugarcane ਦਾ ਹੋਣਾ ਬਹੁਤ ਜ਼ਰੂਰੀ ਹੈ।ਗੰਨਾ ਕਾਸਤਕਾਰ ਆਮ ਕਰਕੇ ਮਿੱਲ ਵਿੱਚ ਲਿਜਾਣ ਵੱਲੇ ਗੰਨੇ ਦੇ ਖੇਤਾਂ ਵਿੱਚੋਂ ਹੀ ਬਿਜਾਈ ਲਈ ਗੰਨੇ ਦੀ ਵਰਤੋਂ ਕਰਦੇ ਹਨ ਅਤੇ ਬੀਜ ਦੀ ਸਹੀ ਚੋਣ ਵੀ ਨਹੀਂ ਕਰਦੇ,ਜਿਸ ਕਾਰਨ ਕਈ ਵਾਰ ਬਿਮਾਰੀਆਂ ਗੰਨੇ ਦੀ ਫਸਲ Losses due to Diseases in Sugarcane ਦਾ ਬਹੁਤ ਨੁਕਸਾਨ ਕਰ ਦਿੰਦੀਆਂ ਹਨ।ਸੋ ਇਸ ਖੇਤਰ ਵਿੱਚ ਕਿਸਾਨਾਂ ਅਤੇ ਖੰਡ ਮਿੱਲਾਂ ਦੀ ਆਮਦਨ ਵਧਾਉਣ ਲਈ ਸਿਹਤਮੰਦ ਬੀਜ ਵਰਤ ਕੇ ਗੰਨੇ ਦੀ ਪ੍ਰਤੀ ਹੈਕਟੇਅਰ ਉਤਪਾਦਿਕਤਾ ਅਤੇ ਖੰਡ ਦੀ ਰਿਕਵਰੀ ਵਧਾਉਣੀ ਸਮੇਂ ਦੀ ਵੱਡੀ ਜਰੂਰਤ ਹੈ ।
ਪੰਜਾਬ ਵਿਚ ਗੰਨੇ ਦੇ ਬੀਜ ਦੀ ਜਰੂਰਤ:
ਸਾਲ 2024-25 ਦੌਰਾਨ ਤਕਰੀਬਨ 95 ਹਜਾਰ ਹੈਕਟੇਅਰ ਰਕਬੇ ਵਿੱਚ ਗੰਨੇ ਦੀ ਕਾਸ਼ਤ Sugarcane Cultivation in Punjab ਕੀਤੀ ਗਈ ਹੈ ਇਸ ਵਿੱਚੋਂ ਤਕਰੀਬਨ 49 ਹਜਾਰ ਹੈਕਟੇਅਰ ਰਕਬੇ Area under Sugarcane Cultivation in Punjab ਵਿੱਚ ਲੈਰੇ ਕਮਾਦ ਦੀ ਬਿਜਾਈ ਕੀਤੀ ਗਈ ਹੈ।ਇੰਨੇ ਰਕਬੇ ਲਈ ਤਕਰੀਬਨ 5 ਲੱਖ 64 ਹਜਾਰ ਟਨ ਬੀਜ Sugarcane Seed Buds ਵਰਤਿਆ ਗਿਆ ਹੈ ਜਿਸ ਦੀ ਕੀਮਤ 169.26 ਕਰੋੜ ਬਣਦੀ ਹੇ ਅਤੇ ਰਕਬਾ ਵੀ 9166 ਹੈਕਟੇਅਰ ਚਾਹੀਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਪ੍ਰਮਾਣਿਤ ਕਿਸਮਾਂ ਦਾ ਬੀਜ ਆਮ ਕਰਕੇ ਗੰਨਾ ਖੋਜ ਕੇਂਦਰਾਂ,ਖੰਡ ਮਿੱਲਾਂ ਜਾਂ ਉੱਦਮੀ ਕਿਸਾਨਾਂ ਵੱਲੋਂ ਗੰਨਾ ਕਾਸਤਕਾਰਾਂ ਨੂੰ ਮੁਹੱਈਆ ਕਰਵਾਇਆ ਜਾਂਦਾ ਹੈ।ਜੇਕਰ ਹਰੇਕ ਗੰਨਾ ਕਾਸਤਕਾਰ ਅਗਲੇ ਸਾਲ ਦੌਰਾਨ ਕਾਸਤ ਕੀਤੇ ਜਾਣ ਵਾਲੇ ਗੰਨੇ ਦੀ ਫਸਲ ਲਈ ਲੋੜੀਂਦਾ ਗੰਨਾ ਖੁਦ ਤਿਆਰ ਕਰ ਲਵੇ ਤਾਂ ਕਾਫੀ ਮੁਸ਼ਕਲਾਂ ਹੱਲ ਕੀਤੀਆਂ ਜਾ ਸਕਦੀਆਂ ਹਨ।
ਕਿੰਨਾ ਗੰਨਾ ਬੀਜ ਲਈ ਚਾਹੀਦਾ ਹੈ:
ਆਮ ਕਰਕੇ ਇੱਕ ਏਕੜ ਰਕਬੇ ਵਿੱਚ ਗੰਨੇ ਦੀ ਸਫਲ ਕਾਸਤ ਕਰਨ ਲਈ ਕਿਸਮ ਅਨੁਸਾਰ 30-35 ਕੁਇੰਟਲ ਬੀਜ Sugarcane Seed Buds ਚਾਹੀਦਾ ਹੁੰਦਾ ਹੈ ਜਿਸ ਦੀ ਕੀਮਤ 12000 ਤੋਂ 15000/- ਹੁੰਦੀ ਹੈ।ਇਸ ਖਰਚੇ ਨੂੰ ਹੋਰ ਘਟਾਇਆ ਜਾ ਸਕਦਾ ਹੈ ਜੇਕਰ ਹਰੇਕ ਗੰਨਾ ਕਾਸ਼ਤਕਾਰ ਅਗਲੇ ਸਾਲ ਲਈ ਚਾਲੂ ਬਹਾਰ ਰੁੱਤ ਦੌਰਾਨ ਆਮ ਗੰਨਾ ਦੀ ਫ਼ਸਲ ਨਾਲੋਂ ਵੱਖਰੀ ਬੀਜ ਵਾਲੀ ਫ਼ਸਲ ਦੀ ਬਿਜਾਈ ਕਰੇ।
ਕਿਸਾਨ ਗੰਨੇ ਦਾ ਖੁਦ ਦਾ ਬੀਜ ਕਿਵੇਂ ਤਿਆਰ ਕਰਨ:
ਗੰਨੇ ਦਾ ਰੋਗ ਰਹਿਤ ਬੀਜ Disease Free Sugarcane Seed Buds ਤਿਆਰ ਕਰਨ ਲਈ ਮਾਰਚ ਮਹੀਨਾ ਬਹੁਤ ਹੀ ਢੁਕਵਾਂ ਹੈ। ਬੀਜ ਲਈ ਗੰਨੇ ਦੀ ਬਿਜਾਈ Sowing of Sugarcaneਕਰਨ ਲਈ ਲੋੜੀਂਦਾ ਬੀਜ ਕਿਸੇ ਭਰੋਸਯੋਗ ਸਰੋਤ ਤੋਂ ਲੈਣਾ ਚਾਹੀਦਾ ਅਤੇ ਮਿੱਲ ਵਿਚ ਵੇਚਣ ਵਾਲੀ ਫ਼ਸਲ ਵਿਚੋਂ ਬੀਜ ਲਈ ਗੰਨੇ ਨਾ ਲਏ ਜਾਣ।
ਇਹ ਰੱਖੋ ਸਾਵਧਾਨੀਆਂ:
ਬੀਜ ਵਾਲੀ ਫਸਲ ਮਾਰਚ ਦੇ ਅਖੀਰ ਵਿੱਚ ਬੀਜੋ।
ਬੀਜ ਵਾਲੀ ਫਸਲ ਦੀ ਬਿਜਾਈ ,ਝੋਨੇ ਕਣਕ ਫ਼ਸਲੀ ਚੱਕਰ ਵਾਲੇ ਖੇਤਾਂ ਵਿਚ ਕੀਤੀ ਜਾਵੇ।
ਬੀਜ ਵਾਲੀ ਫਸਲ ਨੂੰ 90 ਕਿਲੋ ਨਾਈਟ੍ਰੋਜਨ ਪ੍ਰਤੀ ਏਕੜ ਵਰਤੋ ਜਦ ਕਿ ਆਮ ਫ਼ਸਲ ਲਈ 60 ਕਿਲੋ ਨਾਈਟ੍ਰੋਜਨ Nitrogen Fertilizer ਪ੍ਰਤੀ ਏਕੜ ਵਰਤੀ ਜਾਂਦੀ ਹੈ।
ਨਾਈਟ੍ਰੋਜਨ ਖੁਰਾਕੀ ਤੱਤ ਫ਼ਸਲ ਤਿੰਨ ਬਰਾਬਰ ਕਿਸ਼ਤਾਂ ਵਿਚ ਪਾਓ।
ਪਹਿਲਾ ਹਿੱਸਾ ਬਿਜਾਈ ਸਮੇਂ ,ਦੂਸਰਾ ਮਈ ਵਿਚ ਅਤੇ ਤੀਜਾ ਹਿੱਸਾ ਅੱਧ ਜੁਲਾਈ ਵਿਚ ਪਾਓ।
ਜੁਲਾਈ ਤੋਂ ਬਾਅਦ ਯੂਰੀਆ ਦੀ ਵਰਤੋਂ ਨਾਂ ਕਰੋ।
ਕੀੜੇ ਮਕੌੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਬੀਜ ਨੂੰ ਸੋਧ Seed Treatment ਕੇ ਬੀਜੋ।
ਆਪਣੇ ਖੇਤ ਤੋਂ ਗੰਨੇ ਦਾ ਬੀਜ ਪੈਦਾ ਕਰਨ ਦੇ ਫਾਇਦੇ:
ਲਾਗਤ ਬਚਤ -ਪੈਸੇ ਦੀ ਬਚਤ ਹੁੰਦੀ ਹੈ ਕਿਉਂਕਿ ਬਾਹਰੀ ਸਰੋਤਾਂ ਤੋਂ ਗੰਨਾ ਬੀਜ ਖਰੀਦਣ ਦੀ ਜ਼ਰੂਰਤ ਨਹੀਂ ਹੁੰਦੀ।
ਸਿਹਤਮੰਦ ਬੀਜ ਦੀ ਉਪਲਬਧਤਾ - ਇੱਕ ਸਿਹਤਮੰਦ ਅਤੇ ਬਿਮਾਰੀ ਤਹਿਤ ਖੇਤ ਤੋਂ ਬੀਜ ਚੁਣਨਾ ਬਿਹਤਰ ਸਿਹਮੰਡ ਫ਼ਸਲ ਨੂੰ ਯਕੀਨੀ ਬਣਾਉਂਦਾ ਹੈ।
ਸਮੇਂ ਸਿਰ ਬਿਜਾਈ - ਬੀਜ ਆਸਾਨੀ ਨਾਲ ਉਪਲਬਧ ਹੁੰਦਾ ਹੈ, ਜਿਸ ਨਾਲ ਬਿਨਾਂ ਦੇਰੀ ਦੇ ਸਹੀ ਸਮੇਂ 'ਤੇ ਗੰਨੇ ਦੀ ਬਿਜਾਈ ਕੀਤੀ ਜਾ ਸਕਦੀ ਹੈ।
ਸਥਾਨਕ ਸਥਿਤੀਆਂ ਲਈ ਬਿਹਤਰ ਅਨੁਕੂਲਤਾ-ਸਥਾਨਕ ਪੱਧਰ ਤੇ ਪੈਦਾ ਕੀਤਾ ਗਿਆ ਬੀਜ, ਪਹਿਲਾਂ ਹੀ ਸਥਾਨਕ ਮਿੱਟੀ ਅਤੇ ਜਲਵਾਯੂ ਸਥਿਤੀਆਂ ਦੇ ਅਨੁਕੂਲ ਹੁੰਦਾ ਹੈ, ਜਿਸ ਦੇ ਨਤੀਜੇ ਵਜੋਂ ਗੰਨੇ ਦਾ ਬਿਹਤਰ ਵਿਕਾਸ ਹੁੰਦਾ ਹੈ।
ਕੀਟ ਅਤੇ ਬਿਮਾਰੀ ਦਾ ਘੱਟ ਜੋਖਮ ਜਾਣ-ਪਛਾਣ- ਆਪਣੇ ਖੁਦ ਦੇ ਧਿਆਨ ਨਾਲ ਚੁਣੇ ਹੋਏ ਬੀਜ ਦੀ ਵਰਤੋਂ ਕਰਨ ਨਾਲ ਬਾਹਰੀ ਖੇਤਾਂ ਤੋਂ ਨਵੇਂ ਕੀੜੇ ਅਤੇ ਬਿਮਾਰੀਆਂ ਆਉਣ ਦੀ ਸੰਭਾਵਨਾ ਘੱਟ ਜਾਂਦੀ ਹੈ।
ਫਸਲ ਦੀ ਇਕਸਾਰਤਾ -ਇਕਸਾਰ ਅਤੇ ਸਿਹਤਮੰਦ ਗੰਨੇ ਚੁਣਨ ਨਾਲ ਪੌਦਿਆਂ ਦੀ ਬਿਹਤਰ ਸੰਖਿਆ ਅਤੇ ਇਕਸਾਰ ਫਸਲ ਦਾ ਵਿਕਾਸ ਹੁੰਦਾ ਹੈ।
ਗੁਣਵੱਤਾ ਨਿਯੰਤਰਣ-ਕਿਸਾਨ ਬਿਜਾਈ ਲਈ ਨਿੱਜੀ ਤੌਰ 'ਤੇ ਸਭ ਤੋਂ ਵਧੀਆ ਗੰਨੇ (ਉੱਪਰਲਾ ਹਿੱਸਾ, ਬਿਮਾਰੀ-ਮੁਕਤ, 8-10 ਮਹੀਨੇ ਪੁਰਾਣਾ) ਚੁਣ ਸਕਦੇ ਹਨ।
ਉੱਚ ਉਪਜ ਦੀ ਸੰਭਾਵਨਾ-ਸਿਹਤਮੰਦ ਅਤੇ ਚੰਗੀ ਤਰ੍ਹਾਂ ਚੁਣੇ ਹੋਏ ਬੀਜ ਤੋਂ ਗੰਨੇ ਦੇ ਵਧੇਰੇ ਜੰਮ, ਵਧੇਰੇ ਪੀੜ੍ਹਨਯੋਗ ਗੰਨੇ ਜਿਸ ਨਾਲ ਅਖੀਰ ਵਿੱਚ ਵੱਧ ਝਾੜ ਮਿਲਦਾ ਹੈ।

No comments:

Post a Comment