Tuesday, March 10, 2026

ਸਰਕਾਰ ਨੇ ਸੰਸਦ ਚ ਦੱਸਿਆ, ਕਿੰਨੀ ਹੈ ਦੇਸ਼ ਵਿਚ DAP ਤੇ ਹੋਰ ਖਾਦਾਂ ਦੀ ਉਪਬੱਧਤਾ

ਨਵੀਂ ਦਿੱਲੀ, 10 ਮਾਰਚ – ਕੇਂਦਰ ਸਰਕਾਰ GoI ਨੇ ਰਬੀ ਸੀਜ਼ਨ 2025-26 ਦੌਰਾਨ ਕਿਸਾਨਾਂ ਨੂੰ ਅੰਤਰਰਾਸ਼ਟਰੀ

ਬਾਜ਼ਾਰ ਦੀ ਅਸਥਿਰਤਾ ਤੋਂ ਬਚਾਉਣ ਲਈ ਮੁੱਖ ਖਾਦਾਂ ਦੀਆਂ ਕੀਮਤਾਂ ਕਾਬੂ ਵਿੱਚ ਰੱਖੀ ਗਈ ਹੈ। ਰਸਾਇਣ ਅਤੇ ਖਾਦ ਮੰਤਰਾਲੇ ਵੱਲੋਂ ਜਾਰੀ ਕੀਤੀ ਜਾਣਕਾਰੀ ਅਨੁਸਾਰ ਡਾਈ-ਐਮੋਨਿਅਮ ਫਾਸਫੇਟ (DAP) ਦੀ ਵੱਧ ਤੋਂ ਵੱਧ ਖੁੱਦਰਾ ਕੀਮਤ (MRP) 50 ਕਿਲੋ ਦੀ ਬੋਰੀ ਲਈ 1350 ਰੁਪਏ ‘ਤੇ ਹੀ ਬਰਕਰਾਰ ਰੱਖੀ ਗਈ ਹੈ।ਰਸਾਇਣ ਅਤੇ ਖਾਦ ਮੰਤਰਾਲੇ ਦੀ ਰਾਜ ਮੰਤਰੀ ਅਨੁਪ੍ਰਿਆ ਪਟੇਲ ਨੇ 10 ਮਾਰਚ 2026 ਨੂੰ ਰਾਜ ਸਭਾ ਵਿੱਚ ਪੁੱਛੇ ਗਏ ਇੱਕ ਗੈਰ-ਤਾਰਾਂਕਿਤ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।

ਸਰਕਾਰ ਨੇ DAP ਦੀ ਕੀਮਤ ਨੂੰ ਸਥਿਰ ਰੱਖਣ ਲਈ ਪ੍ਰਤੀ ਮੈਟ੍ਰਿਕ ਟਨ 3500 ਰੁਪਏ ਦਾ ਵਿਸ਼ੇਸ਼ ਪ੍ਰਾਵਧਾਨ ਕੀਤਾ ਹੈ, ਜਿਸ ਵਿੱਚ ਫੈਕਟਰੀ ਤੋਂ ਖੇਤ ਤੱਕ ਆਵਾਜਾਈ, ਜੀਐਸਟੀ ਅਤੇ ਨਿਰਮਾਤਾਵਾਂ ਲਈ 4 ਫੀਸਦੀ ਤੱਕ ਦੀ ਉਚਿਤ ਆਮਦਨ ਸਮੇਤ ਹੋਰ ਖਰਚੇ ਸ਼ਾਮਲ ਹਨ। ਇਸ ਨਾਲ ਵਿਸ਼ਵ ਪੱਧਰ ‘ਤੇ ਕੀਮਤਾਂ ਵਿੱਚ ਹੋ ਰਹੇ ਉਤਾਰ-ਚੜ੍ਹਾਅ ਦਾ ਬੋਝ ਕਿਸਾਨਾਂ ‘ਤੇ ਨਹੀਂ ਪਵੇਗਾ।

ਲੋੜ ਅਨੁਸਾਰ ਭੰਡਾਰ ਅਤੇ ਨਿਗਰਾਨੀ

5 ਮਾਰਚ 2026 ਤੱਕ ਦੇ ਅੰਕੜਿਆਂ ਮੁਤਾਬਕ ਦੇਸ਼ ਭਰ ਵਿੱਚ ਫਾਸਫੇਟ ਅਤੇ ਪੋਟਾਸ਼ ਖਾਦਾਂ Phosphate and Potash Fertilizers in Country ਦਾ ਲੋੜ ਤੋਂ ਵੱਧ ਹੀ ਸਟਾਕ ਉਪਲਬਧ ਹੈ।

  • DAP: 51.38 ਲੱਖ ਮੈਟ੍ਰਿਕ ਟਨ ਦੀ ਲੋੜ ਦੇ ਮੁਕਾਬਲੇ 71.89 ਲੱਖ ਮੈਟ੍ਰਿਕ ਟਨ ਉਪਲਬਧ।

  • MoP: 14.18 ਲੱਖ ਮੈਟ੍ਰਿਕ ਟਨ ਦੀ ਲੋੜ ਦੇ ਮੁਕਾਬਲੇ 18.17 ਲੱਖ ਮੈਟ੍ਰਿਕ ਟਨ ਉਪਲਬਧ।

  • NPKS: 76.48 ਲੱਖ ਮੈਟ੍ਰਿਕ ਟਨ ਦੀ ਲੋੜ ਦੇ ਮੁਕਾਬਲੇ 108.39 ਲੱਖ ਮੈਟ੍ਰਿਕ ਟਨ ਉਪਲਬਧ।

ਮੰਤਰਾਲਾ ਖਾਦਾਂ Fertilizer Transportation ਦੀ ਆਵਾਜਾਈ ਅਤੇ ਸਪਲਾਈ ‘ਤੇ ਨਜ਼ਰ ਰੱਖਣ ਲਈ ਇਕੀਕ੍ਰਿਤ ਖਾਦ ਪ੍ਰਬੰਧਨ ਪ੍ਰਣਾਲੀ (IFMS) ਨਾਮਕ ਆਨਲਾਈਨ ਪਲੇਟਫਾਰਮ ਦੀ ਵਰਤੋਂ ਕਰਦਾ ਹੈ। ਰੇਲ ਮੰਤਰਾਲੇ ਨਾਲ ਸਹਿਯੋਗ ਕਰਕੇ ਰੇਕਾਂ ਦੀ ਆਵਾਜਾਈ ਨੂੰ ਤਰਜੀਹ ਦਿੱਤੀ ਜਾਂਦੀ ਹੈ ਤਾਂ ਜੋ ਰਾਜਾਂ ਵਿੱਚ ਸਮੇਂ ਸਿਰ ਸਟਾਕ ਪਹੁੰਚ ਸਕੇ।

ਨਵੀਂ ਐਨਪੀਕੇ ਖਾਦ ਗ੍ਰੇਡਾਂ ਦਾ ਸ਼ਾਮਲ

ਸੰਤੁਲਿਤ ਖਾਦ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਪੋਸ਼ਕ ਤੱਤ ਆਧਾਰਿਤ ਸਬਸਿਡੀ (NBS) ਢਾਂਚੇ ਅਧੀਨ 10:26:26 ਅਤੇ 12:32:16 ਵਰਗੇ ਨਵੇਂ NPK Grades Fertilizers  ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਨੀਤੀ ਅਧੀਨ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ ਦੀ ਮਾਤਰਾ ਦੇ ਆਧਾਰ ‘ਤੇ ਸਬਸਿਡੀ ਦਿੱਤੀ ਜਾਂਦੀ ਹੈ, ਜਿਸ ਨਾਲ ਕਿਸਾਨ ਆਪਣੀ ਫਸਲ ਅਤੇ ਮਿੱਟੀ ਦੀ ਲੋੜ ਮੁਤਾਬਕ ਖਾਦ ਦੀ ਚੋਣ ਕਰ ਸਕਦੇ ਹਨ।

 ਖਾਦਾਂ ਦੀ ਔਸਤ ਕੀਮਤ (50 ਕਿਲੋ ਬੋਰੀ)

  • NPK 10-26-26: 1814.82 ਰੁਪਏ

  • NPK 12-32-16: 1711.87 ਰੁਪਏ

  • ਮਿਊਰੇਟ ਆਫ ਪੋਟਾਸ਼ (MoP): 1710.54 ਰੁਪਏ

ਇਸ ਰਣਨੀਤੀ ਦਾ ਉਦੇਸ਼ ਸਿਰਫ ਸੰਤੁਲਿਤ ਪੋਸ਼ਕ ਤੱਤਾਂ ਦੀ ਵਰਤੋਂ ਵਧਾਉਣਾ ਹੀ ਨਹੀਂ, ਸਗੋਂ ਯੂਰੀਆ ‘ਤੇ ਅਤਿ ਨਿਰਭਰਤਾ ਘਟਾ ਕੇ ਮਿੱਟੀ ਦੀ ਸਿਹਤ ਨੂੰ ਵੀ ਸੰਭਾਲਣਾ ਹੈ।


No comments:

Post a Comment