ਫਾਜ਼ਿਲਕਾ 9 ਮਾਰਚ
ਪਿੰਡ ਚਾਹਲਾਂ ਵਾਲੀ (Fazilka) ਵਿੱਚ ਕਪਾਹ ਦੀ ਫਸਲ Cotton Crop ਨੂੰ ਚਿੱਟੀ ਮੱਖੀ White Fly ਦੇ ਹਮਲੇ ਤੋਂ ਬਚਾਉਣ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਮੁਹਿੰਮ ਅਧੀਨ ਖੇਤਾਂ, ਸੜਕਾਂ ਆਦਿ ਦੇ ਆਲੇ-ਦੁਆਲੇ ਚਿੱਟੀ ਮੱਖੀ White Fly ਦੇ ਵਿਕਲਪਕ ਹੋਸਟ ਪੌਦਿਆਂ (ਜਿਵੇਂ ਕੰਘੀ ਬੂਟੀ, ਪੀਲੀ ਬੂਟੀ, ਪੁੱਠ ਕੰਡਾ, ਕਾਂਗਰਸ ਘਾਹ ਆਦਿ) ਨੂੰ ਪੂਰੀ ਤਰ੍ਹਾਂ ਖਤਮ ਕੀਤਾ ਗਿਆ।
ਇਹ ਕਾਰਵਾਈ ਕਪਾਹ ਦੀ ਫਸਲ Cotton Crop ਨੂੰ ਸਿਹਤਮੰਦ ਰੱਖਣ ਅਤੇ ਚਿੱਟੀ ਮੱਖੀ White Fly ਦੇ ਵਾਧੇ ਨੂੰ ਰੋਕਣ ਲਈ ਕੀਤੀ ਗਈ ਹੈ, ਕਿਉਂਕਿ ਚਿੱਟੀ ਮੱਖੀ White Fly ਨਾ ਸਿਰਫ਼ ਪੱਤਿਆਂ ਤੋਂ ਰਸ ਚੂਸ ਕੇ ਨੁਕਸਾਨ ਪਹੁੰਚਾਉਂਦੀ ਹੈ ਸਗੋਂ ਕਪਾਹ ਦੀ ਲੀਫ ਕਰਲ ਵਾਇਰਸ Leaf Curl Virus ਦਾ ਵੈਕਟਰ ਵੀ ਹੈ, ਜੋ ਫਸਲ ਨੂੰ ਭਾਰੀ ਨੁਕਸਾਨ ਪਹੁੰਚਾ ਸਕਦੀ ਹੈ। ਖਰਪਤਵਾਰਾਂ ਅਤੇ ਹੋਸਟ ਪੌਦਿਆਂ ਦਾ ਨਾਸ਼ ਕਰਨਾ ਇੰਟੀਗ੍ਰੇਟਿਡ ਪੈਸਟ ਮੈਨੇਜਮੈਂਟ (IPM) ਦਾ ਮਹੱਤਵਪੂਰਨ ਹਿੱਸਾ ਹੈ।
ਇਸ ਮੌਕੇ ਤੇ Lovepreet Ghumman (ਖੇਤੀਬਾੜੀ ਵਿਕਾਸ ਅਫਸਰ) ਮੌਜੂਦ ਸਨ ਅਤੇ ਉਨ੍ਹਾਂ ਨੇ ਕਿਸਾਨਾਂ ਨੂੰ ਇਸ ਮੁਹਿੰਮ ਵਿੱਚ ਸਹਿਯੋਗ ਦੇਣ ਲਈ ਪ੍ਰੇਰਿਤ ਕੀਤਾ। ਕਿਸਾਨਾਂ ਵਿੱਚੋਂ ਰਿਤਵਨ ਕੁਮਾਰ, ਵਿਨੋਦ ਕੁਮਾਰ, ਗੌਰਵ ਕੁਮਾਰ ਆਦਿ ਸਮੇਤ ਕਈ ਕਿਸਾਨ ਵੀ ਹਾਜ਼ਰ ਸਨ ਅਤੇ ਉਨ੍ਹਾਂ ਨੇ ਆਪਣੇ ਖੇਤਾਂ ਵਿੱਚ ਇਸ ਤਰ੍ਹਾਂ ਦੀਆਂ ਕਾਰਵਾਈਆਂ ਨੂੰ ਅਪਣਾਉਣ ਦਾ ਵਾਅਦਾ ਕੀਤਾ।
ਖੇਤੀਬਾੜੀ ਵਿਭਾਗ ਵੱਲੋਂ ਅਜਿਹੀਆਂ ਮੁਹਿੰਮਾਂ Weed Eradication Drive ਨੂੰ ਜਾਰੀ ਰੱਖਿਆ ਜਾਵੇਗਾ ਤਾਂ ਜੋ ਕਪਾਹ ਦੀ ਫਸਲ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰੱਖਿਆ ਜਾ ਸਕੇ ਅਤੇ ਕਿਸਾਨਾਂ ਨੂੰ ਵਧੀਆ ਉਤਪਾਦਨ ਮਿਲ ਸਕੇ। ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਖੇਤਾਂ ਦੇ ਆਲੇ-ਦੁਆਲੇ ਅਤੇ ਨਾਲ ਲੱਗਦੇ ਖੇਤਰਾਂ ਵਿੱਚ ਖਰਪਤਵਾਰਾਂ ਅਤੇ ਹੋਸਟ ਪੌਦਿਆਂ ਨੂੰ ਨਿਯਮਤ ਤੌਰ ਤੇ ਨਾਸ਼ ਕਰਦੇ ਰਹਿਣ।

No comments:
Post a Comment