Thursday, August 20, 2026

ਪੰਜਾਬ ਦੇ ਪਾਣੀ ਨੂੰ ਬਚਾਉਣ ਅਤੇ ਖੇਤਾਂ ਤੱਕ ਪਾਣੀ ਪਹੁੰਚਾਉਣ ਲਈ ਸਰਕਾਰ ਵਚਨਵੱਧ — ਬਰਿੰਦਰ ਗੋਇਲ

ਕੈਬਨਿਟ ਮੰਤਰੀ ਨੇ ਸੇਮ ਦੀ ਸਮੱਸਿਆ ਦੇ ਹੱਲ ਲਈ 1.51 ਕਰੋੜ ਰੁਪਏ ਦੀ ਲਾਗਤ ਨਾਲ ਜਮੀਨਦੋਜ਼ ਪਾਈਪ ਲਾਈਨਾ ਪਾਉਣ ਦੇ ਕੰਮ ਦੇ ਕੀਤੇ ਉਦਘਾਟਨ

ਮਲੋਟ/ ਮੁਕਤਸਰ ਸਾਹਿਬ,20 ਅਗਸਤ
ਸੇਮ ਦੀ ਸਮੱਸਿਆ Water Logging ਕੁਦਰਤੀ ਸਮੱਸਿਆ ਹੈ, ਸਰਕਾਰ ਇਸ ਸਮੱਸਿਆ ਦੇ ਹੱਲ ਲਈ ਹਰ ਸੰਭਵ ਯਤਨ ਕਰ ਰਹੀ ਹੈ, ਇਸ ਗੱਲ ਦਾ ਪ੍ਰਗਟਾਵਾਂ ਕੈਬਨਿਟ ਮੰਤਰੀ, ਪੰਜਾਬ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਮਲੋਟ Malout ਹਲਕੇ ਦੇ ਪਿੰਡ ਈਨਾਂ ਖੇੜਾ ਵਿਖੇ 1.51 ਕਰੋੜ ਰੁਪਏ ਦੀ ਲਾਗਤ ਨਾਲ ਸੇਮ ਦੀ ਸਮੱਸਿਆ ਦੇ ਹੱਲ ਲਈ ਜਮੀਨਦੋਜ਼ ਪਾਈਪਾਂ Under Ground Water Pipes ਪਾਉਣ ਦੇ ਮੁਕੰਮਲ ਹੋਏ ਕੰਮ ਦਾ ਉਦਘਾਟਨ ਕਰਨ ਉਪਰੰਤ ਕੀਤਾ ।
ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ Barinder Kumar Goyal ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਨਹਿਰੀ ਪਾਣੀ Canal Water for Irrigation ਦੀ ਸੁਚਾਰੂ ਅਤੇ ਬਿਹਤਰ ਸਪਲਾਈ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਜਲ ਸਰੋਤ ਵਿਭਾਗ ਅਧੀਨ ਵੱਖ—ਵੱਖ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਇਸੇ ਲੜੀ ਤਹਿਤ ਪਿੰਡ ਈਨਾ ਖੇੜਾ ਢਾਣੀ ਮਨਜਿੰਦਰ ਸਿੰਘ ਵਿਖੇ ਲੋਅ ਲੇਅਇੰਗ ਖੇਤਾ ਵਿੱਚ ਖੜਦੇ ਬਰਸਾਤੀ ਪਾਣੀ ਦੀ ਨਿਕਾਸੀ ਲਈ 86.05 ਲੱਖ ਰੁਪਏ ਦੀ ਲਾਗਤ ਨਾਲ ਲਿਫਟ ਸਕੀਮ ਅਤੇ ਜਮੀਨਦੋਜ਼ ਪਾਈਪ ਲਾਈਨ ਦੀ ਉਸਾਰੀ ਪਾਈਪ ਲਾਈਨ ਦੀ ਲੰਬਾਈ 2500 ਫੁੱਟ ਜਿਸ ਨਾਲ 120 ਏਕੜ ਰਕਬੇ ਨੂੰ ਫਾਇਦਾ ਹੋਵੇਗਾ।
ਕੈਬਨਿਟ ਮੰਤਰੀ ਨੇ ਪਿੰਡ ਝੋਰੜ ਢਾਈ ਬਾਬਾ ਰੂੜ ਸਿੰਘ ਵਿਖੇ ਲੋਅ ਲੇਅਇੰਗ ਖੇਤਾ ਵਿੱਚ ਖੜਦੇ ਬਰਸਾਤੀ ਪਾਣੀ Rain Water ਦੀ ਨਿਕਾਸੀ ਲਈ ਲਿਫਟ ਸਕੀਮ Water Lift Scheme ਅਤੇ ਜਮੀਨਦੋਜ਼ ਪਾਈਪ ਲਾਈਨ ਦੀ ਉਸਾਰੀ ਕਰਵਾਉਣ ਲਈ 64.98 ਲੱਖ ਰੁਪਏ ਨਾਲ ਤਿਆਰ ਹੋਣ ਵਾਲੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਇਸ ਨਾਲ 2800 ਫੁੱਟ ਪਾਈਪ ਲਾਈਨਾਂ ਪਾਈਆਂ ਜਾਣਗੀਆ ਅਤੇ 200 ਏਕੜ ਰਕਬੇ ਨੂੰ ਫਾਇਦਾ ਹੋਵੇਗਾ।
ਕੈਬਨਿਟ ਮੰਤਰੀ ਸੰਬੋਧਨ ਕਰਦਿਆਂ ਕਿਹਾ ਕਿ ਇਹ ਖੇਤਰ ਪੰਜਾਬ ਰਾਜ ਦੇ ਦੱਖਣ—ਪੱਛਮ ਹਿੱਸੇ ਵਿੱਚ ਪੈਂਦਾ ਹੈ, ਜਿੱਥੇ ਕੇ ਰਕਬੇ ਇੱਕਸਾਰ ਨਾ ਹੋ ਕੇ ਅਲੱਗ—ਅਲੱਗ ਲੇਵਲਾਂ ਤੇ ਹਨ। ਜਿਸ ਨਾਲ ਇਸ ਖੇਤਰ ਵਿੱਚ ਡਿਪਰੇਸ਼ਨ ਬਣਦਾ ਸੀ। ਇਸ ਰਕਬੇ ਵਿੱਚੋਂ ਬਰਸਾਤਾਂ ਸਮੇਂ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਫਸਲਾਂ ਬਰਬਾਦ ਹੋ ਜਾਂਦੀਆਂ ਸਨ, ਜਿਸ ਦੇ ਹੱਲ ਲਈ ਖੇਤਾਂ ਵਿੱਚੋਂ ਪਾਣੀ ਲਿਫਟ ਪੰਪ ਨਾਲ ਚੁੱਕ ਕੇ ਜਮੀਨਦੋਜ਼ ਪਾਈਪ ਰਾਹੀਂ ਨਾਲ ਲੱਗਦੀ ਡਰੇਨ ਵਿੱਚ ਪਾਇਆ ਜਾਵੇਗਾ।
ਕੈਬਨਿਟ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ Bhagwant Singh Mann ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੇ ਆਪਣੇ ਸਾਰੇ ਵਾਅਦੇ ਪੂਰੇ ਕਰਨ ਦੇ ਨਾਲ—ਨਾਲ ਅਜਿਹੇ ਕਈ ਕੰਮ ਵੀ ਕਰਕੇ ਦਿਖਾਏ ਹਨ, ਜਿਹਨਾਂ ਦੀ ਪਹਿਲਾਂ ਕੋਈ ਗਰੰਟੀ ਨਹੀਂ ਦਿੱਤੀ ਗਈ ਸੀ। ਉਹਨਾਂ ਕਿਹਾ ਕਿ ਸੂਬੇ ਦੀ ਦਿਸ਼ਾ ਅਤੇ ਦਸ਼ਾ ਬਦਲਣ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਸੂਬਾ ਸਰਕਾਰ ਵੱਲੋਂ ਪੰਜਾਬ ਦੇ ਬੱਚਿਆਂ ਦੇ ਸੁਨਹਿਰੀ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਸਿੱਖਿਆ ਸਮੇਤ ਹੋਰ ਵੱਖ—ਵੱਖ ਖੇਤਰਾਂ ਵਿੱਚ ਮਹੱਤਵਪੂਰਨ ਉਪਰਾਲੇ ਕੀਤੇ ਜਾ ਰਹੇ ਹਨ।
ਪੰਜਾਬ ਸਰਕਾਰ ਨੇ ਖੇਤੀਬਾੜੀ ਖੇਤਰ Agriculture Sector of Punjab ਨੂੰ ਮਜ਼ਬੂਤ ਕਰਨ ਲਈ ਖੇਤਾਂ ਦੀਆਂ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਨੂੰ ਯਕੀਨੀ ਬਣਾਇਆ ਹੈ, ਜਿਸ ਨਾਲ ਕਿਸਾਨਾਂ ਨੂੰ ਸਿੰਚਾਈ ਲਈ ਲੋੜੀਂਦਾ ਪਾਣੀ ਮਿਲਣ ਦੇ ਨਾਲ—ਨਾਲ ਧਰਤੀ ਨੂੰ ਬੰਜਰ ਹੋਣ ਤੋਂ ਬਚਾਉਣ ਵਿੱਚ ਵੀ ਮਦਦ ਮਿਲ ਰਹੀ ਹੈ।ਸਰਕਾਰ ਦੀ ਕੋਸਿਸਾਂ ਸਦਕਾ 117 ਬਲਾਕਾਂ ਵਿੱਚ ਪਾਣੀ ਦਾ ਪੱਧਰ ਉਪਰ ਆਇਆ ਹੈ।
ਇਸ ਮੌਕੇ SDM ਪੰਕਜ ਕੁਮਾਰ, ਨਿਗਰਾਨ ਇੰਜੀਨੀਅਰ ਰਾਜਨ ਧੀਂਗੜਾ, ਕਾਰਜਕਾਰੀ ਇੰਜੀਨੀਅਰ ਬਲਵਿੰਦਰ ਕੁਮਾਰ ਕੰਬੋਜ਼, ਚੇਅਰਮੈਨ ਕੋਅਪਰੇਟਿਵ ਬੈਂਕ ਪੰਜਾਬ ਜਗਦੇਵ ਸਿੰਘ ਬਾਮ, ਚੇਅਰਮੈਨ ਮਾਰਕੀਟ ਕਮੇਟੀ ਮਲੋਟ ਜਸ਼ਨ ਬਰਾੜ, ਚੇਅਰਮੈਨ ਕੋਅਪਰੇਟਿਵ ਬੈਂਕ ਸਿਮਰਜੀਤ ਸਿੰਘ ਬਰਾੜ, ਨਿੱਜੀ ਸਹਾਇਕ ਅਰਸ਼ਦੀਪ ਸਿੰਘ, ਕੁਲਵਿੰਦਰ ਸਿੰਘ ਬਰਾੜ, ਪ੍ਰਧਾਨ ਮਹਿਲਾ ਵਿੰਗ ਪਰਮਿੰਦਰ ਕੌਰ, ਪ੍ਰਧਾਨ ਨਗਰ ਕੌਸਲ ਮਲੋਟ ਜੋਨੀ ਗਰਗ, ਐਮ.ਸੀ.ਬਲਜੀਤ ਕੌਰ ਡਿੰਪਲ, ਸਿ਼ਵਰਾਜ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ।

No comments:

Post a Comment